Saturday, May 25, 2019
FOLLOW US ON

News

ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ - ਘੁੰਮਣ

April 21, 2019 09:50 PM

ਉਗਰ ਸਿੰਘ ਮੀਰਪੁਰੀਆ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾ) ਵਿੱਚ ਸ਼ਾਮਲ -  ਘੁੰਮਣ

ਮਾਨਸਾ 21 ਅਪ੍ਰੈਲ (ਤਰਸੇਮ ਸਿੰਘ ਫਰੰਡ) ਅੱਜ ਪਿੰਡ ਹੀਰੇਵਾਲਾ ਵਿਖੇ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਮਾਨਸਾ ਦੇ ਆਗੂ ਕੇਵਲ ਸਿੰਘ ਅਕਲੀਆ ਦੀ ਅਗਵਾਈ  ਹੇਠ ਹੋਈ। ਇਸ ਇਕੱਤਰਤਾ ਵਿੱਚ ਪਿੰਡ ਵਿਚੋਂ ਭਾਰੀ ਗਿਣਤੀ ਵਿੱਚ ਕਿਸਾਨਾਂ ਨੇ ਹਿੱਸਾ ਲਿਆ। ਇਸ ਮੌਕੇ ਬੋਲਦਿਆਂ ਕੇਵਲ ਸਿੰਘ ਅਕਲੀਆ ਨੇ ਕਿਸਾਨਾਂ ਨੂੰ ਕਣਕ ਦੀ ਫਸਲ ਵੇਚਣ ਲਈ ਆਉਂਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਉਂਦਿਆਂ ਕਿਸਾਨਾਂ ਨੂੰ ਉਨ੍ਹਾਂ ਦੀ ਹਰ ਮੁਸ਼ਕਿਲ ਜਥੇਬੰਦੀ ਦੀ ਏਕਤਾ ਅਤੇ ਦਬਾਓ ਨਾਲ ਹੱਲ ਕਰਨ ਦਾ ਸੱਦਾ ਦਿੱਤਾ ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਕਿਸਾਨਾਂ ਦੀ ਜਿਣਸ ਨੂੰ ਕਿਸੇ ਵੀ ਹਾਲਤ ਵਿੱਚ ਮੰਡੀਆਂ ਵਿੱਚ ਰੁਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਣਕ ਦੇ ਨਾੜ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਬਣਦਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਆਗੂ ਭਜਨ ਸਿੰਘ ਘੁੰਮਣ ਕਲਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ’ਤੇ ਚਾਨਣਾ ਪਾਇਆ ਅਤੇ ਕਿਸਾਨਾਂ ਨੂੰ ਇੱਕਮੁੱਠ ਹੋ ਕੇ ਜਨਤਕ ਸੰਘਰਸ਼ ਦੇ ਰਾਹ ਪੈਣ ਅਤੇ ਮੌਕਾਪ੍ਰਸਤ ਤੇ ਝੂਠੀਆਂ ਸਿਆਸੀ ਪਾਰਟੀਆਂ ਨੂੰ ਮੂੰਹ ਨਾ ਲਾਉਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਮੰਡੀਆਂ ਵਿੱਚ ਖਰੀਦ ਏਜੰਸੀਆਂ ਵਲੋਂ ਆੜ੍ਹਤੀਆਂ ਨਾਲ ਮਿਲ ਕੇ ਕਿਸਾਨਾਂ ਦੀ ਕੀਤੀ ਜਾਂਦੀ ਲੁੱਟ ਦੀ ਸਖਤ ਨਿਖੇਧੀ ਕੀਤੀ ਅਤੇ ਪੰਜਾਬ ਸਰਕਾਰ ਤੋਂ ਆੜ੍ਹਤੀਆ ਸਿਸਟਮ ਖਤਮ ਕਰਕੇ ਕਿਸਾਨਾਂ ਦੀ ਜਿਣਸ ਦੀ ਅਦਾਇਗੀ ਸਿੱਧੇ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਦੀ ਮੰਗ ਵੀ ਕੀਤੀ। ਇਸ ਮੀਟਿੰਗ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੀ ਪਿੰਡ ਇਕਾਈ ਹੀਰੇਵਾਲਾ ਦੀ ਚੋਣ ਵੀ ਕੀਤੀ ਗਈ ਜਿਸ ਵਿੱਚ ਸਰਵਸੰਮਤੀ ਨਾਲ ਹੇਠ ਲਿਖੇ ਅਹੁਦੇਦਾਰ ਚੁਣੇ ਗਏ। ਜੱਗਾ ਸਿੰਘ ਪ੍ਰਧਾਨ, ਸੂਰਜ ਸਿੰਘ ਮੀਤ ਪ੍ਰਧਾਨ, ਨਾਜ਼ਰ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਖਜ਼ਾਨਚੀ ਤੋਂ ਇਲਾਵਾ ਲੀਲਾ ਸਿੰਘ, ਦਲ ਸਿੰਘ, ਬਾਬੂ ਸਿੰਘ, ਡਾ. ਸਾਧੂ ਸਿੰਘ ਅਤੇ ਮਹਿੰਦਰ ਸਿੰਘ ਕਮੇਟੀ ਮੈਂਬਰ ਚੁਣੇ ਗਏ। ਮੀਟਿੰਗ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਮਾਨਸਾ ਦੇ ਸ਼ਹਿਰੀ ਪ੍ਰਧਾਨ ਉਗਰ ਸਿੰਘ ਮੀਰਪੁਰੀਆ ਅਤੇ ਗੁਰਚਰਨ ਸਿੰਘ ਸਾਰੋਂ ਨੇ ਆਪਣੇ ਸਾਥੀਆਂ ਸਮੇਤ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ  ਜਥੇਬੰਦੀ ਵਿੱਚ ਸ਼ਾਮਲ ਹੋਣ ਵਾਲੇ ਇੰਨ੍ਹਾਂ ਆਗੂਆਂ ਅਤੇ ਹਾਜ਼ਰ ਵਰਕਰਾਂ ਦਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਪੰਜਾਬ) ਦੇ ਆਗੂ ਭਜਨ ਸਿੰਘ ਘੁੰਮਣ ਨੇ ਬੈਜ ਲਾ ਕੇ ਸਵਾਗਤ ਅਤੇ ਸਨਮਾਨ ਕੀਤਾ। ਅੰਤ ਵਿੱਚ ਇਕੱਤਰ ਹੋਏ ਸਮੁੱਚੇ ਕਿਸਾਨਾਂ ਨੇ ਜਥੇਬੰਦੀ ਨੂੰ ਭਰਪੂਰ ਸਮਰੱਥਨ ਦੇੇਣ ਦਾ ਭਰੋਸਾ ਦਿਵਾਇਆ। 

Have something to say? Post your comment

More News News

DM of Munger (Patna) Honours Election Icon and Film actor Rajan Kumar ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਜੇਤੂ ਰਹੇ ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਹੋਏ ਨਤਮਸਤਕ। ਅਧਿਆਪਕਾ ਗੁਰਨਾਮ ਕੌਰ ਚੀਮਾ ਸਿੱਖਿਆ ਖੇਤਰ 'ਚ ਰਚਿਆ ਇਤਿਹਾਸ ਬਾਰ ਐਸੋਸੀਏਸ਼ਨ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਲੱਡੂ ਵੰਡੇ ਬੀਬਾ ਹਰਸਿਮਰਤ ਕੌਰ ਦੀ ਜਿੱਤ ਉਪਰੰਤ ਸਭ ਤੋਂ ਪਹਿਲਾ ਜਸ਼ਨ ਵਪਾਰ ਮੰਡਲ ਦੇ ਪੑਧਾਨ ਮੁਨੀਸ਼ ਬੱਬੀ ਦਾਨੇਵਾਲੀਆ ਮਨਾਉਣਾ ਸੁਰੂ ਕੀਤਾ ਪੈਂਡੂ ਧਨਾਢ ਦੇ ਭਤੀਜਿਆਂ ਨੇ ਦਲਿਤ ਚਂ ਕੀਤੀ ਗੁੰਡਾਗਰਦੀ, ਸਿਆਸੀ ਲੀਡਰ ਦੇ ਇਸ਼ਾਰੇ ਤੇ ਦਲਿਤਾਂ ਉਪਰ ਕੀਤਾ ਝੂਠਾ ਪਰਚਾ ਰੱਧ ਕਰਨ ਦੀ ਮੰਗ - ਭਗਵੰਤ ਸਮਾਓ ਆਰਟ ਐਂਡ ਕਰਾਫ਼ਟ ਵਿਸ਼ਾ ਸਾਰੇ ਵਿਸ਼ਿਆਂ ਦਾ ਅਧਾਰ- ਸਿੱਖਿਆ ਸਕੱਤਰ ਲੋਕ ਸਭਾ ਚੋਣਾਂ ਦੀ ਗਿਣਤੀ ਮੁਕੰਮਲl ਜਿ਼ਲ੍ਹਾ ਚੋਣ ਅਫ਼ਸਰ ਨੇ ਕੀਤੀ ਚੋਣ ਅਮਲੇ ਦੀ ਸ਼ਲਾਘਾ ਐਮ ਸੀ ਅਮਰੀਕ ਮਾਨ ਨੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਜਿੱਤ ਤੇ ਲੱਡੂ ਵੰਡੇ ਵੋਟਰਾਂ ਦਾ ਕੀਤਾ ਧੰਨਵਾਦ ਬੈਂਕ ਅਧਿਕਾਰੀਆਂ ਖਿਲਾਫ ਕਿਸਾਨਾ ਨੇ ਲਾਇਆ ਰੋਸ ਧਰਨਾਂ
-
-
-