Poem

ਕੰਮ ਦੀਆਂ ਗੱਲਾਂ

April 18, 2019 04:19 PM
ਸਥਿਰ ਕਲਮ ਤਾਂ ਓਹੋ ਹੀ ਰਹਿ ਸਕਦੀ,
ਚੰਗੀਆਂ ਲਿਖਤਾਂ ਨੂੰ ਜਿਹੜੀ ਤਰਜੀਹ ਦੇਵੇ।
ਰਾਹੋਂ ਭਟਕੀ ਜਵਾਨੀ ਦੀਵਾਨਗੀ ਨੂੰ,
ਪਾਕੇ ਪੂਰਨੇ ਨਵੀਂ ਕੋਈ ਲੀਹ ਦੇਵੇ।।
ਬਾਂਹ ਫੜ੍ਹਨੀ ਕਿਸੇ ਦੀ ਲੱਤ ਫੜ੍ਹਦੀ,
ਦੱਸੋ ਲਿਖਤ ਓਹ ਕਿਸੇ ਨੂੰ ਕੀ ਦੇਵੇ?
ਦੱਦਹੂਰੀਆ ਚੰਗੀ ਲਿਖਤ ਜੀਵਨ ਸੁਧਾਰ ਦਿੰਦੀ,
ਭਾਵੇਂ ਪੁੱਤ ਨਾ ਕਿਸੇ ਨੂੰ ਵੀ ਦੇਵੇ।
 
ਫੇਸਬੁੱਕ ਉੱਤੇ ਜਿਹੜੇ ਕਰਦੇ ਕਮੈਂਟ ਰਹਿੰਦੇ,
ਲਿਖਦੇ ਪੰਜਾਬੀ ਹੋਣ ਤੇ ਸਾਨੂੰ ਮਾਣ ਹੈ ਜੀ।
ਮਾਂ ਬੋਲੀ ਨਾਲ ਸਦਾ ਜਿਹੜੇ ਰਹਿਣ ਜੁੜਕੇ,
ਬਣ ਜਾਂਦੇ ਓਹ ਦੁਨੀਆਂ ਤੇ ਮਹਾਨ ਹੈ ਜੀ।
ਅਦਾ ਕਰ ਜਾਣ ਜਿਹੜੇ ਆਪਣੇ ਫਰਜ਼ ਤਾਈਂ,
ਕਹੇ ਦੱਦਾਹੂਰੀਆ ਹੁੰਦੇ ਓਹੋ ਹੀ ਪੂਰੇ ਇਨਸਾਨ ਹੈ ਜੀ।
 
ਅੱਖਾਂ ਹੁੰਦੀਆਂ ਬੰਦੇ ਦੇ ਦੋ ਲੋਕੋ,
ਜਿਹਨਾਂ ਨਾਲ ਓਹ ਸੋਹਣਾ ਸੰਸਾਰ ਵੇਂਹਦਾ।
ਧੀ ਭੈਣ ਤੇ ਬੀਵੀ ਨੂੰ ਵੇਖਦਾ ਹੈ,
ਉਨ੍ਹਾਂ ਨਾਲ ਬੇਗਾਨੜੀ ਨਾਲ ਵੇਂਹਦਾ।
ਅੱਖਾਂ ਗੲੀਆਂ ਜਹਾਨ ਵੀ ਚਲਾ ਜਾਂਦਾ,
ਇਹਨਾਂ ਨਾਲ ਸੁਨੱਖੜਾ ਯਾਰ ਵੇਂਹਦਾ।
ਪੈਂਦਾ ਮਨ ਬਦਲਣਾ ਦੱਦਾਹੂਰੀਆ ਕਹੇ,
ਅੱਖਾਂ ਨਾਲ ਹੀ ਹੈ ਮਾਂ ਨੂੰ ਵਾਰ ਵਾਰ ਵੇਂਹਦਾ।
 
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
94176 22046
Have something to say? Post your comment