Poem

ਅਸਲ ਇਨਸਾਨ/ਮੱਖਣ ਸ਼ੇਰੋਂ ਵਾਲਾ

April 18, 2019 04:17 PM
ਹਿੰਮਤ ਰੱਖਦਿਆ ਈਰਖਾ ਨਹੀਂ,
ਇਨਸਾਨ ਹੀ ਓਹ ਹੁੰਦਿਆ,
ਮੁਸਕਿਲਾਂ ਦੀ ਢੂੰਹੀ ਲਾਓਂਦੇ,
ਮਜਬੂਰੀਆਂ ਨੂੰ ਲਿਤਾੜ ਤੁਰਦੇ,
ਤੰਗੀਆਂ ਨੂੰ ਤੰਗ ਕਰ ਛੱਡਦੇ,
ਹੌਂਸਲੇ ਦੇ ਪਰ ਲਾਓਂਦੇ,
ਦੁੱਖਾਂ ਦੇ ਸਮੁੰਦਰ ਵਿੱਚ ਤੈਰਦੇ,
ਹਾਸੀ ਚਿਹਰੇ ਦੀ ਬਣਾਈ ਰੱਖਣ,
ਖੁਸ਼ੀ ਚ ਖੁਸ਼ ਹੋਣ ਜਾ ਕੇ,
ਦੁੱਖ ਚ ਵੀ ਸਰੀਕ ਹੁੰਦੇ,,
ਲਾਚਾਰ ਮਜਬੂਰ ਗਰੀਬ ਬੇਵਸ,
ਲੋਕਾਂ ਦਾ ਸਹਾਰ ਬਣ ਜਾਣ ਜੋ,
ਇੱਜ਼ਤ ਰੁਲਦੀ ਨੂੰ ਬਚਾਓਂਣ ਅੜਕੇ,
ਝੂਠ ਨੂੰ ਝੂਠ ਸੱਚ ਨੂੰ ਸੱਚ ਕਹਿਣ,
ਅਸਲ ਇਨਸਾਨ ਹੀ ਓਹ ਹੁੰਦੇ,
ਹੌਂਸਲੇ ਸਲਾਮਤ ਰਹਿਣ ਸੋਚ ਕਾਇਮ ਰੱਖਣ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment