Poem

ਰੂਹ ਦੀਆਂ ਤੰਦਾਂ ----- ਪਰਵੀਨ ਰਾਹੀ

May 20, 2019 03:16 PM

ਰੂਹ ਦੀਆਂ ਤੰਦਾਂ

ਚਾਨਣਾਂ ਨੇ ਦੀਵੇ ਨਾਲ ਸਾਂਝ ਪਾਈ ਦਿਲਾਂ ਦੀ

ਹਵਾ ਖੌਰੇ ਕਾਹਤੋਂ ਰਕੀਬ ਬਣ ਬੈਠ ਗਈ

ਹੱਕ ਤਾਂ ਸੀ ਭੌਰੇ ਦਾ ਗੁਲਾਬ ਦੀ ਸੁਗੰਧ ਤੇ

ਤਿਤਲੀ ਹਰ ਫੁੱਲ ਦੀ ਅਜ਼ੀਜ਼ ਬਣ ਬੈਠ ਗਈ

ਧਰਤੀ ਦੇ ਰੁੱਖ ਬੂਟੇ ਉਡੀਕਦੇ ਤਰੇਲ ਨੂੰ ਸੀ

ਤਰੇਲ ਅਸਮਾਨਾਂ ਦੀ ਹਬੀਬ ਬਣ ਬੈਠ ਗਈ

ਸੁਣ ਚੰਨਾਂ ਵੇ ਤੂੰ ਚੰਨ ਦੇ ਹਿੱਸੇ ਜਿਹਾ

ਮੈਂ ਚਕੋਰ ਵਾਂਗੂ ਤੇਰੀ ਹੀ ਮੁਰੀਦ ਬਣ ਬੈਠ ਗਈ

ਜੀਹਦੀ ਪੀਂਘ ਦੇ ਹੁਲਾਰਿਆਂ ਨੂੰ ਮਾਹੀ ਦੀ ਉਡੀਕ ਰਹਿੰਦੀ

ਅੱਲੜ੍ਹ ਜਿਹੀ ਨਾਰ ਦੀ ਉਹ ਰੀਝ ਬਣ ਬੈਠ ਗਈ

ਕਿਸੇ ਵੈਦਾਂ ਤੇ ਹਕੀਮਾਂ ਕੋਲੋਂ ਹੋਇਆ ਨਾ ਇਲਾਜ ਜੀਹਦਾ

ਐਸੇ ਇਸ਼ਕੇ ਦੇ ਰੋਗ ਦੀ ਮਰੀਜ਼ ਬਣ ਬੈਠ ਗਈ

ਜਿਹਦੀ ਖੈਰ ਵੀ ਨਾ ਪੁੱਛੀ ਕਿਸੇ ਮੁੜ ਆਣ ਕੇ

ਮੈਂ ਸੁੰਨੇ ਹੋਏ ਘਰ ਦੀ ਦਹਿਲੀਜ਼ ਬਣ ਬੈਠ ਗਈ

ਉਮਰਾਂ ਤੋਂ ਪਿਆਸੀ ਨੂੰ ਨਾ ਬਾਰਿਸ਼ ਨਸੀਬ ਹੋਈ

ਮੈਂ ਬੰਜਰ ਜਮੀਨ ਬਦਨਸੀਬ ਬਣ ਬੈਠ ਗਈ

ਪਰਵੀਨ ਰਾਹੀ

ਲੁਧਿਆਣਾ।

Have something to say? Post your comment