Tuesday, September 17, 2019
FOLLOW US ON

Article

ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ ਦਿਖਾਏਗਾ ਰੌਸ਼ਨ ਪ੍ਰਿੰਸ਼//ਹਰਜਿੰਦਰ ਸਿੰਘ

May 19, 2019 10:29 PM

ਫਿਲ਼ਮ 'ਮੁੰਡਾ ਫ਼ਰੀਦਕੋਟੀਆ' 'ਚ ਅਦਾਕਾਰੀ ਦੇ ਰੰਗ  ਦਿਖਾਏਗਾ ਰੌਸ਼ਨ ਪ੍ਰਿੰਸ਼

ਗਾਇਕ ਰੌਸ਼ਨ ਪ੍ਰਿੰਸ਼ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਹੈ।ਪੰਜਾਬੀ ਗਾਇਕੀ ਦੇ ਇੱਕ ਮੁਕਾਬਲੇ ਵਿੱਚ ਜੇਤੂ ਰਿਹਾ ਰੌਸ਼ਨ ਪ੍ਰਿੰਸ਼ ਬਿਨਾਂ ਸ਼ੱਕ ਅੱਜ ਪੰਜਾਬੀ ਫਿਲ਼ਮਾਂ ਦਾ ਵੀ ਇੱਕ ਨਾਮੀਂ ਅਦਾਕਾਰ ਹੈ। ਉਸਦੀਆਂ ਇੱਕ ਤੋਂ ਬਾਅਦ ਇੱਕ ਆਈਆਂ ਫ਼ਿਲਮਾਂ ਦਰਸ਼ਕਾਂ ਦੀ ਪਸੰਦ ਬਣੀਆ ਹਨ। ਅਦਾਕਾਰ ਰੌਸ਼ਨ ਪ੍ਰਿੰਸ ਇਸ ਵੇਲੇ ਦਾ ਸੱਭ ਤੋਂ ਵੱਧ ਰੁਝੇਵਿਆਂ ਵਾਲਾ ਕਲਾਕਾਰ ਹੈ । 'ਲਾਵਾਂ ਫੇਰੇ' ਦੀ ਸਫ਼ਲਤਾ ਤੋਂ ਬਾਅਦ ਉਸਦੀਆਂ ਫ਼ਿਲਮਾਂ ਦੀ ਲਿਸਟ ਲੰਮੀ ਹੋਣੀ ਸੁਭਾਵਕ ਗੱਲ ਹੈ। ਆਪਣੇ ਕੰਮ ਪ੍ਰਤੀ ਰੌਸ਼ਨ ਹਮੇਸ਼ਾ ਹੀ ਵਫ਼ਾਦਾਰ ਰਿਹਾ ਹੈ। ਦਰਸ਼ਕਾਂ ਦਾ ਇਹ ਚਹੇਤਾ ਨਾਇਕ ਹੁਣ 'ਮੁੰਡਾ ਫ਼ਰੀਦਕੋਟੀਆ' ਬਣ ਕੇ ਪੰਜਾਬੀ ਪਰਦੇ ਤੇ ਦਸਤਕ ਦੇਵੇਗਾ। ਦਲਮੋਰਾ ਫਿਲ਼ਮਜ਼ ਪ੍ਰਾਂ ਲਿ ਦੇ ਬੈਨਰ ਹੇਠ ਬਣਨ ਵਾਲੀ ਨਿਰਮਾਤਾ ਦਲਜੀਤ ਸਿੰਘ ਥਿੰਦ ਤੇ ਮੌਂਟੀ ਸਿੱਕਾ ਦੀ ਇਸ ਫਿਲਮ ਦਾ ਨਿਰਦੇਸ਼ਨ ਮਨਦੀਪ ਸਿੰਘ ਚਾਹਲ ਨੇ ਕੀਤਾ ਹੈ। ਅਦਾਕਾਰ ਰੌਸ਼ਨ ਪ੍ਰਿੰਸ਼  ਨੂੰ ਮੁੱਖ ਰੱਖ ਕੇ ਬਣਾਈ ਜਾ ਰਹੀ  ਇਹ ਫ਼ਿਲਮ ਰੁਮਾਂਟਿਕ ਤੇ ਕਾਮੇਡੀ ਭਰਪੂਰ ਪਰਿਵਾਰਕ ਡਰਾਮਾ ਹੈ। ਫ਼ਿਲਮ ਦੀ ਕਹਾਣੀ ਪੁਰਾਤਨ ਸਮਿਆਂ ਦੇ ਵਿਸ਼ੇ ਅਧਾਰਤ ਹੈ ਜੋ ਦਰਸ਼ਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਵਿਰਾਸਤ ਨਾਲ ਜੋੜਨ ਦਾ ਵੀ ਯਤਨ ਕਰੇਗੀ।  ਇਸ ਫ਼ਿਲਮ ਦੀ ਕਹਾਣੀ ਤੇ ਸਕਰੀਨ ਪਲੇਅ ਅੰਜਲੀ ਖੁਰਾਨਾ ਨੇ ਲਿਖਿਆ ਹੈ। ਡਾਇਲਾਗ ਰਵਿੰਦਰ ਮੰਡ, ਪ੍ਰਵੀਨ ਕੁਮਾਰ, ਜਗਦੀਪ ਜੈਦੀ ਤੇ ਅੰਜਲੀ ਖੁਰਾਨਾ ਨੇ ਲਿਖੇ ਹਨ। ੧੪ ਜੂਨ ੨੦੧੯ ਨੂੰ ਸਿਨਮਿਆਂ ਦਾ ਸ਼ਿੰਗਾਰ  ਬਣਨ ਜਾ ਰਹੀ   ਇਸ ਫ਼ਿਲਮ ਵਿੱਚ ਰੌਸ਼ਨ ਪ੍ਰਿੰਸ਼ , ਸ਼ਰਨ ਕੌਰ, ਕਰਮਜੀਤ ਅਨਮੋਲ, ਬੀ ਐਨ ਸ਼ਰਮਾ, ਹੌਬੀ ਧਾਲੀਵਾਲ, ਮੁੱਕਲ ਦੇਵ, ਰੁਪਿੰਦਰ ਰੂਪੀ, ਨਵਦੀਪ ਬੰਗਾ,ਜਤਿੰਦਰ ਕੌਰ , ਰੌਜ਼ੀ ਕੌਰ, ਅੰਮ੍ਰਿਤ ਔਲਖ, ਡੀ.ਪੀ ਸਿੰਘ, ਸੁਮੀਤ ਗੁਲਾਟੀ, ਪੂਨਮ ਸੂਦ,ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦਾ ਸੰਗੀਤ ਜੈ ਦੇਵ ਕੁਮਾਰ ਤੇ ਗੁਰਮੀਤ ਸਿੰਘ ਵਲੋਂ ਤਿਆਰ ਕੀਤਾ ਗਿਆ ਹੈ। ਦਵਿੰਦਰ ਖੰਨੇ ਵਾਲਾ, ਜੱਗੀ ਸਿੰਘ ਰੌਸ਼ਨ ਪ੍ਰਿੰਸ਼ ਤੇ ਅੰਜਲੀ ਖੁਰਾਨਾ ਦੇ ਲਿਖੇ ਗੀਤਾਂ ਨੂੰ ਰੌਸ਼ਨ ਪ੍ਰਿੰਸ਼ , ਮੰਨਤ ਨੂਰ, ਸ਼ੌਕਤ ਅਲੀ ਮਾਰੀਓ ਤੇ ਸਰਦਾਰ ਅਲੀ ਨੇ ਗਾਇਆ ਹੈ। ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ 'ਮੁੰਡਾ ਫਰੀਦਕੋਟੀਆ' ੧੪ ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਕੀਤੀ ਜਾ ਰਹੀ ਹੈ।

ਹਰਜਿੰਦਰ ਸਿੰਘ

Have something to say? Post your comment