News

ਦੇਸ਼ ਦੇ ਲੋਕਾਂ ਨੇ 5 ਸਾਲ ਇੱਕ ' ਤਾਨਾਸ਼ਾਹ ' ਦੇ ਹੁਕਮਾਂ ਹੇਠ ਲੰਘਾਏ - ਕੇਵਲ ਸਿੰਘ ਢਿੱਲੋਂ

May 15, 2019 08:07 PM
ਦੇਸ਼ ਦੇ ਲੋਕਾਂ ਨੇ 5 ਸਾਲ ਇੱਕ ' ਤਾਨਾਸ਼ਾਹ ' ਦੇ ਹੁਕਮਾਂ ਹੇਠ ਲੰਘਾਏ - ਕੇਵਲ ਸਿੰਘ ਢਿੱਲੋਂ 

ਕਿਹਾ- ਚੁਟਕਲਿਆਂ ਨਾਲ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ 

ਸ਼ੇਰਪੁਰ ,15 ਮਾਈ ( ਹਰਜੀਤ ਕਾਤਿਲ ) - ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਨਿਧੜਕ ਆਗੂ ' ਤੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਕਸਬਾ ਸ਼ੇਰਪੁਰ ਦੇ ਗਰੇਵਾਲ ਪੱਤੀ ਵਿਖੇ ਇਲਾਕੇ ਦੇ ਵੱਖ ਵੱਖ ਪਿੰਡਾਂ ਵਿੱਚੋ ਵੱਡੀ ਗਿਣਤੀ ਸ਼ਾਮਿਲ ਹੋਏ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ , ਦੇਸ਼ ਦੇ ਲੋਕਾਂ ਨੇ 5 ਸਾਲ ਇੱਕ ' ਤਾਨਾਸ਼ਾਹ ' ਦੇ ਹੁਕਮਾਂ ਹੇਠ ਲੰਘਾਏ ਹਨ ।ਉਨ੍ਹਾਂ ਕਿਹਾ ਇਸ ਪ੍ਰਧਾਨ ਮੰਤਰੀ ਰੂਪੀ ਚੌਕੀਦਾਰ ਨੇ ਜਨਤਾ ਅਤੇ ਦੇਸ਼ ਤੇ ਨੋਟਬੰਦੀ ਤੇ ਜੀਐੱਸਟੀ ਲਗਾ ਕੇ ਕਿੰਨਾ ਨੁਕਸਾਨ ਪਹੁੰਚਾਇਆ ਹੈ ਇਹ ਤਾਂ ਦੇਸ਼ ਨੇ ਦੇਖਿਆ ਹੈ ਇਸ ਤੇ ਹਾਜ਼ਰ ਲੋਕਾਂ ਨੇ ਵੀ ਕੇਵਲ ਸਿੰਘ ਢਿੱਲੋਂ ਦੀ ਹਾਂ ਵਿੱਚ ਹਾਂ ਮਿਲਾਈ ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੰਜ ਸਾਲਾਂ ਚ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਦਾ ਦਾਅਵਾ ਕੀਤਾ ਸੀ ਪਰ ਅਚਾਨਕ ਮੋਦੀ ਜੀ ਰੱਖਿਆ ਮਾਹਿਰ ਬਣ ਗਏ ਅਤੇ ਤੀਹ ਹਜ਼ਾਰ ਕਰੋੜ ਰਾਫੇਲ ਸੌਦੇ ਦਾ ਕੰਟਰੈਕਟ ਅੰਬਾਨੀ ਨੂੰ ਦੇ ਦਿੱਤਾ ਉਨ੍ਹਾਂ ਕਿਹਾ ਕਿ ਜਦੋਂ ਐਸ ਸੀ /ਐਸ ਟੀ ਐਕਟ ਨੂੰ ਹਟਾਇਆ ਗਿਆ ਤਾਂ ਪ੍ਰਧਾਨ ਮੰਤਰੀ ਚੁੱਪ ਰਹੇ । ਉਨ੍ਹਾਂ ਕਿਹਾ ਕਿ ਮੋਦੀ ਵਿਸ਼ਵ ਯਾਤਰਾ ਤੇ ਜਾ ਕੇ ਉੱਥੋਂ ਦੇ ਲੋਕਾਂ ਨੂੰ ਤਾਂ ਜੱਫੀਆਂ ਪਾ ਆਉਂਦੇ ਹਨ ਪਰ ਆਪਣੇ ਹੀ ਦੇਸ਼ ਵਾਸੀਆਂ ਨੂੰ ਨਹੀਂ ਮਿਲਦੀ ਹੁਣ ਜਨਤਾ ਨੇ ਤੈਅ ਕਰਨਾ ਹੈ ਕਿ ਦੇਸ਼ ਨੂੰ ਸੱਚੀ ਰਾਜਨੀਤੀ ਚਾਹੀਦੀ ਹੈ ਜਾਂ ਝੂਠੀ ਕਿ ਅਗਲੇ ਪੰਜ ਸਾਲਾਂ ਲਈ ਲੋਕ ਫਿਰ ਤੋਂ ਦੇਸ਼ ਨੂੰ ਗਲਤ ਹੱਥਾਂ ਚ ਦੇਣਾ ਚਾਹੁੰਦੇ ਹਨ ਇਹ ਆਵਾਮ ਤੇ ਵੱਡੀ ਜ਼ਿੰਮੇਵਾਰੀ ਹੈ । ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਸੰਬੋਧਿਤ ਹੁੰਦਿਆਂ ਕਿਹਾ ' ਚੁਟਕਲਿਆਂ ਨਾਲ ਪੰਜਾਬ ਦਾ ਵਿਕਾਸ ਨਹੀਂ ਹੋ ਸਕਦਾ ' ਉਨ੍ਹਾਂ ਕਿਹਾ ਪਿਛਲੇ 5 ਸਾਲਾਂ ਚ ਮਾਨ ਨੇ ਹਲਕਾ ਸੰਗਰੂਰ ' ਚ ਕੋਈ ਵੀ ਵੱਡੀ ਇੰਡਸਟਰੀ , ਕਾਰਖਾਨਾ , ਯੂਨੀਵਰਸਿਟੀ ਆਦਿ ਪ੍ਰੋਜੈਕਟ ਨਹੀਂ ਲਿਆਂਦਾ ਜਿਸ ਨਾਲ ਲੋਕ ਸਭਾ ਹਲਕਾ ਸੰਗਰੂਰ ਦੇ 572 ਪੰਚਾਇਤਾਂ ਜਾਂ ਪਿੰਡਾਂ ਦੇ ਨੌਜਵਾਨਾਂ ਨੂੰ ਕੋਈ ਲਾਭ ਹੋ ਸਕੇ। ਸ੍ਰੀ ਢਿੱਲੋਂ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਤੋਂ ਨੌਜਵਾਨ ਆਗੂ ਸ੍ਰੀ ਵਿਜੇਂਦਰ ਸਿੰਗਲਾ ਨੇ ਇਲਾਕੇ ਦੇ ਲੋਕਾਂ ਦੇ ਦੁੱਖ ਦਰਦ ਨੂੰ ਪਹਿਚਾਣਦੇ ਹੋਏ ਘਾਬਦਾਂ ਵਰਗੇ ਪਿੰਡ ਵਿੱਚ ਪੀ.ਜੀ.ਆਈ ਦਾ ਮਲਟੀਸਿਟੀ ਹਸਪਤਾਲ ਬਣਵਾ ਕੇ ਹਲਕੇ ਦੇ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦਾ ਯਤਨ ਕੀਤਾ ਹੈ । ਉਨ੍ਹਾ ਕਿਹਾ ਕਿ ਇੱਕ ਵਾਰ ਉਨ੍ਹਾਂ ਨੂੰ ਲੋਕ ਸਭਾ ਦੀਆਂ ਪੌੜੀਆਂ ਚੜ੍ਹ ਜਾਣ ਦਿਓ ਫਿਰ ਹਲਕਾ ਸੰਗਰੂਰ ਅੰਦਰ ਵਿਕਾਸ ਦੀ ਹਨ੍ਹੇਰੀ ਲਿਆ ਦੇਵਾਂਗੇ ਅਤੇ ਪੈਪਸੀਕੋ ਵਰਗੀ ਇੰਡਸਟਰੀ ਹਲਕਾ ਸੰਗਰੂਰ ਲਈ ਜਾਂ ਇਸ ਤੋਂ ਵੀ ਵੱਡੇ ਪ੍ਰਾਜੈਕਟ ਇਥੇ ਲੈ ਕੇ ਆਉਣ ਦੀ ਲੋੜ ਹੈ ਕਿਉਂਕਿ ਜ਼ਿਲ੍ਹੇ ਅੰਦਰ ਅਜਿਹਾ ਕੋਈ ਵੀ ਰੁਜ਼ਗਾਰ ਦਾ ਸਾਧਨ ਨਹੀਂ ਜਿਸ ਨਾਲ ਲੱਖਾਂ ਦੀ ਗਿਣਤੀ ਚ ਪੜ੍ਹੇ - ਲਿਖੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਸਾਧਨ ਮੁਹੱਈਆ ਹੋ ਸਕਣ ਅਤੇ ਵਿਦੇਸ਼ਾਂ ਨੂੰ ਭੱਜੀ ਜਾਂਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ / ਸੂਬੇ ਵਿੱਚ ਹੀ ਰੋਜ਼ਗਾਰ ਦੇਕੇ ਵਿਦੇਸ਼ਾਂ ਚ ਰੋਜ਼ੀ ਰੋਟੀ ਲਈ ਭੱਜ ਰਹੇ ਨੌਜਵਾਨਾਂ ਨੂੰ ਠੱਲ ਪਾਈ ਜਾ ਸਕੇ । ਸ੍ਰੀ ਢਿੱਲੋਂ ਨੇ ਕਿਹਾ ਤੁਹਾਡੇ ਸਹਿਯੋਗ ਨਾਲ ਕਾਂਗਰਸ ਪਾਰਟੀ ਪੰਜਾਬ ਦੀਆਂ 13 ਦੀਆਂ 13 ਲੋਕ ਸਭਾ ਸੀਟਾਂ ਤੇ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਜਾਣਗੀਆਂ । ਇਸ ਮੌਕੇ ਬੀਬੀ ਹਰਚੰਦ ਕੌਰ ਘਨੌਰੀ ਨੇ ਆਪਣੇ ਕਾਰਜਕਾਲ ਦੌਰਾਨ ਇਲਾਕੇ ਦੇ ਕਰਵਾਏ ਵੱਡੇ ਕੰਮਾਂ ਦੇ ਅਧਾਰ ' ਤੇ ਕੇਵਲ ਢਿੱਲੋਂ ਲਈ ਵੋਟਾਂ ਮੰਗੀਆਂ। ਇਸ ਮੌਕੇ ਅਮਨਦੀਪ ਸਿੰਘ ਕਾਂਝਲਾ , ਸਾਬਕਾ ਬੀਡੀਪੀਓ ਸਰਬਜੀਤ ਸਿੰਘ ਰੜ , ਸਰਪੰਚ ਬਹਾਦਰ ਸਿੰਘ ਬਾਗੜੀ ਕਾਤਰੋਂ , ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ , ਦਵਿੰਦਰ ਅੱਤਰੀ, ਗੁਰਪ੍ਰੀਤ ਸਿੰਘ ਸਿੱਧੂ ਸਿੱਧੂ ਈਨਾਂ ਬਾਜਵਾ ,ਕ੍ਰਿਸ਼ਨ ਕੁਮਾਰ ਸਿੰਗਲਾ , ਯੂਥ ਆਗੂ ਸਤਿੰਦਰਪਾਲ ਸੋਨੀ , ਸਰਪੰਚ ਗੁਰਦੀਪ ਸਿੰਘ ਅਲੀਪੁਰ , ਡਾ ਕੇਸਰ ਸਿੰਘ ਦੀਪ, ਸਾਬਕਾ ਸਰਪੰਚ ਜਸਮੇਲ ਸਿੰਘ ਬੜੀ , ਸੰਜੇ ਸਿੰਗਲਾ, ਐਡਵੋਕੇਟ ਨਵਲ ਕੁਮਾਰ ਗਰਗ, ਜਸਵਿੰਦਰ ਸਿੰਘ ਦੀਦਾਰਗੜ੍ਹ ,ਕਰਮਜੀਤ ਸਿੰਘ ਖੇੜੀ, ਬਲਵੰਤ ਸਿੰਘ ਮਾਹਮਦਪੁਰ, ਰਾਕੇਸ਼ ਕੁਮਾਰ ਭੋਲਾ ਬੀ ਕੇ ਓ , ਕੁਲਵੰਤ ਰਾਏ ਗਰਗ, ਸੁਸ਼ੀਲ ਕੁਮਾਰ, ਚੇਅਰਮੈਨ ਰਘਵੀਰ ਸਿੰਘ ਸਿੱਧੂ ,ਸਰਪੰਚ ਰਣਜੀਤ ਸਿੰਘ ਬਿੱਲੂ ਪੱਤੀ ਖਲੀਲ ਤੋਂ ਇਲਾਵਾ ਵੱਡੀ ਗਿਣਤੀ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ ।
Have something to say? Post your comment

More News News

The sarpanch and people of village Dharar nabbed two thieves who carried out the incidents of theft, 1 absconding. ਹੜ ਪੀੜਤਾਂ ਦੀ ਮੱਦਦ ਲਈ ਸ਼੍ਰੋਮਣੀ ਕਮੇਟੀ ਹਮੇਸ਼ਾਂ ਤਿਆਰ-:ਕੁਲਵਿੰਦਰ ਸਿੰਘ ਰਮਦਾਸ। ਹੈਰੀ ਮਰਦਾਨਪੁਰ ਦੇ ਪਲੇਠੇ ਗੀਤ 'ਬਾਪੂ ਦਾ ਵੱਡਾ ਸਾਬ' ਨੂੰ ਦਰਸ਼ਕਾਂ ਦਾ ਮਿਲਿਆ ਵੱਡਾ ਹੁੰਗਾਰਾ - ਸੋਨੀ ਧੀਮਾਨ St. Soldier Elite Convent School Jandiala Guru won in the sports matches. ਮੱਖਣ ਸਰਮਾ ਬਣੇ ਇੰਪਰੂਪਮੈਟ ਟਰੱਸਟ ਬਰਨਾਲਾ ਦੇ ਚੈਅਰਮੈਨ ਹਾਲੈਂਡ ਵਸਦੇ ਰਵੀਦਾਸੀਆ ਭਾਈਚਾਰੇ ਵੱਲੋਂ ਭਾਰਤੀ ਅੰਬੈਸੀ ਦੇ ਕਾਊਂਸਲਰ ਸ੍ਰੀ ਮਨੋਹਰ ਗੰਗੇਸ ਨੂੰ ਦਿੱਤਾ ਮੰਗ-ਪੱਤਰ ਫਰਜ਼ੀ ਬੀਮਾ ਪਾਲਿਸੀਆਂ ਦੇ ਨਾਮ 'ਤੇ ਠੱਗੀ ਮਾਰਨ ਵਾਲੇ ਵੱਡੇ ਗਿਰੋਹ ਦਾ ਪਰਦਾਫਾਸ਼ ਐਸ ਐਸ ਪੀ ਦਿਹਾਤੀ ਨੇ ਪੁਲਿਸ ਮੁਲਾਜ਼ਮਾਂ ਦਾ ਅਕਸ ਸੁਧਾਰਨ ਅਤੇ ਵੈਲਫ਼ੇਅਰ ਸਬੰਧੀ ਕੋਰਸ ਕਰਵਾਇਆ ਸ਼ੁਰੂ । SSP Rural started training and improving welfare of police personnel. ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਦਾ ਸਿਹਰਾ ਲੈਣ ਦੀ ਦੌੜ/ ਉਜਾਗਰ ਸਿੰਘ
-
-
-