Saturday, May 25, 2019
FOLLOW US ON

News

ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ

April 21, 2019 09:37 PM
ਨਿੱਘੀ ਮੁਸਕਰਾਹਟ ਸੱਭ ਦੱਸ ਦਿੰਦੀ ਹੈ
 
ਸੱਚ ਤਾਂ ਇਹ ਹੈ ਕਿ ਚਿਹਰਾ ਬੰਦੇ ਬਾਰੇ ਬਹੁਤ ਕੁਝ ਦੱਸ ਦਿੰਦਾ ਹੈ।ਚਿਹਰਾ ਵੀ ਸ਼ੀਸ਼ੇ ਵਾਂਗ ਝੂਠ ਨਹੀਂ ਬੋਲਦਾ।ਹਾਂ, ਕਈ ਵਾਰ ਸਮਝਣ ਵਿੱਚ ਗਲਤੀ ਜ਼ਰੂਰ ਹੋ ਜਾਂਦੀ ਹੈ।ਹੱਸਦਾ ਅਤੇ ਮੁਸਕਰਾਉਂਦਾ ਚਿਹਰਾ ਦੂਸਰਿਆਂ ਵਿੱਚ ਵੀ ਊਰਜਾ ਪੈਦਾ ਕਰਦਾ ਹੈ।ਜਿਹੜੇ ਚਿਹਰੇ ਹੱਸਦੇ ਨਹੀਂ, ਉਨ੍ਹਾਂ ਦੀ ਹਾਜ਼ਰੀ ਦੂਸਰਿਆਂ ਵਿੱਚ ਵੀ ਨਿਰਾਸ਼ਾ ਹੀ ਪੈਦਾ ਕਰਦੀ ਹੈ।ਜਿੰਨਾ ਦੇ ਮੂੰਹ ਤੇ ਮੁਸਕਰਾਹਟ ਹੁੰਦੀ ਹੈ ਉਨ੍ਹਾਂ ਦਾ ਅੰਦਰ ਵੀ ਖਿਲਿਆ ਹੋਇਆ ਹੁੰਦਾ ਹੈ।ਉਹ ਜਿਥੇ ਵੀ ਜਾਂਦੇ ਹਨ ਇੱਕ ਖੁਸ਼ਬੂ ਖਿਲਾਰ ਦਿੰਦੇ ਹਨ।ਮੁਸਕਰਾਉਣ ਅਤੇ ਮੁਸਕਰਾਹਟ ਦੇਣ ਵਿੱਚ ਨਾ ਪੈਸਾ ਲੱਗਦਾ ਹੈ ਅਤੇ ਨਾ ਸਮਾਂ ਜ਼ਿਆਦਾ ਖ਼ਰਾਬ ਹੁੰਦਾ ਹੈ।ਫਿਰ ਵੀ ਕੰਜੂਸੀ ਕਰਨ ਦਾ ਕਾਰਨ ਸਮਝ ਨਹੀਂ ਆਇਆ।ਕਿਊਬਾ ਦੀ ਇੱਕ ਕਹਾਵਤ ਹੈ,"ਮੰਨਿਆ ਕਿ ਜ਼ਿੰਦਗੀ ਛੋਟੀ ਹੁੰਦੀ ਹੈ ਪਰ ਮੁਸਕਾਰਾਉਣ ਨੂੰ ਵੀ ਇੱਕ ਸਕਿੰਟ ਹੀ ਲੱਗਦਾ ਹੈ"।
 
 
ਜਿਸ ਦੇ ਮੂੰਹ ਤੇ ਮੁਸਕਰਾਹਟ ਹੁੰਦੀ ਹੈ,ਉਸਦੇ ਚਿਹਰੇ ਤੇ ਇੱਕ ਵੱਖਰੀ ਖਿੱਚ ਹੁੰਦੀ ਹੈ।ਉਸਦੇ ਚਿਹਰੇ ਦੀ ਖੂਬਸੂਰਤੀ ਬਿੰਨਾ ਕੋਈ ਮੇਕਅਪ ਕੀਤੇ ਵੀ ਸੱਭ ਤੋਂ ਅਲੱਗ ਹੁੰਦੀ ਹੈ।ਅਜਿਹੇ ਲੋਕ ਪਿਆਰ ਕਰਨ ਵਾਲੇ ਹੁੰਦੇ ਹਨ।ਜਿਸਨੂੰ ਵੀ ਮਿਲਣਗੇ ਆਪਣਾ ਬਣਾ ਲੈਂਦੇ ਹਨ।ਹਰ ਕਿਸੇ ਦਾ ਦੁੱਖ ਦਰਦ ਮਹਿਸੂਸ ਕਰਨ ਵਾਲੇ ਹੁੰਦੇ ਹਨ।ਖੁੱਲ ਦਿਲੇ ਅਤੇ ਖੁਸ਼ਮਿਜਾਜ਼ ਹੁੰਦੇ ਹਨ।ਡੇਨਿਸ ਵੇਟਲੀ ਨੇ ਲਿਖਿਆ ਹੈ,"ਮੁਸਕਾਹਟ ਤਾਂ ਤੁਹਾਡੀ ਬਾਰੀ ਵਿੱਚੋਂ ਝਲਕ ਰਹੀ ਉਹ ਰੋਸ਼ਨੀ ਹੁੰਦੀ ਹੈ ਜਿਹੜੀ ਹੋਰਾਂ ਨੂੰ ਇਹ ਦੱਸਦੀ ਹੈ ਕਿ ਅੰਦਰ ਕੋਈ ਪਰਵਾਹ ਕਰਨ ਵਾਲਾ ਖੁੱਲ ਦਿਲਾ ਇਨਸਾਨ ਬੈਠਾ ਹੈ।"
ਜ਼ਿੰਦਗੀ ਵਿੱਚ ਬਹੁਤ ਸਾਰੇ ਅਜਿਹੇ ਲੋਕ ਵੀ ਮਿਲ ਜਾਂਦੇ ਹਨ ਜਿੰਨਾ ਨੂੰ ਮੁਸਕਰਾਉਣ ਅਤੇ ਹੱਸਣ ਤੋਂ ਪ੍ਰਹੇਜ਼ ਹੁੰਦਾ ਹੈ।ਇਨ੍ਹਾਂ 
ਤੇ ਗੁੱਸਾ ਜਾਂ ਗਿਲਾ ਸ਼ਿਕਵਾ ਕਰਨ ਦੀ ਥਾਂ ਉਨ੍ਹਾ ਨੂੰ ਆਪਣੀ ਖੂਬਸੂਰਤ ਮੁਸਕਰਾਹਟ ਜ਼ਰੂਰ ਦਿਉ।ਇਹ ਮੁਰਝਾਏ ਪੌਦੇ ਵਰਗੇ ਹੁੰਦੇ ਹਨ ਜਿੰਨਾ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ।ਅਗਿਆਤ ਨੇ ਅਜਿਹੇ ਲੋਕਾਂ ਲਈ ਕਿਹਾ ਹੈ,"ਭਲਾ ਉਸ ਤੋਂ ਜ਼ਿਆਦਾ ਹੋਰ ਕਿਸ ਨੂੰ ਮੁਸਕਰਾਹਟ ਦੀ ਜ਼ਰੂਰਤ ਹੋ ਸਕਦੀ ਹੈ,ਜਿਹੜਾ ਦੂਸਰਿਆਂ ਨੂੰ ਦੇਖਕੇ ਮੁਸਕਰਾ ਵੀ ਨਹੀਂ ਸਕਦਾ।"
ਖਿਝੇ ਖਪੇ ਚਿਹਰੇ ਅਤੇ ਰੋਂਦੇ ਚਿਹਰਿਆਂ ਨੂੰ ਨਾ ਕੋਈ ਪਸੰਦ ਕਰਦਾ ਹੈ ਅਤੇ ਨਾ ਕੋਈ ਪਿਆਰ ਕਰਦਾ ਹੈ।ਸ਼ਾਇਦ ਦੁਨੀਆ ਦਾ ਸੱਭ ਤੋਂ ਅਮੀਰ ਬੰਦਾ ਉਹ ਹੈ ਜੋ ਮੁਸਕਰਾ ਸਕਦਾ ਹੈ।ਖਿਝੇ ਚਿਹਰਿਆਂ ਤੇ ਝੁਰੜੀਆਂ ਜਲਦੀ ਆ ਜਾਂਦੀਆਂ ਹਨ।
 
ਜਿਹੜੇ ਗੁੱਸੇ ਵਾਲੇ,ਦੂਸਰਿਆਂ ਲਈ ਗਲਤ ਸੋਚਣ ਵਾਲੇ,ਗਲਤ ਬੋਲਣ ਵਾਲੇ, ਜਿੰਨਾ ਮਰਜ਼ੀ ਹਾਰ ਸ਼ਿੰਗਾਰ ਕਰ ਲੈਣ,ਉਨ੍ਹਾਂ ਦੇ ਚਿਹਰੇ ਤੇ ਪਿਆਰ ਵਾਲੇ ਹਾਵ ਭਾਵ ਨਹੀਂ ਆਉਂਦੇ।ਚਿਹਰਾ ਸਾਡੇ ਸਰੀਰ ਦਾ ਸ਼ੀਸ਼ਾ ਹੈ ਅਤੇ ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ।ਤੁਸੀਂ ਮੁਸਕਰਾਉਂਂਦੇ ਹੋਏ ਕਿਸੇ ਕੋਲ ਆਪਣਾ ਕੰਮ ਕਰਵਾਉਣ ਲਈ ਜਾਉ,ਉਹ ਕੰਮ ਜ਼ਰੂਰ ਕਰੇਗਾ।ਮਦਰ ਟੈਰੇਸਾ ਨੇ ਲਿਖਿਆ ਹੈ,"ਆਉ,ਹਮੇਸ਼ਾਂ ਇੱਕ ਦੂਸਰੇ ਨੂੰ ਮੁਸਕਰਾਉਂਦੇ ਹੋਏ ਮਿਲੀਏ,ਮੁਸਕਰਾਹਟ ਤੋਂ ਹੀ ਪਿਆਰ ਦੀ ਸ਼ੁਰੂਆਤ ਹੁੰਦੀ ਹੈ।"
 
ਹਾਂ,ਕਈ ਵਾਰ ਕੁਝ ਲੋਕ ਅਜਿਹੇ ਮਿਲ ਜਾਂਦੇ ਹਨ ਜਿੰੰਨਾ ਨੂੰ ਨਾ ਹੱਸਣਾ ਅਤੇ ਮੁਸਕਰਾਉਣਾ ਆਉਂਦਾ ਹੈ ਅਤੇ ਨਾ ਦੂਸਰਿਆਂ ਨੂੰ ਵੇਖਕੇ ਕੁਝ ਵਧੀਆਕਹਿਣਾ ਆਉਂਦਾ ਹੈ।ਇੰਜ ਦੇ ਲੋਕਾਂ ਦੇ ਅੰਦਰ ਵੀ ਇਵੇਂ ਦੀ ਸੋਚ ਅਤੇ ਦਿਲ ਹੁੰਦਾ ਹੈ।ਇੰਨਾ ਦੇ ਹਾਵ ਭਾਵ ਸਖ਼ਤ ਹੁੰਦੇ ਹਨ।ਇਹ ਜਬਰਦਸਤੀ ਹੱਸਣ ਦੀ ਕੋਸ਼ਿਸ਼ ਵੀ ਕਰਨ ਤਾਂ ਆਪਣੇਪਣ ਦਾ ਪ੍ਰਭਾਵ ਨਹੀਂ ਪਾ ਸਕਦੇ।

ਮੁਸਕਰਾਹਟ ਅਤੇ ਹੱਸਦੇ ਚਿਹਰੇ ਬੇਗਾਨਿਆ ਨੂੰ ਵੀ ਆਪਣਾ ਬਣਾ ਲੈਂਦੇ ਹਨ।ਮੁਸਕਰਾਹਟ ਖੂਬਸੂਰਤੀ ਬਣਾਈ ਰੱਖਦੀ ਹੈ।ਹਮੇਸ਼ਾ ਮੁਸਕਰਾਉਂਦੇ ਰਹੋ।

ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ

Have something to say? Post your comment

More News News

DM of Munger (Patna) Honours Election Icon and Film actor Rajan Kumar ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ। ਅਧਿਆਪਕਾ ਗੁਰਨਾਮ ਕੌਰ ਚੀਮਾ ਸਿੱਖਿਆ ਖੇਤਰ 'ਚ ਰਚਿਆ ਇਤਿਹਾਸ ਬਾਰ ਐਸੋਸੀਏਸ਼ਨ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਲੱਡੂ ਵੰਡੇ ਬੀਬਾ ਹਰਸਿਮਰਤ ਕੌਰ ਦੀ ਜਿੱਤ ਉਪਰੰਤ ਸਭ ਤੋਂ ਪਹਿਲਾ ਜਸ਼ਨ ਵਪਾਰ ਮੰਡਲ ਦੇ ਪੑਧਾਨ ਮੁਨੀਸ਼ ਬੱਬੀ ਦਾਨੇਵਾਲੀਆ ਮਨਾਉਣਾ ਸੁਰੂ ਕੀਤਾ ਪੈਂਡੂ ਧਨਾਢ ਦੇ ਭਤੀਜਿਆਂ ਨੇ ਦਲਿਤ ਚਂ ਕੀਤੀ ਗੁੰਡਾਗਰਦੀ, ਸਿਆਸੀ ਲੀਡਰ ਦੇ ਇਸ਼ਾਰੇ ਤੇ ਦਲਿਤਾਂ ਉਪਰ ਕੀਤਾ ਝੂਠਾ ਪਰਚਾ ਰੱਧ ਕਰਨ ਦੀ ਮੰਗ - ਭਗਵੰਤ ਸਮਾਓ ਆਰਟ ਐਂਡ ਕਰਾਫ਼ਟ ਵਿਸ਼ਾ ਸਾਰੇ ਵਿਸ਼ਿਆਂ ਦਾ ਅਧਾਰ- ਸਿੱਖਿਆ ਸਕੱਤਰ ਲੋਕ ਸਭਾ ਚੋਣਾਂ ਦੀ ਗਿਣਤੀ ਮੁਕੰਮਲl ਜਿ਼ਲ੍ਹਾ ਚੋਣ ਅਫ਼ਸਰ ਨੇ ਕੀਤੀ ਚੋਣ ਅਮਲੇ ਦੀ ਸ਼ਲਾਘਾ ਐਮ ਸੀ ਅਮਰੀਕ ਮਾਨ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਲੱਡੂ ਵੰਡੇ ਵੋਟਰਾਂ ਦਾ ਕੀਤਾ ਧੰਨਵਾਦ ਬੈਂਕ ਅਧਿਕਾਰੀਆਂ ਖਿਲਾਫ ਕਿਸਾਨਾ ਨੇ ਲਾਇਆ ਰੋਸ ਧਰਨਾਂ
-
-
-