Poem

ਕੀਮਤ ---ਸੁਖਦੇਵ ਸਿੰਘ ਔਲਖ਼

May 14, 2019 06:46 PM
 
ਸਾਡੇ ਲਈ,
ਵੋਟ ਦੀ ਕੀਮਤ,
ਅਫੀਮ ਦੀ ਡਲੀ 
ਭੁੱਕੀ-ਪੋਸਤ ਦਾ ਚਮਚਾ,
ਪਊਆ ਅਧੀਆ ਸਰਾਬ
ਜਾਂ 
ਇੱਕ ਦੋ ਨੋਟ
ਨਕਦ ਨਰੈਣ । 
-  -  -  -  - - -
ਉਨ੍ਹਾਂ ਲਈ
ਵੋਟ ਦੀ ਕੀਮਤ 
ਕੁਰਸੀ ਕਬਜੇ ਤੋਂ
ਸਤਾ ਦੀ ਸਥਾਪਤੀ
ਤੱਕ ਦਾ ਸਫ਼ਰ ।
 
Have something to say? Post your comment