Tuesday, November 12, 2019
FOLLOW US ON

Article

ਮਿੰਨੀ ਕਹਾਣੀ " ਛਿੱਕ "/ਹਾਕਮ ਸਿੰਘ ਮੀਤ ਬੌਂਦਲੀ

May 18, 2019 09:50 PM
                 ਮਿੰਨੀ ਕਹਾਣੀ " ਛਿੱਕ "

ਆਪਣੇ ਬਿਮਾਰ ਬੱਚੇ ਨੂੰ ਗੋਦ ਵਿੱਚ ਲੈਕੇ ਬੈਠੀ ਸੰਤੋ ਰੱਬ ਨੂੰ ਕੋਸਦੀ ਹੋਈ ਕਹਿ ਰਹੀ ਸੀ । ਰੱਬ ਵੀ ਹੱਥ ਧੋਕੇ ਸਾਡੇ ਪਿੱਛੇ ਪਿਆ ਹੈ, " ਪਤਾ ਨੀ ਕੀ ਅਸੀਂ ਮਾੜੇ ਕਰਮ ਕੀਤੇ ਨੇ ।" ਬੱਚੇ ਦਾ ਸਰੀਰ ਅੱਗ ਵਾਂਗੂੰ ਤਪ ਰਿਹਾ ਸੀ । ਸੋਚ ਰਹੀ ਨਾਲੇ ਕੱਲ ਦਾ ਲਾਲੀ ਦੇ ਪਿਓ ਨੂੰ ਪਤਾ ਕਿ ਮੁੰਡਾ ਬਿਮਾਰ ਹੈ , ਮੈਂ ਛੇਤੀ ਠੇਕੇਦਾਰ ਤੋਂ ਪਹਿਲਾਂ ਪੈਸੇ ਲੈਕੇ ਘਰ ਜਾਵਾਂ , " ਬੱਚੇ ਨੂੰ ਦੀਵਾਈ ਦਵਾਵਾਂ ।" ਸਾਈਕਲ ਦਾ ਖੜਾਕ ਹੋਇਆ ਦਰਵਾਜ਼ੇ ਵੱਲ ਤੱਕਦਿਆਂ ਦੇਖਿਆ ਕਿ ਲਾਲੀ ਦੇ ਪਿਓ ਦਾ ਚਿਹਰਾ ਉੱਤਰਿਆ ਹੋਇਆ, " ਮੈਨੂੰ ਲੱਗਦਾ ਅੱਜ ਪੈਸੇ ਫਿਰ ਨਹੀਂ ਮਿਲੇ ਸੋਚਦੀ ਹੋਈ ਨੇ ਪੁੱਛਿਆ।" ਮੈਂ ਸਵੇਰ ਦਾ ਠੇਕੇਦਾਰ ਅੱਗੇ ਤਰਲੇ ਪਾ ਰਿਹਾ ਹਾਂ , " ਮੇਰਾ ਮੁੰਡਾ ਬਿਮਾਰ ਹੈ ਮੈਨੂੰ ਕੰਮ ਦੇ ਪੈਸੇ ਦਿਓ । ਸ਼ਾਮ ਨੂੰ ਛੁੱਟੀ ਦੇ ਟਾਈਮ ਫਿਰ ਜਵਾਬ ਦੇ ਦਿੱਤਾ । ਕਹਿੰਦਾ ਅੱਜ ਮੇਰੇ ਕੋਲ ਪੈਸੇ ਹੈ ਨਹੀਂ ? ਚੱਲ ਤੂੰ ਛੇਤੀ ਕਰ ਡਾਕਟਰ ਨਾਲ ਦੋ ਦਿਨ ਦਾ ਉਧਾਰ ਕਰਦੇ ਲਵਾਂਗੇ । ਅਜੇ ਸਾਈਕਲ ਦਰਵਾਜ਼ੇ ਤੋਂ ਬਾਹਰ ਹੀ ਕੱਢਿਆ ਸੀ। ਨਾਲ ਲੱਗਦੇ ਮਕਾਨ ਵਾਲੀ ਗੁਆਂਢਣ ਬੰਤੋ ਨੇ ਛਿੱਕ ਮਾਰ ਦਿੱਤੀ । ਸੰਤੋ ਦਾ ਮੱਥਾ ਠਣਕਿਆ ਮੈਂ ਕਿਹਾ ਜੀ ਸੁਣਦੇ ਹੋ , " ਕੀ ਹੋ ਗਿਆ ? ਜੇ ਕਿਤੇ ਜਾਣ ਲੱਗਿਆ ਕੋਈ ਛਿੱਕ ਮਾਰ ਦੇਵੇ ਫਿਰ ਕੰਮ ਨਹੀਂ ਬਣਦਾ । ਕਾਲੇ ਬੂਥੇ ਆਲ਼ੀ ਨੇ ਛਿੱਕ ਮਾਰਤੀ ? ਜੇ ਮੇਰੀ ਮੰਨੋ ਤੁਸੀਂ ਕਿਸੇ ਨੂੰ ਉਧਾਰ ਪੈਸੇ ਪੁੱਛ ਲਵੋ । ਇਹ ਬੜੇ ਲੋਕ ਸਾਡੀ ਗਰੀਬਾਂ ਦੀ ਕਿੱਥੇ ਸੁਣ ਦੇ ਨੇ ਕਿਤੇ ਡਾਕਟਰ         ਵੀ ਜਵਾਬ ਨਾ ਦੇ ਦੇਵੇ ਉਧਾਰ ਦੇ ਨਾਉ ਨੂੰ । ਚੱਲ ਤੂੰ ਰੱਬ ਦਾ ਨਾ ਲੈ ਚੱਲੀਏ ਐਵੇਂ ਵਹਿਮ ਨਹੀਂ ਕਰੀਂਦੇ । ਰੱਬ ਨੂੰ ਕੋਸਦੀ ਹੋਈ ਸਾਈਕਲ ਦੇ ਪਿੱਛੇ ਬੱਚੇ ਨੂੰ ਲੈਕੇ ਬੈਠ ਗਈ ਡਾਕਟਰ ਦੀ ਦੁਕਾਨ ਵੱਲ ਨੂੰ ਚੱਲ ਪਏ । ਅਜੇ ਥੋੜ੍ਹੀ ਜਿਹੀ ਦੂਰ ਗਏ ਸੀ ਬੱਚੇ ਨੇ ਪਾਣੀ ਪੀਣ ਲਈ ਮੰਗਿਆ, ਨਲ਼ਕੇ ਕੋਲ ਜਾਕੇ ਸਾਈਕਲ ਰੋਕਿਆ ਬੱਚੇ ਨੂੰ ਪਾਣੀ ਪਿਲਾਇਆ । ਸੰਤੋ ਅੰਦਰੋਂ ਬਹੁਤ ਡਰੀ ਹੋਈ ਸੀ ਬੱਚੇ ਦੀ ਤਵੀਤ ਬਹੁਤ ਨਾਜ਼ੁਕ ਬਣੀ ਹੋਈ ਸੀ । ਜਦੋਂ ਪਾਣੀ ਪਲਾ ਕੇ ਸਾਈਕਲ ਵੱਲ ਨੂੰ ਆਣ ਲੱਗੇ ਸੰਤੋ ਦੇ ਪੈਰ ਨੂੰ ਇੱਕ ਪਲਾਸਟਿਕ ਦੇ ਲਿਫਾਫੇ ਦੀ ਠੋਕਰ ਵੱਜੀ ਉਸ ਨੇ ਅਣਗੋਲਿਆਂ ਕਰ ਦਿੱਤਾ । ਜਦੋਂ ਲਾਲੀ ਦਾ ਪਿਓ ਸਾਈਕਲ ਨੂੰ ਚੁੱਕਣ ਲੱਗਿਆ ਉਸ ਦੇ ਪੈਰ ਨੂੰ ਵੀ ਪਲਾਸਟਿਕ ਦੇ ਲਿਫਾਫੇ ਦੀ ਠੋਕਰ ਵੱਜੀ ਉਸ ਨੇ ਗੌਰ ਨਾਲ ਦੇਖਿਆ ਲਿਫ਼ਾਫ਼ਾ ਚੱਕਿਆ ਖੋਲ੍ਹਿਆ ਤਾਂ ਉਹ ਹੈਰਾਨ ਹੋ ਗਿਆ ਕਿਉਂਕਿ ਉਸ ਵਿੱਚ ਪੰਦਰਾਂ ਸੌ ਰੁਪਏ ਸਨ । ਕਹਿਣ ਲੱਗਿਆ ਤੂੰ ਰੱਬ ਨੂੰ ਐਵੇਂ ਕੋਸੀ ਜਾਂਦੀ ਐ । ਆ ਵੇਖ ਆਪਾਂ ਛਿੱਕੇ ਤੇ ਅੰਦਰੋਂ ਨਿੱਕਲੇ ਸੀ । ਰੱਬ ਨੇ ਪੈਸੇ ਦੇ ਦਿੱਤੇ ਉਹ ਵੀ ਥੋੜੇ ਨਹੀਂ ਪੰਦਰਾਂ ਸੌ ਰੁਪਈਆ ਹੈ ? ਹੈਰਾਨੀ ਭਰੀ ਅਵਾਜ਼ ਵਿੱਚ ਸੰਤੋ ਨੇ ਕਿਹਾ ਪੰਦਰਾਂ ਸੌ ਰੁਪਈਆ । ਸ਼ੁਕਰ ਹੈ ਰੱਬ ਦਾ ਜਿਹੜੀ ਸਾਡੀ ਸੁਣ ਲਈ । ਬੱਚੇ ਨੂੰ ਡਾਕਟਰ ਕੋਲੋਂ ਦਵਾਈ ਲਈ ਖੁਸ਼ੀ ਖੁਸ਼ੀ ਨਾਲ ਘਰ ਵੱਲ ਨੂੰ ਆ ਰਹੇ ਸੀ । ਹੁਣ ਆਪਣੇ ਪਤੀ ਨੂੰ ਕਹਿ ਰਹੀ ਸੀ ਕਿ ਲੋਕਾਂ ਦਾ ਇਹ ਰਵਈਆ ਗਲਤ ਹੈ ਕਿ ਛਿੱਕ ਮਾਰੀ ਹੈ ਵਾਪਸ ਆਉਂਦੇ ਜਾਓ । ਛਿੱਕ ਮਾਰਨ ਨਾਲ ਕੁੱਝ ਨਹੀਂ ਹੁੰਦਾ ਉਹ ਤਾਂ ਸਾਰਾ ਉੱਪਰ ਵਾਲੇ ਦੇ ਹੱਥ ਹੈ । ਕਿਸ ਤੋਂ ਲੈਣਾ ਕਿਸੇ ਨੂੰ ਦੇਣਾ । ਦੋਹਾਂ ਨੇ ਆਪਣੇ ਬੱਚੇ ਲਈ ਰੱਬ ਦਾ ਸ਼ੁਕਰ ਅਤੇ ਧਰਤੀ ਨੂੰ ਨਮਸਕਾਰ ਕੀਤਾ । ਅੱਗੇ ਵਾਸਤੇ ਕੋਈ ਵੀ ਵਹਿਮ ਭਰਮ ਨਾ ਕਰਨ ਪ੍ਰਣ ਕੀਤਾ । ਹੁਣ ਉਹ ਬੰਤੋ ਦੀ ਮਾਰੀ ਹੋਈ ਛਿੱਕ ਨੂੰ ਭੁੱਲ ਚੁੱਕੀ ਸੀ ।                                                                 

                                      ‌ ਹਾਕਮ ਸਿੰਘ ਮੀਤ ਬੌਂਦਲੀ
                                             ਮੰਡੀ ਗੋਬਿੰਦਗੜ੍ਹ
                                     +974,6625,7723
Have something to say? Post your comment

More Article News

ਗੁਰੂ ਨਾਨਕ ਸਾਹਿਬ ਦੇ ਸਿਧਾਂਤ ਤੋ ਕਿਉਂ ਅਣਜਾਣ ਨੇ ਵੱਡੀ ਗਿਣਤੀ ਸਿੱਖ ? ਬਘੇਲ ਸਿੰਘ ਧਾਲੀਵਾਲ ਪੁਸਤਕ ਰੀਵਿਊ ਮੇਰੇ ਹਿੱਸੇ ਦੀ ਲੋਅ (ਕਾਵਿ ਸੰਗ੍ਰਹਿ) ਲੇਖਕ ਹੀਰਾ ਸਿੰਘ ਤੂਤ ਸੁਰਜੀਤ ਦੀ ਪਾਰਲੇ ਪੁਲ ਪੁਸਤਕ ਮਨੁੱਖੀ ਸੋਚ ਦੀਆਂ ਤ੍ਰੰਗਾਂ ਦਾ ਪ੍ਰਤੀਬਿੰਬ , ਉਜਾਗਰ ਸਿੰਘ ਗੁਰੂ ਨਾਨਕ -ਕਿਰਤ ਦੇ ਪੋਟਿਆਂ ਤੇ ਲਿਖਿਆ ਨੇਕੀ ਦਾ ਗੀਤ-ਡਾ ਅਮਰਜੀਤ ਟਾਂਡਾ ਦੀਵੇ, ਧਰਮ ਅਤੇ ਪ੍ਰਦੂਸ਼ਣ। ਬਲਰਾਜ ਸਿੰਘ ਸਿੱਧੂ ਐਸ.ਪੀ. " ਯਾਦਾਂ ਨੋਟ ਬੰਦੀ ਦੇ ਦਿਨਾਂ ਦੀਆਂ.!" (ਇਕ ਵਿਅੰਗਮਈ ਲੇਖ ) ਲੇਖਕ :ਮੁਹੰਮਦ ਅੱਬਾਸ ਧਾਲੀਵਾਲ ਕਲਿ ਤਾਰਣ ਗੁਰੁ ਨਾਨਕ ਆਇਆ / ਪ੍ਰੋ.ਨਵ ਸੰਗੀਤ ਸਿੰਘ ਯੋਜਨਾਵੱਧ ਸਿੱਖ ਕਤਲੇਆਮ ਦੀ ਬੇ-ਇਨਸਾਫੀ//ਬਘੇਲ ਸਿੰਘ ਧਾਲੀਵਾਲ ਸਭਿਆਚਾਰ ਦੀ ਅਮੀਰ ਵਿਰਾਸਤ ਸੰਭਾਲਣਾ ਲੋਚਦੀ ਮੁਟਿਆਰ : ਜਸਪ੍ਰੀਤ ਕੌਰ ਸੰਘਾ ਆੜੀ ਬਣਕੇ ਅੱਜ ਮੈਨੂੰ ਡੋਬਾ ਦੇ ਦੇ...//ਜਸਵੀਰ ਸ਼ਰਮਾਂ ਦੱਦਾਹੂਰ
-
-
-