Poem

ਪੜਾਈ ਤੇ ਸਾਡਾ ਇਤਿਹਾਸ/ ਮਿਸ਼ਨਰੀ ਗੀਤ

May 14, 2019 06:43 PM
ਪੜਾਈ ਤੇ ਸਾਡਾ ਇਤਿਹਾਸ/ ਮਿਸ਼ਨਰੀ ਗੀਤ
 
ਕਿਉਂ ਬਣਦੇ ਓ ਹਾਸੇ-ਠੱਠੇ, ਮੂਲ ਨਿਵਾਸੀਓ ਹੋਜਓ 'ਕੱਠੇ,
ਅੱਜ ਜੋ ਕਰੇ ਚਾਲਾਕੀ ਮਿੱਤਰੋ, ਦੁੰਮ ਦਬਾ ਕੇ ਆਪੇ ਨੱਠੇ,
ਮੁਲਕ ਦੇ ਲੋਕੋ ਆਪਣੇ ਆਪ, ਹੋ ਜਾਣਗੇ ਵਾਰੇ-ਨਿਆਰੇ..ਅ।
ਬੁੱਧ, ਕਬੀਰ ਤੇ ਗੁਰੂ ਰਵਿਦਾਸ ਨੂੰ ਪੜ ਲਓ ਰਲਕੇ ਸਾਰੇ।
 
ਸਮਰਾਟ ਅਸੋਕ, ਪੇਰੀਆਰ ਤੇ ਜੋਤੀਬਾ ਫੂਲੇ ਪੜ ਲਓ,
ਜ਼ਾਲਮ 'ਕੱਠੇ ਹੋ ਕੇ ਰਹਿੰਦੇ, ਤੁਸੀਂ ਵੀ ਏਕਾ ਕਰ ਲਓ,
ਸਿੱਖਿਆ ਦੁੱਧ ਸ਼ੇਰਨੀ ਪੀਂਦਾ, ਆਪਣੇ ਆਪ ਦਹਾੜੇ..ਅ
ਬੁੱਧ, ਕਬੀਰ ਤੇ ਗੁਰੂ ਰਵਿਦਾਸ ਨੂੰ ਪੜ ਲਓ ਰਲਕੇ ਸਾਰੇ।
 
ਦੂਜੇ ਪਾਸੇ ਕਿਉਂ ਘੁੰਮਦੇ ਓ ਪਿਓ ਆਪਣਾ ਪਹਿਚਾਣੋ,
ਕੀ ਸਾਡਾ ਇਤਿਹਾਸ ਬੋਲਦਾ ਇਸਦੇ ਤਾਈਂ ਵੀ ਜਾਣੋ,
ਜੀਵਨ ਹੋਊ ਉਜਾਲਾ ਜੇਕਰ ਬਣੋਗੇ ਚਮਕਦੇ ਤਾਰੇ..ਅ।
ਬੁੱਧ, ਕਬੀਰ ਤੇ ਗੁਰੂ ਰਵਿਦਾਸ ਨੂੰ ਪੜ ਲਓ ਰਲਕੇ ਸਾਰੇ।
 
ਦੇਸ਼ ਵਿਧਾਨ ਦਾ ਹਰ ਇੱਕ ਚੈਪਟਰ, ਵਿਚ ਕਿਤਾਬਾਂ ਹੋਵੇ,
ਹੱਕਾਂ ਬਾਬਤ ਜਾਣ ਜਏ ਹਰ ਕੋਈ, ਹੱਕ ਕੋਈ ਨਾ ਖੋਹਵੇ,
ਹਰ ਘਰ ਖੁਸ਼ੀਆਂ ਖੇੜੇ ਆਵਣ, ਖੁਸ਼ੀ ਮਨਾਉਣ ਚੁਬਾਰੇ..ਅ।
ਬੁੱਧ, ਕਬੀਰ ਤੇ ਗੁਰੂ ਰਵਿਦਾਸ ਨੂੰ ਪੜ ਲਓ ਰਲਕੇ ਸਾਰੇ।
 
ਕਾਲਜਾਂ ਅਤੇ ਸਕੂਲਾਂ ਦੇ ਵਿਚ, ਹੋਵੇ ਸਾਡਾ ਇਤਿਹਾਸ,
ਯੂਨੀਵਰਸਿਟੀਆਂ ਦੇ ਵਿੱਚ ਹੋਵੇ, ਰੁਤਬਾ ਸਾਡਾ ਖਾਸ,
ਪਰਸ਼ੋਤਮ ਸਰੋਏ ਬੋਲ ਜ਼ੁਬਾਨੋਂ, ਇਹੀਓ ਗੱਲ ਉਚਾਰੇ..ਅ।
ਬੁੱਧ, ਕਬੀਰ ਤੇ ਗੁਰੂ ਰਵਿਦਾਸ ਨੂੰ ਪੜ ਲਓ ਰਲਕੇ ਸਾਰੇ।
 
ਪਰਸ਼ੋਤਮ ਲਾਲ ਸਰੋਏ,  
Have something to say? Post your comment