News

ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ ਨੂੰ ਕੌਣ ਰੋਕੇਗਾ ?

April 19, 2019 10:07 PM
ਚੋਣ ਕਮਿਸ਼ਨਰ ਦੇ ਹੁਕਮਾਂ ਦੀਆਂ ਉਡ ਰਹੀਆਂ ਧੱਜੀਆਂ ਨੂੰ ਕੌਣ ਰੋਕੇਗਾ ?
ਥਾਣਾ ਭਿੱਖੀਵਿੰਡ ਦੀ ਦੀਵਾਰ ‘ਤੇ ਲਗਾਏ ਚੋਣ ਪ੍ਰਚਾਰ ਦੇ ਫਲੈਕਸ ਬੋਰਡ
ਭਿੱਖੀਵਿੰਡ 19 ਅਪ੍ਰੈਲ (ਹਰਜਿੰਦਰ ਸਿੰਘ ਗੋਲ੍ਹਣ )-ਲੋਕ ਸਭਾ ਦੀਆਂ ਹੋ ਰਹੀਆਂ ਚੋਣਾਂ ਨੂੰ ਮੁੱਖ
ਰੱਖਦਿਆਂ ਚੋਣ ਕਮਿਸ਼ਨਰ ਪੰਜਾਬ ਵੱਲੋਂ ਸਖਤ ਨਿਰਦੇਸ਼ ਦਿੰਦਿਆਂ ਸਰਕਾਰੀ ਦਫਤਰ, ਸਕੂਲ,
ਕਾਲਜ, ਪੋਸਟ ਆਫਿਸ, ਪੁਲਿਸ ਥਾਣਿਆਂ, ਬੀ.ਡੀ.ਪੀ.ੳ ਦਫਤਰ ਆਦਿ ਸਰਕਾਰੀ ਅਦਾਰਿਆਂ ਦੀਆਂ
ਇਮਾਰਤਾਂ ‘ਤੇ ਚੋਣ ਪ੍ਰਚਾਰ ਵਾਲੀ ਸਮੱਗਰੀ, ਫਲੈਕਸ ਬੋਰਡ, ਚੋਣ ਇਸ਼ਤਿਹਾਰ ਆਦਿ ਲਗਾਉਣ
‘ਤੇ ਪਾਬੰਦੀ ਲਗਾਈ ਗਈ ਹੈ। ਜਦੋਂ ਕਿ ਸੱਤਾਧਾਰੀ ਪਾਰਟੀ ਨਾਲ ਸੰਬੰੰਧਿਤ ਵਿਅਕਤੀਆਂ
ਵੱਲੋਂ ਕਾਨੂੰਨ ਨੂੰ ਨਜਰ ਅੰਦਾਜ ਕਰਕੇ ਸਰਕਾਰੀ ਇਮਾਰਤਾਂ ‘ਤੇ ਚੋਣ ਪ੍ਰਚਾਰ ਦੇ ਫਲੈਕਸ
ਬੋਰਡ ਲਗਾ ਕੇ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉਥੇ ਇਹਨਾਂ
ਬੋਰਡਾਂ ਤੇ ਇਸ਼ਤਿਹਾਰਾਂ ਨੂੰ ਹਟਾਉਣ ਵਾਲੇ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਦਿਖਾਈ
ਦੇ ਰਹੇ ਹਨ। ਜਿਸ ਦੀ ਪ੍ਰਤੱਖ ਮਿਸਾਲ ਪੁਲਿਸ ਥਾਣਾ ਭਿੱਖੀਵਿੰਡ ਦੀ ਮੇਂਨ ਬਾਹਰਲੀ ਕੰਧ
‘ਤੇ ਸੱਤਾਧਾਰੀ ਕਾਂਗਰਸ ਪਾਰਟੀ ਦੇ ਚੋਣ ਪ੍ਰਚਾਰ ਵਾਲੇ ਫਲੈਕਸ ਬੋਰਡ ਤੋਂ ਮਿਲਦੀ ਹੈ।
 
ਈ.ੳ ਰਾਕੇਸ਼ ਖੋਖਰ ਨੇ ਫਲੈਕਸ ਬੋਰਡ ਸੰਬੰਧੀ ਪ੍ਰਗਟਾਈ ਅਣਜਾਨਤਾ
 
ਥਾਣਾ ਭਿੱਖੀਵਿੰਡ ਦੀ ਕੰਧ ‘ਤੇ ਲੱਗੇ ਚੋਣ ਪ੍ਰਚਾਰ ਦੇ ਫਲੈਕਸ ਬੋਰਡ ਸੰਬੰਧੀ ਕਾਰਜ
ਸਾਧਕ ਅਫਸਰ ਭਿੱਖੀਵਿੰਡ ਰਾਜੇਸ਼ ਖੋਖਰ ਨਾਲ ਟੈਲੀਫੋਨ ‘ਤੇ ਗੱਲ ਕੀਤੀ ਤਾਂ ਉਹਨਾਂ ਨੇ
ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਮੈਨੂੰ ਇਸ ਫਲੈਕਸ ਬੋਰਡ ਦੀ ਕੋਈ ਜਾਣਕਾਰੀ ਨਹੀ ਹੈ,
ਪਤਾ ਕਰਕੇ ਦੱਸ ਸਕਦਾ ਹਾਂ।
 
ਸਰਕਾਰੀ ਇਮਾਰਤ ‘ਤੇ ਨਹੀ ਲੱਗ ਸਕਦੀ ਚੋਣ ਪ੍ਰਚਾਰ ਦੀ ਸਮੱਗਰੀ - ਡੀ.ਡੀ.ਪੀ.ੳ
 
ਪੁਲਿਸ ਥਾਣਾ ਭਿੱਖੀਵਿੰਡ ਦੀ ਕੰੰਧ ‘ਤੇ ਲੱਗੇ ਫਲੈਕਸ ਬੋਰਡ ਸੰਬੰਧੀ ਚੋਣ ਅਫਸਰ ਕਮ
ਡੀ.ਡੀ.ਪੀ.ੳ ਦਵਿੰਦਰ ਕੁਮਾਰ ਨੂੰ ਪੱਛਿਆ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਵੀ ਸਰਕਾਰੀ
ਇਮਾਰਤ ਉਤੇ ਚੋਣ ਪ੍ਰਚਾਰ ਨਾਲ ਸੰਬੰਧਿਤ ਬੋਰਡ ਜਾਂ ਫਲੈਕਸ ਬੋਰਡ ਨਹੀ ਲੱਗ ਸਕਦਾ।
ਉਹਨਾਂ ਕਿਹਾ ਕਿ ਮੈਂ ਇਸ ਬਾਰੇ ਪਤਾ ਕਰਦਾ ਹਾਂ।
Have something to say? Post your comment

More News News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਹਿਤ ਵਿੱਢੀ ਮੁਹਿੰਮ ਤਹਿਤ ਲਾਏ ਬੁੱਟੇ International Sikh Youth Symposium 2019 held in Dayton&Cincinnati, Ohio SSP Fatehgarh Sahib takes serious note of absence, suspends 4 lady Sub Inspectors ਗਾਇਕ ਰਾਜਾ ਭਾਈ ਦੇ ਨਵੇ ਗੀਤ ' ਹੇਟਰਾਂ ਦੇ ਕਿੱਸੇ' ਦਾ ਵੀਡੀਓ ਸ਼ੂਟ ਕੀਤਾ ਮੁੰਕਮਲ- ਬਬਲੀ ਧਾਲੀਵਾਲ
-
-
-