Article

'ਦਿਲ ਦੀਆਂ ਗੱਲਾਂ' ਦੀ ਨਾਇਕਾ ਬਣੀ 'ਵਾਮਿਕਾ ਗੱਬੀ'

April 21, 2019 09:34 PM

'ਦਿਲ ਦੀਆਂ ਗੱਲਾਂ' ਦੀ ਨਾਇਕਾ ਬਣੀ 'ਵਾਮਿਕਾ ਗੱਬੀ'
'ਨਿੱਕਾ ਜ਼ੈਲਦਾਰ 2' ਨਾਲ ਚਰਚਾ ਵਿੱਚ ਆਈ ਵਾਮਿਕਾ ਗੱਬੀ ਪੰਜਾਬੀ ਫ਼ਿਲਮਾਂ ਦੀ ਇੱਕ ਚੁਲਬੁਲੀ ਅਦਾਕਾਰਾ ਹੈ, ਜਿਸਨੇ ਆਪਣੀਆਂ ਕੁਝ ਕੁ ਫ਼ਿਲਮਾਂ ਨਾਲ ਹੀ ਦਰਸਕਾਂ ਦੇ ਦਿਲਾਂ ਵਿੱਚ ਚੰਗੀ ਥਾਂ ਬਣਾਈ ਹੈ। ਭਾਵੇਂ ਗੀਤ ਹੋਣ ਜਾਂ ਫ਼ਿਲਮਾਂ, ਵਾਮਿਕਾ ਦੀ ਅਦਾਕਾਰੀ ਨੇ ਦਰਸ਼ਕਾਂ ਦਾ ਹਮੇਸ਼ਾ ਹੀ ਧਿਆਨ ਖਿੱਚਿਆ ਹੈ। ਵਾਮਿਕਾ ਕੋਲ ਇਸ ਵੇਲੇ ਕਈ ਚੰਗੀਆਂ ਫ਼ਿਲਮਾਂ ਹਨ। ਇਸੇ ਹਫ਼ਤੇ ਉਸਦੀ ਹਰੀਸ਼ ਵਰਮਾ ਨਾਲ ਬਤੌਰ ਨਾਇਕਾ 'ਨਾਢੂ ਖਾਂ' ਰਿਲੀਜ਼ ਹੋ ਰਹੀ ਹੈ ਜੋ  ਪੁਰਾਤਨ ਸਮੇਂ ਦੀ ਇੱਕ ਦਿਲਚਸਪ ਕਹਾਣੀ ਅਧਾਰਤ ਹੈ, ਜਦਕਿ ਅਗਲੇ ਹਫ਼ਤੇ ਰਿਲੀਜ਼ ਹੋਣ ਵਾਲੀ  'ਦਿਲ ਦੀਆਂ ਗੱਲਾਂ' ਪਰਮੀਸ਼ ਵਰਮਾ ਨਾਲ ਅੱਜ ਦੇ ਸਮੇਂ ਦੀ ਇੱਕ ਲਵ ਸਟੋਰੀ ਅਧਾਰਤ ਹੈ। ਵਾਮਿਕਾ ਨੇ ਦੱਸਿਆ ਕਿ 'ਦਿਲ ਦੀਆਂ ਗੱਲਾਂ' ਆਮ ਫ਼ਿਲਮਾਂ ਤੋਂ ਹਟਕੇ ਦਿਲਾਂ ਨੂੰ ਝੰਜੋੜਨ  ਵਾਲੀ ਇੱਕ ਇਮੋਸ਼ਨਲ ਲਵ ਸਟੋਰੀ ਹੈ। ਵਿਦੇਸ਼ੀ ਧਰਤੀ 'ਤੇ ਪੜਨ ਗਏ ਪੰਜਾਬੀ ਮੁੰਡੇ ਦੀਆਂ ਪਿਆਰ ਭਾਵਨਾਵਾਂ ਅਧਾਰਤ ਇਸ ਫ਼ਿਲਮ ਵਿੱਚ ਪਿਆਰ, ਵਿਛੋੜਾ, ਮਜਬੂਰੀਆ ਤੇ ਦਿਲਾਂ 'ਚ ਤੜਫ਼ ਦਾ ਅਹਿਸਾਸ ਹੈ।  ਉਸਦਾ ਕਿਰਦਾਰ ਪਰਮੀਸ਼ ਵਰਮਾ ਨਾਲ ਨਾਇਕਾ ਵਜੋਂ ਹੈ। ਇਸ ਫ਼ਿਲਮ ਦਾ ਨਿਰਮਾਣ ਸਪੀਡ ਰਿਕਾਰਡਜ਼, ਪਿਟਾਰਾ ਟਾਕੀਜ਼ ਅਤੇ ਓਮ ਜੀ ਗਰੱਪ  ਵਲੋਂ ਕੀਤਾ ਗਿਆ ਹੈ। 'ਹਾਈਐਂਡ ਯਾਰੀਆਂ' ਦੀ ਅਪਾਰ ਸਫ਼ਲਤਾ ਤੋਂ ਬਾਅਦ ਨਿਰਮਾਤਾ ਤਿੱਕੜੀ ਦਿਨੇਸ਼ ਔਲਖ, ਸੰਦੀਪ ਬਾਂਸਲ ਅਤੇ ਆਸੂ ਮੁਨੀਸ਼ ਸਾਹਨੀ ਦੀ ਇਹ ਦੂਸਰੀ ਫ਼ਿਲਮ ਹੈ ਜੋ ਕਾਮੇਡੀ ਅਤੇ ਵਿਆਹ ਕਲਚਰ ਦੀਆਂ ਫ਼ਿਲਮਾਂ ਤੋਂ ਹਟਵੇਂ ਵਿਸ਼ੇ ਦੀ ਹੋਵੇਗੀ ਤੇ ਇਸ ਫ਼ਿਲਮ ਦਾ ਸੰਗੀਤ ਵੀ ਲੋਕ ਜੁਬਾਨਾਂ 'ਤੇ ਚੜਨ ਵਾਲਾ ਹੋਵੇਗਾ। ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਖੁਦ ਪਰਮੀਸ ਵਰਮਾ ਤੇ ਉਦੇ ਪ੍ਰਤਾਪ ਸਿੰਘ ਨੇ ਲਿਖਿਆ ਹੈ। ਫ਼ਿਲਮ ਦਾ ਨਿਰਦੇਸ਼ਨ ਵੀ ਇੰਨਾਂ ਨੇ ਸਾਂਝੇ ਤੌਰ 'ਤੇ ਦਿੱਤਾ ਹੈ। ਪਰਮੀਸ਼ ਵਰਮਾ, ਵਾਮਿਕਾ ਗੱਬੀ, ਗੌਰਵ ਕੱਕੜ, ਬਨਿੰਦਰ ਬਨੀ ਆਦਿ ਕਲਾਕਾਰਾਂ ਨੇ ਇਸ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਦੇਸੀ ਕਰਿਊ, ਸੰਗਤਾਰ, ਯਸ਼ ਵਡਾਲੀ ਤੇ ਟਰੋਅ ਆਰਿਫ਼ ਨੇ ਤਿਆਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਚੰਡੀਗੜ ਦੀ ਜੰਮਪਲ ਵਾਮਿਕਾ ਗੱਬੀ ਪ੍ਰਸਿੱਧ ਲੇਖਕ ਗੋਵਰਧਨ ਗੱਬੀ ਦੀ ਬੇਟੀ ਹੈ, ਜਿਸਨੇ ਸਾਊਥ ਦੀਆਂ ਫ਼ਿਲਮਾਂ ਤੋਂ ਆਪÎਣੇ ਕੈਰੀਅਰ ਦੀ ਸੁਰੂਆਤ ਕੀਤੀ।

ਸੁਰਜੀਤ ਜੱਸਲ

Have something to say? Post your comment