Tuesday, September 17, 2019
FOLLOW US ON

Article

ਚੀ-ਗਾਵੇਰਾ ਦੀ ਸਾਥਣ ਅਮਰ! ਗੁਰੀਲਾ ਲੜਾਕੂ !! ਤਾਨਿਆ 'ਤਮਾਰਾ'//ਰਾਜਿੰਦਰ ਕੌਰ ਚੋਹਕਾ

May 23, 2019 09:01 PM

'ਲਾਤੀਨੀ ਅਮਰੀਕਾ' ਦੀ ਅਮਰ ਗੁਰੀਲਾ ਲੜਾਕੂ 'ਤਮਾਰਾ' ਦਾ ਜਨਮ 19 ਨਵੰਬਰ 1937 ਨੂੰ 'ਅਰਜਨਟਾਈਨਾ' ਵਿਖੇ ਜਰਮਨ ਕਮਿਊਨਿਸਟ 'ਐਰਿਕ' ਦੇ ਘਰ 'ਨਾਦੀਆ' ਦੀ ਕੁੱਖੋ ਹੋਇਆ। ਉਸ ਦਾ ਅਸਲੀ ਨਾਂ 'ਤਮਾਰਾ' ਸੀ। ਜਰਮਨੀ ਦੇ ਫਾਸ਼ੀ ਨਾ॥ੀਆਂ ਦੇ ॥ਬਰ, ਜੁਲਮ ਦੇ ਅਸਿਹ ਸਦਮੇ ਵਿੱਚ ਹੀ ਦੋਨੋ ਪਤੀ-ਪਤਨੀ ਆਪਣੀ ਛੋਟੀ ਬੱਚੀ ਨੂੰ ਲੈ ਕੇ ਅਰਜਨਟਾਈਨਾ ਦੇ ਕਿਸੇ ਸ਼ਹਿਰ ਆਪਣੇ ਰਿਸ਼ਤੇਦਾਰਾਂ ਪਾਸ ਆ ਗਏ। ਤਮਾਰਾ ਇਕ ਸੂਘੜ-ਸਿਆਣੀ, ਪੜ੍ਹਨ 'ਚ ਹੁਸ਼ਿਆਰ ਅਤੇ ਦੇਖਣ ਨੂੰ ਸੋਹਣੀ ਸੀ। ਉਸ ਦੀ ਸਾਹਿਤ, ਸੰਗੀਤ ਅਤੇ ਰਾਜਨੀਤੀ ਵਿਚ ਵੀ ਗੂੜੀ ਦਿਲਚਸਪੀ ਸੀ। ਪੜ੍ਹਾਈ ਦੇ ਨਾਲ ਹੀ ਨਾਲ ਉਸ ਨੇ ਕਈ ਭਾਸ਼ਾਵਾਂ ਵੀ ਸਿੱਖ ਲਈਆਂ ਜੋ ਅਗੋ ਗੁਰੀਲਾ ਯੁੱਧ ਸਮੇਂ ਉਸ ਲਈ ਸਹਾਇਕ ਹੋਈਆਂ। ਉਸ ਦੇ ਮਾਤਾ-ਪਿਤਾ ਦੇ ਅਰਜਨਟਾਈਨਾ ਵਿੱਚ ਕਮਿਊਨਿਸਟਾਂ ਨਾਲ ਨੇੜਲੇ ਸਬੰਧ ਹੋ ਗਏ ਤੇ ਉਹ ਦੋਨੋ ਹੀ ਉਨ੍ਹਾਂ ਦੀਆਂ ਮੀਟਿੰਗਾਂ ਵਿਚ ਆਉਂਦੇ ਜਾਂਦੇ ਸਨ ਅਤੇ ਕਦੀ-ਕਦਾਈਂ ਉਹ ਕਮਿਊਨਿਸਟ ਲੁੱਕ-ਛਿੱਪ ਕੇ ਤਮਾਰਾ ਦੇ ਘਰ ਵਿੱਚ ਵੀ ਮੀਟਿੰਗਾਂ ਕਰਦੇ ਤੇ ਰਾਜਸੀ ਵਿਸ਼ਿਆਂ ਤੇ ਚਰਚਾ ਹੁੰਦੀ ਨੂੰ ਉਹ ਲੁੱਕ-ਛਿੱਪ ਕੇ ਸੁਣਦੀ ਅਤੇ ਉਨ੍ਹਾਂ ਕ੍ਰਾਂਤੀਕਾਰੀ ਕਮਿਊਨਿਸਟਾਂ ਦੀਆਂ ਗੱਲਾਂ ਤਮਾਰਾ ਨੂੰ ਬਹੁਤ ਹੀ ਚੰਗੀਆਂ ਲਗਦੀਆਂ। ਤਮਾਰਾ ਦੀਆਂ ਇਸ ਤਰ੍ਹਾਂ ਲੁੱਕ ਛਿੱਪ ਕੇ ਗਲਾਂ ਸੁਨਣ ਦਾ ਉਸ ਦੇ ਮਾਤਾ ਪਿਤਾ ਨੂੰ ਵੀ ਪਤਾ ਲੱਗ ਗਿਆ, ਤਾਂ ਉਸ ਦੇ ਮਾਤਾ-ਪਿਤਾ ਨੇ ਤਮਾਰਾ ਨੂੰ ਬੈਠਕੇ ਸਮਝਾਇਆ ਅਤੇ ਨਾਲ ਹੀ ਤਾੜਨਾ ਵੀ ਕੀਤੀ 'ਤੇ ''ਇਸ ਰਸਤੇ ਤੇ ਤੁਰਦਿਆਂ ਤੇ ਕਠਿਨਾਈਆਂ ਅਤੇ ਖਤਰਿਆ ਤੋਂ ਜਾਣੂ ਵੀ ਕਰਵਾਇਆ। ਘਰ ਵਿਚ ਇਨਕਲਾਬੀਆਂ ਦੇ ਆਉਣ ਅਤੇ ਹੋ ਰਹੀਆਂ ਚਰਚਾਵਾਂ ਬਾਰੇ, ਕਿਸੇ ਵੀ ਬਾਹਰਲੇ ਬੰਦੇ ਨੂੰ 'ਨਾਂ ਦੱਸਣ' ਦੀ ਤਾਕੀਦ ਵੀ ਕੀਤੀ। ਕਿਉਂ ਕਿ ? ਸੂਹੀਏ ਕਿਸੇ ਸਮੇਂ ਵੀ ਪੁਲੀਸ ਰਾਂਹੀ ਮਿਲ ਕੇ ਛਾਪਾਮਾਰ ਕੇ ਗ੍ਰਿਫਤਾਰ ਵੀ ਕਰ ਸਕਦੀ ਹੈ ?''
1952 ਵਿਚ ਤਮਾਰਾ ਵਲੋਂ ਆਪਣੀ ਅਰਜਨਟਾਈਨਾ ਵਿਖੇ ਪੜ੍ਹਾਈ ਪੂਰੀ ਕਰਨ ਪਿਛੋਂ ਉਹ ਤੇ ਉਸ ਦੇ ਮਾਤਾ ਪਿਤਾ ਮੁੜ ਜਰਮਨ ਜਮਹੂਰੀ ਗਣਤੰਤਰ ਦੇਸ਼ ਵਿਖੇ ਆ ਗਏ ! ਪਿਤਾ ਇਕ ਸਰੀਰਕ ਸਿੱਖਿਆ ਦੇ ਅਧਿਆਪਕ ਅਤੇ ਮਾਂ ਨਾਦੀਆਂ ਨੇ ਰੂਸੀ ਬੋਲੀ ਦੀ ਅਧਿਆਪਕਾ ਵਜੋਂ ਨੌਕਰੀ ਸ਼ੁਰੂ ਕਰ ਦਿੱਤੀ। ਤਮਾਰਾ ਨੇ ''ਬਰਲਿਨ ਵਿਖੇ ਹੋਮਲੈਂਡ ਯੂਨੀਵਰਸਿਟੀ''ਵਿਚ ਦਾਖਲਾ ਲੈ ਲਿਆ ਅਤੇ ਸਾਰੀਆਂ ਹੀ ਭਾਸ਼ਾਵਾਂ ਦੀ ਜਾਣਕਾਰੀ ਲਈ ਯੋਗ ਵਿਦਿੱਆ ਪ੍ਰਾਪਤ ਕੀਤੀ। ਮਾਰਚ 1964 ਵਿਚ 'ਬੋਲੀਵੀਆ ਦੇ ਰਾਜਦੂਤਕ ਸਬੰਧ ਕਿਊਬਾ ਨਾਲ ਟੁੱਟਣ ਤੋਂ ਬਾਦ, ਉਸ ਸਮੇਂ ਬੋਲੀਵੀਆ ਵਿੱਚ ਰਾਜ ਅਧਿਕਾਰੀਆਂ ਦੀ ਸਹਿਮਤੀ ਨਾਲ ਇੱਕ 'ਗੁਰੀਲਾ ਦਸਤਾ ਅਰਜਨਟਾਈਨਾ ਅਤੇ ਪੇਰੂ''ਵਿਚ ਛਾਪੇਮਾਰ ਕਾਰਵਾਈਆਂ ਲਈ 'ਗੁਰੀਲਾ ਦਸਤਿਆਂ ਦਾ ਅੱਡਾ ਕਾਇਮ ਕਰਨ ਲਈ ਯਤਨ ਕੀਤੇ। ਦਸੰਬਰ 1964 ਵਿਚ ਅਰਜਨਟਾਈਨਾ ਵਿਚ 'ਗੁਰੀਲੇ ਦਸਤੇ' ਦਾ ਕੰਮ-ਕਾਜ ਅਸਫ਼ਲ ਰਿਹਾ ਅਤੇ ਉਸ ਦਾ ਆਗੂ ਕਤਲ ਕਰ ਦਿੱਤਾ ਗਿਆ। 'ਬਰਾ॥ੀਲ' ਵਿਚ 'ਗੁਲਾਰਟ ਹਕੂਮਤ' ਦਾ ਤਖਤਾ, ਪਿਛਾਕੜ ਸੈਨਿਕ ॥ਰਨੈਲਾਂ ਵਲੋਂ ਉਲੱਟਾਂ ਦਿੱਤਾ ਗਿਆ। ਇਸ ਤਰ੍ਹਾਂ ਬੋਲੀਵੀਆ ਵਿਚ 'ਰਾਸ਼ਟਰਪਤੀ ਪਾ॥' ਦੀ ਹਕੂਮਤ ਦਾ ਤਖਤਾ ਉਲਟਾ ਕੇ ''ਜਰਨੈਲ ਰੇਨੇਂ ਬੈਰੇਨ-ਟੋਸ-ਉ-ਤੋਨੋ'' ਨੇ ਰਾਜ-ਸਤਾ ਸੰਭਾਲ ਲਈ। ''ਚੀ-ਗਾਵੇਰਾ' ਨੇ ਕਿਊਬਾ ਵਿੱਚ ਇੰਨਕਲਾਬ ਲਿਆਉਣ ਵਿੱਚ ਸਫਲਤਾ ਹਾਸਲ ਕਰਨ ਤੋਂ ਬਾਦ 'ਲਾਤੀਨੀ-ਅਮਰੀਕਾ ਵਿਖੇ ਇਨਕਲਾਬੀ ਕਾਰਵਾਈ ਕਰਨ ਦਾ ਠੋਸ ਨਿਰਣਾ ਕਰਕੇ ਅਪਰੈਲ1965 ਤੋਂ ਮਗਰੋਂ 19 ਮਹੀਨੇ ਤੱਕ 'ਚੀ-ਗਾਵੇਰਾ ਕਿਊਬਾ ਵਿਖੇ ਰਿਹਾ ਅਤੇ ਉਸ ਦੀਆਂ ਸਰਗਰਮੀਆਂ ਵਾਰੇ ਕਿਸ ਨੂੰ ਵੀ ਨਹੀਂ ਪਤਾ ਲੱਗਾ, ''ਕਿ ਉਹ ਅਮਰੀਕਾ ਦੇ ਵਿਚ ਗੁਰੀਲਾ ਛਾਪੇਮਾਰਾਂ ਦੀ ਮਦਦ ਕਰ ਰਿਹਾ ਹੈ, ਜਾਂ ਬੋਲੀਵੀਆ ਦੀ ਮੁਹਿੰਮ ਦੀ ਤਿਆਰੀ ਕਰ ਰਿਹਾ ਹੈ ?''
''1959 ਵਿਚ ਕਿਊਬਾ'' ਵਿਚ ਆਏ ਸਫਲ ਇਨਕਲਾਬ ਦੀਆਂ ਸਫ਼ਲਤਾਵਾ ਅਤੇ ਕਿਊਬਾ ਦੇ ਰਾਜਨੀਤਕ ਆਗੂਆਂ ਦੀ ਸਾਦਗੀ, ਈਮਾਨਦਾਰੀ ਅਤੇ ਇਨਕਲਾਬੀ ਦ੍ਰਿੜਤਾ ਤੋਂ ਤਮਾਰਾ ਏਨੀ ਪ੍ਰਭਾਵਿਤ ਹੋਈ ਅਤੇ ਉਥੇ ਦੇ ਇਨਕਲਾਬ ਰਾਂਹੀ ਲਿਆਂਦੇ ਸਮਾਜਵਾਦੀ ਹਲਾਤਾਂ ਨੂੰ ਨੇੜੇਉ ਬਰੀਕੀ ਨਾਲ ਸਮਝਣ ਲਈ ਕਿਊਬਾ ਜਾਣ ਦਾ ਮਨ ਬਣਾ ਲਿਆ। ਤਮਾਰਾ ਦੀ ਚੰਗੀ ਕਿਸਮਤ ਕਿ 12 ਮਈ 1961 ਨੂੰ ਉਸ ਦਾ ਸੁਪਨਾ ਸਾਕਾਰ ਹੋ ਗਿਆ ਅਤੇ ਉਹ ਕਿਊਬਾ ਪਹੁੰਚ ਗਈ ਅਤੇ ਉਥੇ ਪੁੱਜ ਕੇ ਉਸ ਨੇ ਸਿੱਖਿਆ ਵਿਭਾਗ ਦੇ ਮੰਤਰਾਲੇ ਵਿਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ''ਹਵਾਨਾ ਯੂਨੀਵਰਸਿਟੀ'' ਦੇ ਪਤਰਕਾਰੀ ਵਿਭਾਗ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਪਤਰਕਾਰੀ ਦਾ ਕੋਰਸ ਵੀ ਕੀਤਾ ਅਤੇ ''ਇਨਕਲਾਬੀ ਨਾਗਰਿਕ ਸੈਨਾ'' ਅਤੇ ਕਈ 'ਸਵੈ ਸੇਵਕ'' ਜੱਥੇਬੰਦੀਆਂ ਵਿਚ ਵੀ ਕੰਮ ਕੀਤਾ। 1960 ਦਾ ਵਰ੍ਹਾ ਤਮਾਰਾ ਦੀ ॥ਿੰਦਗੀ ਵਿੱਚ ਇਕ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਵਜੋਂ ਉਸ ਦਾ ਰਾਹ ਦਸੇਰਾ ਬਣਿਆ। 1960 ਵਿੱਚ ਜਦੋਂ ਚੀ-ਗਾਵੇਰਾ ਕਿਊਬਾ ਦੇ ਪ੍ਰਤੀਨਿੱਧੀ ਮੰਡਲ ਦੀ ਫੇਰੀ ਤੇ ਆਇਆ ਤਾਂ ਤਮਾਰਾ ਨੇ ਹੀ ਚੀ-ਗਾਵੇਰਾ ਦੀ ਦੁਭਾਸ਼ਣ, ਵਜੋਂ ਕੰਮ ਕੀਤਾ। ਤਮਾਰਾ ਦੇ ਦਿਲ ਵਿਚ 'ਕਿਊਬਾ ਇਨਕਲਾਬ' ਪ੍ਰਤੀ ਹਮਦਰਦੀ ਤਾਂ ਪਹਿਲਾ ਤੋਂ ਹੀ ਸੀ, ਪਰ ! ਇਸ ਫੇਰੀ ਦੌਰਾਨ ਤਮਾਰਾ ਦੀ ਕਿਊਬਾ ਦੀ ਕ੍ਰਾਂਤੀਕਾਰੀ ਇਨਕਲਾਬ ਪ੍ਰਤੀ ਅਥਾਹ ਜੋਸ਼, ਹਮਦਰਦੀ ਤੇ ਉਤਸ਼ਾਹ ਦੀ ਜਿਗਆਸਾ ਪੈਦਾ ਹੋਈ ਅਤੇ ਉਸ ਦਿਨ ਤੋਂ ਹੀ ਇਸ ਜਾਂ-ਬਾ॥, ਬਹਾਦਰ ਤਮਾਰਾ ਨੇ ਮਨ ਵਿਚ ਹੀ ਇਕ ਬਚਨਬੱਧਤਾ ਤੇ ਪ੍ਰਤਿਗਿਆ ਲਈ, '' ਕਿ ਉਹ ਲਾਤਾਨੀ ਅਮਰੀਕਾ ਦੇ ਲੋਕਾਂ ਦੀਆਂ, ਕਿਸਾਨਾਂ, ਮ॥ਦੂਰਾਂ ਅਤੇ ਇਸਤਰੀਆਂ ਦੀ ਮੁਕਤੀ ਲਈ, ਦੇਸ਼ ਵਿਚ ਚੱਲ ਰਹੀਆਂ ਲਹਿਰਾਂ, ਸੰਘਰਸ਼ਾਂ, ਵਿਚ ਹਿੱਸਾ ਲੈ ਕੇ ਆਪਣਾ ਸਾਰਾ ਜੀਵਨ ਹੀ ਅਰਪਿਤ ਕਰ ਦੇਵੇਗੀ ? ''ਆਪਣੇ ਆਪ ਨੂੰ ਇਸ ਯੋਗ ਬਨਾਉਣ ਲਈ ਉਸ ਕੰਮ ਵਿਚ ਸਿੱਖਿਅਤ ਹੋਣਾ ॥ਰੂਰੀ ਸੀ ਅਤੇ ਇਸ ਸਿੱਖਿਆ ਅਤੇ ਟੇਰੇਨਿੰਗ ਲਈ ਉਸ ਨੇ ਆਪਣੀ ਯੋਗਤਾ ਨਾਲ 'ਨਿਕਾਰਾਗੁਆਂ' ਦੇ ਸਾਂਝੇ ਮੋਰਚੇ ਦੇ ਪ੍ਰਤੀਨਿੱਧੀ ਵਜੋਂ ਕੰਮ ਵੀ ਕੀਤਾ ਤੇ ਛਾਪੇਮਾਰਾਂ ਨੂੰ ਯੋਗ ਸਿਖਲਾਈ ਵੀ ਦਿੱਤੀ। ਤਮਾਰਾ ਨੇ ਆਪਣੇ ਲਏ ਹੋਏ ਸੁਪਨੇ ਨੂੰ ਬਹੁਤੀ ਉਡੀਕ 'ਚ ਨਹੀਂ ਰਖਿਆ। 1963 ਵਿਚ ਜਦੋਂ ਅਮਰੀਕਾ  ਨੇ, ਕਿਊਬਾ ਦੀ ਘੇਰਾਬੰਦੀ ਕਰ ਦਿੱਤੀ ਤਾਂ, ਕਿਊਬਾ ਦੇ ਇਨਕਲਾਬੀਆਂ ਨੇ ਉਸ ਘਿਰਾਓ ਸਮੇਂ, ਕਿਊਬਾ ਦੀ ਰੱਖਿਆ ਲਈ ਕੰਮ ਕਰਨ ਦੀ ਉੱਚ ॥ਿੰਮੇਦਾਰੀ ਤਮਾਰਾ ਨੂੰ ਸੌਂਪੀ। ਇਹ ਜੁੰਮੇਵਾਰੀ ਏਨੀ ਖਤਰਨਾਕ ਸੀ, ਕਿ ਇਸ ਨੂੰ ਕੋਈ ਸਾਹਸੀ, ਦਲੇਰ, ਨਿਰਭੈਅ, ਸਿਰੜੀ, ਕ੍ਰਾਂਤੀਕਾਰੀ ਹੀ ਨੇਪਰੇ ਚਾੜ ਸਕਦਾ ਸੀ ? ''ਇਹ ਸਮਾਂ ਤਮਾਰਾ ਲਈ ਇਕ ਇਮਤਿਹਾਨ ਵਿਚੋਂ ਸਫਲ ਹੋ ਕੇ ਨਿਕਲਣ ਵਾਲਾ ਸੀ। ਤਮਾਰਾ ਨੇ ਆਪਦੇ ਇਨਕਲਾਬੀ ਸਾਥੀਆਂ ਦੇ ਸੁਝਾਓ ਤੇ ਫੈਸਲੇ ਤੇ 'ਲਾਤੀਨੀ-ਅਮਰੀਕਾ' ਜਾ ਕੇ ਉਥੋਂ ਦੇ ਕ੍ਰਾਂਤੀਕਾਰੀ ਯੁੱਧ ਵਿਚ ਹਿੱਸਾ ਲੈਣ ਦੀ ਪ੍ਰਤਿਗਿਆ ਕੀਤੀ ਅਤੇ ਕਿਹਾ ਕਿ, 
''ਤੁਸੀਂ ਮੇਰੇ ਤੇ ਭਰੋਸਾ ਕਰਕੇ ਇਹ ਕਾਰਜ ਮੈਨੂੰ ਸੌਂਪਿਆਂ ਹੈ? ਤਾਂ ! ਮੈਂ ਇਸ ਮਿਸ਼ਨ ਨੂੰ ਇਨਕਲਾਬੀ ਭਾਵਨਾਵਾਂ ਨਾਲ ਨੇਪਰੇ ਚੜ੍ਹਾਉਣ ਲਈ ਤੁਹਾਨੂੰ ਬਚਨ ਦਿੰਦੀ ਹਾਂ।''
''ਇਸ ਤਰ੍ਹਾਂ ਤਮਾਰਾ ਇਕ ਗੁਪਤ ਛਾਪੇਮਾਰ ਵੀਰਾਂਗਣ ਬਣ ਗਈ ਅਤੇ ਇਸ ਗੁਪਤ ਛਾਪੇਮਾਰ ਦਸਤੇ ਵਿੱਚ ਆਉਣ ਵਾਲੀ ਕਠਿਨਾਈਆਂ, ਮੁਸ਼ਕਲਾਵਾਂ ਦਾ ਡੱਟ ਕੇ ਸਿਦਕ-ਦਿਲੀ ਨਾਲ ਇਕ ਸਾਲ ਤੱਕ ਪੂਰੀ ਤਰ੍ਰਾਂ ਯੋਗ ਅਭਿਆਸ ਕੀਤਾ। ਪਰ ! ਤਮਾਰਾ ਨੇ ਪਿਛੇ ਮੁੜ ਕੇ ਨਹੀ ਦੇਖਿਆ ਅਤੇ ਉਹ ਹਰ ਔਕੜ ਨੂੰ ਸਫਲਤਾ ਪੂਰਵਕ ਨੇਪਰੇ ਚੜਾਉਂਦੀ ਹੋਈ ਅਗੇ ਹੀ ਅਗੇ ਵਧਦੀ ਗਈ !''
ਮਾਰਚ-1964 ਵਿਚ ਜਦੋਂ ਤਮਾਰਾ ਨੇ ਆਪਣੀ ਇਕ ਸਾਲ ਦੀ ਇਹ ਕਠਿਨ ਸਿੱਖਿਆ ਪ੍ਰਾਪਤ ਕਰ ਲਈ ਤਾਂ ਚੀ-ਗਾਵੇਰਾ ਨੇ ਆਪਣੇ ਉਦਯੋਗ-ਮੰਤਰਾਲੇ ਵਿਚ ਸਦ ਕੇ ਇਸ ਇਨਕਲਾਬਣ ਨਾਲ ਇਸ ਇਨਕਲਾਬੀ 'ਕੰਮ ਤੇ ਉਦੇਸ਼' ਬਾਰੇ ਗੱਲ-ਬਾਤ ਕੀਤੀ ਅਤੇ ਕਿਹਾ ਕਿ,
''ਤੈਨੂੰ ਹੁਣ ਆਪਣੇ ਆਪ ਨੂੰ ਗੁਪਤ ਢੰਗ ਨਾਲ ਹਰ ਔਕੜ ਨਾਲ ਨਜਿੱਠਣ ਲਈ ਤਿਆਰੀ ਕਰਨੀ ਪਏਗੀ ਅਤੇ ਉਸ ਕਠਿਨ-ਕਾਰਜ ਦੌਰਾਨ ਆਪਣੇ ਇਨਕਲਾਬ ਦੇ ਟੀਚੇ ਦੀ ਪੂਰਤੀ ਲਈ, ਉਸ ਨੂੰ ॥ਿੰਦਗੀ ਵਾਰੇ ਬਹੁਤ ਹੀ ਬਾਰੀਕੀ ਨਾਲ ਦੱਸਿਆ। ਬੋਲੀਵੀਆ ਜਾ ਕੇ ਆਪਣੇ ਕੰਮ ਵਾਰੇ, ਕਿਸੇ ਦੇ ਨਾਲ ਵੀ ਕੋਈ ਭੇਤ ਸਾਂਝਾ ਨਾ ਕਰਨ ਦੀਆਂ ਹਦਾਇਤਾਂ ਅਤੇ ਆਪਣੇ ਸਾਥੀਆਂ ਦੇ ਨਾਂ, ਗੁਪਤ ਟਿਕਾਣਿਆਂ ਬਾਰੇ ਭੇਤ, ਨਾ ਦੇਣ ਵਾਰੇ, ਕਿਸੇ ਵੀ ਓਪਰੇ ਇਨਸਾਨ ਨਾਲ ਵੀ ਕੋਈ ਇਹੋ ਜਿਹੀ ਗੱਲ-ਬਾਤ, ਜਿਸ ਨਾਲ ਭੇਤੀ-ਭੇਤ ਲੈਣ ਵਿਚ ਕਾਮਯਾਬ ਹੋਵੇ, ਵਾਰੇ ਤਾੜਨਾ ਕੀਤੀ।''
ਇਸ ਮੁਸ਼ਕਿਲ ਮੁਹਿੰਮ ਵਿਚ ਜਾਣ ਤੋਂ ਪਹਿਲਾਂ ਤਮਾਰਾ ਨੇ ਆਪਣਾ ਪਹਿਲਾਂ ਨਾਂ 'ਤਮਾਰਾ' ਦੀ ਜਗ੍ਹਾ 'ਤਾਨਿਆ' ਰੱਖ ਕੇ ਆਪਣਾ ਸੰਘਰਸ਼ਮਈ ਇਨਕਲਾਬੀ ਜੀਵਨ ਸ਼ੁਰੂ ਕਰ ਦਿੱਤਾ। ਮੁਹਿੰਮ ਵਿਚ ਜਾਣ ਤੋਂ ਪਹਿਲਾਂ ਤਾਨਿਆ ਨੇ 9 ਅਪ੍ਰੈਲ 1964 ਵਿਚ ਇਕ ਜਾਅਲੀ ਪਾਸਪੋਰਟ ਰਾਂਹੀ ਲਹਿੰਦੇ ਯੌਰਪ ਵਿਚ ਰਹਿ ਕੇ ਕਈ ਮਹੀਨੇ ਇਸ 'ਗੁਪਤ-ਗੁਰੀਲਾ-ਯੁੱਧ' ਦੀ ਸਿਖਲਾਈ ਪ੍ਰਾਪਤ ਕੀਤੀ। 15 ਨਵੰਬਰ 1964 ਨੂੰ ਤਾਨਿਆ ਲੀਮਾਂ ਅਤੇ 18 ਨਵੰਬਰ 1964 ਨੂੰ 'ਬੋਲਵੀਆ' ਪਹੁੰਚ ਗਈ। ਹੁਣ ਉਸ ਦੀ ਨਵੀਂ ਪਹਿਚਾਣ ਨਵੇਂ ਨਾਂਅ ''ਲੋਰਾ-ਗੁਤਰੇ॥-ਬਾਊਰ'' ਅਰਜਨਟਾਈਨਾ ਵਿਚ ਜਨਮੀ ਨਸਲ ਸ਼ਾਸਤਰੀ ਵਜੋਂ ਸੀ। ਬੋਲੀਵੀਆ ਆ ਕੇ ਤਾਨਿਆ ਨੇ ਗੁਪਤ ਤਰੀਕੇ ਨਾਲ ਸਰਕਾਰੀ ਹਲਕਿਆਂ ਵਿਚ ਜਾ ਕੇ ਕੰਮ ਕਰਨਾ, ਲੋਕ ਕਲਾ ਵਿਭਾਗ ਵਿਚ ਜਾ ਕੇ ਇਕ ਲੋਕਲ-ਵੀਕਲੀ  ਪੇਪਰ ਲਈ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ। ਇਹ ਉਸ ਦੀ ਖੁਸ਼ਕਿਸਮਤੀ ਹੀ ਸੀ, ਕਿ ਉਨ੍ਹਾਂ ਦਿਨਾਂ ਵਿਚ ਬੋਲੀਵੀਆ ਸਰਕਾਰ ਦੇ ਜਰਮਨ ਸਰਕਾਰ ਤੇ ਲੋਕਾਂ ਨਾਲ ਚੰਗੇ ਸਬੰਧ ਸਨ। ਇਸ ਸਥਿਤੀ ਦਾ ਫਾਇਦਾ ਲੈ ਕੇ ਉਸ ਨੇ ਇਕ ਵਿਦਿਆਰਥੀ 'ਮਾਰੀਓ-ਮਾਰਤੀਨੇਜ ਅਲਾਵਰੇ॥' ਨਾਲ ਵਿਆਹ ਕਰਵਾ ਲਿਆ, ਜੋ ਜਲਦੀ ਹੀ ਯੂਰਪ ਵਿਖੇ ਅਗਲੇਰੀ ਵਿਦਿਆ ਲੈਣ ਚਲਾ ਗਿਆ।
ਤਾਨਿਆਂ 'ਰਾਸ਼ਟਰਪਤੀ ਬੈਰਨੋਤਸ' ਦੇ ਨਾਲ ਮੇਲ-ਮਿਲਾਪ ਕਰਨ ਵਿਚ ਸਫਲ ਹੋ ਗਈ। 'ਹਵਾਨਾਂ ਦਾ ਗੁਪਤ ਹਰਕਾਰਿਆਂ ਰਾਂਹੀ, ਤਾਨਿਆਂ ਨਾਲ ਸੰਪਰਕ ਬਣਿਆ ਰਿਹਾ। ਤਾਨਿਆ 'ਬੈਰਨੋਤਸ ਸਰਕਾਰ' ਪ੍ਰਤੀ ਪੂਰੀ ਜਾਣਕਾਰੀ ਲੈ ਕੇ ਹਵਾਲਾ ਭੇਜਦੀ ਰਹੀ। ਇਸ ਮਿਸ਼ਨ ਨੂੰ ਹੋਰ ਸਫਲ ਬਣਾਉਣ ਲਈ ਉਸ ਦੇ ਨਾਲ ਕਿਊਬਾ ਤੋਂ ਹੋਰ ਛਾਪੇਮਾਰੀ ਸੰਘਰਸ਼ਕਾਰੀ ਵੀ ਆਣ ਪਹੁੰਚੇ। ਇਸ ਛਾਪੇਮਾਰ ਦਾ ਇਕ ਗੁਰੀਲਾ ਲੜਾਕੂ 'ਦੈਬਰੇ' ਵੀ ਆਣ ਪਹੁੰਚਾ। ਪਰ ! ਅਗਾਂਹ ਜਾ ਕੇ 'ਦੈਬਰੇ' ਦਾ ਆTੁਣਾ ਛਾਪੇਮਾਰਾਂ ਦੀ ਯੁੱਧ-ਨੀਤੀ ਪਖੋਂ ਕਾਫੀ ਹਾਨੀਕਾਰਕ ਸਿੱਧ ਹੋਇਆ। ਕਿਉਂਕਿ ?, ਇਸ ਗੁਰੀਲੇ ਦੇ ਪਿਛੇ ਬੋਲੀਵੀਆ ਦੀ ਗੁਪਤ-ਸੂਹੀਆ ਪੁਲੀਸ ਵੀ ਪਿਛਾ ਕਰ ਰਹੀ ਸੀ ਅਤੇ ਅਮਰੀਕਾ ਦੀ 'ਖੁਫ਼ੀਆ ਕੇਂਦਰੀ ਸੂਹੀਏ ਵੀ ਪਿਛਾ ਕਰ ਰਹੇ ਸਨ। ਜੁਲਾਈ ਦੇ ਅੰਤ ਤਕ ਕਿਊਬਾ ਤੋਂ ਹੋਰ ਛਾਪੇਮਾਰ ਸੰਘਰਸ਼ਕਾਰੀ ''ਪੋਬੇ ਅਤੇ ਟੇਮਾਂ'' ਰਾਜਧਾਨੀ 'ਲਾ-ਪਾ॥' ਵਿਖੇ ਪਹੁੰਚ ਗਏ। 
ਉਨ੍ਹਾਂ ਨੇ 1966 ਵਿਚ ਆਪਣੇ ਗੁਰੀਲਾ ਜੰਗ ਦੇ ਕੇਂਦਰਾਂ ਨੂੰ ਵਧਾਉਣ ਲਈ ਅਤੇ ਛੁਪਣ ਵਾਲੇ ਟਿਕਾਣਿਆ ਨੂੰ ਪੱਕੇ ਪੈਰੀ ਕਰਨ ਲਈ 2500 ਡਾਲਰ 'ਚ 1227 ਹੈਕਟੇਅਰ ਦੇ ਖੇਤਰਫਲ ਵਾਲਾ ਗੈਰ-ਅਬਾਦ, ਪਰ! ਸਰਕੰਡਿਆਂ ਨਾਲ ਭਰਿਆ ॥ਮੀਨ ਦਾ ਟੁਕੜਾ ਖਰੀਦ ਲਿਆ, ਜਿਸ ਦਾ ਨਾਂ, ''ਕੈਲੇਮੀਨੀਆ ਰੈਂਚ'' ਰੱਖਿਆ। ਇਹ ਥਾਂ ਗੁਰੀਲਾ ਜੰਗ ਦੇ ਨੁਕਤੇ ਵਜੋਂ ਢੁਕਵੀਂ ਤੇ ਠੀਕ ਜਗ੍ਹਾ ਸੀ। ਪਰ ! ਇਸ ਤੋਂ ਤਿੰਨ ਕਿਲੋਮੀਟਰ ਦੀ ਦੂਰੀ ਤੇ ਇਕ 'ਸਾਬਕਾ ਮੇਅਰ ਅਲਗਾਰਾਨਾਂ' ਦੀ (ਝਟਕੇ) ਮੀਟ ਦੀ ਦੁਕਾਨ ਹੋਣ ਕਰਕੇ ਇਨਕਲਾਬੀਆਂ ਲਈ ਬਹੁਤ ਹੀ ਹਾਨੀਕਾਰਕ ਜਗ੍ਹਾ ਸਿੱਧ ਹੋਈ। ਛਾਪੇਮਾਰਾਂ ਦੀਆਂ ਸਰਗਰਮੀਆਂ ਤੇ ਅਲਗਾਰਾਨਾਂ ਨੇ ਪੂਰੀ ਚੌਕਸੀ ਰੱਖੀ ਹੋਈ ਸੀ।
ਚੀ-ਗਵੇਰਾ ਨਵੰਬਰ 1966 ਵਿਚ 'ਗਸੋਨ' ਨਵੇਂ ਨਾਂ ਹੇਠਾਂ 'ਲਾਪਾ॥ ਰਾਜਧਾਨੀ ' ਪਹੁੰਚ ਗਿਆ। ਉਸ ਦੀ ਸਹਾਇਤਾ ਲਈ ਕਿਊਬਾ ਤੋਂ 17 ਛਾਪੇਮਾਰ ਉਸ ਦੀ ਦੇਖ-ਰੇਖ ਹੇਠ ਪਹੁੰਚ ਚੁੱਕੇ ਸਨ। ਜਿਨ੍ਹਾਂ ਵਿਚੋਂ 4 ਸਾਥੀ ਕਿਊਬਾ ਦੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਸਨ। 7 ਨਵੰਬਰ 1966 ਨੂੰ ਚੀ-ਗਾਵੇਰਾ ਕੈਲੇਮੀਨੀਆਂ ਪਹੁੰਚ ਗਿਆ, ਜਿਥੇ ਸਾਰੇ ਹੀ ਛਾਪੇਮਾਰ ਦਸਤੇ ਦੇ ਮੈਂਬਰਾਂ ਨਾਲ, ਨਵੇਂ ਸੰਘਰਸ਼ ਦੀ ਪੂਰੀ ਰੂਪ-ਰੇਖਾ ਤਿਆਰ ਕੀਤੀ ਅਤੇ ਗੁਰੀਲਾ ਯੁੱਧ ਪ੍ਰਤੀ ਬੜੀ ਹੀ ਸੰਜੀਦਗੀ ਤੇ ਬਹੁਤ ਹੀ ਜੋਸ਼ ਨਾਲ ਇਸ ਛਾਪੇਮਾਰ ਦਸਤੇ ਦੀ ਅਗਵਾਈ ਕਰਨ ਲਈ ਤਤਪਰ ਸੀ। ਉਸ ਨੇ ਇਸ ਅੱਡੇ ਦੇ ਆਸ-ਪਾਸ ਜਗ੍ਹਾ ਦੀ ਅਤੇ ਆਉਣ ਜਾਣ ਦੇ ਸਾਰੇ ਰਸਤਿਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ। ਉਨ੍ਹਾਂ ਪਾਸ ਨਵੀਨਤਮ ਹਥਿਆਰ ਤੇ ਖਰਚੇ ਦੀ ਲੋੜੀਂਦੀ ਰਕਮ ਦਾ ਵੀ ਪੂਰਾ ਪ੍ਰਬੰਧ ਹੋਣ ਕਰਕੇ ਪੱਕੇ ਪੈਰੀ ਸਨ। ਪ੍ਰੰਤੂ ! ਚੀ-ਗਾਵੇਰਾ ਨੂੰ ਇਹ ਤੌਖਲਾ ਸੀ ਕਿ,'' ਸਥਾਨਕ ਲੋਕਾਂ ਵਲੋਂ ਛਾਪੇਮਾਰਾਂ ਨੂੰ ਕੋਈ ਪੂਰਣ ਸਰਵੇਖਣ ਸਹਾਇਤਾ ਮਿਲਣਾ ਅਸੰਭਵ ਹੈ ? ''ਫਿਰ ਵੀ ਚੀ-ਗਾਵੇਰਾ ਨੇ ਇਸ ਛਾਪੇਮਾਰ ਸੰਘਰਸ਼ ਨੂੰ ਚੜ੍ਹਦੀ ਕਲਾਂ ਵਿਚ ਰਹਿ ਕੇ ਅਰੰਭ ਕਰਨ ਦਾ ਸੰਕਲਪ ਲਿਆ ਅਤੇ 9 ਨਵੰਬਰ ਨੂੰ ਉਨ੍ਹਾਂ ਨੇ ਨੇੜੇ ਦੇ ਖੇਤਰਾਂ ਵਿਚ ਘੁੰਮ-ਫਿਰ ਕੇ ਜੰਗਲਾਂ, ਪਹਾੜਾਂ, ਗੁਫ਼ਾਫਾ ਦੀ ਪੂਰੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਨ, ਕਾਰਨ 'ਅਲਗਾਰਾਨਾਂ' ਨੂੰ (ਸਾਬਕਾ-ਮੇਅਰ) ਚੀ-ਗਾਵੇਰਾ ਦੀਆਂ ਸਰਗਰਮੀਆਂ ਤੇ ਪੱਕਾ ਸ਼ੱਕ ਹੋਇਆ ਕਿ, ''ਚੀ-ਗਾਵੇਰਾ ਛਾਪੇਮਾਰ ਦਸਤੇ ਨਾਲ ਹਮਲੇ ਕਰਨ ਦੀ ਤਿਆਰੀ ਕਰ ਰਿਹਾ ਹੈ।''
ਤਾਨਿਆ ਨੇ 31 ਦਸੰਬਰ 1966 ਨੂੰ ਬੋਲੀਵੀਆ ਦੀ ਕਮਿਊਨਿਸਟ ਪਾਰਟੀ ਦੇ ਮੁੱਖ ਦਫਤਰ ਵਿਖੇ ''ਮਾਰੀਓ-ਸੌਜੇ'' ਨੂੰ ਲੈ ਕੇ ਚੀ-ਗਾਵੇਰਾ ਨਾਲ ਮਿਲਾਇਆ। ਸੌਜੇ ਨੇ ਕਮਿਊਨਿਸਟ ਪਾਰਟੀ ਵਲੋਂ ਛਾਪੇਮਾਰਾਂ ਨੂੰ ਪੂਰਾ ਸਮਰਥਨ ਦੇਣ ਦਾਂ ਤਾਂ ਬਚਨ ਦਿੱਤਾ, ਪਰ ! ਅਗਵਾਈ ਦੀ ॥ਿੰਮੇਵਾਰੀ ਨਾ ਲਈ। ਪਹਿਲੀ ਜਨਵਰੀ 1967 ਨੂੰ ਚੀ-ਗਾਵੇਰਾ ਨੇ  'ਨਨਕਾਸੂ' ਅੱਡੇ ਤੋਂ ਗੁਰੀਲਾ-ਯੁੱਧ ਸ਼ੁਰੂ ਕਰਕੇ ਪੀਰੂ ਤੇ ਅਰਜਨਟਾਈਨਾ ਤੱਕ ਯੁੱਧ ਖੇਤਰ ਵਿਚ ਇਸ ਨੂੰ ਫੈਲਾਉਣ ਦੀ ਵਿਉਂਤ ਬਣਾਈ। ਪਰ ! ਇਸ ਸਮੇਂ ਅਰਜਨਟਾਈਨਾਂ ਦੇ ਛਾਪੇਮਾਰਾਂ ਦੇ ਨਾਲ ਸੰਪਰਕ ਕਰਨਾ ॥ਰੂਰੀ ਸੀ। ਚੀ-ਗਾਵੇਰਾ ਛਾਪੇਮਾਰਾਂ ਵੱਲ ਚੱਲਾ ਗਿਆ ਤੇ ਤਾਨਿਆਂ ਨੂੰ ਅਰਜਨਟਾਈਨਾ ਵਿਖੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਭੇਜ ਦਿੱਤਾ। ਏਨੀ ਦੇਰ ਨੂੰ ਅਲਗਾਰਾਨਾ ਸੂਹੀਏ ਨੇ ਕਾਮੇਰੀ ਵਿਖੇ, ਫੌਜੀ ਅਧਿਕਾਰੀਆਂ ਨੂੰ ''ਰੈਂਚ-ਗੁਰੀਲੇ-ਅੱਡੇ'' ਵਾਰੇ ਸੂਹ ਦੇ ਦਿੱਤੀ। ਚੀ-ਗਾਵੇਰਾ ਅਜੇ ਆਪਣੇ ਅੱਡੇ ਤੋਂ ਨਿਕਲ ਕੇ ਗਿਆ ਹੀ ਸੀ ਕਿ ਮਗਰੋਂ ਪੁਲੀਸ ਨੇ ''ਕੈਲੇਮੀਨੀਆਂ ਰੈਂਚ-ਅੱਡੇ'' ਤੇ ਛਾਪਾ ਮਾਰ ਕੇ ਤਲਾਸ਼ੀ ਲਈ ਤਾਂ ਚੀ-ਗਾਵੇਰਾ ਨੂੰ ਅਲਗਾਰਾਨਾ ਦੀ ਜਾਸੂਸੀ, ਵਾਰੇ ਸ਼ੱਕ ਪੱਕਾ ਹੋ ਗਿਆ। ਚੀ-ਗਾਵੇਰਾ ਨੇ ਬੜੀ ਹੀ ਚੌਕਸੀ ਤੇ ਸਾਵਧਾਨੀ ਵਰਤ ਕੇ ਆਪਣੇ ਅੱਡਿਆਂ ਦੀਆਂ ਜਗ੍ਹਾ ਬਦਲ-ਬਦਲ ਕੇ ਛੋਟੀਆਂ-ਛੋਟੀਆਂ ਟੁਕੜੀਆਂ ਵਿੱਚ ਵੰਡ ਦਿੱਤਾ ਅਤੇ ਪੂਰੀ ਤਰ੍ਹਾਂ ਦੁਸ਼ਮਣ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਹਦਾਇਤਾਂ ਦਿੱਤੀਆਂ। ਇਸ ਸਮੇਂ ਬਹੁਤ ਸਾਰੇ ਛਾਪੇਮਾਰ ਦਸਤੇ ਦੇ ਗੁਰੀਲੇ, ਜੰਗਲੀ ਰਸਤਾ ਭੁਲਦੇ-ਭੁਲਾਉਂਦੇ ਮਿੱਥੀ ਗਈ ਤਾਰੀਕ, ਦਿਨ ਅਤੇ ਸਮੇਂ, ਤੋਂ ਬਾਦ ਇਕ ਦੂਸਰੇ ਨੂੰ ਮਿਲੇ। ਚੀ-ਗਾਵੇਰਾ ਦਾ ਗੁਰੀਲਾ ਦਸਤਾ ਸੰਘਣੇ ਜੰਗਲਾਂ ਦਾ ਰਸਤਾ ਭੁਲ ਗਿਆ। 25 ਦਿਨਾਂ ਬਾਅਦ ਇਕ ਦੂਸਰੇ ਨੂੰ ਮਿਲਣਾ ਤੈਅ ਕੀਤਾ ਗਿਆ ਸੀ, ਪਰ 48 ਦਿਨਾਂ ਬਾਅਦ ਉਹ ਗੁਰੀਲਾ ਦਸਤਾ ਆਇਆ। ਇਨ੍ਹਾਂ ਗੁਰੀਲਾ ਦਸਤਿਆਂ ਦੇ ਛਾਪੇਮਾਰਾਂ ਨੂੰ ਪਿੰਡਾਂ-ਸ਼ਹਿਰਾਂ ਅਤੇ ਲੋਕਲ ਪੇਂਡੂ ਕਿਸਾਨਾ ਤੇ ਮ॥ਦੂਰਾਂ ਵਲੋਂ ਕੋਈ ਭਰਵਾਂ ਹੁੰਗਾਰਾਂ ਨਾ ਮਿਲਣ ਕਰਕੇ ਉਹ ਸਫਲ ਨਹੀ ਹੋ ਸਕੇ। ਵਾਪਸੀ ਤੇ ਉਨ੍ਹਾਂ ਨੇ ਇਕ 'ਕਿਸਾਨ ਰੋਜਾਸ'' ਨਾਲ ਗੱਲ-ਬਾਤ ਕਰਨ ਦਾ ਮੌਕਾ ਮਿਲਿਆ। ਉਸ ਦਾ ਲੜਕਾ ਬੀਮਾਰ ਹੋਣ ਕਰਕੇ ਚੀ-ਗਾਵੇਰਾ ਨੇ ਕਿਸੇ ਸਮੇਂ ਉਸ ਦੇ ਬੱਚੇ ਦਾ ਡਾਕਟਰੀ ਇਲਾਜ ਕੀਤਾ ਸੀ ਤੇ ਉਸ ਦੇ ਨਾਲ ਗੂੜਾ ਸੰਪਰਕ ਹੋ ਗਿਆ।
ਜੰਗਲਾਂ ਦੇ ਵਿਚ ਫਿਰਦੇ ਫਿਰਾਉਂਦੇ, ਭੁੱਖੇ, ਪਿਆਸੇ ਸਰੀਰਕ ਕਪੜਿਆਂ ਤੋਂ ਆਤੁਰ, ਪੈਰਾਂ ਵਿਚ ਛਾਲੇ ਪੈ ਜਾਣ ਕਾਰਨ ਤੁਰਨੋ ਅਸਮੱਰਥ ਚੀ-ਗਾਵੇਰਾ ਦਾ ਛਾਪੇਮਾਰ ਦਸਤਾ ਕਸੂਤੀ ਸਥਿਤੀ ਵਿਚ ਫਸ ਗਿਆ। 23 ਫਰਵਰੀ 1967 ਨੂੰ ਚੀ-ਗਾਵੇਰਾ ਨੂੰ ਦਮੇ ਦਾ ਅਜਿਹਾ ਦੌਰਾ ਪਿਆ ਕਿ ਦਵਾਈ ਤੋਂ ਬਿਨ੍ਹਾਂ ਹੀ ਆਪਣੇ ਮਨੋਬਲ ਨੂੰ ਮ॥ਬੂਤ ਕਰਦੇ ਹੋਏ ਉਹ ਤੁਰਦਾ ਹੀ ਰਿਹਾ। ਉਹ ਅਜੇ ਆਪਣੇ ਅੱਡੇ ਤੇ ਪਹੁੰਚੇ ਹੀ ਸਨ ਤਾਂ ਬੋਲੀਵੀਆ ਦਾ ਇਕ ਜਹਾ॥ ਅੱਡੇ ਤੇ ਘੁੰਮਦਾ ਨ॥ਰ ਆਇਆ। ਚੀ-ਗਾਵੇਰਾ ਨੂੰ ਪਤਾ ਲੱਗ ਕਿਆ ਕਿ ਦੋ ਛਾਪੇਮਾਰਾਂ ਨੇ ਗਦਾਰੀ ਕਰਕੇ 'ਕਾਮੀਰੀ' ਵਿਖੇ ਸਰਕਾਰੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਅੱਡਿਆਂ ਦੀ ਸੂਹ ਦੇ ਦਿੱਤੀ ਹੈ। ਇਸ ਸੂਹ ਤੇ ਪੁਲੀਸ ਨੇ ਬਹੁਤ ਸਾਰਾ ਅਸਲਾ, ਗੁਪਤ ਰਿਪੋਰਟਾਂ ਅਤੇ ਸਾਹਿਤ ਕਬ॥ੇ ਵਿੱਚ ਕਿਰ ਲਿਆ।ਛਾਪੇਮਾਰ ਗੁਰੀਲੇ ਦਸਤੇ ਤੇ ਜਾਬਾਂਜਾਂ ਨੇ ਘਾਤ ਲਾ ਕੇ ਦੁਸ਼ਮਣ ਦੇ ਸੈਨਿਕਾਂ ਨੂੰ ਮਾਰ ਮਕਾਉਣ, ਕੁਝ ਨੂੰ ਬੰਦੀ ਬਣਾਉਣ ਅਤੇ 7 ਸੈਨਿਕ ਤੇ ਗੁਰੀਲਾ ਗਦਾਰ ਬਰਗਾਸ ਨੂੰ ਗੋਲੀ ਨਾਲ ਉਡਾ ਦਿੱਤਾ ਤੇ 14 ਸੈਨਿਕ ਬੰਦੀ ਬਣਾ ਲਏ ਗਏ। 7 ਸੈਨਿਕ ਬੁਰੀ ਤਰ੍ਹਾਂ ਫਟੜ ਹੋ ਗਏ, ਕੁਝ ਸੈਨਿਕ ਸਾਜੋ ਸਮਾਨ ਤੇ ਕੁਝ ਹਥਿਆਰ ਵੀ ਛਾਪੇਮਾਰਾਂ ਦੇ ਹੱਥ ਲੱਗ ਗਿਆ।
ਪੁਲੀਸ ਨੇ ਸੂਹੀਆਂ ਦੀ ਸੂਚਨਾਂ 'ਤੇ ਛਾਪੇਮਾਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀਆਂ ਸਰਗਰਮੀਆਂ ਤੇ ਚੌਕਸੀ ਵਧਾ ਦਿੱਤੀ। ਇਸ ਸਮੇਂ ਤਕ ਤਾਨਿਆਂ ਦੀਆਂ ਸਰਗਰਮੀਆਂ ਦਾ ਵੀ ਪੁਲੀਸ ਨੂੰ ਪਤਾ ਲੱਗ ਚੁੱਕਿਆ ਸੀ। ਪਰ ! ਕੁਝ ਛਾਪੇਮਾਰ ਗਦਾਰ ਗੁਰੀਲਿਆਂ ਨੇ ਨੇੜੇ ਤੇੜੇ ਲੁਕਾ ਕੇ ਰੱਖੇ ਹਥਿਆਰ ਅਤੇ ਖਾਣ-ਪੀਣ ਦਾ ਸਮਾਨ ਪੁਲਿਸ ਨੂੰ ਫੜਾ ਦਿੱਤਾ। ਭਾਵੇਂ ! ਪੁਲੀਸ ਨੇ ਛਾਪੇਮਾਰਾਂ ਤੇ ਸ਼ਿੰਕਜਾ ਕਸਿਆ ਹੋਇਆ ਸੀ, ਪ੍ਰੰਤੂ ਛਾਪੇਮਾਰ ਵੀ ਆਪਣੀ ਯੁੱਧ-ਨੀਤੀ ਮੁਤਾਬਿਕ ਮਾਰੋ-ਮਾਰ ਕਰਦੇ ਜਾਨਾ ਦੀ ਪ੍ਰਵਾਹ ਕੀਤੇ ਵਗੈਰ ਅੱਗੇ ਹੀ ਅੱਗੇ ਵਧਦੇ ਜਾ ਰਹੇ ਸਨ। 10 ਅਪ੍ਰੈਲ ਨੂੰ ਛਾਪੇਮਾਰਾਂ ਨੇ ਸਰਕਾਰੀ ਸੈਨਿਕਾਂ ਤੇ ਅਧਿਕਾਰੀਆਂ ਉਪਰ ਘਾਤ ਲਾ ਕੇ ਹਮਲਾ ਕਰਕੇ 7 ਸੈਨਿਕਾਂ ਨੂੰ ਮਾਰ ਦਿੱਤਾ, 5 ॥ਖਮੀ ਹੋ ਗਏ ਤੇ 24 ਬੰਦੀ ਬਣਾ ਲਏ ਗਏ। ਬੰਦੀ ਬਣਾ ਲਏ ਗਏ ਸੈਨਿਕਾਂ ਨੂੰ ਆਪਣੀ ਯੁੱਧ-ਨੀਤੀ ਅਨੁਸਾਰ ਬੰਦੀਆਂ ਅਤੇ ॥ਖਮੀਆਂ ਨੂੰ ਰਾਜਸੀ ਨੀਤੀ ਪਿਛੋਂ ਛੱਡ ਦਿੱਤਾ ਗਿਆ। ਦੁਸ਼ਮਣ ਦੇ ਹਮਲੇ ਏੇਨੇ ਤੇ॥ ਹੋ ਗਏ ਕਿ ਛਾਪੇਮਾਰਾਂ ਦੀ ਕੋਈ ਵੀ ਕਾਰਵਾਈ ਗੁਪਤ ਨਹੀਂ ਰਹੀ। ਸੈਨਿਕਾਂ ਨੂੰ ਉਨ੍ਹਾਂ ਦੇ ਹਮਲਿਆਂ ਬਾਰੇ ਪੂਰਾ-ਪੂਰਾ ਪਤਾ ਲਗ ਗਿਆ ਸੀ। ਖੁਰਾਕ, ਦਵਾਈਆਂ, ਕਪੜੇ ਤੇ ਹੋਰ ਸਮਾਨ, ਖਤਮ ਹੋ ਜਾਣ ਕਾਰਣ ਛਾਪੇਮਾਰਾਂ ਦੀ ਸਥਿਤੀ ਦਿਨੋ-ਦਿਨ ਨਿਘਰਦੀ ਜਾ ਰਹੀ ਸੀ। ਉਨ੍ਹਾਂ ਨੂੰ  ਸੈਨਿਕ ਸਾਜੋ-ਸਮਾਨ ਤੇ ਦਵਾਈਆਂ ਨਾ ਮਿਲਣ ਕਰਕੇ, ਬੀਮਾਰ ਛਾਪੇਮਾਰਾਂ ਦਾ ਇਲਾਜ ਨਾ ਹੋ ਸਕਣ ਕਾਰਣ ਉਹ ਬੇ-ਵਸ ਹੁੰਦੇ ਜਾ ਰਹੇ ਸਨ। ਦੂਸਰਾ 'ਮਨੀਲਾ-ਕਿਊਬਾ' ਨਾਲੋਂ ਸੰਪਰਕ ਵੀ ਟੁੱਟ ਗਿਆ ਸੀ। ਇਸ ਸਮੇਂ ਚੀ-ਗਾਵੇਰਾ ਦਾ ਛਾਪੇਮਾਰ ਦਸਤਾ ਜੰਗਲ ਵਿਚ ਲੁੱਕ-ਛਿੱਪ ਕੇ, ਬਿਮਾਰੀ ਤੇ ਭੁੱਖ, ਦੀ ਹਾਲਤ ਵਿਚ ਲੜ ਰਿਹਾ ਸੀ ਤੇ ਵਕਤ ਵੀ ਕੱਟ ਰਿਹਾ ਸੀ। ਉਧੱਰ ਇਹੋ ਜਿਹੇ ਮੁਸ਼ਕਿਲ ਹਲਾਤਾਂ ਵਿਚ ਤਾਨਿਆਂ ਅਡੋਲ ਆਪਣੇ ਗੁਰੀਲੇ ਦਸਤੇ ਦੇ ਛਾਪੇਮਾਰਾਂ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੀ ਅੱਗੇ ਹੀ ਵਧਦੀ ਜਾ ਰਹੀ ਸੀ। ਪੁਲੀਸ ਸੈਨਿਕਾਂ ਨੂੰ ਤਾਨਿਆ ਦੀਆਂ ਸਰਗਰਮੀਆਂ ਦਾ ਪਤਾ ਲੱਗ ਚੁੱਕਿਆ ਸੀ। ਪੁਲਿਸ, ਸੈਨਿਕ, ਦੁਸ਼ਮਣ ਤਾਨਿਆ ਨੂੰ ਫੜਨ ਲਈ ਥਾਂ-ਥਾਂ ਛਾਪੇ ਮਾਰ ਰਹੇ ਸਨ। ਪਰ ! ਉਹ ਜਾਂਬਾ॥ ਆਪਣੇ ਗੁਰੀਲੇ ਛਾਪੇਮਾਰਾਂ ਨਾਲ ਦੁਸ਼ਮਣਾ ਨਾਲ ਦੋ ਹੱਥ ਕਰਦੀ ਅੱਗੇ ਹੀ ਵੱਧਦੀ ਜਾ ਰਹੀ ਸੀ। ਹੁਣ ਪੁਲੀਸ ਸੈਨਿਕਾਂ ਕਾਰਨ ਹਰ ਪਾਸੇ ਭਗ-ਦੜ ਮੱਚ ਗਈ। ਉਨ੍ਹਾਂ ਨੂੰ ਛਾਪੇਮਾਰਾਂ ਦੀਆਂ ਸਾਰੀਆਂ ਹੀ ਗੁਪਤ ਥਾਵਾਂ ਤੇ ਕਾਰਵਾਈਆਂ ਦਾ ਪਤਾ ਚੱਲ ਗਿਆ ਸੀ। ਉਹ ਛਾਪੇਮਾਰਾਂ ਦੀ ਚਾਰੇ ਪਾਸਿਓ ਦੀ ਘੇਰਾਬੰਦੀ ਕਰਕੇ ਉਨ੍ਹਾਂ ਦੇ ਹੌਂਸਲੇ ਪਸਤ ਕਰਨਾ ਚਾਹੁੰਦੇ ਸਨ। ਪਰ ! ਓਧਰ ਛਾਪੇਮਾਰਾਂ ਦਾ ਅਸਲਾ, ਖੁਰਾਕ, ਪਾਣੀ, ਦਵਾਈਆਂ, ਗੁਪਤ ਯੰਤਰ ਨਾ ਮਿਲਣ ਕਰ ਕੇ ਆਪਸੀ ਤਾਲ-ਮੇਲ ਟੁੱਟ ਗਿਆ ਅਤੇ ਬੀਮਾਰ ਛਾਪੇਮਾਰਾਂ ਦਾ ਇਲਾਜ ਨਾ ਹੋਣ ਕਾਰਨ ਉਨ੍ਹਾਂ ਦੀ ਸਥਿਤੀ ਦਿਨੋ ਦਿਨ ਖਰਾਬ ਹੁੰਦੀ ਗਈ। ਉਨ੍ਹਾਂ ਦਾ ਕਿਊਬਾ ਮਨੀਲਾ ਨਾਲੋਂ ਵੀ ਸਬੰਧ ਟੁੱਟ ਗਿਆ।
ਤਾਨਿਆ ਦੇ ਦਸਤੇ ਲਈ ਇਹ ਸਮਾਂ ਬਹੁਤ ਹੀ ਭਿਆਨਕ ਤੇ ਦੁਖਾਂ ਨਾਲ ਭਰਿਆ ਪਿਆ ਸੀ। ਚੀ-ਗਾਵੇਰਾ ਦੇ ਛਾਪੇਮਾਰ ਦਸਤੇ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਤਾਨਿਆ ਤੇ ਉਸ ਦੇ ਛਾਪੇਮਾਰ ਦਸਤੇ ਦੇ ਗੁਰੀਲੇ 'ਕੈਲੇਮੀਨੀਆ' ਅੱਡੇ ਦੇ ਨੇੜੇ 'ਜਾਊਕਿਨ' ਵਿਖੇ ਬੋਲੀਵੀਆਂ ਫੌਜ ਦੇ ਸੈਨਿਕਾਂ ਨਾਲ ਆਪਣੀ ''॥ਿੰਦਗੀ ਮੌਤ'' ਦੀ ਲੜਾਈ ਲੜ ਰਹੇ ਸਨ। ਇਹੋ ਜਿਹੇ ਮੁਸ਼ਕਿਲ ਹਲਾਤਾਂ ਵਿਚ 'ਤਾਨਿਆ ਅਤੇ ਮੋਜਿਸ ਗਾਵੇਰਾ' ਸੱਖਤ ਬੀਮਾਰ ਹੋ ਗਏ। ਉਨ੍ਹਾਂ ਨਾਲ ਤਿੰਨ ਡਾਕਟਰ ''ਕਿਊਬਾ ਦਾ ਮਾਰੋਕ, '' ਪੀਰੂ ਦਾ ਐਲਨੀਅਰ' ਅਤੇ ਬੋਲੀਵੀਆ ਦਾ ਅਰਨੈਸਟੋ ਸਨ। ਪਰ ! ਡਾਕਟਰੀ ਸਹਾਇਤਾ ਅਤੇ ਦਵਾਈਆਂ ਨਾ ਮਿਲਣ ਕਾਰਣ ਇਨ੍ਹਾਂ ਦੀ ਹਾਲਤ ਗੰਭੀਰ ਸੀ। ਪੁਲੀਸ ਸੈਨਿਕਾਂ ਨੂੰ ਇਹ ਵੀ ਪਤਾ ਲੱਗ ਚੁਕਿਆ ਸੀ ਕਿ ''ਜਾਊਕਿਨ ਦੇ ਛਾਪੇਮਾਰ''ਦਸਤੇ ਦੇ ਮੈਂਬਰ ਘੱਟ ਹਨ। ਦੁਸ਼ਮਣ ਨੇ ਪਹਿਲਾਂ ਉਨ੍ਹਾਂ ਦੇ ਦਸਤੇ ਤੇ ਹਮਲਾ ਬੋਲਣਾ ਠੀਕ ਸਮਝਿਆ ਅਤੇ ਦੂਸਰਾ ਦਸਤਾ ਚੀ-ਗਾਵੇਰਾ ਦਾ ਸੀ, ਜਿਸ ਵਿੱਚ ਛਾਪੇਮਾਰ ॥ਿਆਦਾ ਸਨ। ਬਦਕਿਸਮਤੀ ਨੂੰ ਤਾਨਿਆ ਦੇ ਦਸਤੇ ਦਾ ਇਕ ਛਾਪਾਮਾਰ ਸੈਨਿਕਾ ਹੱਥੋਂ ਮਾਰਿਆ ਗਿਆ। ਇਸ ਤੋਂ ਪਹਿਲਾਂ ਸੈਨਿਕ ਹਮਲਾ ਕਰਦੇ ਛਾਪੇਮਾਰਾਂ ਦੇ ਇਕ ਗਦਾਰੀ ਮੈਂਬਰ ਬੋਲੀਵੀਆਈ ਪੇਪੇ ਨੇ ਗਦਾਰੀ ਕਰਕੇ ਸਰਕਾਰੀ ਸੈਨਿਕਾਂ ਨੂੰ ਤਾਨਿਆਂ ਦੇ ਛਾਪੇਮਾਰ ਦਸਤੇ ਬਾਰੇ ਦੱਸ ਦਿੱਤਾ। ਇਕ ਹੋਰ ਝੜਪ ਵਿਚ ਛਾਪੇਮਾਰ ਦਸਤੇ ਦੇ ਦੋ ਗੁਰੀਲਿਆਂ ਊ॥ਬੀਊ ਅਤੇ ਚਿੰਬੋਲੋ'' ਨੇ ਗਦਾਰੀ ਕੀਤੀ ਤੇ ਉਹ ਛਾਪੇਮਾਰ ਦਸਤੇ ਵਿਚੋਂ ਦੌੜ ਗਏ ਤੇ ਦੁਸ਼ਮਣ ਨੂੰ ਤਾਨਿਆ ਦੇ ਛਾਪੇਮਾਰਾਂ ਦੀ ਸਾਰੀ ਸਥਿਤੀ ਬੀਮਾਰ, ਭੁੱਖੇ, ਪਿਆਸੇ, ਸਰੀਰਕ ਪਖੋਂ ਨਿਰਬਲ ਹੋਣ ਦੀ ਸੂਚਨਾ ਦੇ ਦਿੱਤੀ। ਤਾਨਿਆ ਅਤੇ ਜਾਊਕਿਨ ਕੋਲ ਹੁਣ ਸਿਰਫ 10 ਛਾਪੇਮਾਰ ਗੁਰੀਲੇ ਬਾਕੀ ਰਹਿ ਗਏ ਸਨ, ਪਰ ! ਚਾਰ ਚੁਫੇਰੇ ਹੀ ਉਹ ਵੈਰੀ ਸੈਨਿਕਾ ਦੇ ਘੇਰੇ ਵਿਚ ਆਏ ਹੋਏ ਸਨ। ਤਾਨਿਆਂ ਦਾ ਛਾਪੇਮਾਰ ਦਸਤਾ ਭੁੱਖਾ-ਪਿਆਸਾ, ਬੀਮਾਰੀ ਨਾਲ ਜੂਝਦਾ ਹੋਇਆ ਡਾ: ਚੀ-ਗਾਵੇਰਾ ਦੇ ਜਥੇ ਨਾਲ ਮਿਲਣ ਦੀ ਆਸ ਵਿਚ ਸੰਘਰਸ਼ ਕਰਦਾ ਰਿਹਾ। 30 ਮਾਰਚ ਨੂੰ ਤਾਨਿਆ ਦਾ ਛਾਪਾਮਾਰ ਦਸਤਾ ਰੋ॥ ਦੀ ਤਰ੍ਹਾਂ ਹੀ 'ਰੋਜਾਸ' ਦੀ ਝੌਂਪੜੀ ਵਿੱਚ ਗਿਆ ਕਿਉਂਕਿ, ਉਨ੍ਹਾਂ ਨੂੰ ਵਿਸ਼ਵਾਸ਼ ਹੋ ਗਿਆ ਸੀ ਰੋਜਾਸ ਸਾਡਾ ਸਮਰਥਕ ਹੈ। ਕੁਝ ਸਮੇਂ ਮਗਰੋਂ ਰੋਜਾਸ ਨੂੰ ਮੁੜ ਗ੍ਰਿਫਤਾਰ ਕਰਕੇ ਪੁੱਛ-ਗਿਛ ਕਰਨ, ਇਕ ਅਮਰੀਕਾ ਦਾ ਗੁਪਤ ਸੈਟਾਂ ਸੀ.ਆਈ.ਏ. ਦਾ ਅਧਿਕਾਰੀ 'ਇਰਵਨ ਹੋਸ' ਨੇ 3000 ਡਾਲਰਾਂ ਦਾ ਲਾਲਚ ਦੇ ਕੇ ਤਾਨਿਆ ਦੇ ਦਸਤੇ ਪ੍ਰਤੀ ਸਭ ਕੁੱਝ ਪੁਛ ਲਿਆ ਤੇ ਰੋਜਾਸ ਨੇ ਉਸ ਨੂੰ ਸਭ ਕੁੱਝ ਦਸ ਦਿੱਤਾ। ਉਸ ਅਫਸਰ ਨੇ ਉਸ ਨੂੰ ਹੋਰ ਵੀ ਪੈਸਿਆਂ ਦਾ ਲਾਲਚ ਦਿੱਤਾ। ਇਸ ਲਾਲਚ ਨਾਲ ਪੁਲੀਸ ਨੇ ਰੋਜਾਸ ਨੂੰ ਛਾਪੇਮਾਰਾਂ ਦੇ ਦਸਤੇ ਨੂੰ ਫੜਾਉਣ ਲਈ ਦਬਾਉ ਪਾਇਆ ਤੇ ਉਸ ਦੇ ਘਰ ਅਗੇ ਪੁਲੀਸ ਚੌਂਕੀ ਬਿਠਾ ਦਿੱਤੀ।
ਇਕ ਦਿਨ ਇਕ ਸੈਨਿਕ ਰੋਜਾਸ ਦੀ ਝੌਂਪੜੀ 'ਚ ਉਸ ਤੋਂ ਸੂਹ ਲੈਣ ਆਇਆ ਤੇ ਉਸ ਸਮੇਂ ਹੀ ਗੁਰੀਲਾ ਛਾਪੇਮਾਰ ਦਸਤੇ ਦੇ ਮੈਂਬਰ ਰੋਜਾਸ ਦੀ ਝੌਂਪੜੀ ਵਿੱਚ ਆ ਗਏ। ਸੈਨਿਕ 'ਫਸਤੀਨ ਗਾਰਸੀਆ' ਝੌਂਪੜੀ ਦੇ ਪਏ ਕਿਵਾੜ 'ਚ ਲੁੱਕ ਗਿਆ। ਤਾਨਿਆ ਦੇ ਛਾਪਾਮਾਰ ਦਸਤੇ ਨੂੰ ਦੱਸਿਆ ਗਿਆ ਕਿ ਉਹ ਬੀਮਾਰ ਬੰਦਾ ਹੈ ? ਇਸ ਤੇ ਛਾਪੇਮਾਰਾਂ ਨੂੰ ਕੋਈ ਸ਼ੱਕ ਨਹੀ ਹੋਇਆ ਉਨ੍ਹਾਂ ਦੀ ਆਓ-ਭਗਤ ਕੀਤੀ, ਕੁਝ ਖਾਣ-ਪੀਣ ਲਈ ਦਿੱਤਾ ਤੇ ਉਸ ਨੇ ਛਾਪੇਮਾਰਾਂ ਨੂੰ ਰਾਇਉਗਰੈਡ ਨੇੜੇ ਦੀ ਥਾਂ ਦਰਿਆ ਨੂੰ ਪਾਰ ਕਰਨ ਲਈ ਸਹਾਇਤਾ ਕਰ ਕੇ ਇਕ ਲੁਕਵੀਂ ਥਾਂ ਭੇਜਣ ਦਾ ਭਰੋਸਾ ਦਿੱਤਾ ਤੇ ਛਾਪੇਮਾਰਾਂ ਨੇ ਦੂਸਰੇ ਦਿਨ ਮੁੜ ਆਉਣ ਦਾ ਵਾਅਦਾ ਕੀਤਾ ਤੇ ਕਿਹਾ ਕਿ ਉਹ ਕੁਝ ਖਾਣ-ਪੀਣ ਦਾ ਸਮਾਨ ਲੈ ਆਵੇ। ਛਾਪੇਮਾਰਾਂ ਦੇ ਜਾਣ ਮਗਰੋਂ ਰੋਜਾਸ ਨੇ ਆਪਣੇ 8 ਸਾਲ ਦੇ ਬੇਟੇ ਨੂੰ ਸੈਨਿਕਾਂ ਨੂੰ ਛਾਪੇਮਾਰਾਂ ਦੇ ਜਾਣ ਮਗਰੋਂ ਇਸ ਖੇਤਰ ਵਿਚ ਹੋਣ ਦੀ ਸੂਹ ਦਿੱਤੀ। ਇਹ ਸੂਹ ਮਿਲਣ ਤੇ ਮਾਰਿਓ ਬਰਗਾਸ ਸੈਨਿਕ ਟੁਕੜੀ ਲੈ ਕੇ ਰੋਜਾਸ ਦੀ ਝੌਂਪੜੀ ਤੇ ਪਹੁੰਚ ਗਿਆ। ਰੋਜਾਸ ਦੁਚਿਤੀ ਵਿਚ ਹੀ ਸੀ ਤਾਂ ਮਾਰਿਓ ਨੇ ਤਾੜਨਾ ਕੀਤੀ ਤੇ ਛਾਪੇਮਾਰਾਂ ਦੀ ਉਡੀਕ ਕਰਨ ਨੂੰ ਕਿਹਾ। ਰੋਜਾਸ ਨੇ ਮਾਰਿਓ ਨੂੰ ਦਰਿਆ ਦੇ ਪਾਰ ਕਰਨ ਵਾਲੇ ਘਾਟ ਤੇ ਜਾਣ ਲਈ ਕਿਹਾ ਤੇ ਆਪ ਸੈਨਿਕ ਟੁਕੜੀ ਨਾਲ ਦਰਿਆ ਦੇ ਘਾਟ ਨੇੜੇ ਝਾੜੀਆਂ ਕੋਲ ਲੁੱਕ ਕੇ ਬੈਠ ਗਿਆ। ਪੰਜ ਵਜੇ ਸ਼ਾਮ ਰੋਜਾਸ, ਤਾਨਿਆ, ਜਾਉਕਿਨ ਛਾਪੇਮਾਰ ਤੇ ਉਸ ਦੇ ਛੇ ਹੋਰ ਸਾਥੀਆਂ ਦੇ ਝੌਂਪੜੀ 'ਚ ਪੁੱਜਣ ਤੇ ਪਿਆਰ ਸਦਕਾ ''ਯੈਸੋ ਕਰਾਸਿੰਗ ਘਾਟ'' ਤੇ ਜਾ ਕੇ ਦਰਿਆ ਪਾਰ ਕਰਨ ਦੇ ਬਹਾਨੇ ਲੈ ਗਿਆ। ਬਦਕਿਸਮਤੀ ਨਾਲ ਰੋਜਾਸ ਨੇ ਪੁਲੀਸ ਨਾਲ ਰਚੀ ਸਾਜਿਸ਼ ਤਹਿਤ ਤਾਨਿਆ ਦੇ ਦਸਤੇ ਨੂੰ, ਇਹ ਭੁਚਲਾਵਾ ਦੇ ਕੇ, ਕਿ 'ਉਹ ਉਨ੍ਹਾਂ ਨੂੰ ''ਦਰਿਆ ਯੈਸੋ ਕਰਾਸਿੰਗ ਘਾਟ'' ਤੋਂ ਜਾ ਕੇ ਪਾਰ ਕਰਾ ਕੇ ਕਿਸੇ ਸੁਰੱਖਿਅਤ ਥਾਂ ਭੇਜਣ ਦਾ ਵਾਦਾ ਕੀਤਾ।ਤਾਨਿਆ ਤੇ ਉਸ ਦੇ ਗੁਰੀਲੇ ਦਸਤੇ ਦੇ ਮੈਂਬਰ ਜਿਉਂ ਹੀ ਉਸ ਯੈਸੋ ਕਰਾਸਿੰਗ ਘਾਟ ਤੇ ਪਹੁੰਚ ਕੇ ਦਰਿਆ 'ਚ  ਉਤਰੇ, ਆਪਣੇ ਹਥਿਆਰ ਉਪਰ ਚੁੱਕ ਲਏ, ਤਾਂ ਕਿ ਪਾਣੀ ਵਿਚ ਨਾ ਪੈ ਜਾਵੇ ਤੇ ਸੈਨਿਕ ਟੂਕੜੀ ਜੋ ਲੁੱਕ ਕੇ ਬੈਠੀ ਸੀ, ਨੇ ਉਨ੍ਹਾਂ ਉਪਰ ਅਨ੍ਹੇ ਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਅਚਾਨਕ ਹਮਲੇ ਨੇ, ਇਸ ਮੁਸੀਬਤ ਵਿਚ ਵੀ ਤਾਨਿਆ ਦੇ ਇਕ ਗੁਰੀਲੇ 'ਬਲੇਨਿਊ'' ਨੇ ਫਟੜ ਹੋਣ ਦੇ ਬਾਵਜੂਦ ਵੀ ਆਪਣੀ ਗੋਲੀ ਨਾਲ ਪਾਣੀ ਵਿਚੋਂ ਹੀ ਸੈਨਿਕ ਮਾਰ ਦਿੱਤਾ। ਸੈਨਿਕ ਟੁਕੜੀ ਦੀਆਂ ਗੋਲੀਆਂ ਦੀ ਬੁਛਾੜ ਮੀਂਹ ਨਾਲੋਂ ਵੀ ਤੇ॥ ਸੀ। ਪਰ ! ਛਾਪੇਮਾਰਾਂ ਨੇ ਆਪਦੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਸਖਤ ਮੁਕਾਬਲਾ ਕੀਤਾ। ਤਾਨਿਆ ਨੇ ਆਪਣੇ 6 ਸਾਥੀਆਂ ਨਾਲ ਬਹਾਦਰੀ ਨਾਲ ਲੜਦੀ ਹੋਈ ''ਰਾਇਉਗਰਾਡੇ ਦਰਿਆ'' ਦੇ ਡੂੰਘੇ ਪਾਣੀ ਵਿਚ ਅੱਠ ਗੋਲੀਆਂ ਲੱਗਣ ਨਾਲ ਸ਼ਹੀਦ ਹੋ ਗਈ। ਬਾਕੀ ਤਿੰਨ ਛਾਪੇਮਾਰਾਂ ਨੂੰ ਸੈਨਿਕਾਂ ਨੇ ਅਥਾਹ ਤੇ ਅਕਿਹ ॥ਬਰ-ਜਲਮ ਕਰਕੇ ਚੀ-ਗਾਵੇਰਾ ਦੇ ਟਿਕਾਣੇ ਦੀ ਪੁੱਛ-ਗਿਛ ਕੀਤੀ। ਇਕ ਛਾਪੇਮਾਰ 'ਪਾਕੋ' ਤੋਂ ਬਿਨ੍ਹਾਂ ਬਾਕੀ ਕਿਸੇ ਨੇ ਵੀ ਚੀ-ਗਾਵੇਰਾ ਬਾਰੇ ਨਹੀਂ ਦੱਸਿਆ। ਉਨ੍ਹਾਂ ਦੋਨੋਂ ਛਾਪੇਮਾਰਾਂ ਨੂੰ ਤਸੀਹੇ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪਾਕੋ ਨੇ ਗਦਾਰੀ ਕਰਕੇ ਚੀ-ਗਾਵੇਰਾ ਤੇ ਛਾਪੇਮਾਰ ਦਸਤੇ ਵਾਰੇ ਦਸ ਦਿੱਤਾ। ਸੈਨਿਕਾਂ ਨੇ ਉਸ  ਨੂੰ ਨਹੀ ਮਾਰਿਆ। ਬਾਕੀ ਦੋ ਨੂੰ ਸ਼ਹੀਦ ਕਰਕੇ ਉਨ੍ਹਾਂ ਛਾਪੇਮਾਰ ਬਹਾਦਰਾਂ ਦੀਆਂ ਲਾਸ਼ਾਂ ਨੂੰ ਡੂੰਘਾ ਟੋਇਆ ਪੁੱਟ ਕੇ ਦਫ਼ਨਾ ਦਿੱਤਾ। ਤਾਨਿਆ ਲਾਤੀਨੀ ਅਮਰੀਕਾ ਦੀ ॥ਾਬਾ॥ ਬਹਾਦਰ ਛਾਪੇਮਾਰ ''ਨਾਇਕਾ'' ਦੀ ਲਾਸ਼ ਕੋਈ ਬਾਰਾਂ-ਤੇਰਾਂ ਦਿਨਾਂ ਬਾਦ ਜਿਥੇ ਦਰਿਆ ਵਿਚ ਸ਼ਹੀਦ ਕੀਤਾ ਗਿਆ ਸੀ, ਤੋਂ ਤਿੰਨ-ਚਾਰ ਕਿਲੋਮੀਟਰ ਦੀ ਦੂਰੀ ਤੇ ਮਿਲੀ। ਤਾਨਿਆ ਛਾਪੇਮਾਰ ਜਾਂਬਾਂਜ ਦੀ ਲਾਸ਼ ਦੀ ਦੁਰਸਤੀ ਕਰਦਿਆਂ ''ਕਰੂਰ ॥ਾਲਿਮ ਰਾਸ਼ਟਰਪਤੀ ਬਰੈਨਤੋਸ'' ਨੇ ਆਪਣੇ ਹੈਲੀਕਾਪਟਰ ਤੇ ਰਸੀ ਨਾਲ ਬੰਨ ਕੇ 'ਗਰਾਂਡੇ ਸ਼ਹਿਰ' ਵਿਚ ਲਿਆਂਦੀ। ਪਰ ! ਉਸ ਨੂੰ ਕਿਥੇ ਦਫਨਾਇਆ ਹੈ ! ਉਸ ਦੀ ਲਾਸ਼ ਕਿੱਥੇ ਹੈ !! ਅੱਜੇ ਤੱਕ ਵੀ, ਨਾਂ ਤਾਂ ਲਾਸ਼ ਅਤੇ ਨਾਂ ਹੀ ਉਸ ਦੀ ਕਬਰ ਵਾਰੇ ਕੋਈ ਪਤਾ ਚਲਿਆ ਹੈ !!!
''ਲਾਤੀਨੀ ਅਮਰੀਕਾ ਦੀ ਬਹਾਦਰ, ਨਿਧੜਕ ਤੇ ਜਾਂਬਾ॥ (ਤਮਾਰਾ) ਤਾਨਿਆ ਦੀ ਸ਼ਹੀਦੀ ਦੀ ਗੌਰਵਮਈ ਗਾਥਾ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਲਿੱਖੀ ਗਈ ਹੈ। ਉਸ ਦੀ ਸੋਚਣੀ ਤੇ ਪਹਿਰਾ ਦੇਣ ਵਾਲੇ ਉਸ ਦੇ ਹਮਵਤਨੀ ਅੱਜ ਵੀ ਉਸ ਦੀਆਂ ਆਪਾ ਵਾਰੂ ਸੂਰਮਗਤੀ ਦੀ ਗਾਥਾ ਨੂੰ ਆਪਣੇ ਦਿਲਾਂ ਵਿਚ ਸਮੋਈ ਬੈਠੇ ਹਨ। ਉਹ ਇਕ ਉੱਘੀ ਛਾਪੇਮਾਰ ਨਾਇਕਾ, ਨਿਧੜ ਗੁਰੀਲਾ ਲੜਾਕੂ ਵਜੋਂ ਜੀਵੀ ! ਸੰਘਰਸ਼ਸ਼ੀਲ ਹੋ ਕੇ ਬਹਾਦੁਰੀ ਨਾਲ ਲੜਦੀ ਹੋਈ ਨੇ ਆਪਣੀ ॥ਿੰਦਗੀ ਨਿਛਾਵਰ ਕੀਤੀ ਤੇ ਆਪਣੇ ਛੇ ਬਹਾਦਰ ਗਰੀਲਿਆਂ ਨਾਲ ਬੜੀ ਹੀ ਸੂਰਮਗਤੀ ਨਾਲ ਦੁਸ਼ਮਣ ਦੇ ਸੈਨਿਕਾਂ ਨਾਲ ਲੜਦੀ ਰਾਇਉਗਰਾਂਡੇ ਦਰਿਆ ਦੇ ਦਲਦਲੀ ਡੂੰਘੇ ਪਾਣੀਆਂ ਵਿਚ ਅੱਠ ਗੋਲੀਆਂ ਲਗਣ ਬਾਦ ਸ਼ਹੀਦ ਹੋ ਗਈ। ਉਸ ਨਿਧੜਕ ਜਾਂਬਾ॥ ਤੇ ਗੁਰੀਲਾ ਲੜਾਕੂ ਦੀ ਸ਼ਹੀਦੀ ਦੁਨੀਆਂ ਦੀਆਂ ਇਸਤਰੀਆਂ ਲਈ ਪ੍ਰੇਰਨਾਸਰੋਤ ਹੈ। ਜਿਸ ਨੂੰa ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ ? ਜੋ ਸਮਾਜਿਕ ਪ੍ਰੀਵਰਤਨ ਲਈ ਜੀਵਨ ਦੀ ਆਹੁਤੀ ਦੇ ਕੇ ਇਕ ਸੁਪਨਾ ਸਾਡੇ ਲਈ ਛੱਡ ਗਈ ਹੈ।''

          ਰਾਜਿੰਦਰ ਕੌਰ ਚੌਹਕਾ
         ਸਾਬਕਾ ਜਨਰਲ ਸਕੱਤਰ
         ਜਨਵਾਦੀ ਇਸਤਰੀ ਸਭਾ, ਪੰਜਾਬ

Have something to say? Post your comment