Article

ਲੋਕਤੰਤਰ ਦੇ ਚੌਥੇ ਥੰਮ ਪ੍ਰੈੱਸ ਨੂੰ ਆਖਿਰ ਕਦੋਂ ਮਿਲੇਗੀ ਆਜ਼ਾਦੀ //ਪ੍ਰਮੋਦ ਧੀਰ

April 21, 2019 09:30 PM

ਲੋਕਤੰਤਰ ਦੇ ਚੌਥੇ ਥੰਮ ਪ੍ਰੈੱਸ ਨੂੰ ਆਖਿਰ ਕਦੋਂ ਮਿਲੇਗੀ ਆਜ਼ਾਦੀ ?
ਪ੍ਰੈੱਸ ਦੀ ਆਜਾਦੀ ਦੇਸ਼ ਤੇ ਸਮਾਜ ਦੀ ਆਜ਼ਾਦੀ ਹੈ। ਇਸ ਲਈ ਪ੍ਰੈੱਸ ਦੀ ਅਜ਼ਾਦੀ ਬਹੁਤ ਜਰੂਰੀ ਹੈ। ਬਿਨਾਂ ਜਿੰਮੇਵਾਰੀ ਦੇ ਕਿਸੇ ਵੀ ਤਰਾਂ ਦੀ ਆਜ਼ਾਦੀ ਲਾਭਕਾਰੀ ਨਹੀਂ ਹੁੰਦੀ। ਮੀਡੀਆਂ ਦਾ ਕੰਮ ਜਨਤਾ ਦੀ ਅਵਾਜ਼ ਬਣਨਾ ਹੈ। ਜਨਤਾ ਦੀਆਂ ਮੁਸ਼ਕਲਾ ਨੂੰ ਉਜਾਗਰ ਕਰਨਾ ਹੈ। ਤਿੰਨ ਮਈ ਦਾ ਦਿਨ ਵਿਸ਼ਵ ਪ੍ਰੈੱਸ ਦਿਵਸ ਅਤੇ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੰਨ 1993 ਵਿੱਚ ਸੰਯੁਕਤ ਰਾਸ਼ਟਰ ਨੇ 3 ਮਈ ਨੂੰ ਪ੍ਰੈੱਸ ਆਜ਼ਾਦੀ ਦਿਵਸ ਐਲਾਨਿਆ ਸੀ। ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਪ੍ਰੈਸ ਨੇ ਅਹਿਮ ਭੂਮਿਕਾ ਨਿਭਾਈ ਸੀ। ਸਹੀ ਪੱਤਰਕਾਰ ਦੀ ਸੋਚ ਹਮੇਸ਼ਾ ਇਹੀ ਰਾਗ ਅਲਾਪਦੀ ਹੈ “ਸਿਰ ਜਾਏ ਤਾਂ ਜਾਏ ਪਰ ਫਰਜ਼ ਨਾ ਜਾਏ” । 
ਪਰ ਅੱਜ ਕੱਲ ਸੱਚ ਦਾ ਸਾਥ ਦੇਣ ਵਾਲੇ ਪੱਤਰਕਾਰਾਂ 'ਤੇ ਹੋ ਰਹੇ ਹਮਲੇ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਸ ਕਾਰਣ ਪੱਤਰਕਾਰਾਂ ਵਿੱਚ ਵੀ ਸਹਿਮ ਦਾ ਮਾਹੌਲ ਹੈ। ਸਰਕਾਰ ਨੂੰ ਪੱਤਰਕਾਰਾਂ ਨੂੰ ਸੁਰੱਖਿਆ ਮਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਕਿ ਉਹ ਨਿੱਡਰ ਹੋ ਕੇ ਸੱਚ ਲੋਕਾਂ ਸਾਹਮਣੇ ਲਿਆ ਸਕਣ। ਮੀਡੀਆ ਸਰਕਾਰਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਤੇ ਟੀਚਿਆਂ ਤੋ ਇਲਾਵਾਂ ਉਹਨਾਂ ਦੀਆਂ ਕਮੀਆਂ ਤੋ ਵੀ ਜਾਣੂ ਕਰਵਾਉਂਦਾ ਹੈ। ਅਜੋਕੇ ਸਮਂੇ 'ਚ ਮਜਬੂਰੀ ਵੱਸ ਮੀਡੀਆਂÎ ਵੱਲੋਂ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ ਜਾ ਰਹੀ।
ਪੱਤਰਕਾਰਾਂ ਨੂੰ ਅਖਬਾਰਾਂ ਦੇ ਅਦਾਰਿਆਂ ਵੱਲੋਂ ਕੋਈ ਵੀ ਮਿਹਨਤਾਨਾ ਨਹੀਂ ਦਿੱਤਾ ਜਾਂਦਾ ਸਿਰਫ ਕੁਝ ਕੁ ਅਖਬਾਰਾਂ 'ਤੇ ਚੈਨਲਾਂ ਵੱਲੋਂ ਬਿਲਕੁਲ ਨਾਂ ਮਾਤਰ ਭੱਤਾ ਦਿੱਤਾ ਜਾਂਦਾ ਹੈ ਜਿਸ ਕਾਰਣ ਪੱਤਰਕਾਰਾਂ ਦਾ ਗੁਜਾਰਾ ਕਰਨਾ ਤੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਬਹੁਤ ਹੀ ਮੁਸ਼ਕਲ ਹੈ। ਉਲਟਾ ਅਦਾਰਿਆਂ ਵੱਲੋਂ ਪੱਤਰਕਾਰਾਂ ਨੂੰ ਵੱਧ ਤੋਂ ਵੱਧ ਸਪਲੀਮੈਂਟ ਕੱਢਣ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਸਰਕੁਲੇਸ਼ਨ ਵਧਾਉਣ ਲਈ ਜ਼ੋਰ ਪਾਇਆ ਜਾਂਦਾ ਹੈ। ਹੁਣ ਪੱਤਰਕਾਰਾਂ ਨੂੰ ਸਪਲੀਮੈਂਟ ਵੀ ਉਹੀ ਲੋਕ,ਸੰਸਥਾਵਾਂ, ਰਾਜਨੀਤਿਕ, ਵਪਾਰਕ ਅਦਾਰੇ,ਅਫਸਰ ਆਦਿ ਦਿੰਦੇ ਹਨ ਜਿੰਨਾਂ ਨੇ ਪੱਤਰਕਾਰਾਂ ਤੋਂ ਆਪਣੇ ਹੱਕ ਵਿੱਚ ਖਬਰਾਂ ਲਗਾਉਣੀਆਂ ਹੁੰਦੀਆਂ ਹਨ। ਜੇਕਰ ਪੱਤਰਕਾਰ ਕੋਲ ਕਿਸੇ ਦੇ ਖਿਲਾਫ ਖਬਰ ਆ ਵੀ ਜਾਵੇ ਤਾਂ ਉਸ ਦੀ ਮਜਬੂਰੀ ਬਣ ਜਾਂਦੀ ਹੈ ਖਬਰ ਰੋਕਣ ਲਈ ਕਿਉਂਕਿ ਉਸਨੇ ਉਸੇ ਆਸਾਮੀ ਤੋਂ ਸਪਲੀਮੈਂਟ ਲਿਆ ਹੁੰਦਾ ਹੈ ਜਾਂ  ਲੈਣਾ ਹੁੰਦਾ ਹੈ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅਤੇ ਪ੍ਰੈੱਸ ਦੀ ਆਜ਼ਾਦੀ ਲਈ ਸਰਕਾਰ ਨੂੰ ਇਸ ਤਰਾਂ ਦੇ ਨਿਯਮ ਬਣਾਉਣੇ ਚਾਹੀਦੇ ਹਨ ਕਿ ਹਰ ਇੱਕ ਪੱਤਰਕਾਰ ਨੂੰ ਸਰਕਾਰੀ ਮੁਲਾਜ਼ਮਾ ਵਾਂਗ ਪੂਰੀਆਂ ਤਨਖਾਹਾਂ ਅਤੇ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ। ਕਿਉਂਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਗਿਣੇ ਜਾਂਦੇ ਹਨ। ਅਖਬਾਰਾਂ ਅਤੇ ਚੈਨਲਾਂ ਦੇ ਅਦਾਰਿਆਂ ਨੂੰ ਵੀ ਚਾਹੀਦਾ ਹੈ ਕਿ ਪੱਤਰਕਾਰਾਂ ਨੂੰ ਸਪਲੀਮੈਂਟ ਕੱਢਣ ਜਾਂ ਸਰਕੁਲੇਸ਼ਨ ਵਧਾਉਣ ਲਈ ਕਹਿਣ ਦੀ ਬਜਾਏ ਹੋਰ ਨਵੇਂ ਮੁਲਾਜ਼ਮਾਂ ਨੂੰ ਇਹਨਾਂ ਕੰਮਾਂ ਲਈ ਭਰਤੀ ਕੀਤਾ ਜਾਵੇ ਤਾਂ ਕਿ ਪੱਤਰਕਾਰ ਤਣਾਅ ਮੁਕਤ ਅਤੇ ਨਿੱਡਰ ਹੋ ਕੇ ਖਬਰਾਂ ਲਗਾ ਸਕਣ ਅਤੇ ਪ੍ਰੈੱਸ ਦੀ ਆਜ਼ਾਦੀ ਨੂੰ ਬਹਾਲ ਕੀਤਾ ਜਾ ਸਕੇ। 
ਲੇਖਕ:
ਪ੍ਰਮੋਦ ਧੀਰ, ਜੈਤੋ ਮੰਡੀ

Have something to say? Post your comment

More Article News

ਜੀਵਨੀ ਭਾਈ ਦਲਜੀਤ ਸਿੰਘ ( ਭਾਈ ਰਾਏ ਸਿੰਘ)ਕਾਮਾਗਾਟਾਮਾਰੂ ਸਹਿ- ਨਾਇਕ ਪੁੰਨਿਆਂ ਦੇ ਚੰਨ ਵਰਗੀ ਸੋਹਣੀ ਸੁਨੱਖੀ ਖੂਬਸੂਰਤ ਗਾਇਕਾਂ ਜਸ ਮਾਨ ਪੁਸਤਕ ਰੀਵਿਊ “ਅਹਿਸਾਸ ਦੇ ਪਰਿੰਦੇ“ (ਗ਼ਜ਼ਲ+ਰੁਬਾਈ ਸੰਗ੍ਰਹਿ) ਲੇਖਕ: ਬਿਕਰ ਮਾਣਕ ਗਾਇਕੀ ਖੇਤਰ ਵਿੱਚ ਨਾਮਣਾ ਖੱਟਣ ਲਈ ਸੰਘਰਸ਼ ਜਾਰੀ - ਗੈਰੀ ਤਪਾ/ ਬਿਕਰਮ ਸਿੰਘ ਵਿੱਕੀ ਮਾਨਸਾ ਚਿੱਟ-ਕੱਪੜੀਆਂ ਜੋਕਾਂ/ਮੱਖਣ ਸ਼ੇਰੋਂ ਵਾਲਾ ਮਿੰਨੀ ਕਹਾਣੀ " ਅਲਸੀ ਤੇ ਲਾਚਾਰ " ਹਾਕਮ ਸਿੰਘ ਮੀਤ ਬੌਂਦਲੀ ਸੀ ਬੀ ਆਈ ਦੇ ਫੈਸਲੇ ਦੇ ਸੰਦਰਭ ਚ ਸੰਘਰਸ਼ੀ ਸਿੱਖਾਂ ਦੇ ਧਿਆਨ ਹਿਤ .....ਬਘੇਲ ਸਿੰਘ ਧਾਲੀਵਾਲ ਬਾਲ ਸਾਹਿਤ ਦੇ ਨਾਮ ਤੇ ਗਰਾਂਟਾਂ ਤੇ ਕੂੜਾ ....... ਜਨਮੇਜਾ ਸਿੰਘ ਜੌਹਲ ਨਵਜੋਤ ਸਿੰਘ ਸਿੱਧੂ ਦਾ ਅਸਤੀਫ਼ਾ:ਟੁੱਟ ਗਈ ਤੜੱਕ ਕਰਕੇ ਯਾਰੀ ਬੇਕਦਰਾਂ ਨਾਲ ਲਾਈ/ਉਜਾਗਰ ਸਿੰਘ ਡਾ.ਰਾਬਿੰਦਰਨਾਥ ਟੈਗੋਰ ਨੂੰ ਯਾਦ ਕਰਦਿਆਂ
-
-
-