News

ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ ।

April 21, 2019 09:53 PM

ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ  ਨੂੰ ਲੋਕ ਸਭਾ ਹਲਕਾ ਬਠਿੰਡਾ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਕਾਂਗਰਸੀ ਵਰਕਰਾਂ ਵੱਲੋਂ ਲੱਡੂ ਵੰਡੇ ਗਏ ।  
ਮਾਨਸਾ  (ਤਰਸੇਮ ਸਿੰਘ ਫਰੰਡ) ਡਾ: ਮਨੋਜ ਬਾਲਾ ਮੰਜੂ ਬਾਂਸਲ, ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਮਾਨਸਾ , ਅਤੇ ਸ਼੍ਰੀ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ, ਵੱਲੋਂ ਪਾਰਲੀਮੈਂਟ ਹਲਕਾ ਬਠਿੰਡਾ ਤੋਂ  ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਕਾਂਗਰਸ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਵਿਚ ਅੱਜ ਮਾਨਸਾ ਦੇ ਬਾਰਾਂ ਹੱਟਾਂ ਚੌਂਕ ਵਿਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਵਿਚ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜਹਾਰ ਕੀਤਾ ਗਿਆ ।ਮਾਨਸਾ ਹਲਕੇ ਦੇ ਸਮੁੂਹ ਸਰੰਪਚ ਸਹਿਬਾਨ ,ਗਰਾਮ ਪੰਚਾਇਤਾਂ ਦੇ ਅਹੁਦੇਦਾਰ ,ਮਾਨਸਾ ਸਹਿਰ  ਦੇ ਵੱਖ ਵੱਖ ਧਹਾਮਿਕ ਸੰਸਥਾਵਾਂ ਦੇ ਪ੍ਰਧਾਨ ਸਹਿਬਾਨ ਨਗਰ ਕੌਂਸਲ ਦੇ ਮੈਂਬਰ ਸਹਿਬਾਨ ਅਤੇ ਸ਼ਹਿਰ ਦੇ ਪਤਵੰਤੇ ਵਿਅਕਤੀ ਅਤੇ ਭੈਣਾ ਨਾਲ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਕਾਂਗਰਸ ਦਾ ਉਮੀਦਵਾਰ ਐਲਾਨਣ ਦੀ ਖੁਸ਼ੀ ਸਾਂਝੀ ਕੀਤੀ ਗਈ। ਉਨਾਂ ਬਾਰੇ ਦੱਸਿਆ ਗਿਆ ਕਿ ਰਾਜਾ ਜੀ ਕਾਂਗਰਸ ਦੇ ਨੌਜਵਾਨ ਨੇਤਾ ਹਨ । ਊਹਨਾਂ ਬਾਰੇ ਵਿਸਥਾਰ ਵਿਚ ਚਾਨਣਾ ਪਾਉਂਦੇ ਹੋਏ ਕਿਹਾ ਕਿ ਰਾਜਾ ਜੀ ਪਹਿਲਾਂ ਸਰਵ ਭਾਰਤ ਦੇ ਯੂਥ ਨੈਸ਼ਨਲ ਕਾਂਗਰਸ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਹੁਣ ਗਿਦੜਬਹਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਮੌਜੂਦਾ ਐਮ.ਐਲ.ਏ. ਹਨ। ਪੰਜਾਬ ਵਿਚ ਕਾਂਗਰਸ ਪਾਰਟੀ ਵੱਲੋਂ ਸਾਰੀਆਂ ਲੋਕ ਸਭਾ ਸੀਟਾਂ ਦਾ ਐਲਾਣ ਕੀਤਾ ਜਾ ਚੁੱਕਾ ਹੈ। ਸਾਡਾ ਟੀਚਾ ਹੈ ਕਿ ਸਾਰੀਆਂ  ਲੋਕ ਸਭਾ ਸੀਟਾਂ ਜਿੱਤ ਕੇ ਸਾਡੇ ਬਹੁਤ ਹੀ ਸਤਿਕਾਰਯੋਗ ਸ੍ਰੀ ਰਾਹੁਲ ਗਾਂਧੀ, ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਅਤੇ ਮਾਨਯੋਗ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਜੀ ਦੀ ਝੋਲੀ ਪਾਈਏ। ਇਸ ਤੋੱ ਪਹਿਲਾਂ ਸਾਡਾ ਸਭ ਦਾ ਜਾਤੀ ਤੌਰ ਤੇ ਇਹ ਫਰਜ ਬਣਦਾ ਹੈ ਕਿ ਅਸੀਂ ਆਪਣੇ ਨਿੱਜੀ ਗਿਲੇ ਸਿ਼ਕਵੇ ਭੁਲਾ ਕੇ ਪਾਰਟੀ ਬਾਜੀ ਤੋਂ ਉਪਰ ਉਠ ਕੇ ਰਾਜਾ ਜੀ ਦੀ ਸੱਚੇ ਦਿਲੋਂ ਸਪੋਰਟ ਕਰੀਏ ਅਤੇ ਵੱਧ ਤੋਂ ਵੱਧ ਵੋਟਾਂ ਪਾ ਕੇ ਰਾਜਾ ਜੀ ਨੂੰ ਜਿੰੱਤ ਦਿਵਾਈਏ। 
ਅੱਜ ਦੇ ਭਰਵੇਂ ਇਕੱਠ ਵਿਚ ਉਨਾਂ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਦਾ ਚੋਣ ਮੈਨੀਫੈਸਟੋ ਜਿਸ ਵਿਚ ਮੁੱਖ ਤੌਰ ਤੇ ਗਰੀਬੀ ਤੇ ਵਾਰ 72 ਹਜਾਰ ਦਾ ਨਾਅਰਾ ਦਿੱਤਾ ਗਿਆ ਹੈ। ਇਸ ਸਕੀਮ ਬਾਰੇ ਵਿਸਥਾਰ ਵਿਚ ਦਸਦੇ ਹੋਏ ਕਿਹਾ ਕਿ ਦੇਸ਼ ਵਿਚ ਕਾਂਗਰਸ ਦੀ ਸਰਕਾਰ ਸਤਾਹ ਵਿਚ ਆਉਣ ਤੇ ਹਰੇਕ ਗਰੀਬ ਪ੍ਰੀਵਾਰ ਨੂੰ ਸਾਲ ਵਿਚ 72000/—ਰੁਪੈ ਆਰਥਿਕ ਮਦਦ ਦੇਣ ਦਾ ਟੀਚਾ ਰੱਖਿਆ ਗਿਆ ਹੈ ।ਇਸਦਾ ਆਰਥਿਕ ਤੌਰ ਤੇ ਕਮਜੋਰ ਸਮੁਚੇ ਦੇਸ਼ ਵਾਸੀਆਂ ਨੂੰ  ਸਿੱਧੇ ਤੌਰ ਤੇ ਲਾਭ ਮਿਲੇਗਾ। ਇਸ ਦੇ ਨਾਲ ਨਾਲ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵੱਲੋਂ ਪੰਜਾਬ ਲਈ ਸਰਵ ਹਿੱਤਕਾਰੀ, ਲੋਕ ਭਲਾਈ ਸਕੀਮਾਂ  ਚਲਾਈਆਂ ਜਾ ਰਹੀਆਂ ਹਨ ਜਿਵੇਂ ਕਿ ਘਰ ਘਰ ਰੋਜਗਾਰ ਦੀ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਰੁਜਗਾਰ ਦਿੱਤਾ ਗਿਆ ਹੈ।ਇਨਾਂ ਸਕੀਮਾਂ ਨੂੰ ਵਿਸਥਾਰ ਵਿਚ ਲੋਕਾਂ ਤੱਕ ਪਹੁੰਚਾਉਣ ਦੀ ਜਰੂਰਤ ਹੈ ਅਤੇ ਇਨ੍ਹਾਂ ਸਕੀਮਾਂ  ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਤਾਂ ਕਿ  ਵੱਧ ਤੋਂ ਵੱਧ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਿਆ ਜਾ ਸਕੇ ਜਿਸਦਾ ਕਾਂਗਰਸ ਪਾਰਟੀ ਨੂੰ ਵੱਧ ਤੋਂ ਵੱਧ ਲਾਭ ਮਿਲ ਸਕੇ। ਅੰਤ ਵਿੱਚ ਡਾ. ਮੰਜੂ ਬਾਂਸਲ ਵੱਲੋਂ ਮਾਨਸਾ ਸ਼ਹਿਰ ਦੇ ਵੱਖ ਵੱਖ ਸੰਸਥਾਂਵਾਂ ਦੇ ਪ੍ਰਧਾਨ ਸਹਿਬਾਨ, ਸ਼ਹਿਰ ਦੇ ਪਤਵੰਤੇ ਸੱਜਣ , ਦੀਦਾਰ ਸਿੰਘ ਖਾਰਾ ਬਲਾਕ ਪ੍ਰਧਾਨ ਮਾਨਸਾ, ਚਰਨਜੀਤ ਸਿੰਘ ਬਲਾਕ ਪ੍ਰਧਾਨ  ਭੀਖੀ, ਸ਼ਿੰਦਰਪਾਲ ਸਿੰਘ ਚਕੇਰੀਆਂ ਜਿਲ੍ਹਾ ਪ੍ਰੀਸ਼ਦ ਮੈਂਬਰ, ਬਲਵਿੰਦਰ ਨਾਰੰਗ ਸੈਕਟਰੀ ਪੀ.ਪੀ.ਸੀ, ਨਰੋਤਮ ਸਿੰਘ ਚਹਿਲ ਸਾਬਕਾ ਪ੍ਰਧਾਨ ਨਗਰ ਕੌਸਲ ਮਾਨਸਾ, ਪ੍ਰੇਮ ਸਾਗਰ ਭੋਲਾ ਐਮ ਸੀ, ਬਿੰਦਰਪਾਲ ਗਰਗ, ਪਾਲਾ ਰਾਮ ਪਰੋਚਾ, ਹਰੀ ਰਾਮ ਡਿੰਪਾ, ਰਮੇਸ਼ ਟੋਨੀ, ਕ੍ਰਿੁਸ਼ਨ ਬਾਂਸਲ, ਸੁਰਿੰਦਰ ਪੱਪੀ ਦਾਨੇਵਾਲੀਆ, ਤਰਸੇਮ ਚੰਦ ਫੱਤਾ, ਵਿਨੋਦ ਕੁਮਾਰ ਗੂਗਨ, ਕਾਲਾ ਰੱਲਾ, ਮਨਜੀਤ ਮੀਤਾ ਐਮਸੀ, ਰਾਮਪਾਲ ਐਮਸੀ, ਕਰਨੈਲ ਸਿੰਘ ਅਤਲਾ ਕਲਾਂ, ਜਗਦੀਪ ਸਿੰਘ ਸਰਪੰਚ ਬੁਰਜ ਢਿੱਲਵਾਂ, ਸੁਖਵਿੰਦਰ ਕੌਰ ਸਰਪੰਚ ਮੱਤੀ, ਰਾਜਪਾਲ ਸਰਪੰਚ ਬੁਰਜ ਹਰੀ, ਜਸਵਿੰਦਰ ਸਿੰਘ ਸਰਪੰਚ ਡੇਲੂਆਣਾ, ਬਲਦੇਵ ਸਿੰਘ ਸਰਪੰਚ ਰੜ੍ਹ, ਅਵਤਾਰ ਸਿੰਘ ਬਰਨਾਲਾ ਬਲਾਕ ਸੰਮਤੀ ਮੈਂਬਰ, ਮਾਨਸਾ ਹਲਕੇ ਦੇ ਸਮੂਹ ਪਿੰਡਾਂ ਵਿਚੋਂ ਪਹੁੰਚੇ ਸਰਪੰਚ ਸਾਹਿਬਾਨ ,ਗਰਾਮ ਪੰਚਾਇਤਾਂ ਦੇ ਮੈਂਬਰ ਸਾਹਿਬਾਨ ਅਤੇ ਮੋਹਤਬਰ ਵਿਅਕਤੀਆਂ ਅਤੇ ਭੈਣਾਂ ਦਾ ਇਥੇ ਪਹੁੰਚਣ ਤੇ ਉਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਭ ਨੂੰ ਕਾਂਗਰਸ ਪਾਰਟੀ ਅਤੇ ਰਾਜਾ ਜੀ ਦੇ ਹੱਕ ਵਿਚ ਵੱਧ ਤੋੋਂ ਵੱਧ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਗਈ।

Have something to say? Post your comment

More News News

ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤਹਿਤ ਵਿੱਢੀ ਮੁਹਿੰਮ ਤਹਿਤ ਲਾਏ ਬੁੱਟੇ International Sikh Youth Symposium 2019 held in Dayton&Cincinnati, Ohio SSP Fatehgarh Sahib takes serious note of absence, suspends 4 lady Sub Inspectors ਗਾਇਕ ਰਾਜਾ ਭਾਈ ਦੇ ਨਵੇ ਗੀਤ ' ਹੇਟਰਾਂ ਦੇ ਕਿੱਸੇ' ਦਾ ਵੀਡੀਓ ਸ਼ੂਟ ਕੀਤਾ ਮੁੰਕਮਲ- ਬਬਲੀ ਧਾਲੀਵਾਲ
-
-
-