News

ਮੋਦੀ ਧਰਮ ਦੇ ਨਾਮ ਤੇ ਵੰਡੀਆ ਪਾ ਰਿਹਾ - ਰਜੀਆ

April 19, 2019 10:12 PM

ਮੋਦੀ ਧਰਮ ਦੇ ਨਾਮ ਤੇ ਵੰਡੀਆ ਪਾ ਰਿਹਾ -  ਰਜੀਆ
ਕੁਠਾਲਾ ਪੰਚਾਇਤ ਨੇ ਕੀਤਾ ਮੈਡਮ ਰਜੀਆ ਦਾ ਸਨਮਾਨ
ਸੰਦੌੜ ੧੯ ਅਪ੍ਰੈਲ ( ਜਸਵੀਰ ਸਿੰਘ ਜੱਸੀ ) 
ਕੈਬਨਿਟ ਮੰਤਰੀ ਮੈਡਮ ਰਜੀਆ ਸੁਲਤਾਨਾ ਨੇ ਲੋਕ ਸ਼ਭਾ ਚੋਣਾਂ ਦੇ ਮੱਦੇਨਜ਼ਰ ਸੰਗਰੂਰ ਤੋਂ ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦਿਆਂ ਸਰਪੰਚ ਗੁਰਲਵਲੀਨ ਸਿੰਘ ਲਵਲੀ ਦੇ ਗ੍ਰਹਿ ਵਿਖੇ ਰੱਖੀ ਵਰਕਰਾਂ ਦੀ ਇੱਕ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਦੀ ਜੰਨਤਾਂ ਨੂੰ ਧਰਮ ਦੇ ਨਾਮ ਤੇ ਵੰਡੀਆ ਪਾ ਕੇ ਵੋਟਾਂ ਮੰਗ ਰਿਹਾ ਹੈ।ਪਰ ਇਸ ਬਾਰ ਪੰਜਾਬ ਤੇ ਬਾਕੀ ਸੂਬਿਆਂ ਵਿੱਚ ਵੀ ਭਾਜਪਾ ਨੂੰ ਕਰਾਰੀ ਹਰ ਦਾ ਮੂੰਹ ਵੇਖਣਾ ਪੈਣਾ ਹੈ ।ਇਸ ਮੌਕੇ ਉਹਨਾਂ ਅੱਗੇ ਕਿਹਾ ਕਿ ਲੋਕ ਤਾਂ ਪਹਿਲਾ ਹੀ ਜੀ.ਐਸ.ਟੀ. ਅਤੇ ਨੋਟਬੰਦੀ ਦੀ ਮਾਰ ਝੱਲ ਰਹੇ ਹਨ ਤੇ ੧੫ ਲੱਖ ਦੇਣ ਦਾ ਵਆਦਾ ਕਰਕੇ ਵੀ ਲੋਕਾਂ ਨਾਲ ਧੋਖਾ ਕੀਤਾ ॥ਇਸ ਮੋਕੇ ਉਹਨਾਂ ਵਰਕਰਾਂ ਨੂੰ ਆਪਣੀਆਂ ਜੁਮੇਵਾਰੀਆਂ ਸੰਭਾਲ ਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਪੰਜਾਬ ਦੇ ਕਿਸਾਨਾਂ ਤੇ ਮਜਦੂਰਾਂ ਦਾ ਕਰਜ਼ਾ ਮਾਫ ਕੀਤਾ ਜਾ ਸਕੇ ॥ਇਸ ਮੋਕੇ ਪਿੰਡ ਦੇ ਸਰਪੰਚ ਨੇ ਪੂਰੀ ਪੰਚਾਇਤ ਨਾਲ ਮਿਲਕੇ ਮੈਡਮ ਰਜੀਆ ਦਾ ਪਿੰਡ ਦੇ ਵਿਕਾਸ਼ ਲਈ ਗ੍ਰਾਂਟ ਦੇਣ ਤੇ ਸਨਮਾਨ ਵੀ ਕੀਤਾ ।ਇਸ ਮੋਕੇ ਬਾਬੂ ਸੁਭਾਸ ਕੁਠਾਲਾ,ਜਿਲਾ੍ਹ ਪ੍ਰੀਸ਼ਦ ਮੈਂਬਰ ਜਗਰੂਪ ਸਿੰਘ , ਗੁਰਦੇਵ ਸਿੰਘ ਤਾਉ , ਗੁਰੀ ਚਹਿਲ ,ਜਸਵੀਰ ਸਿੰਘ ਜੱਸੀ,ਹਰਭਜਨ ਸਿੰਘ ਸੰਦੌੜ,ਸੀਲਾ ਰਾਣੀ,ਪੰਚ ਰਸਨਦੀਪ ਸਿੰਘ,ਪੰਚ ਹਰਗੋਪਾਲ ਸਿੰਘ,ਪੰਚ ਰਣਜੀਤ ਕੌਰ,ਪੰਚ ਬਲਵਿੰਦਰ ਕੌਰ,ਪੰਚ ਸਰਬਜੀਤ ਕੌਰ, ਪੰਚ ਪਰਮਜੀਤ ਕੌਰ,ਪੰਚ ਸਦੀਕ ਮੁਹੰਮਦ,ਪੰਚ ਗਗਨਦੀਪ ਸਿੰਘ,ਪੰਚ ਪ੍ਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ ॥

Have something to say? Post your comment

More News News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਹਿਤ ਵਿੱਢੀ ਮੁਹਿੰਮ ਤਹਿਤ ਲਾਏ ਬੁੱਟੇ International Sikh Youth Symposium 2019 held in Dayton&Cincinnati, Ohio SSP Fatehgarh Sahib takes serious note of absence, suspends 4 lady Sub Inspectors ਗਾਇਕ ਰਾਜਾ ਭਾਈ ਦੇ ਨਵੇ ਗੀਤ ' ਹੇਟਰਾਂ ਦੇ ਕਿੱਸੇ' ਦਾ ਵੀਡੀਓ ਸ਼ੂਟ ਕੀਤਾ ਮੁੰਕਮਲ- ਬਬਲੀ ਧਾਲੀਵਾਲ
-
-
-