Tuesday, September 17, 2019
FOLLOW US ON

Poem

ਪਹਿਲਾਂ ਸੁਪਨਿਆਂ ਕਰਕੇ ਹੀ ਪੈਰ ਪੁੱਟਿਆ/ ਮਨਪ੍ਰੀਤ ਕੌਰ

May 20, 2019 10:42 PM
ਪਹਿਲਾਂ ਸੁਪਨਿਆਂ ਕਰਕੇ ਹੀ ਪੈਰ ਪੁੱਟਿਆ
ਫੇਰ ਲੋੜਾਂ ਦੀ ਪਗਡੰਡੀ ਤੇ ਤੁਰ ਪਿਆ
ਪਹਿਲੀਆਂ ਪੂਰੀਆਂ ਹੁੰਦੀਆਂ ਦੇਖ
ਸੁਪਨਿਆਂ ਫੇਰ ਬੂਹਾ ਖੜਕਾ ਦਿੱਤਾ
ਸੁਪਨੇ ਤੇ ਲੋੜਾਂ ਬੌਹਤ ਬਹਿਸੇ ਉਦੋਂ
ਕਿ ਮੈਂ ਵੱਡਾ ਕਿ ਤੂੰ ਵੱਡਾ
ਮੇਰੇ ਅਸਤਿੱਤਵ ਦਾ ਫੈਸਲਾ ਸੀ ਆਖ਼ਿਰ
ਤਾਂ ਕੋਲ ਖੜਾ ਮੈਂ ਵੀ ਬੋਲ ਪਿਆ
ਦੋਹਾਂ ਤੋਂ ਇੱਕ ਜੇ ਚੁਨਣਾ ਹੁੰਦਾ
ਪਹਿਲੀਆਂ ਦੋ ਸਤਰਾਂ 'ਚ ਹੀ ਚੁਣ ਲੈਂਦਾ
ਲੋੜਾਂ ਤੇ ਸੁਪਨੇ ਕੱਠੇ ਜਦੋਂ ਤੱਕ
ਓਦੋਂ ਤੱਕ ਹੀ ਤਾਂ ਮੈਂ ਮਨਪ੍ਰੀਤ ਆਂ
ਕੱਲੇ ਸੁਪਨੇ ਵੀ ਤਾਂ ਮੈਨੂੰ ਮਾਰ ਹੀ ਦਿੰਦੇ
ਤੇ ਕੱਲੀਆਂ ਲੋੜਾਂ ਵਾਲੀ ਮਸ਼ੀਨ ਵੀ ਨਹੀਂ ਆਂ
- ਮਨਪ੍ਰੀਤ ਕੌਰ
Have something to say? Post your comment