Poem

ਖੂਨ ਖੌਲਦਾ//ਮੱਖਣ ਸ਼ੇਰੋਂ ਵਾਲਾ

May 20, 2019 10:33 PM
ਹੱਕ ਬੂਲੈਟ ਜਾਂ ਗੱਡੀ ਓਏ,
ਫਿਰ ਸੋ ਤੋਂ ਉਪਰ ਛੱਡੀ ਓਏ,
 
ਚੰਗੇ ਕੰਮਾਂ ਨੂੰ ਹੱਥ ਜੋੜ ਤੇ,
ਵਕਤ ਚੁੱਕਣਾ ਖੜ ਕੇ ਮੋੜ ਤੇ,
 
ਵੇਖ ਬੇਗਾਨੀ ਧੀ ਉੱਚੀ ਉੱਚੀ ਹੱਸਣਾ,
ਓਏ ਕੋਈ ਗੰਦਾ ਮੰਦਾ ਕੁਮੈਂਟ ਕਸਣਾ,
 
ਆਪ ਆਸ਼ਿਕ ਵੱਡੇ ਅਖਵਾਓਂਣੇ ਓਂ,
ਤੁਸੀਂ ਰਾਹਾਂ ਚ ਪੱਤ ਰੁਲਾਓਂਣੇ ਓ,
 
ਟੋਟੇ ਪੁਰਜੇ ਕਦੇ ਕਹੋਂ ਪਟੋਲੇ ,
ਆਪਣੀ ਵਾਰੀ ਕਿਓਂ ਖੂਨ ਖੋਲੇ,
 
ਮੱਖਣਾਂ ਜੇ ਅੱਖ ਬੇਗਾਨੀ ਤੇ ਚੁੱਕੀ ਦੀ,
ਆਪਣੇ ਲਈ ਵੀ ਹਿੰਮਤ ਰੱਖੀ ਦੀ,
ਮੱਖਣ ਸ਼ੇਰੋਂ ਵਾਲਾ
ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।
ਸੰਪਰਕ 98787-98726
Have something to say? Post your comment