Tuesday, September 17, 2019
FOLLOW US ON

Article

ਕਹਾਣੀ-ਲਾਲਚ ਦੀ ਬਲੀ// ਕੁਲਦੀਪ ਕੌਰ ਕਲਮ

May 20, 2019 10:41 PM
ਸਕੂਲ  ਦੀ ਪੜ੍ਹਾਈ ਪੂਰੀ ਕਰ ਦੀਪੀ ਨੇ ਹੁਣ ਕਾਲਜ ਵਿੱਚ ਦਾਖਲਾ ਲਿਆ ਸੀ।ਲੰਮੇ ਕਦ ਵਾਲੀ ਸੋਹਣੀ ਸੁਨੱਖੀ ਕੁੜੀ ਚਿਹਰੇ ਤੇ ਮਾਸੂਮੀਅਤ ,ਅੱਖਾਂ ਚ ਨਵੇਂ ਸੁਪਨਿਆ ਦੀ ਚਮਕ ,ਮਖਮਲੀ ਹੱਥ ,ਮਸਾਂ 20 ਕੁ ਸਾਲਾਂ ਦੀ ਸਾਦਗੀ ਵਾਲੀ ਕੁੜੀ ਦੀਪੀ। ਹਰ ਰੋਜ ਆਪਣੀ ਮਾਂ ਨਾਲ ਘਰ ਦਾ ਕੰਮ ਕਰਾ ਕੇ ਫਿਰ ਕਾਲਜ ਨੂੰ ਤਿਆਰ ਹੋ ਕ ਚਲੀ ਜਾਂਦੀ।ਪਿੰਡ ਚੋ ਹੀ ਇੱਕ ਕੁੜੀ ਉਸਦੀ ਪੱਕੀ ਸਹੇਲੀ ਸੀ ਜਿਸਦਾ ਨਾਮ ਕਮਲ ਸੀ,ਦੋਵੇਂ ਇਕੋ ਕਲਾਸ ਚ ਪੜਦੀਆਂ  ਸੀ।ਦੀਪੀ ਦੇ ਅਰਮਾਨ ਸੀ ਕੇ ਉਹ ਉਚੇਰੀ ਪੜ੍ਹਾਈ ਕਰ ਕੇ ਡਾਕਟਰ ਬਣੇ।ਰੋਜ਼ਾਨਾ ਦੀ ਤਰ੍ਹਾਂ ਦੀਪੀ ਕਾਲਜ ਤੋਂ ਛੁੱਟੀ ਦੇ ਬਾਅਦ ਘਰ ਆਈ।ਹਸਦੀ ਬੱਚਿਆਂ ਵਾਂਗ ਮੱਧਮ ਜਹੀ ਆਵਾਜ ਚ ਕੁਝ ਗਾਉਂਦੀ ਹੋਈ ਘਰ ਵਿੱਚ ਆਉਂਦੀ -ਆਉਂਦੀ ਦਰਵਾਜ਼ੇ ਕੋਲ ਚੁੱਪ ਕਰ ਜਾਂਦੀ।ਦੀਪੀ ਦੇਖਦੀ ਏ ਕਿ ਘਰ ਚ ਕੁਝ ਮਹਿਮਾਨ ਆਏ ,ਓਹਦੀ ਮਾਂ ਓਹਨੂੰ ਦੇਖ ਕੇ ਅੰਦਰ ਲੈ ਜਾਂਦੀ ਤੇ ਕਹਿੰਦੀ ਦੀਪੀ ਪੁੱਤ ਤੂੰ ਜਾ ਕੇ ਸੋਹਣੇ ਜਿਹੇ ਕੱਪੜੇ ਪਾ ਕੇ ਤਿਆਰ ਹੋ ਕੇ ਚਾਹ ਦੀ ਟਰੇਅ ਲੈ ਕੇ ਆਜਾ।ਦੀਪੀ ਬਿਨਾਂ ਪੁੱਛੇ ਮਨ ਚ ਕਈ ਸਵਾਲ ਲੇਕੇ ਮਾਂ ਦੀ ਗੱਲ ਮਨਦੀ ਹੋਈ ਰਸ਼ੋਈ ਚ ਚਲੀ ਜਾਂਦੀ।ਜੋ ਮਹਿਮਾਨ ਆਏ ਸਭ ਦੀਪੀ ਦੀਆ ਗੱਲਾਂ ਕਰਦੇ ਇਕ ਔਰਤ ਕਹਿੰਦੀ ਦੀਪੀ ਕੁੜੀ ਬਹੁਤ ਹੀ ਬੀਬੀ ਕੁੜੀ ਆ ਤੇ ਸਭ ਘਰ ਵਾਲੇ ਹਾਂ ਚ ਹਾਂ ਮਿਲਾਉਂਦੇ।ਸਭ ਤੋਂ ਅਲੱਗ 45-46 ਕੁ ਸਾਲ ਦਾ ਇਕ ਆਦਮੀ ਜੋ ਨੀਵੀ ਜਹੀ ਪਾ ਕੇ ਕਿਸੇ ਨੂੰ ਦੇਖਣ ਲਈ ਕਹਿ ਰਿਹਾ ਹੁੰਦਾ।ਓਦੋਂ ਹੀ ਦੀਪੀ ਦੀ ਮਾਂ ਕਹਿੰਦੀ ਦੀਪੀ ਧੀ ਚਾਹ ਲੈ ਆ ਤੇ ਦੀਪੀ ਚਾਹ ਫੜਾ ਕੇ ਅੰਦਰ ਕਮਰੇ ਚ ਚਲੀ ਜਾਂਦੀ ।ਕਮਰੇ ਦੀ ਬਾਰੀ ਵਿਚ ਖਲੋ ਕੇ ਭਾਬੀ ਨੂੰ ਪੁੱਛਦੀ ਵੀ ਇਹ ਕੌਣ ਨੇ ਬੜੇ ਓਪਰੇ ਜਿਹੇ ਤੇ ਮੇਰੇ ਬਾਰੇ ਕਿਊ ਪੁੱਛਦੇ ,ਭਾਬੀ ਕਹਿੰਦੀ ਤੇਰਾ ਰਿਸ਼ਤਾ ਪੱਕਾ ਕਰਤਾ ਮੁੰਡਾ ਅਮਰੀਕਾ ਚੋ ਆਇਆ ।ਦੀਪੀ ਦੇ ਜਿਵੇਂ ਅੱਖਾਂ ਚੋ ਚਮਕ ਮੁੱਕ ਗਈ ਹੋਵੇ ਉਹ ਮਨ ਹੀ ਮਨ ਰੋਂਦੀ ਤੇ ਹੱਥ ਪੈਰ ਸੁਨ ਹੋ ਜਾਂਦੇ ਇਹ ਸੁਣ ਕੇ।ਓਹਦੀ ਮਾਂ ਆ ਜਾਂਦੀ ਤੇ ਕਹਿੰਦੀ ਦੀਪੀ ਬਸ ਹੁਣ ਕੁਝ ਕਿ ਦਿਨ ਤੂੰ ਸਾਡੇ ਕੋਲ ਫਿਰ ਪਰਾਈ ਹੋ ਜਾਣਾ ਅਮਰੀਕਾ ਤੇ ਫਿਰ ਅਸੀਂ ਵੀ ਆ ਜਾਣਾ ਤੂੰ ਸਾਨੂੰ ਸਭ ਨੂੰ ਜਲਦੀ ਬੁਲਾ ਲਈ।ਦੀਪੀ ਮਾਂ ਦੀਆ ਗੱਲਾਂ ਸੁਣੀ ਜਾਂਦੀ ਤੇ ਹਾਂ ਚ ਸਿਰ ਹਿਲਾ ਦਿੰਦੀ।ਹੁਣ ਓਹੀ ਦੀਪੀ ਖਾਮੋਸ਼ ਹੋ ਗਈ ਜਿਵੇਂ ਕੋਈ ਉਸਦੇ ਅਹਿਸਾਸਾ ਨੂੰ ਕੁਚਲ ਗਿਆ ਹੋਵੇ।ਇੱਕ ਧੀ ਫਿਰ ਤੋਂ ਲਾਲਚ ਤੇ ਪਰਿਵਾਰ ਵਾਲਿਆਂ ਵੱਲੋਂ ਇਕ ਦੁੱਗਣੀ ਉਮਰ ਦੇ ਆਦਮੀ ਨਾਲ ਵਿਆਹ ਦਿੱਤੀ ਗਈ ,ਸਭ ਅਰਮਾਨ ਖੇਰੂੰ ਖੇਰੂੰ ਹੋ ਕੇ ਰਹਿ ਗਏ । ਪਰਿਵਾਰ ਦੀ ਖੁਸ਼ੀ ਲਈ ਜਾਂ ਕਹਿ ਲਿਆ ਜਾਵੇ ਕਿ ਅਮਰੀਕਾ ਜਾਣ ਦੀ ਭੁਖ ਦੇ ਲਈ ,ਇਕ ਨਦਾਨ ਪਰੀ ਦੇ ਚਾਵਾਂ , ਵਲਵਲਿਆਂ, ਅਰਮਾਨਾਂ ਦੀ ਬਲੀ ਦੇ ਦਿੱਤੀ ਗੲੀ, ਦੀਪੀ ਇਕ ਆਦਰਸ਼ ਧੀ ਦੇ ਵਾਂਗ ਇਸ ਲਾਲਚ ਦੀ ਬਲੀ ਨਾ ਚਾਹੁੰਦੇ ਹੋਏ ਵੀ ਚੜ ਗਈ......
 
 ਕੁਲਦੀਪ  ਕੌਰ ਕਲਮl
78146-82052
Have something to say? Post your comment