Poem

ਕਵਿਤਾ " ਸਿਆਸਤ "

April 20, 2019 06:44 PM
     ਕਵਿਤਾ " ਸਿਆਸਤ "
 
 
ਸਿਆਸਤ ਵਿੱਚ ਸਾਰੇ ਨਸ਼ੇ ਚਲਦੇ , ਹੁੰਦੀ ਨਾ ਰੋਕ !
ਹੋਣ ਜੋ ਰੈਲੀਆਂ , ਸਭ ਕਿਰਾਏ ਦੇ ਲੋਕ ।
 
ਸ਼ੱਚੀ ਗੱਲ ਕੋਈ ਕਰਦਾ ਨੀ , ਝੂਠ ਬੋਲਦੇ ਬੋਲ !
ਮਹਿੰਗਾਈ ਸਿਰ ਤੋਂ ਟੱਪ ਗਈ , ਹੁੰਦੀ ਨਾ ਕੰਟਰੋਲ ।
 
ਕੋਈ ਨਾ ਕਿਸੇ ਨੂੰ ਪਰਖ ਦਾ , ਸਭ ਨੂੰ ਦਿੰਦੇ ਤੋਲ !
ਲੀਡਰਾਂ ਨੂੰ ਤੋਲਣ ਵਾਲੇ , ਆਪ ਹੀ ਬੋਲਦੇ ਮੰਦੇ ਬੋਲ ।
 
ਰਾਜਨੀਤੀ ਵਾਲੇ ਆਪਣਾ ਢਿੱਡ ਪਾਲਦੇ , ਸਾਰੇ ਇੱਕੋ ਸਾਰ !
ਸਿਆਸਤ ਬਣ ਗਈ , ਲੁੱਟ ਦਾ ਬਜ਼ਾਰ ।
 
ਗਰੀਬ ਭੁੱਖੇ ਮਰਦੇ ਨੇ , ਕੋਈ ਨੀ ਪੁੱਛਦਾ ਸਾਰ !
ਵੋਟਾਂ ਵੇਲੇ ਮਿੱਠਾ ਬੋਲਦੇ , ਦਿਲ ਵਿੱਚ ਰੱਖਦੇ ਖਾਰ ।
 
ਗਰੀਬ ਦੇ ਕੁੱਝ ਪੱਲੇ ਨੀ , ਕੀ ਕਰੂਗਾ ਵਿੱਚ ਬਜ਼ਾਰ !
ਅੰਨਦਾਤਾ ਭੁੱਖਾ ਮਰਦਾ " ਮੀਤ " ਖੁੱਲਗੇ ਨਸ਼ੇ ਦੇ ਭੰਡਾਰ ।
 
ਹਾਕਮ ਸਿੰਘ ਮੀਤ :- ਬੌਂਦਲੀ
   " ਮੰਡੀ ਗੋਬਿੰਦਗਡ਼੍ਹ " 974,6625,7723
Have something to say? Post your comment