News

32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ

April 21, 2019 09:53 PM

32ਵੀਂਆਂ ਆਸਟਰੇਲੀਅਨ ਸਿੱਖ ਖੇਡਾਂ
ਕਲਗੀਧਰ ਲਾਇਨਜ਼ ਕਲੱਬ ਨਿਊਜ਼ੀਲੈਂਡ ਨੇ ਵਾਲੀਬਾਲ ਦਾ ਅੰਤਿਮ ਮੁਕਾਬਲਾ ਜਿੱਤਿਆ
ਮੈਲਬੈਰਨ 21 ਅਪ੍ਰੈਲ (ਹਰਜਿੰਦਰ ਸਿੰਘ ਬਸਿਆਲਾ)- ਅੱਜ ਮੈਲਬੌਰਨ ਵਿਖੇ ਚੱਲ ਰਹੀਆਂ 32ਵੀਂਆਂ ਸਿੱਖ ਖੇਡਾਂ ਬੜੇ ਸ਼ਾਨਦਾਰ ਤਰੀਕੇ ਨਾਲ ਸਮਾਪਤ ਹੋ ਗਈਆਂ। ਕਲਗੀਧਰ ਲਾਇਨਜ਼ ਕਲੱਬ ਦੀ ਟੀਮ ਨੇ ਅੱਜ ਮਾਅਰਕਾ ਕਰਦਿਆਂ ਅੰਤਿਮ ਮੁਕਾਬਲਾ ਜਿੱਤ ਕੇ ਵਾਲੀਬਾਲ ਕੱਪ ਜਿੱਤ ਲਿਆ। ਇਸ ਕਲੱਬ ਨੇ ਕੁੱਲ 6 ਮੈਚ ਖੇਡੇ ਅਤੇ ਸਾਰੇ ਹੀ ਜਿੱਤ ਲਏ। ਇਹ ਟੀਮ ਪਹਿਲੀ ਵਾਰ ਹੀ ਨਿਊਜ਼ੀਲੈਂਡ ਤੋਂ ਖੇਡਣ ਆਈ ਸੀ। ਟੀਮ ਦੇ ਕੈਪਟਨ ਸ. ਬੀਰ ਬੇਅੰਤ ਸਿੰਘ ਨੇ ਸਾਰੇ ਖਿਡਾਰੀਆਂ ਦੀ ਮਿਹਨਤ ਨੂੰ ਸਲਾਮ ਕਰਦਿਆਂ ਵਧਾਈ ਦਿੱਤੀ ਹੈ। ਵਾਲੀਬਾਲ ਦੇ ਵਿਚ ਇਸ ਵਾਰ 'ਬੈਸਟ ਸਪਾਈਕਰ' ਦਾ ਮੈਡਲ ਸੈਮ ਢਿੱਲੋਂ ਨੂੰ ਦਿੱਤਾ ਗਿਆ ਅਤੇ 'ਬੈਸਟ ਲਿਬੇਰੌ' ਦਾ ਮੈਡਲ ਹਰਵਿੰਦਰ ਸਿੰਘ ਸੈਣੀ ਨੂੰ ਦਿੱਤਾ ਗਿਆ। ਅੰਤਿਮ ਮੁਕਾਬਲਾ ਸੁਪਰ ਸਿੱਖਜ਼ ਸਿਡਨੀ ਦੇ ਨਾਲ ਸੀ ਅਤੇ 5 ਸੈਟਾਂ ਦਾ ਵਿਚੋਂ 3 ਸੈਟ ਜਿੱਤ ਲਏ। ਕਲੱਬ ਵੱਲੋਂ ਸ. ਤਾਰਾ ਸਿੰਘ ਬੈਂਸ, ਸ. ਤੀਰਥ ਸਿੰਘ ਅਟਵਾਲ, ਦੀਪਾ ਕੰਗ ਅਤੇ ਪ੍ਰਭਜੋਤ ਸਮਰਾ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ।
ਸ. ਬਖਸ਼ੀ ਵੱਲੋਂ ਵਧਾਈ: ਜੇਤੂ ਰਹੀ ਵਾਲੀਬਾਲ ਟੀਮ ਨੂੰ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਨੇ ਵੀ ਵਧਾਈ ਦਿੱਤੀ ਹੈ। ਉਹ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਲਈ ਖੇਡ ਦੇ ਮੈਦਾਨ ਵਿਚ ਵੀ ਗਏ ਹੋਏ ਸਨ।
ਰੇਡੀਓ ਸਪਾਈਸ, ਰੇਡੀਓ ਪਲੈਨਟ ਐਫ. ਐਮ. ਅਤੇ ਪੰਜਾਬੀ ਹੈਰਲਡ ਵੱਲੋਂ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ ਗਈ ਹੈ।

Have something to say? Post your comment

More News News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਹਿਤ ਵਿੱਢੀ ਮੁਹਿੰਮ ਤਹਿਤ ਲਾਏ ਬੁੱਟੇ International Sikh Youth Symposium 2019 held in Dayton&Cincinnati, Ohio SSP Fatehgarh Sahib takes serious note of absence, suspends 4 lady Sub Inspectors ਗਾਇਕ ਰਾਜਾ ਭਾਈ ਦੇ ਨਵੇ ਗੀਤ ' ਹੇਟਰਾਂ ਦੇ ਕਿੱਸੇ' ਦਾ ਵੀਡੀਓ ਸ਼ੂਟ ਕੀਤਾ ਮੁੰਕਮਲ- ਬਬਲੀ ਧਾਲੀਵਾਲ
-
-
-