Tuesday, September 17, 2019
FOLLOW US ON

Poem

ਮੈ ਭਾਵੇਂ ਅਣਜਾਣ ਹਾਂ ---- ....ਸਿਮਰ.....

May 22, 2019 01:41 PM

ਕਵਿਤਾ

ਮੈ ਭਾਵੇਂ ਅਣਜਾਣ ਹਾਂ 
ਸ਼ਹਿਰ ਗਰਾਂ ਤੇਰੇ ਦੀਆਂ
ਵਾਟਾਂ ਲੰਮੀਆਂ ਤੋਂ

ਕਿਉਂ ਸਿਜਦੇ ਕਰਕੇ ਭਾਲਾਂ
ਨਿਤ ਪਾਕ ਪਵਿਤਰ 
ਥਾਂਵਾਂ ਤੇ
ਰੋਮ ਰੋਮ ਚ ਮੇਰੇ ਤੇਰਾ ਵਾਸਾ ਏ 

ਜਦ ਵੀ
ਕਦੇ ਅੱਖੀਆਂ ਦੀਦ ਤੇਰੀ ਨੂੰ
ਤਰਸਦੀਆਂ 
ਦੇ ਜਾਵੇਂ ਆਣ ਹੁਲਾਰਾ
ਆਪਣੀ ਛੋਹ ਦਾ ਵੇ 

ਮੈਂ ਸਮਝ ਨਾ ਪਾਵਾਂ ਤੇਰੀਆਂ 
ਗੁੱਝੀਆਂ ਰਮਜਾਂ ਨੂੰ
ਕਮਲੀ ਹੋ ਹੋ ਜਾਵਾਂ 
ਸੋਹਣਿਆ ਸੱਜਣਾ ਵੇ 

ਨਿੱਘ ਸਿਆਲੀ ਧੁੱਪ ਜਿਹਾ
ਮੈਨੂੰ ਰੁਸ਼ਨਾ ਜਾਵੇਂ
ਪੈਰਾਂ ਨੂੰ ਜਦ ਵੀ ਚੇਤੇ 
ਤੇਰੀ ਛੋਹ ਆਵੇ 

ਲੋਕੀਂ ਤੜਪਣ ਜਿਸਮਾਂ ਦੀ 
ਭੁੱਖ ਅੰਦਰ 
ਤੂੰ ਜਦ ਮਿਲਦੈ ਨਜ਼ਰ ਝੁਕਾ 
ਪੈਰਾਂ ਨੂੰ ਸਿਜਦਾ ਕਰ ਜਾਵੇਂ

ਕਿੰਝ ਸਮਝਾਈਏ ਇਹ 
ਕਮਲੇ ਲੋਕਾਂ ਨੂੰ 
ਪਿਆਰ ਰੂਹਾਨੀ
ਹਰੇਕ ਦੇ ਹਿੱਸੇ ਨਾ ਆਵੇ 

ਕਿਸਮਤਾਂ  ਵਾਲਿਆ 
ਭਾਗੀਂ ਭਰਿਆ ਵੇ 
ਚੱਲ ਅਰਸ਼ੋਂ ਪਾਰ 
ਨਵਾਂ ਜਹਾਨ ਵਸਾ ਆਈਏ

ਪਿਆਰ ਮੁਹੱਬਤ ਚ ਅੱਜਕਲ ਲੱਖਾਂ 
ਓਹਲੇ ਨੇ 
ਚੱਲ ਨਵੀਂ ਮਿਸਾਲ ਦੁਨੀਆਂ ਲਈ
ਬਣ ਜਾਈਏ 
                    ....ਸਿਮਰ.....
kaursimransandhu76@gmail.com

Have something to say? Post your comment