Saturday, May 25, 2019
FOLLOW US ON

Poem

(ਵੋਟਾਂ)

April 19, 2019 09:54 PM
 
ਸਿਆਣਿਆਂ ਆਖਿਐ ਕੱਢਕੇ ਅਰਕ ਬੰਦੇ
 
ਇੱਕ ਵੋਟ ਹਥਿਆਰ ਹੀ ਆਪਣਾ ਹੈ,
ਇਹਨੂੰ ਸੋਚ ਤੇ ਸਮਝ ਕੇ ਵਰਤ ਬੰਦੇ।
ਲਾ ਸਰਕਾਰਾਂ ਨਾਲ ਮੱਥਾ ਨਿਧੜਕ ਹੋਕੇ,
ਦੇ ਸਕਦਾ ਹੈਂ ਇੱਕ ਤੂੰ ਹੀ ਤਰਕ ਬੰਦੇ।
ਸੋਚ ਲਵੀਂ ਦਿਮਾਗ ਤੂੰ ਆਪਣੇ ਨਾਲ,
ਨਾਂ ਰਹਿਜੇ ਸੋਚਣ ਦੇ ਵਿੱਚ ਹੀ ਫ਼ਰਕ ਬੰਦੇ।
ਤੇਰੀ ਸੋਚ ਟਿਕਾਣੇ ਨਾ ਕਰਕੇ ਹੀ,
ਬਹੱਤਰ ਸਾਲਾਂ ਤੋਂ ਬੇੜਾ ਹੈ ਗਰਕ ਬੰਦੇ।
ਕਿਤੇ ਵੇਚ ਨਾ ਦੇਵੀਂ ਜ਼ਮੀਰ ਆਪਣੀ,
ਰੱਖੀਂ ਥੋੜ੍ਹੀ ਜਿਹੀ ਤਾਂ ਤੂੰ ਮੜਕ ਬੰਦੇ।
ਤੈਨੂੰ ਮਿੱਠੀਆਂ ਗੋਲੀਆਂ ਖੁਆ ਇਹਨਾਂ,
ਪੰਜ ਸਾਲਾਂ ਲਈ ਜਾਣਾਂ ਹੈ ਸਰਕ ਬੰਦੇ।
ਹਰ ਵਾਰ ਹੀ ਧਿਜਦਾ ਰਿਹਾ ਕਰਕੇ,
ਭੋਗੀ ਜਾਣੈਂ ਤੂੰ ਹੁਣ ਤੱਕ ਨਰਕ ਬੰਦੇ।
ਥੋੜ੍ਹਾ ਜਿਹਾ ਹੀ ਅਗਰ ਸਟੈਂਡ ਲੈ ਲੲੇ,
ਤੇਰੇ ਪਿੱਛੇ ਇਹ ਜਾਣਗੇ ਘਰਕ ਬੰਦੇ।
ਹਰ ਕਿਸੇ ਨੂੰ ਆਖੀਂ ਜੀ ਆਇਆਂ,
ਕਿਸੇ ਨਾਲ ਨਾਂ ਜਾਵੀਂ ਪਰ ਹਰਖ ਬੰਦੇ।
ਬਿੱਚ ਬਿੱਚ ਕਰਨ ਦੀ ਲੋੜ ਨਾਹੀਂ,
ਰੱਖੀਂ ਕਾਇਮ ਤੂੰ ਆਪਣੀ ਬੜ੍ਹਕ ਬੰਦੇ।
ਇਜ਼ਤ ਵਾਲਿਆਂ ਦੀ ਸਦਾ ਤੂੰ ਕਰੀਂ ਇਜ਼ਤ,
ਬੇਇਜ਼ਤਿਆਂ ਪਿੱਛੇ ਨਾ ਭੋਰੀਂ ਠਰਕ ਬੰਦੇ।
ਨਾ ਕਿਸੇ ਗੱਲ ਨੂੰ ਜੇਕਰ ਮਨ ਮੰਨੇਂ,
ਦੱਦਹੂਰੀਏ ਨਾਲ ਕਰੀਂ ਸੰਪਰਕ ਬੰਦੇ।
ਨਿਧੜਕ ਹੋ ਕੇ ਵੋਟ ਨੂੰ ਵਰਤਣਾ ਹੈ,
ਸਿਆਣਿਆਂ ਆਖਿਆ ਕੱਢ ਕੇ ਅਰਕ ਬੰਦੇ।
 
ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ
Have something to say? Post your comment