Article

ਸਿਆਸਤ 'ਤੇ ਵਿਅੰਗ ਕਰਦੀ ਰਵਿੰਦਰ ਗਰੇਵਾਲ ਦੀ ਨਵੀਂ ਫਿਲਮ ' ਪੰਦਰਾਂ ਲੱਖ ਕਦੋਂ ਆਉਗਾ?' //ਸੁਰਜੀਤ ਜੱਸਲ

April 19, 2019 09:42 PM

ਸਿਆਸਤ 'ਤੇ ਵਿਅੰਗ ਕਰਦੀ ਰਵਿੰਦਰ ਗਰੇਵਾਲ ਦੀ ਨਵੀਂਫਿਲਮ 
           
ਫਰਾਈਡੇ ਰਸ਼ ਮੋਸ਼ਨ ਪਿਕਚਰਜ਼ ਦਾ ਬੈਨਰ ਹਮੇਸ਼ਾਂ ਸਫ਼ਲ ਫ਼ਿਲਮਾਂ ਦੇਣ ਕਰਕੇ ਚਰਚਾ ਵਿੱਚ ਰਿਹਾ ਹੈ। ਇਸ ਬੈਨਰ ਦੀ ਨਿਰਮਾਤਾ ਜੋੜੀ ਰੁਪਾਲੀ ਗੁਪਤਾ ਤੇ ਦੀਪਕ ਗੁਪਤਾ ਨੇ ਆਪਣੀ ਸਮੁੱਚੀ ਟੀਮ  ਨਾਲ ਰਲ ਕੇ ਚੰਗੀਆਂ ਅਰਥ ਭਰਪੂਰ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। 'ਮਿਸਟਰ ਐਂਡ ਮਿਸ਼ਿਜ 420' ਦੀ ਸਫ਼ਲਤਾਂ ਤੋਂ ਬਾਅਦ ਨੌਜਵਾਨਾਂ ਵਿੱਚ ਵਧ ਰਹੇ ਨਸ਼ਿਆਂ ਦੇ ਪ੍ਰਭਾਵ 'ਤੇ ਵਿਅੰਗ ਕਰਦੀ ਕਾਮੇਡੀ ਫ਼ਿਲਮ 'ਮਿਸਟਰ ਐਂਡ ਮਿਸਿਜ਼ 420 ਰਿਟਰਨ' ਫਿਰ ਪੰਜਾਬੀ ਮਾਂ ਬੋਲੀ ਦੇ ਘੱਟਦੇ ਜਾ ਰਹੇ ਸਤਿਕਾਰ 'ਤੇ ਚਿੰਤਾਂ ਪ੍ਰਗਟਾਉਂਦੀ ਫ਼ਿਲਮ 'À ਅ' ਵੀ ਦਰਸ਼ਕਾਂ ਦੀ ਪਸੰਦ ਬਣੀ। ਹੁਣ ਜਿਹੜੀ ਨਵੀਂ ਆ ਰਹੀ ਫ਼ਿਲਮ ਦੀ ਗੱਲ ਕਰ ਰਹੇ ਹਾਂ ਉਹ ਦਰਸ਼ਕਾਂ ਨੂੰ ਹਸਾਉਣ ਦੇ ਇਲਾਵਾ ਸਮਾਜ ਨਾਲ ਜੁੜੇ ਵੱਖ ਵੱਖ ਅਹਿਮ ਮੁੱਦਿਆਂ ਬਾਰੇ ਸੋਚਣ ਲਈ ਮਜਬੂਰ ਵੀ ਕਰੇਗੀ। ਇਸ ਫਿਲਮ ਵਿੱਚ ਮੁੱਖ ਭੂਮਿਕਾ ਗਾਇਕ ਰਵਿੰਦਰ ਗਰੇਵਾਲ ਨੇ ਨਿਭਾਈ ਹੈ। ਐਨ ਵੋਟਾਂ ਸਿਰ ਰਿਲੀਜ਼ ਹੋ ਰਹੀ ਇਸ ਫ਼ਿਲਮ ਦਾ ਵਿਸ਼ਾ ਸਿਆਸੀ ਰੰਗਤ ਵਾਲਾ ਹੈ। ਫਰਾਈਡੇ ਰਸ਼ ਪਿਕਚਰਜ਼ ਦੇ ਬੈਨਰ ਹੇਠ ਨਿਰਮਾਤਾ ਰੁਪਾਲੀ ਗੁਪਤਾ ਦੀ ਇਸ ਨਵੀਂ ਰਿਲੀਜ਼ ਹੋਣ ਵਾਲੀ ਫ਼ਿਲਮ ਦਾ ਨਾਂ ਹੈ 'ਪੰਦਰਾਂ ਲੱਖ ਕਦੋਂ ਆਉਗਾ'?
ਫ਼ਿਲਮ ਦਾ ਟਾਇਟਲ ਵੇਖਦਿਆਂ ਹਰੇਕ ਦਰਸ਼ਕ, ਸਿਨੇਮਾ ਪ੍ਰੇਮੀ ਦਾ ਧਿਆਨ ਵੋਟਾਂ ਵੇਲੇ ਲੱਗੇ ਸਿਆਸੀ ਲਾਰਿਆਂ ਵੱਲ ਜਾਵੇਗਾ ਪਰ ਅਸੀਂ ਇਸ ਬਾਰੇ ਕੁਝ ਵੀ ਨਹੀਂ ਕਹਾਂਗੇ। ਹਾਂ, ਇੰਨੀ ਗੱਲ ਜਰੂਰ ਕਹਿ ਸਕਦੇ ਹਾਂ ਕਿ ਦਰਸ਼ਕ ਇਸ ਫ਼ਿਲਮ  ਵਿੱਚ ਗਾਇਕ ਤੋਂ ਨਾਇਕ ਬਣੇ ਰਵਿੰਦਰ ਗਰੇਵਾਲ ਨੂੰ ਪਹਿਲੀ ਵਾਰ ਵੱਖ ਵੱਖ ਦਿਲਚਸਪ ਕਿਰਦਾਰਾਂ ਵਿੱਚ ਵੇਖਣਗੇ, ਜੋ ਉਸਦੇ ਫ਼ਿਲਮੀ ਕੈਰੀਅਰ ਨੂੰ ਉੱਚਾ ਲੈ ਕੇ ਜਾਵੇਗੀ। ਤੇ ਪੰਜਾਬੀ ਪਰਦ ੇ'ਤੇ ਉਸਦੀ ਇੱਕ ਖਾਸ਼ ਪਹਿਚਾਣ ਬਣੇਗੀ। ਫ਼ਿਲਮ ਦਾ ਨਿਰਦੇਸ਼ਕ ਅਨੇਕਾਂ ਨਾਮੀਂ ਨਿਰਦੇਸ਼ਕਾਂ ਦਾ ਸਹਾਇਕ ਰਿਹਾ ਮਨਪ੍ਰੀਤ ਬਰਾੜ ਹੈ ਜਿਸਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫ਼ਿਲਮ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਸੁਰਮੀਤ ਮਾਵੀ ਨੇ ਲਿਖਿਆ ਹੈ। ਫ਼ਿਲਮ ਦੇ ਵਿਸ਼ੇ ਬਾਰੇ ਗੱਲ ਕਰਦਿਆਂ ਨਿਰਮਾਤਰੀ ਰੁਪਾਲੀ ਗੁਪਤਾ ਨੇ ਕਿਹਾ ਕਿ ਪਹਿਲੀਆਂ ਫ਼ਿਲਮਾਂ ਵਾਂਗ ਇਹ ਫ਼ਿਲਮ ਵੀ ਸਮਾਜ ਦੇ ਵੱਖ ਵੱਖ ਮੁੱਦਿਆਂ ਨਾਲ ਜੁੜੀ ਮਨੋਰੰਜਨ ਭਰਪੂਰ ਫ਼ਿਲਮ ਹੈ ਜੋ ਪੰਜਾਬ ਵਿੱਚ ਫੈਲੇ  ਅੰਧ ਵਿਸ਼ਵਾਸ, ਡੇਰਾਵਾਦ ਅਤੇ ਸਿਆਸਤ ਦੀ ਆੜ ਵਿੱਚ ਹੁੰਦੇ ਨਜਾਇਜ਼ ਧੰਦਿਆਂ 'ਤੇ ਤਿੱਖਾ ਵਿਅੰਗ ਕਰਦੀ ਹੋਈ ਦਰਸ਼ਕਾਂ ਨੂੰ ਹਾਸੇ ਹਾਸੇ ਵਿੱਚ ਚੰਗਾ ਮੈਸੇਜ਼ ਦੇਵੇਗੀ। ਫ਼ਿਲਮ ਦੀ ਕਹਾਣੀ ਆਮ ਫ਼ਿਲਮਾਂ ਤੋਂ ਬਹੁਤ ਹਟਵੇਂ ਵਿਸ਼ੇ ਦੀ ਹੈ । 
ਇਸ ਫ਼ਿਲਮ ਵਿੱਚ ਰਵਿੰਦਰ ਗਰੇਵਾਲ, ਪੂਜਾ ਵਰਮਾ, ਜਸਵੰਤ ਰਾਠੌੜ, ਸਮਿੰਦਰ ਵਿੱਕੀ,ਹੌਬੀ ਧਾਲੀਵਾਲ, ਮਲਕੀਤ ਰੌÎਣੀ,ਗੁਰਪ੍ਰੀਤ ਕੌਰ ਭੰਗੂ, ਸੀਮਾ ਕੌਸ਼ਲ, ਸੁਖਦੇਵ ਬਰਨਾਲਾ, ਅਜੇ ਜੇਠੀ, ਯਾਦ ਗਰੇਵਾਲ ਨੇ ਅਹਿਮ ਕਿਰਦਾਰ ਨਿਭਾਏ ਹਨ। ਫਿਲਮ ਦੇ ਗੀਤ ਰਵਿੰਦਰ ਗਰੇਵਾਲ, ਰਣਜੀਤ ਬਾਵਾ, ਗੁਰਲੇਜ਼ ਅਖ਼ਤਰ ਨੇ ਗਾਏ ਹਨ। ਓਮ ਜੀ ਗਰੁੱਪ ਵਲੋਂ ਇਹ ਫ਼ਿਲਮ 10 ਮਈ ਨੂੰ ਰਿਲੀਜ਼ ਕੀਤੀ ਜਾ ਰਹੀ ਹੈ।  

ਸੁਰਜੀਤ ਜੱਸਲ

9814607737

Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-