Saturday, May 25, 2019
FOLLOW US ON

News

ਡੀ ਸੀ ਦੇ ਹੁਕਮਾਂ ਨੂੰ ਟਿਚ ਸਮਝਦਿਆਂ ਕੋਈ ਵੀ ਅਧਿਕਾਰੀ ਪੜਤਾਲ ਲਈ ਨਹੀ ਪਹੁੰਚਿਆ

April 19, 2019 10:05 PM

ਡੀ ਸੀ ਦੇ ਹੁਕਮਾਂ ਨੂੰ ਟਿਚ ਸਮਝਦਿਆਂ ਕੋਈ ਵੀ ਅਧਿਕਾਰੀ ਪੜਤਾਲ ਲਈ ਨਹੀ ਪਹੁੰਚਿਆ

ਮਾਨਸਾ (ਤਰਸੇਮ ਸਿੰਘ ਫਰੰਡ) 19 ਅਪ੍ਰੈਲ 2019 ਨੂੰ ਵਾਰਡ ਨੰਬਰ 18 ਮਾਨਸਾ ਵਿਖੇ ਟਾਬਰ ਲਾਉਣ ਦੇ ਵਿਰੋਧ ਵਿੱਚ ਧਰਨਾ 10ਵੇਂ ਦਿਨ ਵਿੱਚ ਪਹੁੰਚਿਆ। ਹਰਦੇਵ ਸਿੰਘ ਕੋਟ ਧਰਮੂ ਸਕੱਤਰ ਜਨਰਲ ਜਿਲ੍ਹਾ ਮਾਨਸਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮੁਹੱਲਾ ਵਾਸੀਆ ਤੇ ਭਾਰਤੀ ਕਿਸਾਨ ਯੂਨੀਆ ਰਜਿ: ਪੰਜਾਬ ਕਾਦੀਆਂ ਦੇ ਆਗੂਆਂ ਨੇ ਨਗਰ ਕੌਂਸਲ ਮਾਨਸਾ ਦੇ ਮੁਖੀ ਈ.ਓ. ਗੁਰਦਾਸ ਸਿੰਘ ਤੋਂ ਐਪਲੀਕੇਸ਼ਨ ਦੇ ਕੇ ਮੰਗ ਕੀਤੀ ਹੈ ਕਿ ਇਸ ਟਾਵਰ ਨੂੰ ਵਾਰਡ 18 ਵਿੱਚ ਕੇਂਸਲ ਕਰੇ। ਸਰਕਾਰ ਦੇ ਨਿਯਮਾਂ ਨੂੰ ਸਿੱਕੇ ਤੇ ਟੰਗ ਕੇ ਨਗਰ ਕੌਂਸਲ ਦੇ ਅਧਿਕਾਰੀਆਂ ਨੇ ਐਨ.ਓ.ਸੀ. ਦੀ ਮਨਜੂਰੀ ਦੀ ਸਿਫਾਰਸ ਕੀਤੀ ਹੈ ਜਿਸ ਵਿੱਚ ਮਾਨਸਾ ਰਕਬੇ ਨੂੰ ਮਨਜੂਰੀ ਦਿੱਤੀ ਹੈ। ਜਦ ਕਿ ਵਾਰਡ ਨੰਬਰ 18 ਨੂੰ ਮਨਜੂਰੀ ਨਹੀਂ ਅਤੇ ਨਗਰ ਕੌਂਸਲ ਅਧਿਕਾਰੀਆਂ ਨੂੰ ਆਪਣੇ ਨਗਰ ਕੌਂਸਲ ਦੀ ਬਣਦੀ ਫੀਸ ਦਾ ਹੀ ਲਾਲਚ ਸੀ। ਜਿਸ ਵਿੱਚ ਮੁਹੱਲਾ ਵਾਸੀਆਂ ਨੇ ਡਿਪਟੀ ਕਮਿਸ਼ਨਰ ਰਾਹੀਂ ਪੜਤਾਲ ਲਈ ਵੀ ਹੁਕਮ ਨੂੰ ਟਿੱਚ ਕਰਕੇ ਜਾਣਿਆ ਹੈ ਤੇ ਕੋਈ ਵੀ ਅਧਿਕਾਰੀ ਪੜਤਾਲ ਲਈ ਨਹੀਂ ਪਹੁੰਚਿਆ। ਸਿੱਧੇ ਤੌਰ ਤੇ ਹੀ (ਜੀ.ਓ.) ਕੰਪਨੀ ਤੇ ਮਕਾਨ ਮਾਲਕਾਂ ਦਾ ਪੱਖ ਪੁੂਰ ਰਹੀ ਹੈ। ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ ਰਜਿ: ਕਾਦੀਆਂ ਵੱਲੋਂ ਨਾਜਰ ਸਿੰਘ ਖਿਆਲਾ ਸੀਨੀਅਰ ਮੀਤ ਪ੍ਰਧਾਨ ਜਿਲ੍ਹਾ ਇਕਾਈ ਮਾਨਸਾ ਦੀ ਪ੍ਰਧਾਨਗੀ ਹੇਠ ਮੁਹੱਲਾ ਵਾਸੀਆਂ ਦੇ ਰੱਖੇ ਹੋਏ 10ਵੇਂ ਦਿਨ ਵੀ ਧਰਨਾ ਰੱਖਣ ਦੀ ਸਹਿਮਤੀ ਹੋਈ ਹੈ ਅਤੇ ਹਮਾਇਤ ਕੀਤੀ ਹੋਈ ਹੈ ਕਿ ਮੁਨਾਫਾ ਲੈਣ ਵਾਲੇ ਕਿਤੇ ਦੂਰ ਰਹਿੰਦੇ ਹਨ ਤੇ ਮੁਹੱਲਾ ਵਾਸੀਆਂ ਨੂੰ ਦੁੱਖ ਹੈ ਕਿ ਇਸ ਦੀਆਂ ਕਿਰਨਾ ਸਿਹਤ ਤੇ ਗਰਭ ਲਈ ਤੇ ਬਿਜਲੀ ਬੰਦ ਹੋਣ ਸਮੇਂ ਜਰਨੇਟਰ ਦਾ ਧੂੰਆਂ ਤੇ ਇੰਜਨ ਦੀ ਉੱਚੀ ਅਵਾਜ ਤੋੱ ਦੁਖੀ ਹਨ। ਇਸ ਜਗ੍ਹਾ ਦੇ ਕੋਲ ਹੀ ਨਰਸਰੀ ਤੋਂ 10ਵੀਂ ਤੱਕ ਇੱਕ ਨਿੱਜੀ ਸਕੂਲ ਵੀ ਹੈ। ਜਿਸ ਵਿੱਚ ਛੋਟੇ ਬੱਚਿਆਂ ਨੂੰ ਵੀ ਇਨਾਂ ਕਿਰਨਾਂ ਬਗੈਰਾ ਦਾ ਨੁਕਸਾਨ ਹੈ। ਮੁਹੱਲਾ ਵਾਸੀਆਂ ਦਾ ਤੇ ਜਥੇਬੰਦੀ ਆਗੂਆਂ ਦਾ ਕਹਿਣਾ ਹੈ ਟਾਵਰ ਨੂੰ ਜਿਨ੍ਹਾਂ ਤੱਕ ਹਟਾਇਆ  (ਰੋਕਿਆ) ਨਹੀਂ ਜਾਂਦਾ ਉਹਨਾਂ ਚਿਰ ਧਰਨਾ ਜਾਰੀ ਰਹੇਗਾ। ਧਰਨੇ ਕਾਰਨ ਹੋਏ ਨੁਕਸਾਨ ਦੇ ਮੁਆਵਜਾ ਦੇਣ ਦੇ ਪ੍ਰਬੰਧਕ ਤੇ ਟਾਵਰ ਲਾਵੁਣ ਵਾਲੇ ਅਧਿਕਾਰੀਆਂ ਹੀ ਜਿੰਮੇਵਾਰ ਹੋਣਗੇ। ਇਸ ਸਮੇਂ ਸਵਰਨ ਸਿੰਘ, ਬਿੰਦਰ ਸਿੰਘ, ਬੋਘਾ ਸਿੰਘ, ਗੁਰਮੀਤ ਸਿੰਘ ਗੀਤਾ, ਭੋਲਾ ਸਿੰਘ, ਇੰਦਰ ਸਿੰਘ (ਲੀਲਾ), ਛੋਟਾ ਸਿੰਘ ਤੋਂ ਇਲਾਵਾ ਕਰਮ ਸਿੰਘ ਬਾਬਾ ਆਦਿ ਹਾਜ਼ਰ ਸਨਸ

Have something to say? Post your comment

More News News

DM of Munger (Patna) Honours Election Icon and Film actor Rajan Kumar ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ। ਅਧਿਆਪਕਾ ਗੁਰਨਾਮ ਕੌਰ ਚੀਮਾ ਸਿੱਖਿਆ ਖੇਤਰ 'ਚ ਰਚਿਆ ਇਤਿਹਾਸ ਬਾਰ ਐਸੋਸੀਏਸ਼ਨ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਲੱਡੂ ਵੰਡੇ ਬੀਬਾ ਹਰਸਿਮਰਤ ਕੌਰ ਦੀ ਜਿੱਤ ਉਪਰੰਤ ਸਭ ਤੋਂ ਪਹਿਲਾ ਜਸ਼ਨ ਵਪਾਰ ਮੰਡਲ ਦੇ ਪੑਧਾਨ ਮੁਨੀਸ਼ ਬੱਬੀ ਦਾਨੇਵਾਲੀਆ ਮਨਾਉਣਾ ਸੁਰੂ ਕੀਤਾ ਪੈਂਡੂ ਧਨਾਢ ਦੇ ਭਤੀਜਿਆਂ ਨੇ ਦਲਿਤ ਚਂ ਕੀਤੀ ਗੁੰਡਾਗਰਦੀ, ਸਿਆਸੀ ਲੀਡਰ ਦੇ ਇਸ਼ਾਰੇ ਤੇ ਦਲਿਤਾਂ ਉਪਰ ਕੀਤਾ ਝੂਠਾ ਪਰਚਾ ਰੱਧ ਕਰਨ ਦੀ ਮੰਗ - ਭਗਵੰਤ ਸਮਾਓ ਆਰਟ ਐਂਡ ਕਰਾਫ਼ਟ ਵਿਸ਼ਾ ਸਾਰੇ ਵਿਸ਼ਿਆਂ ਦਾ ਅਧਾਰ- ਸਿੱਖਿਆ ਸਕੱਤਰ ਲੋਕ ਸਭਾ ਚੋਣਾਂ ਦੀ ਗਿਣਤੀ ਮੁਕੰਮਲl ਜਿ਼ਲ੍ਹਾ ਚੋਣ ਅਫ਼ਸਰ ਨੇ ਕੀਤੀ ਚੋਣ ਅਮਲੇ ਦੀ ਸ਼ਲਾਘਾ ਐਮ ਸੀ ਅਮਰੀਕ ਮਾਨ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਲੱਡੂ ਵੰਡੇ ਵੋਟਰਾਂ ਦਾ ਕੀਤਾ ਧੰਨਵਾਦ ਬੈਂਕ ਅਧਿਕਾਰੀਆਂ ਖਿਲਾਫ ਕਿਸਾਨਾ ਨੇ ਲਾਇਆ ਰੋਸ ਧਰਨਾਂ
-
-
-