Poem

'ਸੱਚ/ਅਮਰਜੀਤ ਕੌਰ

May 19, 2019 10:25 PM
ਉਮਰਾਂ ਦੇ ਸਾਥ ਹਾਲਾਤਾਂ ਦੇ ਮੁਥਾਜ ਨਹੀਂ ਹੁੰਦੇ
ਨਿਭਦੇ ਨੇ ਅੰਤਾਂ ਤੋੜੀ ਕਦੇ ਬੇਲਿਹਾਜ ਨਹੀਂ ਹੁੰਦੇ 
 
ਮੰਜਿਲਾਂ ਨੂੰ ਪਾਉਣ ਵਾਲੇ ਰਾਹਾਂ ਨੂੰ ਬਣਾ ਹੀ ਲੈਂਦੇ
ਪਾਏ ਪੂਰਨਿਆਂ ਤੇ ਤੁਰਨ ਦੇ ਕਦੇ ਮੁਥਾਜ ਨਹੀਂ ਹੁੰਦੇ ।
 
ਬੱਦਲਾਂ ਚ ਸੂਰਜ ਲੁਕਾ ਸੱਚ ਮੰਨ ਲੈਂਣ ਵਾਲਿਓ
ਚੜਦੇ ਸੂਰਜ ਕਦੇ ਓਹਲਿਆਂ ਦੇ ਮੁਥਾਜ ਨਹੀਂ ਹੁੰਦੇ
 
ਰੂਹਾਂ ਵਿੱਚ ਵਾਸ ਜਦੋਂ ਹੋ ਜਾਣ ਰੂਹਾਂ ਦੇ
ਸੰਯੋਗ ਤੇ ਵਿਯੋਗ ਪਹਿਰਿਆਂ ਦੇ ਮੁਥਾਜ ਨਹੀਂ ਹੁੰਦੇ
 
ਝੂਠ ਨੂੰ ਸੱਚ ਸਮਝ ਅਰਗ ਚੜਾਉਣ ਵਾਲਿਓ
ਸੱਚ ਦੇ ਭਾਂਬੜ ਚੁਆਤੀਆਂ ਦੇ ਮੁਥਾਜ ਨਹੀਂ ਹੁੰਦੇ।
(ਮੁਥਾਜ- ਮੁਹਤਾਜ਼)
ਅਮਰਜੀਤ ਕੌਰ ਫਰੀਦਕੋਟ
Have something to say? Post your comment