News

ਇੰਟਰਨੈਸ਼ਨਲ ਲਾਇਨਜ ਕਲੱਬ ਜਿਲਾ 321ਐਫ ਦੀ ਜਿਲਾ ਪੀ,ਆਰ,ਉ ਕਾਨਫਰੰਸ ਸਪੰਨ

April 18, 2019 04:15 PM

ਇੰਟਰਨੈਸ਼ਨਲ ਲਾਇਨਜ ਕਲੱਬ ਜਿਲਾ 321ਐਫ ਦੀ ਜਿਲਾ ਪੀ,ਆਰ,ਉ ਕਾਨਫਰੰਸ ਸਪੰਨ
ਮੋਹਾਲੀ, ਨਾਭਾ ਤੇ ਸੰਗਰੂਰ ਨੇ ਕ੍ਰਮਵਾਰ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਹਾਸਿਲ ਕੀਤਾ
ਬਠਿੰਡਾ (ਗੁਰਬਾਜ ਗਿੱਲ) -ਇੰਟਰਨੈਸ਼ਨਲ ਐਸੋਸੀਏਸ਼ਨ ਲਾਇਨਜ ਕਲੱਬ ਜਿਲਾ 321ਐਫ ਦੇ ਜਿਲਾ ਪੀ, ਆਰ, ਉ ਲਾਇਨ ਮਨਜਿੰਦਰ ਸਿੰਘ ਕੜਵਲ ਦੀ ਪ੍ਰਧਾਨਗੀ ਹੇਠ ਜਿਲਾ ਪੀ,ਆਰ,ਉ ਕਾਨਫਰੰਸ ਮਨਮੋਹਨ 2019 ਕਿੰਗ ਕਲਿੱਫ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਬੜੀ ਸ਼ਾਨੋ ਸ਼ੋਕਤ ਨਾਲ ਸਪੰਨ ਹੋਈ। ਇਸ ਕਾਨਫਰੰਸ ਦੇ ਫੰਕਸ਼ਨ ਚੈਅਰਮੈਨ ਲਾਇਨ ਦਰਸ਼ਨ ਕੁਮਾਰ ਮੌਗਾਂ ਸਾਬਕਾ ਜਿਲਾ ਗਵਰਨਰ ਸਨ, ਮੁੱਖ ਮਹਿਮਾਨ ਦੇ ਤੌਰ ਤੇ ਐਮ,ਜੇ,ਐਫ ਲਾਇਨ ਬਰਿੰਦਰ ਸਿੰਘ ਸੋਹਲ ਸ਼ਾਮਲ ਹੋਏ। ਜਦਕਿ ਵਿਸ਼ੇਸ਼ ਤੌਰ ਤੇ ਜਿਲਾ ਉਪ ਗਵਰਨਰ 1 ਲਾਇਨ ਗੋਪਾਲ ਕ੍ਰਿਸ਼ਨ ਸ਼ਰਮਾ, ਜਿਲਾ ਉਪ ਗਵਰਨਰ 2 ਲਾਇਨ ਪਿਰਥਵੀਂ ਰਾਜ ਜੈਰਥ, ਲਾਇਨ ਦਿਨੇਸ਼ ਸੂਦ, ਲਾਇਨ ਆਰ ਕੇ ਮਹਿਤਾ, ਲਾਇਨ ਕੇ ਐਸ ਸੋਹਲ, ਲਾਇਨ ਐਚ ਜੇ ਐਸ ਖੇੜਾ, ਲਾਇਨ ਕੇ ਕੇ ਵਰਮਾ, ਲਾਇਨ ਰਜੀਵ ਗੋਇਲ, ਲਾਇਨ ਯੋਗੇਸ਼ ਸੋਨੀ ਸਾਰੇ ਸਾਬਕਾ ਜਿਲਾ ਗਵਰਨਰ, ਲਾਇਨ ਨਰੇਸ਼ ਗੋਇਲ, ਲਾਇਨ ਸੰਜੀਵ ਸੂਦ, ਲਾਇਨ ਅਨਿਲ ਸ਼ਰਮਾ, ਲਾਇਨ ਰਜਨੀਸ਼ ਗਰੋਵਰ ਅਤੇ ਲਾਇਨ ਨਕੇਸ਼ ਗਰਗ ਸਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਜਗਜੀਵਨ ਕੜਵਲ ਨੇ ਪ੍ਰਾਥਨਾ ਪੜ ਕੇ ਕੀਤੀ ਗਈ ਅਤੇ ਤਿਰੰਗੇ ਨੂੰ ਪ੍ਰਨਾਮ ਲਾਇਨ ਨਰਿੰਦਰ  ਖੁਰਾਣਾ ਨੇ ਕੀਤਾ। ਫਕਸ਼ਨ ਚੈਅਰਮੈਨ ਲਾਇਨ ਮੌਗਾਂ ਨੇ ਸਭ ਨੂੰ ਜੀ ਆਇਆ ਨੂੰ ਆਖਦਿਆ, ਇਸ ਕਾਨਫਰੰਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ। ਜਿਲਾ ਪੀ,ਆਰ,ਉ ਲਾਇਨ ਮਨਜਿੰਦਰ ਕੜਵਲ ਵਲੋ ਜਿਲਾ 321ਐਫ ਦੀਆਂ ਵੱਡੀ ਗਿਣਤੀ ਵਿਚ ਆਈਆ ਕਲੱਬਾ ਦਾ ਸਵਾਗਤ ਕਰਦਿਆ ਕਿਹਾ ਕਿ ਅੱਜ ਦੀ ਪੀ,ਆਰ,ਉ ਕਾਨਫਰੰਸ ਵਿਚ ਜਿਹਨਾ ਕਲੱਬਾ ਨੇ ਬੈਨਰ, ਸਕਰੈਪ ਬੁੱਕ, ਫੇਸਬੁੱਕ ਪੇਜ, ਨਿਉਜ ਬੁਲੇਟਿਨ ਹਾਲ ਅੰਦਰ ਹਾਈਲੱਟ ਕੀਤੇ ਹਨ, ਉਹਨਾ ਕਲੱਬਾ ਵਿਚੋ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆ ਕਲੱਬਾ ਨੂੰ ਸਨਮਾਨਿਤ ਕੀਤਾ ਜਾਵੇਗਾ। ਸਟੇਜ ਦੀ ਸੇਵਾ ਲਾਇਨ ਨਿਰੰਜਨ ਸਿੰਘ ਰੱਖਰਾ ਅਡੀਸ਼ਨਲ ਪੀ,ਆਰ,ਉ ਨੇ ਨਿਭਾਉਦਿਆ ਦੱਸਿਆ ਕਿ ਇਸ ਕਾਨਫਰੰਸ ਵਿੱਚ ਲਾਇਨਜ ਕਲੱਬ ਕੋਟਕਪੂਰਾ ਗਰੇਟਰ, ਅਕਾਸ਼ ਅਬੋਹਰ, ਬਰਗਾੜੀ ਅਨਮੋਲ, ਬਠਿੰਡਾ, ਗਿੱਦੜਬਾਹਾ, ਮਾਨਸਾ, ਸੰਗਰੂਰ, ਪਟਿਆਲਾ, ਮੋਹਾਲੀ, ਨਾਭਾ, ਲੁਧਿਆਣਾ, ਫਰੀਦਕੋਟ, ਗੋਬਿੰਦਗੜ ਅਤੇ ਸ੍ਰੀ ਮੁਕਤਸਰ ਸਾਹਿਬ ਦੀਆ ਕਲੱਬਾ ਨੇ ਆਪਣੀ ਹਾਜਰੀ ਲਗਵਾਈ। ਇਸ ਫੰਕਸ਼ਨ ਦੇ ਮੁੱਖ ਬੁਲਾਰੇ ਲਾਇਨ ਡੀ ਕੇ ਸੂਦ ਨੇ ਪੀ ਆਰ ੳ ਕਾਨਫਰੰਸ ਸਬੰਧੀ ਅਤੇ ਲਾਇਨ ਨਿਯਮ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਕਾਨਫਰੰਸ ਵਿੱਚ  ਲਾਇਨਜ ਕਲੱਬ ਮੋਹਾਲੀ ਨੇ ਪਹਿਲਾ ਸਥਾਨ, ਲਾਇਨਜ ਕਲੱਬ ਨਾਭਾ ਨੇ ਦੂਜਾ ਅਤੇ ਲਾਇਨਜ ਕਲੱਬ ਸੰਗਰੂਰ ਗਰੇਟਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਸਮੇ ਤੇ ਜਿਲਾ ਗਵਰਨਰ ਲਾਇਨ ਬਰਿੰਦਰ ਸਿੰਘ ਸੋਹਲ ਨੇ ਪੀ, ਆਰ,ਉ ਲਾਇਨ ਕੜਵਲ ਦਾ ਧੰਨਵਾਦ ਕਰਦਿਆ ਕਿਹਾ ਕਿ ਜਿਲਾ 321ਐਫ ਦੀ 27 ਵੀਂ ਸਲਾਨਾ ਕਨਵੈਨਸ਼ਨ ਗੁਰਸਾਹਿਬ 2019 ਲੁਧਿਆਣਾ ਵਿਖੇ 28 ਅਪਰੈਲ ਨੂੰ ਹੋ ਰਹੀ ਹੈ। ਇਸ ਕਨਵੈਨਸ਼ਨ ਵਿੱਚ ਹਰ ਲਾਇਨ ਮੈਂਬਰ ਭਾਗ ਲੈ ਸਕਦਾ। ਇਸ ਕਾਨਫਰੰਸ ਵਿੱਚ ਲਾਇਨ ਅਰਵਿੰਦਰਪਾਲ ਸਿੰਘ ਚਹਿਲ, ਲਾਇਨ ਰਾਜ ਕੁਮਾਰ ਗੁਪਤਾ, ਲਾਇਨ ਗੁਰਚਰਨ ਸਿੰਘ ਸਾਰੇ ਰਿਜਨ ਚੈਅਰਮੈਨ, ਲਾਇਨ ਉਮ ਪ੍ਰਕਾਸ਼ ਤਨੇਜਾ, ਲਾਇਨ ਨਰੋਤਮ ਸਿੰਘ, ਲਾਇਨ ਮਨਜਿੰਦਰ ਸਿੰਘ ਬੋਬੀ ਸਾਰੇ ਜੋਨ ਚੈਅਰਮੈਨ ਤੋ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਤੋ ਆਏ ਮੈਂਬਰ ਮੌਜੂਦ ਸਨ। 

Have something to say? Post your comment

More News News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਹਿਤ ਵਿੱਢੀ ਮੁਹਿੰਮ ਤਹਿਤ ਲਾਏ ਬੁੱਟੇ International Sikh Youth Symposium 2019 held in Dayton&Cincinnati, Ohio SSP Fatehgarh Sahib takes serious note of absence, suspends 4 lady Sub Inspectors ਗਾਇਕ ਰਾਜਾ ਭਾਈ ਦੇ ਨਵੇ ਗੀਤ ' ਹੇਟਰਾਂ ਦੇ ਕਿੱਸੇ' ਦਾ ਵੀਡੀਓ ਸ਼ੂਟ ਕੀਤਾ ਮੁੰਕਮਲ- ਬਬਲੀ ਧਾਲੀਵਾਲ
-
-
-