Poem

ਸਬਰ ਸਬੂਰੀ

April 20, 2019 06:49 PM
 
 

ਪੱਖ ਕਿਸੇ ਦਾ ਲੈਣਾ 
ਕਦੇ ਨਾ ਹੁੰਦਾ ਸੌਖਾ ਏ
ਹੱਕ ਕਿਸੇ ਦਾ ਲੈਣਾ
ਸਦਾ ਹੁੰਦਾ ਧੋਖਾ ਏ
ਸਬਰ ਸਬੂਰੀ ਚੀਜ ਬਣਾਈ
ਦੁਨੀਆਂ ਵਾਲੇ ਨੇ
ਜੋ ਵੇਖਣ ਨੂੰ ਸੋਹਣੇ ਲਗਦੇ ਨੇ
ਪਰ ਅੰਦਰੋਂ ਕਾਲੇ ਨੇ
ਇਜਤ ਸਤਿਕਾਰ ਬਣਾਇਆ ਏ
ਸਤਿਕਾਰ ਦੁਆਉਣ ਲਈ
ਮਿਹਨਤ ਬਣਾਈ ਜਿੰਦਗੀ ਵਿਚ
ਕੁਝ ਕਰਕੇ ਪਾਉਣ ਲਈ
ਪਿਆਰ ਬਣਾਇਆ ਆਪਣਿਆਂ ਨੂੰ
ਗਲ ਨਾਲ ਲਾਉਣ ਲਈ
ਨਫਰਤ ਬਣਾ ਲਈ ਲੋਕਾਂ
ਰਿਸ਼ਤੇ ਦੂਰ ਭਜਾਉਣ ਲਈ
ਭਾਈਚਾਰਾ ਬਣਾਇਆ ਦੇਖੋ
ਔਖੇ ਵੇਲੇ ਕੰਮ ਆਉਣ ਲਈ
ਪੁਤ ਵਿਆਹੇ ਮਾਪਿਆਂ ਨੇ
ਸੇਵਾ ਕਰਵਾਉਣ ਲਈ
ਦੁਖ ਬਣਾਇਆ ਤਾਂ ਹੀ
ਰੱਬ ਚੇਤੇ ਕਰਵਾਉਣ ਲਈ
'ਜਗਤਾਰ' ਮਾਪੇ ਬਣਾਏ ਕੁਦਰਤ ਨੇ
ਓਸ ਰੱਬ ਨੂੰ ਪਾਉਣ ਲਈ


ਜਗਤਾਰ ਸਿੰਘ ਰਾਏਪੁਰੀਆ  
Have something to say? Post your comment