Article

ਪਰਿਵਾਰਕ ਰਿਸ਼ਤਿਆਂ ਅਧਾਰਤ ਖੂਬਸੁਰਤ ਗੀਤਾਂ ਨਾਲ ਸ਼ਿੰਗਾਰੀ ਫ਼ਿਲਮ ਹੈ 'ਮੁਕਲਾਵਾ'= ਗੁਣਬੀਰ ਸਿੰਘ ਸਿੱਧੂ

May 14, 2019 06:52 PM

ਪਰਿਵਾਰਕ ਰਿਸ਼ਤਿਆਂ ਅਧਾਰਤ ਖੂਬਸੁਰਤ ਗੀਤਾਂ ਨਾਲ ਸ਼ਿੰਗਾਰੀ ਫ਼ਿਲਮ ਹੈ 'ਮੁਕਲਾਵਾ'= ਗੁਣਬੀਰ ਸਿੰਘ ਸਿੱਧੂ
ਅੱਸੀ ਦੇ ਦਹਾਕੇ 'ਚ ਬਣਨ ਵਾਲੀਆਂ ਜ਼ਿਆਦਾਤਰ ਪੰਜਾਬੀ ਫ਼ਿਲਮਾਂ ਸੰਗੀਤਕ ਤੌਰ 'ਤੇ ਵਧੇਰੇ ਪਸੰਦ ਕੀਤੀਆਂ ਜਾਂਦੀ ਸਨ। ਫ਼ਿਲਮ ਦਾ ਸੰਗੀਤ ਕਹਾਣੀ ਅਧਾਰਤ ਬੜਾ ਦਿਲਟੁੰਬਮਾਂ ਹੁੰਦਾ। ਇੰਨਾ ਫ਼ਿਲਮਾਂ ਦੇ ਗੀਤ ਕੁੱਤਾ ਮਾਰਕਾ ਕੰਪਨੀ (ਐੱਚ ਐੱਮ ਵੀ ) ਦੇ ਤਵੇ 'ਤੇ ਰਿਕਾਰਡ ਹੋ ਕੇ ਬਾਜ਼ਾਰਾਂ ਵਿੱਚ ਵਿਕਦੇ  ਹੁੰਦੇ । ਇਹ ਗੀਤ ਅੱਜ ਵੀ ਲੋਕ ਮਨਾਂ ਵਿੱਚ ਵਸੇ ਹੋਏ ਹਨ। ਮੌਜੂਦਾ ਦੌਰ ਦੀਆਂ ਫ਼ਿਲਮਾਂ ਦੀ  ਗੱਲ ਕਰੀਏ ਤਾਂ ਕਹਾਣੀ ਅਤੇ ਗੀਤਾਂ ਦੀ ਬਜਾਏ ਕਾਮੇਡੀ ਪੱਖ ਇੰਨਾ 'ਤੇ ਵਧੇਰੇ ਭਾਰੂ ਰਿਹਾ ਹੈ ਪ੍ਰੰਤੂ ਇੰਨੀਂ ਦਿਨੀਂ ਫ਼ਿਲਮਾਂ ਵਿੱਚ ਵੀ ਚੰਗੀ ਗਾਇਕੀ ਦਾ ਆਗਾਜ਼ ਹੋਇਆ ਹੈ। ਜੀ ਹਾਂ, ਗੱਲ ਕਰ ਰਹੇ ਹਾਂ 24 ਮਈ ਨੂੰ ਰਿਲੀਜ਼ ਹੋਣ  ਵਾਲੀ ਫ਼ਿਲਮ 'ਮੁਕਲਾਵਾ' ਦੀ , ਜਿਸ ਦੇ ਗੀਤ ਫ਼ਿਲਮ  ਦੇ  ਵਿਸ਼ੇ ਵਾਂਗ ਹੀ ਹਰਮਨ ਪਿਆਰੇ ਹੋ ਰਹੇ ਹਾਂ। ਮੁਕਲਾਵਾ' ਦੀ ਪਰਿਭਾਸ਼ਾ ਅੱਜ ਦੀ ਨਵੀਂ ਪਨੀਰੀ ਦੇ ਸਮਝੋਂ ਬਾਹਰ ਦੀ ਗੱਲ ਹੈ ਪਰ 80 ਦੇ ਦੌਰ 'ਚੋਂ ਲੰਘੇ ਇਸ ਬਾਰੇ ਜਾਣਦੇ ਹਨ। ਸਾਡੇ ਗੀਤਾਂ ਕਹਾਣੀਆਂ ਵਿੱਚ ਵੀ ਮੁਕਲਾਵੇ' ਦੇ ਜ਼ਿਕਰ ਬਹੁਤ ਖੁੱਲ• ਕੇ ਹੋਇਆ ਹੈ ਪਰ ਫ਼ਿਲਮੀ ਪਰਦੇ 'ਤੇ ਇਸ ਦੀ ਕਹਾਣੀ ਕੀ ਵਿਖਾਏਗੀ ਇਹ ਇੱਕ ਦਿਲਚਸਪ ਬੁਝਾਰਤ ਹੈ। ਫਿਲ਼ਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ ਤੇ ਐੱਮ ਸਿੱਧੂ ਨੇ ਦੱਸਿਆ ਕਿ ਮੁਕਲਾਵਾ' ਫ਼ਿਲਮ ਦੀ ਜਿੰਨੀਂ ਦਿਲਚਸਪ ਕਹਾਣੀ ਤੇ ਸਕਰੀਨ ਪਲੇਅ ਹੈ ਉਨਾ ਹੀ ਸੰਗੀਤ ਹੈ। ਗੁਰਮੀਤ  ਸਿੰਘ ਨੇ ਇੰਨਾਂ ਗੀਤਾਂ ਨੂੰ ਰਵਾਇਤੀ ਸੰਗੀਤ ਨਾਲ ਪੇਸ਼ ਕੀਤਾ ਹੈ। ਜਿਸ ਵਿੱਚ ਪੁਰਾਤਨ ਸੰਗੀਤ ਦੀ ਮਹਿਕ ਮਨਾਂ ਨੂੰ ਤਰੋ ਤਾਜ਼ਗੀ ਦਿੰਦੀ ਹੈ। ਂਿÂੱਕ ਗੱਲ ਸ਼ਪੱਸਟ ਹੈ ਕਿ ਨਾ ਤਾਂ ਫ਼ਿਲਮ ਚੁਟਕਲਿਆ ਵਾਲੀ ਕਾਮੇਡੀ ਅਧਾਰਤ ਹੈ ਤੇ ਨਾ ਹੀ ਵਿਆਹਾਂ ਵਿੱਚ ਲੱਡੂ ਬਰਫ਼ੀ ਖਾਣ ਆਏ ਨਾਨਕੇ ਮੇਲ ਅਧਾਰਤ ਹੈ। ਇਹ ਫ਼ਿਲਮ ਪਰਿਵਾਰਕ ਰਿਸ਼ਤਿਆ  ਅਧਾਰਤ ਪੁਰਾਤਨ ਰਸਮੋ ਰਿਵਾਜ਼ਾਂ ਵਿੱਚ ਬੱਝੀ ਇੱਕ ਤਲਖ ਹਕੀਕੀ ਜ਼ਜਬਾਤਾਂ, ਪਿਆਰ ਭਰੇ ਅਹਿਸਾਸਾਂ ਦੀ ਤਰਜ਼ਮਾਨੀ ਕਰਦੀ ਨਿਵੇਕਲੇ ਵਿਸ਼ੇ ਦੀ ਕਹਾਣੀ ਹੈ। ਇਸ ਫ਼ਿਲਮ ਨੂੰ ਨਿਰਦੇਸ਼ਕ ਸਿਮਰਜੀਤ ਸਿੰਘ ਨੇ ਬਹੁਤ ਹੀ ਸੂਝਤਾ ਨਾਲ ਪਰਦੇ 'ਤੇ ਉਤਾਰਿਆ ਹੈ। ਸਿਮਰਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਫ਼ਿਲਮ ਸਪੈਸ਼ਲ ਵਿਆਹ ਬਾਰੇ ਨਹੀਂ ਬਲਕਿ ਮੁਕਲਾਵੇ ਨਾਲ ਸਬੰਧਤ ਹੈ। ਵਿਆਹ ਤਾਂ ਇਸ ਵਿੱਚ ਵਿਖਾਇਆ ਹੀ ਨਹੀਂ ਗਿਆ। ਇਹ ਸਾਂਝੇ ਪਰਿਵਾਰਾਂ ਤੇ ਰਿਸ਼ਤਿਆਂ ਦੀ ਕਹਾਣੀ ਹੈ। ਇੱਕ ਅਜਿਹੇ ਨੌਜਵਾਨ ਦੀ ਦੁਆਲੇ ਘੁੰਮਦੀ ਹੈ ਜਿਹੜਾ ਮੁਕਲਾਵੇ ਤੋਂ ਪਹਿਲਾਂ ਆਪਣੀ ਵਹੁਟੀ ਦਾ ਚਿਹਰਾ ਵੇਖਣ ਲਈ ਉਤਾਵਲਾ ਹੈ। ਇਸ ਲਈ ਉਹ ਕੀ ਕੀ ਕਰਦਾ ਹੈ। ਮਨ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ। ਇਸ ਫ਼ਿਲਮ ਦੇ ਗੀਤਾਂ ਦੀ ਗੱਲ ਕਰੀਏ ਤਾਂ 'ਕਾਲਾ ਸੂਟ' 'ਗੁਲਾਬੀ ਪਾਣੀ' ਤੇ 'ਜੁੱਤੀ' ਆਦਿ ਸਾਰੇ ਹੀ ਗੀਤ ਖੂਬਸੁਰਤ ਸ਼ਬਦਾਵਲੀ ਤੇ ਮਧੁਰ ਸੰਗੀਤਕ 'ਚ ਪਰੋਏ ਹੋਏ ਹਨ। ਇੱਲਾਂ ਗੀਤਾਂ ਨੂੰ ਐਮੀ ਵਿਰਕ, ਮੰਨਤ ਨੂਰ, ਕਮਲ ਖਾਂ, ਕਰਮਜੀਤ ਅਨਮੋਲ, ਹੈਪੀ ਰਾਏਕੋਟੀ ਆਦਿ ਨੇ ਗਾਇਆ ਹੈ। ਗੁਰਮੀਤ ਦੇ ਸੰਗੀਤ ਵਿੱਚ ਸਜੇ ਇੰਨਾਂ ਗੀਤਾਂ ਨੂੰ  ਹਰਮਨਜੀਤ, ਹੈਪੀ ਰਾਏਕੋਟੀ,ਬਿੰਦਰ ਨੱਥੂਮਾਜਰਾ ਨੇ ਲਿਖਿਆ ਹੈ। 
ਵਾਇਟ ਹਿੱਲ ਮਿਊਜਿਕ ਵਲੋਂ ਇਸ ਫ਼ਿਲਮ ਦਾ ਸੰਗੀਤ ਜਾਰੀ ਕੀਤਾ ਗਿਆ ਹੈ।  ਫ਼ਿਲਮ ਦਾ ਨਾਇਕ ਐਮੀ ਵਿਰਕ ਤੇ ਨਾਇਕਾ ਸੋਨਮ ਬਾਜਵਾ ਦੀ ਜੋੜੀ ਨੇ ਕਮਾਲ ਦਾ ਕੰਮ ਕੀਤਾ ਹੈ। ਟਰੇਲਰ ਤੇ ਗੀਤਾਂ ਨੂੰ ਵੇਖਦਿਆਂ ਦਰਸ਼ਕਾਂ ਵਿੱਚ ਇੱਕ ਖਿੱਚ ਬਣੀ ਹੋਈ ਹੈ। ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਉਪਿੰਦਰ ਵੜੈਚ ਤੇ ਜਗਜੀਤ ਸੈਣੀ, ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ। ਐਮੀ ਵਿਰਕ, ਸੋਨਮ ਬਾਜਵਾ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਨਿਰਮਲ ਰਿਸ਼ੀ, ਗੁਰਪ੍ਰੀਤ ਭੰਗੂ, ਸਰਬਜੀਤ ਚੀਮਾ,ਦ੍ਰਿਸ਼ਟੀ ਗਰੇਵਾਲ,ਅਨੀਤਾ ਸਬਦੀਸ਼ ਪਰਮਿੰਦਰ ਕੌਰ ਗਿੱਲ, ਰਾਖੀ ਹੁੰਦਲ, ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਸੋ 24 ਮਈ ਨੂੰ ਪੰਜਾਬ ਅਤੇ ਦੇਸ਼ ਵਿਦੇਸ਼ਾਂ ਵਿੱਚ ਐਮੀ ਵਿਰਕ ਤੇ ਸੋਨਮ ਬਾਜਵਾ ਦਾ 'ਮੁਕਲਾਵਾ' ਫਿਲਮ ਰਿਲੀਜ਼ ਹੋ ਰਹੀ ਹੈ।     
                                                 ਸੁਰਜੀਤ ਜੱਸਲ 

Have something to say? Post your comment

More Article News

ਗਿਆਨ ਦਾ ਸਾਗਰ ਹਨ ਅਧਿਆਪਕ ,ਵਿਦਿਆਰਥੀ ਦਾ ਰਾਹ ਦਸੇਰਾ ਹੁੰਦਾ ਹੈ ਅਧਿਆਪਕ /ਸੰਦੀਪ ਕੰਬੋਜ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਅੱਜ ਹੋਵੇਗੀ ਰਿਲੀਜ਼ ਲੋਕ ਸਭਾ ਦੀਆਂ 8 ਸੀਟਾਂ ਜਿੱਤਕੇ ਪੰਜਾਬ ਪ੍ਰਦੇਸ਼ ਕਾਂਗਰਸ ਕੁੰਭਕਰਨੀ ਨੀਂਦ ਸੌਂ ਗਈ/ ਉਜਾਗਰ ਸਿੰਘ ਗਾਇਕ ਕਿੰਗ ਕਮਲਜੀਤ ਦਾ ਗੀਤ "ਚੰਗੀਆਂ ਲਿਖਤਾਂ" ਹੋਵੇਗਾ ਸਮਾਜ ਲਈ ਪ੍ਰੇਰਨਾ ਸਰੋਤ ਹੜ੍ਹਾਂ ਦੀ ਸਥਿਤੀ,ਪ੍ਰਬੰਧ ਅਤੇ ਸਹੂਲਤਾਂ ਲਈ ਮੱਦਦ/ਸਤਨਾਮ ਸਿੰਘ ਮੱਟੂ ਪੰਜਾਬ ਦੀ ਪਿੱਠ ਭੂਮੀ ਨਾਲ ਜੁੜੀ ਫ਼ਿਲਮ 'ਜੱਦੀ ਸਰਦਾਰ'/ਹਰਜਿੰਦਰ ਿਸੰਘ ਜਵੰਦਾ ਮਾਂ ਗੁਜਰੀ/ਗੁਰਚਰਨ ਸੀੰਘ ਜਿਉਣ ਵਾਲਾ ਵਿਰੋਧ ਨਹੀ ਸਹਿਯੋਗ ਕਰੋ/ ਜਸਪ੍ਰੀਤ ਕੌਰ ਸੰਘਾ ਚਿੱਠੀਏ ਨੀ ਚਿੱਠੀਏ/ ਜਸਪ੍ਰੀਤ ਕੌਰ ਸੰਘਾ ਗਾਇਕਾਂ ਜਸਪ੍ਰੀਤ ਜੱਸੀ ਦਾ ਖੂਬਸੂਰਤ ਗੀਤ "ਸਿਰਾ" ਨੂੰ ਮਿਲ ਰਿਹਾ ਲੋਕਾਂ ਦਾ ਰੱਜਵਾ ਪਿਆਰ /ਛਿੰਦਾ ਧਾਲੀਵਾਲ
-
-
-