Poem

ਸੱਤ ਅਜੂਬੇ//ਅਮਰਦੀਪ ਕੌਰ

April 18, 2019 04:18 PM
ਸੱਤ ਅਜੂਬੇ
ਰੱਬ ਨੇ ਜਦੋਂ ਇਹ ਧਰਤ ਬਣਾਈ
ਫੁੱਲਾਂ, ਬੂਟਿਆਂ ਦੇ ਨਾਲ ਸਜਾਈ
ਧਰਤੀ, ਸਮੁੰਦਰ ਤੇ ਪਹਾੜ
ਕਲਾ ਸੀ ਉਸ ਦੀ ਬਾਕਮਾਲ
ਹੁਣ ਕਰੇਗਾ ਕੌਣ ਇਸ ਦੀ ਸੰਭਾਲ
ਇਹ ਵੀ ਸੀ ਇੱਕ ਵੱਡਾ ਸਵਾਲ
ਹੱਲ ਕੱਢਿਆ ਫਿਰ ਉਸ ਨੇ ਭਾਈ
ਮਨੁੱਖ ਨਾਮ ਦੀ ਇੱਕ ਜਾਤ ਬਣਾਈ
ਮਨੁੱਖੀ ਦਿਮਾਗ ਨੇ ਕੀਤਾ ਕਮਾਲ
ਧਰਤੀ ਨੂੰ ਦਿੱਤਾ ਉਸ ਨੇ ਸ਼ਿੰਗਾਰ
ਦੁਲਹਨ ਵਾਂਗ ਧਰਤੀ ਸਜਾ ਕੇ
ਹੈਰਾਨੀਜਨਕ ਅਜੂਬੇ ਬਣਾ ਕੇ
ਕਰ ਦਿੱਤੀ ਕਾਇਨਾਤ ਹੈਰਾਨ
ਰੱਬ ਨੂੰ ਵੀ ਹੋਇਆ ਇਸ ਤੇ ਮਾਣ
ਆਓ ਤੁਹਾਨੂੰ ਵੀ ਦੁਨੀਆਂ ਵਿਖਾਵਾਂ
ਸੱਤ ਅਜੂਬਿਆਂ ਦੇ ਦਰਸ਼ਨ ਕਰਾਵਾਂ
ਪਹਿਲਾ ਅਜੂਬਾ ਤਾਜ ਮਹਿਲ ਕਮਾਲ
ਸ਼ਾਹਜਹਾਂ ਦੇ ਪਿਆਰ ਦੀ ਮਿਸਾਲ
ਭਾਰਤ ਦੀ ਸ਼ਾਨ ਵਧਾਉਂਦਾ ਹੈ
ਵਿਰਾਸਤ ਨੂੰ ਚਾਰ ਚੰਨ ਲਾਉਂਦਾ ਹੈ
ਦੂਜਾ ਅਜੂਬਾ ਹੈ ਚੀਚਨ ਇਤਸਾ
ਬਣਾਇਆ ਜਿਸ ਨੂੰ ਮਾਯਾ ਸੱਭਿਅਤਾ
ਪਤਝੜ ਤੇ ਬਸੰਤ ਵਿੱਚ ਕਰਦਾ ਕਮਾਲ
ਸੂਰਜ ਦੀਆਂ ਕਿਰਨਾਂ ਦੇ ਮਿਲ ਕੇ ਨਾਲ
ਜਦੋਂ ਇਹ ਕਿਰਨਾਂ ਉੱਤਰ ਪੱਛਮੀ ਕਾਰਨਰ ਤੇ ਪੈਂਦੀਆਂ
ਤਾਂ ਤਿਕੋਣੀ ਜਿਹੀ ਇੱਕ ਪਰਛਾਈ ਬਣਾਂਦੀਆਂ
ਇਸ ਪਰਛਾਈ ਤੋਂ ਇੰਝ ਹੈ ਲੱਗਦਾ
ਜਿਵੇਂ ਕੋਈ ਪੰਖ ਪਿਰਾਮਿਡ ਤੋਂ ਉਤਰਦਾ
ਤੀਜਾ ਅਜੂਬਾ ਹੈ ਯੀਸੂ ਮੁਕਤੀਦਾਤਾ
ਦੁਨੀਆਂ ਦੀ ਸਭ ਤੋਂ ਵੱਡੀ ਕਲਾਤਮਕਤਾ
98 ਫੁੱਟ ਉੱਚਾ, 635 ਟਨ ਭਾਰਾ
ਤਿਹੂਕਾ ਜੰਗਲ ਚਂ ਲਓ ਇਸ ਦਾ ਨਜ਼ਾਰਾ
ਇਹ ਚਿੰਨ ਰਿਓ ਡੀ ਜਨੇਰੋ ਈਸਾਈ ਮੱਤ ਦੀ ਜਾਨ
ਬ੍ਰਾਜ਼ੀਲ ਦੇਸ਼ ਦੀ ਬਣ ਗਿਆ ਹੈ ਪਛਾਣ
ਚੌਥਾ ਅਜੂਬਾ ਹੈ ਇਟਲੀ ਦਾ ਕਲੋਜ਼ੀਅਮ
ਬਣਾਉਣ ਵਾਲਾ ਹੈ ਵੈਸਪੈਸੀਅਨ
ਇਸ ਅਜੂਬੇ ਦਾ ਇਹ ਹੈ ਕਮਾਲ
80 ਹਜ਼ਾਰ ਦਰਸ਼ਕਾਂ ਨੂੰ ਲੈਂਦਾ ਹੈ ਸੰਭਾਲ
ਪੰਜਵਾਂ ਅਜੂਬਾ ਹੈ ਚੀਨ ਦੀ ਦੀਵਾਰ
ਕਿਨ, ਹੈਨ, ਮਿੰਗ ਵੰਸ਼ ਨੇ ਕੀਤੀ ਤਿਆਰ
6700ਕਿਲੋਮੀਟਰ ਦਾ ਸਫ਼ਰ ਤੈਅ ਕਰਦੀ
ਚੀਨੀਆਂ ਦੇ ਲੋਕ ਗੀਤਾਂ ਚਂ ਵਿਸ਼ੇਸ਼ ਥਾਂ ਹੈ ਰੱਖਦੀ
ਛੇਵਾਂ ਅਜੂਬਾ ਹੈ ਮਾਚੂ ਪਿਕਚੂ, ਪੇਰੂ ਦਾ
ਜਿਸ ਵਿੱਚੋਂ ਉਰੂਬਾਂਬਾ ਦਰਿਆ ਹੈ ਵਗਦਾ
ਉਰੂਬਾਂਬਾ ਘਾਟੀ ਉੱਤੇ ਪਹਾੜੀ ਉਭਾਰ ਹੈ
ਜਿਸ ਉੱਤੇ ਵੱਸਿਆ ਇਹ ਇੰਕਿਆਂ ਦਾ ਸ਼ਹਿਰ ਹੈ
ਸੱਤਵਾਂ ਅਜੂਬਾ ਹੈ ਜਾਰਡਨ ਦਾ ਪੇਤਰਾ 
ਜੋ ਮਾਆਨ ਸੂਬੇ ਦੇ ਵਿੱਚ ਸਥਿਤ ਹੈ
ਵਿਲੱਖਣ ਪੱਥਰਾਂ ਨੂੰ ਕੱਟ ਕੇ ਬਣਾਈ ਵਿਰਾਸਤ ਦੀ ਇਹ ਬਹੁਤ ਸੁਹਣੀ ਕਲਾਕ੍ਰਿਤ ਹੈ
ਇਹ ਸੱਤ ਅਜੂਬੇ ਨੇ ਵਿਰਾਸਤ ਦੀ ਸ਼ਾਨ
ਸਾਰੀ ਦੁਨੀਆਂ ਜਿਸ ਤੇ ਕਰਦੀ ਹੈ ਮਾਣ
'ਅਮਰ' ਰਲ਼ ਕੇ ਕਰੀਏ ਇਸ ਦੀ ਦੇਖ ਭਾਲ
ਵਿਰਾਸਤ ਨੂੰ ਆਪਣੀ ਲਈਏ ਸੰਭਾਲ
ਅਮਰਦੀਪ ਕੌਰ
Have something to say? Post your comment