Tuesday, September 17, 2019
FOLLOW US ON

Article

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ ! ਤਜਿੰਦਰਪਾਲ ਕੌਰ ਮਾਨ

May 22, 2019 01:38 AM
ਤਜਿੰਦਰਪਾਲ ਕੌਰ ਮਾਨ

ਪਿਛਲੇ ਦਿਨੀਂ ਨਾਵਲ " ਆਦਮ ਗ੍ਰਹਿਣ " ਪੜਿਆ । ਬਹੁਤ ਵਧੀਆ ਲੱਗਾ । Harkirat Kaur Chahal ਜੀ ਦੀ ਸਰਲ ਸ਼ੈਲੀ ਨਾਲ ਫਿਲਮ ਵਾਂਗ ਅੱਖਾਂ ਅੱਗੇ ਹਰ ਦਿ੍ਸ਼ ਆਉਂਦਾ ਰਿਹਾ। ਜਿਵੇਂ ਕੋਈ ਬਹੁਤ ਸੁਆਦਲੀ ਚੀਜ਼ ਖਾਣ ਪਿਛੋਂ ਸੁਆਦ ਕਈ ਸਾਲਾਂ ਤੱਕ ਯਾਦ ਰਹਿੰਦਾ । ਬਿਲਕੁਲ ਏਨਾ ਸੁਆਦਲਾ ਲੱਗਾ ਇਹ ਨਾਵਲ।
ਕਿੰਨਰਾਂ ਦੇ ਵਿਸ਼ੇ ਤੇ ਸ਼ਾਇਦ ਬਹੁਤ ਘੱਟ ਲਿਖਿਆ ਗਿਆ ਹੈ ਤੇ ਮੈਂ ਇਸ ਬਾਰੇ ਪਹਿਲੀ ਵਾਰ ਹੀ ਪੜਿਆ।
ਰੰਗ ਰੰਗੀਲੇ ਲੀੜਿਆਂ ਵਾਲੇ,ਹਾਰ ਸ਼ਿੰਗਾਰ ਨਾਲ ਸਜੇ ਇਹ ਇੰਝ ਲੱਗਦੇ ਜਿਵੇਂ ਇਹਨਾਂ ਨੂੰ ਤਾਂ ਕੋਈ ਦੁੱਖ ਈ ਨਾ ਹੋਵੇ ਪਰ ਹਰਕੀਰਤ ਜੀ ਨੇ ਇਹਨਾਂ ਦੀ ਜਿੰਦਗੀ ਦੀਆਂ ਮੁਸ਼ਕਲਾਂ ਬਾਰੇ ਬਾਖੂਬੀ ਬਿਆਨ ਕੀਤਾ ਹੈ। ਇਹਨਾਂ ਅੰਦਰ ਵੀ ਜਜ਼ਬਾਤ ਹੁੰਦੇ । ਇਹਨਾਂ ਦੇ ਮਾਪਿਆਂ ਦੀਆਂ ਮੁਸ਼ਕਲਾਂ ,ਪਿਆਰ ਤੇ ਦਰਦ ।
ਬਲਦੇਵ ਸੜਕਨਾਮਾਂ ਜੀ ਦੀ "ਲਾਲ ਬੱਤੀ "ਇਸੇ ਤਰਾਂ ਇੱਕੋ ਬੈਠਕ ਵਿੱਚ ਪੜ੍ਹ ਰੋਂਦਿਆਂ ਸਮਾਪਤ ਕੀਤੀ ਸੀ। ਬਿਲਕੁਲ ਆਦਮ ਗ੍ਰਹਿਣ ਵੇਲੇ ਵੀ ਇੰਝ ਈ ਹੋਇਆ।
ਬਹੁਤ ਰਵਾਨਗੀ ਹੈ ਇਸ ਵਿੱਚ।
ਇਹ ਪੜ੍ਹਨ ਤੋਂ ਬਾਅਦ ਮਨ ਵਿੱਚ ਇੱਛਾ ਹੋਈ ਕਿ ਇਸ ਨਾਵਲ ਤੇ ਫ਼ਿਲਮ ਬਣੇ ਤੇ ਮੈਂ "ਸਲਮਾ" ਦਾ ਕਿਰਦਾਰ ਨਿਭਾਂਵਾਂ।
ਬਹੁਤ ਬਹੁਤ ਵਧਾਈਆਂ ਹਰਕੀਰਤ ਚਾਹਲ ਜੀ
ਤਹਿ ਦਿਲ ਤੋਂ ਸ਼ੁਕਰੀਆ 

ਤਜਿੰਦਰਪਾਲ ਕੌਰ ਮਾਨ

Have something to say? Post your comment