Poem

ਸੁਣ ਬਾਬਲਾ/ਮੱਖਣ ਸ਼ੇਰੋਂ ਵਾਲਾ

April 21, 2019 09:31 PM
ਇਕੱਠੇ ਹੋ ਕੇ ਸਾਰੇ ਤੇਰੇ ਘਰ ਆਓਂਣਗੇ,
ਜੀ ਜੀ ਕਹਿ ਕੇ ਪੈਰੀਂ ਹੱਥ ਲਾਓਂਣਗੇ,
ਲੱਗੀ ਨਾ ਪਿੱਛੇ ਚੌਧਰੀ ਪਿੰਡ ਵਾਲੇ ਦੇ,
ਖਰੀਆਂ ਖਰੀਆਂ ਮੂੰਹ ਤੇ ਸੁਣਾਈ ਬਾਬਲਾ,
ਇਹਨਾਂ ਸਾਡੇ ਨਾਲ ਕੋਈ ਘੱਟ ਨਾ ਕੀਤੀ,,
ਸੁਣ ਵੋਟ ਲੋਟੂਆਂ ਨੂੰ ਨਾ ਪਾਈਂ ਬਾਬਲਾ,
 
ਗੁੰਡਾਗਰਦੀ ਦੀ ਹਰ ਪਾਸੇ ਹਨੇਰੀ ਝੁੱਲਦੀ,
ਬੇਅਦਬੀ ਵਾਲੀ ਗੱਲ ਵੀ ਆ ਕਿੱਥੇ ਭੁੱਲਦੀ,
ਨਸ਼ਿਆਂ ਦਾ ਹੜ੍ਹ ਇਹ ਵਹਾਓਂਦੇ ਹੱਥੀਂ ਆਪਣੇ,
ਹਰ ਘਰੋਂ ਦਿੰਦੇ ਮਾਵਾਂ ਦੇ ਵੈਣ ਸੁਣਾਈ ਬਾਬਲਾ,
ਇਹਨਾਂ ਸਾਡੇ ਨਾਲ ਕੋਈ ਘੱਟ ਨਾ ਕੀਤੀ,,
ਸੁਣ ਵੋਟ ਲੋਟੂਆਂ ਨੂੰ ਨਾ ਪਾਈਂ ਬਾਬਲਾ,
 
ਮੁੱਕਰੇ ਘਰ ਘਰ ਨੋਕਰੀ ਦੇ ਦਾਅਵੇ ਕਰਕੇ,
ਖਾਧੀਆਂ ਸੌਹਾਂ ਗੁਟਕਾ ਸਾਹਿਬ ਤੇ ਹੱਥ ਧਰਕੇ,
ਧੀਆਂ ਭੈਣਾਂ ਕੁੱਟਦੇ ਸਰੇਆਮ ਸੜਕਾਂ ਤੇ ਘਸੀਟ,
ਪੁੱਛੀ ਮੱਖਣ ਸ਼ੇਰੋਂ ਨੂੰ ਦਿੰਦਾ ਓਹ ਦੁਹਾਈ ਬਾਬਲਾ,,
ਇਹਨਾਂ ਸਾਡੇ ਨਾਲ ਕੋਈ ਘੱਟ ਨਾ ਕੀਤੀ,,
ਸੁਣ  ਵੋਟ ਲੋਟੂਆਂ ਨੂੰ ਨਾ ਪਾਈਂ ਬਾਬਲਾ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
Have something to say? Post your comment