News

ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ'

April 20, 2019 06:59 PM

ਪੰਜਾਬੀ ਸਿਨੇਮੇ ਦੀ ਸ਼ਾਨ 'ਚ ਵਾਧਾ ਕਰੇਗੀ 'ਜੱਦੀ ਸਰਦਾਰ'
ਪੰਜਾਬੀ ਸਿਨੇਮੇ ਲਈ ਇਹ ਸਾਲ ਬਹੁਤ ਅਹਿਮ ਹੈ। ਇਸ ਸਾਲ ਵੱਖੋ ਵੱਖਰੇ ਵਿਸ਼ਿਆਂ ਨਾਲ ਸਬੰਧਿਤ ਪੰਜਾਬੀ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਇਹ ਫਿਲਮਾਂ ਦਰਸ਼ਕਾਂ ਨੂੰ ਪਰਿਵਾਰਾਂ ਸਮੇਤ ਸਿਨੇਮੇ ਆਉਣ ਲਈ ਪ੍ਰੇਰਿਤ ਕਰ ਰਹੀਆਂ ਹਨ। ਹੁਣ ਤੱਕ ਦਰਜਨ ਤੋਂ ਵੱਧ ਫਿਲਮਾਂ ਰਿਲੀਜ਼ ਹੋ ਚੁੱਕੀਆਂ ਹਨ। ਅੱਗੇ ਰਿਲੀਜ਼ ਹੋਣ ਜਾ ਰਹੀਆਂ ਪੰਜਾਬੀ ਫਿਲਮਾਂ 'ਚ ਅਹਿਮ ਫਿਲਮ ਹੋਵੇਗੀ 'ਜੱਦੀ ਸਰਦਾਰ'। ਇਸ ਫਿਲਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਅਮਰੀਕਾ ਦੇ ਮਸ਼ਹੂਰ ਕਾਰੋਬਾਰੀ ਪਰਵਾਸੀ ਪੰਜਾਬੀ ਬਲਜੀਤ ਸਿੰਘ ਜੌਹਲ ਵੱਲੋਂ ਆਪਣੀ ਕੰਪਨੀ 'ਸਾਫ਼ਟ ਦਿਲ ਪ੍ਰੋਡਕਸ਼ਨ ਯੂਐਸਏ'  ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਵਿੱਚ ਅਦਾਕਾਰ ਤੇ ਗਾਇਕ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਅਦਾਕਾਰਾ ਸਾਵਨ ਰੂਪਾਵਾਲੀ, ਗੱਗੂ ਗਿੱਲ, ਹੌਬੀ ਧਾਲੀਵਾਲ, ਸੰਸਾਰ ਸੰਧੂ, ਯਾਦ ਗਰੇਵਾਲ,  ਅਮਨ ਕੌਤਿਸ਼, ਮਹਾਂਵੀਰ ਭੁੱਲਰ, ਅਨੀਤਾ ਦੇਵਗਨ, ਸਤਵੰਤ ਕੌਰ ਸਮੇਤ ਕਈ ਨਾਮੀਂ ਚਿਹਰੇ ਨਜ਼ਰ ਆਉਂਣਗੇ।  ਕਰਨ ਸੰਧੂ ਤੇ ਧੀਰਜ ਕੁਮਾਰ ਦੀ ਲਿਖੀ ਇਸ ਫ਼ਿਲਮ ਨੂੰ ਮਨਭਾਵਨ ਸਿੰਘ ਨੇ ਡਾਇਰੈਕਟ ਕੀਤਾ ਹੈ। 
ਫ਼ਿਲਮ ਦੇ ਹੀਰੋ ਸਿੱਪੀ ਗਿੱਲ ਨੇ ਦੱਸਿਆ ਕਿ ਉਹ ਗਾਇਕੀ 'ਚ ਮਸ਼ਰੂਫ਼ ਹੈ, ਫ਼ਿਲਮ ਖੇਤਰ 'ਚ ਉਹ ਫੂਕ ਫੂਕ ਕੇ ਕਦਮ ਧਰ ਰਿਹਾ ਹੈ। ਉਹ ਜਿਸ ਤਰਾਂ ਦੀਆਂ ਫ਼ਿਲਮਾਂ 'ਚ ਕੰਮ ਕਰਨ ਦੀ ਇਛੁੱਕ ਹੈ, ਇਹ ਫ਼ਿਲਮ ਉਸੇ ਤਰਾਂ ਦੀ ਹੀ ਹੈ। ਫ਼ਿਲਮ ਦਾ ਟਾਈਟਲ ਹੀ ਇਸ ਦਾ ਵਿਸ਼ਾ ਵਸਤੂ ਸਪੱਸ਼ਟ ਕਰ ਰਿਹਾ ਹੈ। ਇਹ ਫ਼ਿਲਮ ਪੰਜਾਬ ਦੇ ਪਿੰਡਾਂ ਦੀ ਕਹਾਣੀ ਹੈ। ਪਿੰਡਾਂ 'ਚ ਵੱਸਦੇ ਅਤੇ ਖੇਤੀਬਾੜੀ ਨਾਲ ਜੁੜੇ ਸਾਂਝੇ ਪਰਿਵਾਰਾਂ ਦੀ ਕਹਾਣੀ ਹੈ। ਉਹ ਇਸ ਫ਼ਿਲਮ 'ਚ ਇਕ ਜ਼ਮੀਨ ਜਾਇਦਾਦ ਵਾਲੇ ਸਰਦਾਰ ਗੁੱਗੂ ਗਿੱਲ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ।  ਪੰਜਾਬੀ ਗਾਇਕ ਦਿਲਪ੍ਰੀਤ ਢਿੱਲੋਂ ਫ਼ਿਲਮ 'ਚ ਸਿੱਪੀ ਗਿੱਲ ਦੇ ਸਕੇ ਚਾਚੇ ਦੇ ਮੁੰਡੇ ਦਾ ਕਿਰਦਾਰ ਨਿਭਾ ਰਿਹਾ ਹੈ। ਦੋਵਾਂ ਭਰਾਵਾਂ 'ਚ ਪੂਰਾ ਪਿਆਰ ਹੈ, ਪਰ ਪਰਿਵਾਰ ਦੀਆਂ ਔਰਤਾਂ ਦੇ ਆਪਸੀ ਝਗੜੇ 'ਚ ਨਾ ਸਿਰਫ ਦੋਵਾਂ ਭਰਾਵਾਂ 'ਚ ਫਿੱਕ ਪੈਂਦੀ ਹੈ ਬਲਕਿ ਪਰਿਵਾਰ ਦੇ ਮੁਖੀ ਯਾਨੀ ਉਨਾਂ ਦੇ ਬਾਪ ਵੀ ਇਕ ਦੂਜੇ ਤੋਂ ਦੂਰ ਹੋਣ ਲਈ ਮਜਬੂਰ ਹੋ ਜਾਂਦੇ ਹਨ। ਅਦਾਕਾਰਾ ਸਾਵਨ ਰੂਪਾਵਾਲੀ ਦੀ ਇਹ ਦੂਜੀ ਪੰਜਾਬੀ ਫ਼ਿਲਮ ਹੈ, ਇਸ ਤੋਂ ਪਹਿਲਾਂ ਉਹ ਹਰਜੀਤਾ ਫ਼ਿਲਮ 'ਚ ਕੰਮ ਕਰ ਚੁੱਕੀ ਹੈ। ਫ਼ਿਲਮ ਦੇ ਨਿਰਦੇਸ਼ਕ ਮਨਭਾਵਨ ਸਿੰਘ ਨੇ ਦੱਸਿਆ ਕਿ ਪੰਜਾਬੀ ਫ਼ਿਲਮ 'ਗੇਲੋ' ਤੋਂ ਬਾਅਦ ਇਹ ਉਸ ਦੀ ਦੂਜੀ ਫ਼ਿਲਮ ਹੈ। ਉਸ ਦੀ ਪਹਿਲੀ ਫ਼ਿਲਮ ਵਾਂਗ ਹੀ ਇਹ ਫ਼ਿਲਮ ਵੀ ਆਮ ਫ਼ਿਲਮਾਂ ਤੋਂ ਬਿਲਕੁਲ ਵੱਖਰੀ ਹੋਵੇਗੀ। ਇਸ ਫ਼ਿਲਮ ਜ਼ਰੀਏ ਉਹ ਪਿੰਡਾਂ ਦੇ ਸਾਂਝੇ ਪਰਿਵਾਰਾਂ ਦੀਆਂ ਸਮੱਸਿਆਵਾਂ, ਖੇਤੀਬਾੜੀ ਨਾਲ ਜੁੜੇ ਲੋਕਾਂ ਦੀ ਜ਼ਿੰਦਗੀ ਅਤੇ ਇਨਾਂ ਪਰਿਵਾਰਾਂ ਦੇ ਨੌਜਵਾਨਾਂ ਦੀ ਸਥਿਤੀ ਨੂੰ ਪੇਸ਼ ਕਰਨ ਦਾ ਯਤਨ ਕਰਨਗੇ। ਪੰਜਾਬੀ ਸਿਨੇਮੇ ਦੇ ਸਦਾਬਹਾਰ ਅਦਾਕਾਰ ਗੱਗੂ ਗਿੱਲ ਮੁਤਾਬਕ ਦਰਸ਼ਕ ਉਸ ਨੂੰ ਇਸ ਫ਼ਿਲਮ 'ਚ ਉਸਦੀਆਂ ਪੁਰਾਣੀਆਂ ਫ਼ਿਲਮਾਂ ਵਾਲੇ ਅਵਤਾਰ 'ਚ ਦੇਖਣਗੇ। ਉਸ ਨੂੰ ਉਮੀਦ ਹੈ ਕਿ ਇਹ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਕਸਵੱਟੀ 'ਤੇ ਖਰਾ ਉਤਰੇਗੀ। ਇਹ ਫਿਲਮ 12 ਜੁਲਾਈ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋ ਰਹੀ ਹੈ। 

ਮਨਦੀਪ ਕੌਰ
76529 10716

Have something to say? Post your comment

More News News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਹਿਤ ਵਿੱਢੀ ਮੁਹਿੰਮ ਤਹਿਤ ਲਾਏ ਬੁੱਟੇ International Sikh Youth Symposium 2019 held in Dayton&Cincinnati, Ohio SSP Fatehgarh Sahib takes serious note of absence, suspends 4 lady Sub Inspectors ਗਾਇਕ ਰਾਜਾ ਭਾਈ ਦੇ ਨਵੇ ਗੀਤ ' ਹੇਟਰਾਂ ਦੇ ਕਿੱਸੇ' ਦਾ ਵੀਡੀਓ ਸ਼ੂਟ ਕੀਤਾ ਮੁੰਕਮਲ- ਬਬਲੀ ਧਾਲੀਵਾਲ
-
-
-