Saturday, May 25, 2019
FOLLOW US ON

Article

“ਬਾਪੂ ਦਾ ਬਟੂਆ” ਗਾਣੇ ਨਾਲ ਫਿਰ ਚਰਚਾ 'ਚ ਜਸਵੀਰ ਬਾਠ

April 21, 2019 09:58 PM

“ਬਾਪੂ ਦਾ ਬਟੂਆ”  ਗਾਣੇ ਨਾਲ ਫਿਰ ਚਰਚਾ 'ਚ ਜਸਵੀਰ ਬਾਠ
ਜੈਤੋ ਦੇ ਨੇੜਲੇ ਪਿੰਡ ਚੈਨਾ ਦੇ ਬਹੁਤ ਹੀ ਮਸ਼ਹੂਰ ਗਾਇਕ ਜਸਵੀਰ ਬਾਠ ਦਾ ਗੀਤ “ਬਾਪੂ ਦਾ ਬਟੂਆ” ਅੱਜ ਕੱਲ ਲੋਕਾਂ ਵਿੱਚ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿਸ ਵਿੱਚ ਉਹਨਾਂ ਸਮਾਜ ਨੂੰ ਸੰਦੇਸ਼ ਦਿੱਤਾ ਹੈ ਕਿ ਅੱਜ ਕੱਲ ਦੇ ਨੌਜਵਾਨ ਵੀ ਆਪਣੇ ਮਾਪਿਆਂ ਦੀ ਸੇਵਾ ਤਾਂ ਹੀ ਕਰਦੇ ਹਨ ਅਗਰ ਉਨਾਂ ਨੂੰ ਆਪਣੇ ਮਾਪਿਆਂ ਦੇ ਬਟੂਏ ਵਿਚੋਂ ਪੈਸੇ ਮਿਲਦੇ ਰਹਿਣ, ਨਹੀਂ ਤਾਂ ਬਜੁਰਗਾਂ ਦੀ ਕੋਈ ਸਾਰ ਨਹੀਂ ਲੈਦਾ ਜੋ ਕਿ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਉਨਾਂ ਇਸ ਗੀਤ ਰਾਹੀਂ ਨਵੀਂ ਪੀੜੀ ਨੂੰ ਬਜੁਰਗਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ ਹੈ। ਇਸ ਤੋਂ ਇਲਾਵਾ ਉਨਾਂ ਦੇ ਪੰਜਾਬੀ ਮਾਂ ਬੋਲੀ ਨੂੰ ਬੁਲੰਦ ਕਰਨ ਵਾਲੇ ਸਭਿਆਚਾਰਕ ਗੀਤ “ਪੇਂਡੂ ਜੱਟ”, “ਸੁੱਖ ਦਾ ਸੁਨੇਹਾ ਲਿਆ ਮੇਰੇ ਪੇਕਿਆਂ ਤੋਂ”, “ਬਾਸਮਤੀ ਝੋਨਾ”, “ਘਰ ਦਾ ਭਾਗ ਵੱਡਾ ਜੀਅ” ਆਦਿ ਬਹੁਤ ਹੀ ਮਕਬੂਲ ਹੋ ਚੁੱਕੇ ਹਨ। ਉਹਨਾਂ ਫਰਮਾਇਆ ਕਿ ਸਰੋਤਿਆਂ ਨੂੰ ਚੰਗੀ ਤੇ ਸਾਫ ਸੁਥਰੀ ਗਾਇਕੀ ਨੂੰ ਸਪੋਰਟ ਕਰਨਾ ਚਾਹੀਦਾ ਹੈ ਤਾਂ ਕਿ ਵਧੀਆ ਗਾਇਕਾਂ ਦਾ ਸਤਿਕਾਰ ਵਧੇ ਤੇ ਉਹ ਮਾਂ ਬੋਲੀ ਪੰਜਾਬੀ ਲਈ ਹੋਰ ਚੰਗਾ ਗਾਉਣ ਦੀ ਕੋਸ਼ਿਸ਼ ਕਰਨ। ਉਹਨਾਂ ਦੱਸਿਆ ਕਿ ਉਹ ਅੱਜ ਇਸ ਮੁਕਾਮ ਤੇ ਆਪਣੇ ਪਿਤਾ ਮੁਖਤਿਆਰ ਸਿੰਘ ਅਤੇ ਮਾਤਾ ਗੁਰਮੀਤ ਕੌਰ ਦੇ ਅਸ਼ੀਰਵਾਦ ਸਦਕਾ ਅਤੇ ਪਤਨੀ ਮਨਪ੍ਰੀਤ ਕੌਰ, ਬੇਟਾ ਲਵਜੀਤ ਸਿੰਘ, ਬੇਟੀ ਕਮਲਜੀਤ ਕੌਰ ਦੀ ਹੱਲਾਸ਼ੇਰੀ ਸਦਕਾ ਹੀ ਪਹੁੰਚੇ ਹਨ। 
 

Have something to say? Post your comment

More Article News

ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-ਹਰਸ਼ਦਾ ਸ਼ਾਹ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ //ਗੁਰਦਿੱਤ ਸਿੰਘ ਸੇਖੋਂ ਚੀ-ਗਾਵੇਰਾ ਦੀ ਸਾਥਣ ਅਮਰ! ਗੁਰੀਲਾ ਲੜਾਕੂ !! ਤਾਨਿਆ 'ਤਮਾਰਾ'//ਰਾਜਿੰਦਰ ਕੌਰ ਚੋਹਕਾ ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ ਕੁੜੀਆਂ ਪ੍ਰਤੀ ਦੋਹਰੀ ਸੋਚ ਕਿਉਂ ?ਪਰਵੀਨ ਰਾਹੀ ਲੁਧਿਆਣਾ ਚੋਣਾਂ ਦੇ ਮਾਹੌਲ ਤੋਂ ਸਿਖਣਾ ਬਹੁਤ ਜ਼ਰੂਰੀ/ਪ੍ਰਭਜੋਤ ਕੌਰ ਢਿੱਲੋਂ ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ ਅੱਖ ਫਡ਼ਕਨਾ - ਸਹਿਤ ਪ੍ਰਤੀ ਮਾਡ਼ਾ ਸੰਕੇਤ ਹੈ --- ਡਾ: ਮੁਕਤੀ ਪਾਂਡੇ (ਅੱਖਾਂ ਦੇ ਮਾਹਰਿ) ਤੇ ਡਾ: ਰਪੁਦਮਨ ਸੰਿਘ ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ ਮਿੰਨੀ ਕਹਾਣੀ ਨੱਥ –ਤਸਵਿੰਦਰ ਸਿੰਘ ਬੜੈਚ
-
-
-