Poem

ਹਾਲਾਤ-ਏ-ਸਰਕਾਰੀ ਸਕੂਲ//ਜਸਵੀਰ ਸ਼ਰਮਾਂ ਦੱਦਾਹੂਰ

May 18, 2019 09:57 PM

ਸਕੂਲਾਂ ਵਿੱਚ ਬੱਚਿਆਂ ਦੀ ਲੈਂਦੇ ਨਹੀਂਓਂ ਸਾਰ।
ਟਿਊਸ਼ਨਾਂ ਪੜ੍ਹਾਈਏ ਘਰ ਵਿਚ ਚਾਰ ਚਾਰ।
ਵਿਦਿਆ ਵਿਚਾਰੀ ਨੂੰ ਤਾਂ ਵੇਚ ਖਾ ਰਹੇ,
ਗੁਰੂ ਉਸਤਾਦ ਨਾਮ ਦੇ ਹੀ ਰਹਿ ਗਏ,
ਪੈਸਾ ਮੁੱਖ ਹੋ ਗਿਆ ਕਲੰਕ ਲਾ ਰਹੇ।

ਚੋਰਾਂ ਸੰਗ ਰਲਗੀ ਹੈ ਕੁੱਤੀ ਇਸ ਦੇਸ਼ ਚ।
ਅੰਦਰੋਂ ਨੇ ਡਾਕੂ ਬਾਹਰੋਂ ਸਾਧਾਂ ਵਾਲੇ ਭੇਸ ਚ।
ਮਾਇਆ ਰਾਣੀ ਦੇ ਹੀ ਬਹੁਤੇ ਗੁਣ ਗਾ ਰਹੇ,,,, ਗੁਰੂ,,,,,

ਬੜੀ ਤਰ੍ਹਾਂ ਨੇ ਲੈ ਲੈ ਫੰਡ ਕਰਦੇ ਉਗਰਾਹੀ।
ਸਾਰੇ ਮਾਪਿਆਂ ਨੂੰ ਜਾਂਦੇ ਨੇ ਚਪਤ ਇਹੇ ਲਾਈ।
ਪਰ ਬੱਚਿਆਂ ਦੇ ਨਹੀਂ ਕੁੱਝ ਪੱਲੇ ਨਾ ਰਹੇ,,,, ਗੁਰੂ,,,,,

ਸਾਲ ਵਿੱਚ ਸੈਂਕੜੇ ਹੀ ਆ ਜਾਣ ਛੁੱਟੀਆਂ।
ਸਿਲੇਬਸ ਨਾ ਪੂਰਾ ਹੋਵੇ ਰਹਿੰਦੀਆਂ ਤਰੁੱਟੀਆਂ।
ਦੇਸ਼ ਦੇ ਭਵਿੱਖ ਨੂੰ ਇਹ ਢਾਹ ਲਾ ਰਹੇ,,,, ਗੁਰੂ,,,,

ਬੈਗਾਂ ਵਾਲਾ ਦਿਨੋਂ ਦਿਨ ਭਾਰ ਵਧੀ ਜਾਂਦਾ ਹੈ।
ਪੜ੍ਹਾਈ ਵਾਲਾ ਦੋਸਤੋ ਮਿਆਰ ਘਟੀ ਜਾਂਦਾ ਹੈ।
ਵਰਦੀਆਂ ਕਿਤਾਬਾਂ ਚੋਂ ਵੀ ਵੱਢੀ ਖਾ ਰਹੇ,,,, ਗੁਰੂ,,,,

ਪੰਜਾਬੀ ਪੜ੍ਹੋ ਤੇ ਪੜ੍ਹਾਵੋ ਵਾਲਾ ਦੇਈ ਜਾਣ ਹੋਕਾ।
ਆਪ ਬੋਲਦੇ ਅੰਗਰੇਜ਼ੀ ਨਹੀਂਓਂ ਛੱਡਦੇ ਕੋਈ ਮੌਕਾ।
ਕੌਨਵੈਂਟਾਂ ਵਿੱਚ ਬੱਚੇ ਖੁਦ ਨੇ ਪੜ੍ਹਾ ਰਹੇ,,,, ਗੁਰੂ,,,,

ਦੱਦਾਹੂਰੀਆ ਇਹ ਆਖੇ ਉਸਤਾਦ ਕੲੀ ਚੰਗੇ।
ਜਿੰਨਾਂ ਬਦਲੀ ਨੁਹਾਰ ਨਾਲੇ ਟਾਈਮ ਦੇ ਪਾਬੰਦੇ।
ਪੂਰੀ ਲਗਨ ਦੇ ਨਾਲ ਸੇਵਾ ਜੋ ਨਿਭਾ ਰਹੇ,,
ਗੁਰੂ,,,,

ਜਸਵੀਰ ਸ਼ਰਮਾਂ ਦੱਦਾਹੂਰ
ਸ਼੍ਰੀ ਮੁਕਤਸਰ ਸਾਹਿਬ

Have something to say? Post your comment