Article

ਮਿੰਨੀ ਕਹਾਣੀ ' ਪੀੜਤ ਲੋਕ '

April 18, 2019 04:20 PM

ਮਿੰਨੀ ਕਹਾਣੀ  ' ਪੀੜਤ ਲੋਕ '
  ਰਾਤ ਦੇ ਭੈਅ ਭੀਤ ਤੂਫ਼ਾਨ ਨੇ ਸਾਰਿਆਂ ਦੇ ਸਾਹ ਸੂਤ ਲਏ ਹਰੇਕ ਵਿਅਕਤੀ ਇਸ ਤੋਂ ਪ੍ਰਭਾਵਿਤ ਹੋਇਆ ਘਰਾਂ 'ਚ ਮਣਾਂ ਮੂੰਹੀਂ ਘੱਟਾ ਚੜ੍ਹ ਗਿਆ ਕਿਸੇ ਦਾ ਛੱਤ 'ਤੇ ਪਿਆ ਸਾਮਾਨ ਖਿੰਡ ਪੁੰਡ ਗਿਆ । ਬਿਜਲੀ ਸਪਲਾਈ ਦੀ ਸਹੂਲਤ ਬੰਦ ਹੋਣ ਕਾਰਨ ਇਨਵਰਟਰ ਵੀ ਜਵਾਬ ਦੇ ਗਏ ਪਾਣੀ ਵੀ ਟੈਂਕੀਆਂ 'ਚ ਨਾ ਚੜਿਆ ਫਰਿਜ਼ਾਂ ਵੀ ਮਰ ਮੁੱਕ ਗਈਆਂ । ਦੁਕਾਨਦਾਰਾਂ ਤੇ ਦੋਧੀਆਂ ਦਾ ਸਾਰਾ ਕੁੱਝ ਹੀ ਖ਼ਰਾਬ ਹੋ ਗਿਆ ।ਆਟਾ ਚੱਕੀ ਵਾਲਾ ਵੀ ਪੀਸਣ ਤੋਂ ਮਜ਼ਬੂਰ ਹੋ ਗਿਆ ।। ਸ੍ਰੀ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ  ਟੁੱਟ ਗਏ । ਸਾਰਿਆਂ ਨੇ ਪਰਮਾਤਮਾ ਨੂੰ ਰੱਜ ਕੇ ਕੋਸਿਆ ਸਿਰਫ ਇੱਕ ਕਿਸਾਨ ਨੇ ਹੀ ਜਿਸ ਦੀ ਛੇ ਮਹੀਨੇ ਦੀ ਖੜੀ ਸੋਨੇ ਰੰਗੀ ਹੋਈ ਕਣਕ ਜੋ ਉਸ ਨੇ ਪੁੱਤਰਾਂ  ਧੀਆਂ ਵਾਂਗੂੰ ਪਾਲੀ ਸੀ ਜਿਸ ਤੋਂ ਉਸ ਨੂੰ ਢੇਰ ਸਾਰੀਆਂ ਉਮੀਦਾਂ ਸਨ ਕਿ ਕੁੜੀ ਦੇ ਹੱਥ ਪੀਲੇ ਕਰ ਲਵਾਂਗਾ ਤੇ ਬੇਟੇ  ਨੂੰ ਆਈਲੈਟਸ ਕਰਵਾਂਵਾਂਗੇ ਨੇ ਰੱਬ ਦੀ ਰਜ਼ਾ 'ਚ ਭਾਣਾ ਮੰਨ ਕੇ ਗੁਰੂ ਗ੍ਰੰਥ ਸਾਹਿਬ ਜਾ ਮੱਥਾ ਟੇਕਿਆ ਕਿ ਸਭ ਦਾ ਭਲਾ ਕਰੀਂ   ।

ਗੁਰਮੀਤ ਸਿੰਘ ਸਿੱਧੂ ਕਾਨੂੰਗੋ 

Have something to say? Post your comment