News

ਕੋਈ ਵੀ ਪਟਵਾਰੀ ਉਪਰਲੀ ਉਮਰ ਚਂ ਵਾਧਾ ਨਹੀ ਲਵੇਗਾ ,ਜਿੰਨਾ ਨੇ ਵਾਧਾ ਲਿਆ - ਲੈ ਲੈਣ ਵਾਪਿਸ

April 18, 2019 04:09 PM

ਕੋਈ ਵੀ ਪਟਵਾਰੀ ਉਪਰਲੀ ਉਮਰ ਚਂ ਵਾਧਾ ਨਹੀ ਲਵੇਗਾ ,ਜਿੰਨਾ ਨੇ ਵਾਧਾ ਲਿਆ - ਲੈ ਲੈਣ ਵਾਪਿਸ

ਮਾਨਸਾ ( ਤਰਸੇਮ ਸਿੰਘ ਫਰੰਡ ) ਦੀ ਰੈਵਨਿਉ ਪਟਵਾਰ ਯੂਨੀਅਨ ਦਾ ਕੋਈ ਵੀ ਪਟਵਾਰੀ ਹੁਣ ਨੌਕਰੀ ਵਿੱਚ ਵਾਧਾ ਨਹੀ ਲਵੇਗਾ ਪਟਵਾਰ ਯੂਨੀਅਨ ਨੇ ਪਾਇਆ ਮਤਾ ਸਰਬਸੰਮਤੀ ਨਾਲ ਪਾਸ । ਅੱਜ ਜਿਲਾ ਰੈਵਨਿਉ ਪਟਵਾਰ ਯੂਨੀਅਨ ਜਿਲਾ ਮਾਨਸਾ ਦੀ ਮੀਟਿੰਗ ਤਹਿਸੀਲ ਦਫਤਰ ਦੇ ਮੀਟਿੰਗ ਹਾਲ ਵਿੱਚ ਜਿਲਾ ਪ੍ਰਧਾਨ ਚਤਿੰਦਰ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਹੇਠ ਲਿਖੇ ਮਤੇ ਪਾਸ ਕੀਤੇ ਗਏ ਜਿੰਨਾ ਵਿੱਚ ਜੇਕਰ ਕੋਈ ਵੀ ਪਟਵਾਰੀ ਜਾਂ ਕਾਨੂੰਗੋ ਉਪਰਲੀ ਉਮਰ ਵਿੱਚ ਵਾਧਾ ਲੈਂਦਾ ਹੈ ਤਾਂ ਉਸਦੀ ਸੇਵਾ ਮੁਕਤੀ ਸਮੇਂ ਵਿਦਾਇਗੀ ਪਾਰਟੀ ਨਹੀ ਕੀਤੀ ਜਾਵੇਗੀ । ਵਾਧਾ ਲੈਣ ਵਾਲੇ ਕਰਮਚਾਰੀ ਨੂੰ ਜਥੇਬੰਦੀ ਕੋਈ ਵੀ ਅਹੁਦਾ ਨਹੀ ਦੇਵੇਗੀ ਜੇਕਰ ਕੋਈ ਅਹੁਦਾ ਹੈ ਤਾਂ ਉਸਨੂੰ ਖਾਰਜ ਕਰ ਦਿੱਤਾ ਜਾਵੇਗਾ । ਅੱਜ ਤੋਂ ਵਾਧਾ ਲੇ ਚੁੱਕੇ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਲਿਆ ਹੋਇਆ ਵਾਧਾ ਵਾਪਿਸ ਲੈ ਲੈਣ । ਜਿਲਾ ਪ੍ਰਧਾਨ ਚਤਿੰਦਰ ਕੁਮਾਰ ਸ਼ਰਮਾ ਨੇ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਇਸ ਕਾਲੇ ਕਾਨੂੰਨ ਨੂੰ ਵਾਪਿਸ ਲਿਆ ਜਾਵੇ । ਤਾਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਸੁਰੱਖਿਅਤ ਰਹਿ ਸਕਣ । ਇਸ ਮੌਕੇ ਜਨਰਲ ਸਕੱਤਰ ਮਨਦੀਪ ਸਿੰਘ ਫਫੜੇ ਭਾਈਕੇ ,ਖਜਾਨਚੀ ਵੇਦ ਪ੍ਰਕਾਸ਼ ਬਾਂਸਲ ਤੇ ਗੁਰਨੈਬ ਸਿੰਘ ਪਟਵਾਰੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ ।

Have something to say? Post your comment

More News News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਹਿਤ ਵਿੱਢੀ ਮੁਹਿੰਮ ਤਹਿਤ ਲਾਏ ਬੁੱਟੇ International Sikh Youth Symposium 2019 held in Dayton&Cincinnati, Ohio SSP Fatehgarh Sahib takes serious note of absence, suspends 4 lady Sub Inspectors ਗਾਇਕ ਰਾਜਾ ਭਾਈ ਦੇ ਨਵੇ ਗੀਤ ' ਹੇਟਰਾਂ ਦੇ ਕਿੱਸੇ' ਦਾ ਵੀਡੀਓ ਸ਼ੂਟ ਕੀਤਾ ਮੁੰਕਮਲ- ਬਬਲੀ ਧਾਲੀਵਾਲ
-
-
-