News

ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ।

May 20, 2019 10:34 PM
ਤੀਜੇ ਘੱਲੂਘਾਰੇ ਦੀ ਸ਼ਹੀਦੀ ਸਮਾਗਮ ਦੀ ਤਿਆਰੀ ਲਈ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਮਹਿਤਾ ਵਿਖੇ ਹੋਈ ਭਾਰੀ ਇਕੱਤਰਤਾ। 
ਸ਼ਹੀਦੀ ਸਮਾਗਮਾਂ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ : ਬਾਬਾ ਹਰਨਾਮ ਸਿੰਘ ਖ਼ਾਲਸਾ
ਸ਼ਹੀਦੀ ਸਮਾਗਮ 'ਚ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ।
ਚੌਕ ਮਹਿਤਾ 20 ਮਈ ( ਕੁਲਜੀਤ ਸਿੰਘ    ) ਦਮਦਮੀ ਟਕਸਾਲ (ਜਥਾ ਭਿੰਡਰਾਂ ਮਹਿਤਾ) ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਜੂਨ '84 ਦੇ ਸਮੂਹ ਸ਼ਹੀਦਾਂ ਨੂੰ ਸਮਰਪਿਤ 35ਵਾਂ ਘੱਲੂਘਾਰਾ ਦਿਵਸ 6 ਜੂਨ ਨੂੰ ਦਮਦਮੀ ਟਕਸਾਲ ਦੇ ਹੈੱਡ ਕੁਆਟਰ ਚੌਕ ਮਹਿਤਾ ਵਿਖੇ ਪੂਰੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਦੀ ਤਿਆਰੀ ਸੰਬੰਧੀ ਅਜ ਦਮਦਮੀ ਟਕਸਾਲ ਨਾਲ ਜੁੜੀਆਂ ਸ਼ਖ਼ਸੀਅਤਾਂ, ਸੰਤਾਂ ਮਹਾਂਪੁਰਸ਼ਾਂ ਅਤੇ ਸ਼ਹੀਦ ਪਰਿਵਾਰਾਂ ਦੀ ਇਕ ਜ਼ਰੂਰੀ ਇਕੱਤਰਤਾ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ 'ਚ ਕੀਤੀ ਗਈ। ਇਸ ਮੌਕੇ ਆਗੂਆਂ ਨੂੰ ਸ਼ਹੀਦੀ ਸਮਾਗਮ ਸੰਬੰਧੀ ਵੱਖ ਵੱਖ ਡਿਊਟੀਆਂ ਸੌਪੀਆਂ ਗਈਆਂ। ਮੀਟਿੰਗ ਦੌਰਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਘੱਲੂਘਾਰੇ ਦੌਰਾਨ ਦਮਦਮੀ ਟਕਸਾਲ ਦੇ ਚੌਧਵੇਂ ਮੁਖੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ ਦੀ ਅਗਵਾਈ 'ਚ ਬਾਬਾ ਠਾਰਾ ਸਿੰਘ, ਭਾਈ ਅਮਰੀਕ ਸਿੰਘ, ਜਰਨਲ ਸੁਬੇਗ ਸਿੰਘ ਸਮੇਤ ਸਮੂਹ ਸ਼ਹੀਦਾਂ ਨੇ ਗੁਰਧਾਮਾਂ ਦੀ ਅਜ਼ਮਤ ਅਤੇ ਸਿੱਖ ਕੌਮ ਦੀ ਸ਼ਾਨ- ਆਨ ਬਰਕਰਾਰ ਰਖਣ ਲਈ ਚੜ੍ਹ ਕੇ ਆਈ ਫੌਜ ਦਾ ਬਹਾਦਰੀ ਅਤੇ ਸਿੱਦਕ ਨਾਲ ਟਾਕਰਾ ਕਰਦਿਆਂ ਜਿਵੇਂ ਸ਼ਹਾਦਤਾਂ ਦਿੱਤੀਆਂ ਹਨ ਉਹ 20ਵੀਂ ਸਦੀ ਦੇ ਪੰਜਾਬ ਦੇ ਇਤਿਹਾਸ ਦਾ ਸਿਖਰ ਹਨ। ਫੋਜੀ ਕਾਰਵਾਈ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਹੀ ਨਹੀਂ ਢਾਹਿਆ ਸੀ, ਸਗੋਂ ਇਕ ਵਿਸ਼ਵਾਸ਼ ਨੂੰ ਢਾਹਿਆ ਸੀ ਅਤੇ ਦੇਸ਼ ਪ੍ਰਤੀ ਸਿੱਖ ਭਾਈਚਾਰੇ ਦੇ ਵਿਸ਼ਵਾਸ ਨੂੰ ਚਕਨਾਚੂਰ ਕਰਦਿਆਂ ਸਿੱਖ ਮਾਨਸਿਕਤਾ 'ਚ ਬੇਗਾਨਗੀ ਦੇ ਅਹਿਸਾਸ ਨੂੰ ਪਕੇਰਿਆਂ ਕੀਤਾ ਸੀ। ਇਸ ਵੱਡੇ ਦੁਖਾਂਤ ਅਤੇ ਜਬਰ ਜੁਲਮ ਪ੍ਰਤੀ ਸਿੱਖ ਕੌਮ ਵੱਲੋਂ ਜਿਸ ਸ਼ਿੱਦਤ ਤੇ ਸ਼ਾਂਤਮਈ ਤਰੀਕੇ ਨਾਲ ਦਿਹਾੜਾ ਮਨਾਇਆ ਜਾਂਦਾ ਹੈ ਉਸ ਜਿਹੀ ਦੁਨੀਆ 'ਚ ਕੋਈ ਮਿਸਾਲ ਨਹੀਂ ਮਿਲਦੀ। ਉਹਨਾਂ ਕਿਹਾ ਕਿ ਸਿੱਖ ਕੌਮ ਆਪਣੇ 'ਤੇ ਹੋਏ ਅਤਿਆਚਾਰ ਨੂੰ ਨਹੀਂ ਭੁੱਲ ਸਕਦੀ, ਸਾਰਾ ਇਤਹਾਸ ਹੀ ਇਨਾਂ ਸਿੰਘਾਂ ਦੀਆਂ ਕੁਰਬਾਨੀਆਂ 'ਤੇ ਖੜਾ ਹੈ। ਸਿੱਖੀ ਦੀ ਹੋਂਦ ਨੂੰ ਬਚਾਉਣ ਲਈ ਅਸੀ ਧੀਰਜ ਨਾਲ ਯਤਨ ਕਰਦੇ ਹਾਂ। ਸ਼ਾਂਤੀ ਅਤੇ ਇਕਜੁਟਤਾ ਨਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸਮਾਗਮ ਕਰਦੇ ਹਾਂ। ਉਨ੍ਹਾਂ ਕਿਹਾ ਕਿ ਸਿੱਖ ਕੌਮ ਪੰਜਾਬ 'ਚ ਰਹਿੰਦੇ ਹਰੇਕ ਭਾਈਚਾਰੇ ਦਾ ਦਿਲੋਂ ਸਤਿਕਾਰ ਕਰਦੀ ਹੈ ਪਰ ਕੁਝ ਸ਼ਰਾਰਤੀ ਅਨਸਰਾਂ ਵਲੋਂ ਹਿੰਦੂਭਾਈਚਾਰੇ ਦੇ ਨਾਮ ਵਰਤ ਕੇ ਜੂਨ ਦੇ ਸ਼ਹੀਦੀ ਹਫਤੇ ਦੌਰਾਨ ਘਲੂਘਾਰੇ ਸਮਾਗਮ ਸੰਬੰਧੀ ਲਗਾਏ ਜਾਂਦੇ ਫਲੈਕਸ, ਹੋਰਡਿੰਗ ਬੋਰਡ ਅਤੇ ਹੋਰ ਸਮਗਰੀ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਆਹਤ ਹੁੰਦੀਆਂ ਹਨ। ਅਜਿਹੇ ਸ਼ਰਾਰਤੀ ਲੋਕਾਂ ਵਲੋਂ ਮਾਹੌਲ ਨੂੰ ਗਲਤ ਰੰਗਤ ਦੇਣ ਅਤੇ ਰਾਜ ਤੇ ਸਮਾਜਿਕ ਫਿਜ਼ਾ 'ਚ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਨੂੰ ਰੋਕਣਾ ਸਰਕਾਰ ਦੀ ਜਿਮੇਵਾਰੀ ਹੈ। ਉਹਨਾਂ ਕਿਹਾ ਕਿ ਸਰਕਾਰ ਅਤੇ ਸ਼ਰਾਰਤੀ ਅਨਸਰ ਸਿੱਖਾਂ ਦੇ ਸਬਰ ਦੀ ਪਰਖ ਨਾ ਕਰਨ। ਦੇਸ਼ ਕੌਮ ਅਤੇ ਧਰਮ ਲਈ ਸਹਿਯੋਗ ਮੰਗੋਗੇ ਤਾਂ ਦਿਆਂਗੇ, ਪਰ ਵਧੀਕੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਸ਼ਹੀਦੀ ਸਮਾਗਮ 'ਚ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਉਨਾਂ ਸਿੱਖ ਸੰਗਤਾਂ ਨੂੰ ਸ਼ਹੀਦੀ ਸਮਾਗਮਾਂ 'ਚ ਸਮੇਂ ਸਿਰ ਹੁਮ ਹੁੰਮਾ ਕੇ ਪਹੁੰਚਣ ਦੀ ਪੁਰਜ਼ੋਰ ਅਪੀਲ ਕੀਤੀ ਹੈ। 
 
ਇਸ ਮੌਕੇ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਖ਼ਾਲਸਾ, ਭਾਈ ਈਸ਼ਰ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਰਜਿੰਦਰ ਸਿੰਘ ਮਹਿਤਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਭਾਈ ਰਾਮ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਬਾਠ, ਬਾਬਾ ਬੁਧ ਸਿੰਘ ਨਿੱਕੇ ਘੁਮਣਾਵਾਲੇ, ਸੰਤ ਸੁਧ ਸਿੰਘ ਲੰਗਰਾਂ ਵਾਲੇ, ਭਾਈ ਜੀਵਾ ਸਿੰਘ,ਬਾਬਾ ਅਜੀਤ ਸਿੰਘ ਤਰਨਾਦਲ, ਬਾਬਾ ਪਾਲ ਸਿੰਘ ਪਟਿਆਲਾ, ਐਕਸੀਅਨ ਜਤਿੰਦਰ ਸਿੰਘ, ਸੰਤ ਕਰਮਜੀਤ ਸਿੰਘ, ਬਲਬੀਰ ਸਿੰਘ ਟਿੱਬਾ ਸਾਹਿਬ, ਬਾਬਾ ਸਤਨਾਮ ਸਿੰਘ ਜਫਰਵਾਲ, ਭਾਈ ਸੁਖਵਿੰਦਰ ਸਿੰਘ ਅਗਵਾਨ, ਸੰਤ ਭਗਤ ਮਿਲਖਾ ਸਿੰਘ ਫ਼ਿਰੋਜਪੁਰ, ਸੰਤ ਦਿਲਬਾਗ ਸਿੰਘ ਅਨੰਦਪੁਰ ਸਾਹਿਬ, ਜਥੇਦਾਰ ਸੁਖਦੇਵ ਸਿੰਘ ਅਨੰਦਪੁਰ, ਗਿਆਨੀ ਹਰਦੀਪ ਸਿੰਘ ਅਨੰਦਪੁਰ ਸਾਹਿਬ, ਬਾਬਾ ਅਮਰੀਕ ਸਿੰਘ ਕਾਰਸੇਵਾ, ਬਾਬਾ ਮੇਜਰ ਸਿੰਘ ਵਾਂ, ਬਾਬਾ ਦਰਸ਼ਨ ਸਿੰਘ ਘੋੜੇ ਵਾਹ, ਬਾਬਾ ਸੱਜਣ ਸਿੰਘ ਬੇਰ ਸਾਹਿਬ, ਬਾਬਾ ਗੁਰਭੇਜ ਸਿੰਘ ਖਜਾਲਾ, ਬਾਬਾ ਮਨਮੋਹਨ ਸਿੰਘ ਬਾਬਾ ਬੀਰ ਸਿੰਘ ਭੰਗਾਲੀ, ਬਾਬਾ ਸੁਖਵੰਤ ਸਿੰਘ ਚੰਨਣਕੇ, ਬਾਬਾ ਸਜਣ ਸਿੰਘ ਅਲਗੋਕੋਠੀ, ਸੰਦੀਪ ਸਿੰਘ ਏ ਆਰ, ਗੁਰਪ੍ਰੀਤ ਸਿੰਘ ਜਲਾਲਉਸਮਾ, ਸੱਜਣ ਸਿੰਘ ਬਜੂਮਾਨ, ਬਾਬਾ ਦਰਸ਼ਨ ਸਿੰਘ ਟਾਹਲਾ ਸਾਹਿਬ, ਭਾਈ ਸੁਖ ਹਰਪ੍ਰੀਤ ਸਿੰਘ ਰੋਡੇ, ਗਿਆਨੀ ਸਰਬਜੀਤ ਸਿੰਘ ਢੋਟੀਆਂ, ਫੈਡਰੇਸ਼ਨ ਪ੍ਰਧਾਨ ਅਮਰਬੀਰ ਸਿੰਘ ਢੋਟ, ਲਖਬੀਰ ਸਿੰਘ ਸੇਖੋਂ, ਬਾਬਾ ਅਜਾਇਬ ਸਿੰਘ ਮਖਨਵਿੰਡੀ, ਸੰਤ ਕਰਮਜੀਤ ਸਿੰਘ ਟਿੱਬਾ ਸਾਹਿਬ, ਬਾਬਾ ਜਸ ਸਿੰਘ ਜਲਾਲਾਬਾਦ, ਬਾਬਾ ਗੁਰਦੀਪ ਸਿੰਘ ਚੰਨਣਕੇ, ਬਾਬਾ ਜਰਨੈਲ ਸਿੰਘ ਕੰਗਾਵਾਲੇ, ਭਾਈ ਸੁਖਚੈਨ ਸਿੰਘ, ਬਾਬਾ ਸੁਰਜੀਤ ਸਿੰਘ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ, ਬਾਬਾ ਕੰਵਲਜੀਤ ਸਿੰਘ ਨਾਗੀਆਣਾ, ਬਾਬਾ ਸੁਖਾ ਸਿੰਘ ਜੋਤੀਸਰ, ਸਵਰਨ ਜੀਤ ਸਿੰਘ ਕੁਰਾਲੀਆ, ਗੁਰਦੇਵ ਸਿੰਘ ਜਲੰਧਰ, ਅਮਰੀਕ ਸਿੰਘ ਬਿੱਟਾ, ਗਿਆਨੀ ਮੋਹਕਮ ਸਿੰਘ, ਬਾਬਾ ਗੁਰਮੀਤ ਸਿੰਘ ਬੱਦੋਵਾਲ, ਨਿਰਮਲ ਜੀਤ ਸਿੰਘ ਚੇਅਰਮੈਨ, ਅਵਤਾਰ ਸਿੰਘ ਬੁੱਟਰ, ਹਰਸ਼ਦੀਪ ਸਿੰਘ ਰੰਧਾਵਾ, ਮੰਗਲ ਸਿੰਘ ਬਟਾਲਾ, ਭੁਪਿੰਦਰ ਸਿੰਘ ਸ਼ੇਖਪੁਰਾ, ਰਾਜਬੀਰ ਸਿੰਘ ਉਦੋਨੰਗਲ, ਗੁਰਮੀਤ ਸਿੰਘ ਖੱਬੇ, ਲਖਵਿੰਦਰ ਸਿੰਘ ਸੋਨਾ, ਕਸ਼ਮੀਰ ਸਿੰਘ ਕਾਲਾ, ਗੁਰਧਿਆਨ ਸਿੰਘ, ਪੰਡਿਤ ਰਾਮ ਸਰੂਪ, ਸੁਰਜੀਤ ਸਿੰਘ ਧਰਦਿਓ, ਅਜਮੇਰ ਸਿੰਘ, ਜੱਜ ਮਸਾਨੀਆਂ, ਤਰਸੇਮ ਸਿੰਘ ਤਾਹਰਪੁਰ, ਸੁਖਵਿੰਦਰ ਸਿੰਘ ਧਰਮੀ ਫੌਜੀ, ਕੰਵਰਦੀਪ ਸਿੰਘ ਮਾਨ,ਸਤਨਾਮ ਸਿੰਘ ਅਰਜਨਮਾਂਗਾ, ਜਤਿੰਦਰ ਸਿੰਘ ਲਧਾਮੁੰਡਾ, ਪ੍ਰੋ ਸਰਚਾਂਦ ਸਿੰਘ ਸਮੇਤ ਪੰਥਕ ਸ਼ਖ਼ਸੀਅਤਾਂ, ਸੰਤਾਂ ਮਹਾਂਪੁਰਸ਼ਾਂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ।
Have something to say? Post your comment

More News News

ਵੀਡੀਓ ਡਾਈਰੈਕਸ਼ਨ ਦੇ ਖ਼ੇਤਰ ਵਿੱਚ ਅੱਗੇ ਵੱਲ ਵੱਧ ਰਿਹਾ - ਸੋਨੀ ਧੀਮਾਨ ਨਸ਼ਿਆਂ ਦੇ ਸੇਵਨ ਤੋਂ ਬਚ ਸਕਣ ਨਸੇ ਵਿਰੁਧ ਸੈਮੀਨਾਰ 26 ਨੂੰ ਨਾਨਕਾ ਪਿੰਡ ••••••• ਬਲਜਿੰਦਰ ਕੌਰ ਕਲਸੀ ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੀਆਂ ਧੀਆਂ ਦੇ ਅਵੱਲ ਦਰਜ਼ੇ ਵਿੱਚ ਪਾਸ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ। ਜਲ ਸਪਲਾਈ ਵਿਭਾਗ ਨਜਾਇਜ਼ ਪਾਣੀ ਰੋੜਨ ਵਾਲਿਆਂ ਤੇ ਕਾਨੂੰਨੀ ਸਿਕੰਜਾ ਕਸਣ ਦੀ ਤਿਆਰੀ "ਬਿੱਟੂ ਇੰਸਾ ਨੂੰ ਸੋਧਾ ਲਾ ਕੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਨੇ ਖਾਲਸਈ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ " ਮਿੰਨੀ ਕਹਾਣੀ ,/ਵਿਹਲ/ਤਸਵਿੰਦਰ ਸਿੰਘ ਬੜੈਚ ਜਲ ਸਪਲਾਈ ਵਿਭਾਗ ਵਾਟਰ ਪਾਲਿਸੀ ਲਾਗੂ ਕਰ ਲਈ ਤਤਪਰ "ਟੈਪਸ/ਗੇਟ ਵਾਲਵ ਲਗਵਾਓ,24 ਘੰਟੇ ਪਾਣੀ ਪਾਓ" ਦਾ ਹੋਕਾ H.B gunhouse licence may be cancelled ! Malaria camp was organized at Sub Centre Muchhal .
-
-
-