Article

ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ //ਗੁਰਦਿੱਤ ਸਿੰਘ ਸੇਖੋਂ

May 23, 2019 09:08 PM

 ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੇ ਮੁੱਖ ਮੁੱਦੇ ਰਹੇ ਗਾਇਬ

ਰਾਜਨੀਤਿਕ ਪਾਰਟੀਆਂ ਦਾ ਮੁੱਖ ਕੰਮ ਮੁੱਦਿਆਂ ਤੇ ਸਿਆਸਤ ਕਰਨਾ ਹੁੰਦਾ ਹੈ।ਪਰ ਪੰਜਾਬ ਵਿੱਚ ਇਸ ਵਾਰ ਮੁੱਦਿਆਂ ਦੀ ਸਿਆਸਤ ਦੀ ਬਜਾਏ ਨਿੱਜਤਾ ਅਤੇ ਨਿੱਜੀ ਵੈਰ ਵਿਰੋਧ ਤੇ ਵਿਆਤੀਵਾਦ ਭਾਰੂ ਰਿਹਾ। ਪੰਜਾਬ ਦੇ ਪੁਰਾਣੇ ਮੁੱਦੇ ਪਾਣੀਆਂ ਦੀ ਵੰਡ, ਚੰਡੀਗੜ੍ਹ ਤੇ ਪੰਜਾਬ ਦਾ ਹੱਕ, ਸੂਬਿਆਂ ਨੂੰ ਵੱਧ ਅਧਿਕਾਰ ਦੇਣ ਵਰਗੇ ਮੁੱਦੇ ਤਾਂ ਵਿਸਾਰ ਹੀ ਦਿੱਤੇ ਗਏ।ਨਾਲ ਪੰਜਾਬ ਦੇ ਹੋਰ ਮੁੱਦੇ ਜੋ ਕਿ ਬਹੁਤ ਜ਼ਰੂਰੀ ਸਨ ਜਿਵੇਂ ਬੇਰੁਜ਼ਗਾਰੀ, ਪੰਜਾਬ ਦਾ ਗੰਧਲਾ ਹੋ ਰਿਹਾ ਪਾਣੀ, ਪੰਜਾਬ ਦੀਆਂ ਕਿਸਾਨ ਖ਼ੁਦਕੁਸ਼ੀਆਂ, ਕਿਸਾਨ ਕਰਜ਼ ਮੁਆਫੀ, ਪੰਜਾਬੀ ਭਾਸ਼ਾ ਦੀ ਨੈਸ਼ਨਲ ਪੱਧਰ ਤੇ ਘੱਟ ਰਹੀ ਤਰਜੀਹ, ਪੰਜਾਬ ਸਰਹੱਦੀ ਲੋਕਾਂ ਦੀਆਂ ਸਮੱਸਿਆਵਾਂ, ਪੰਜਾਬ ਵਿੱਚ ਵੱਧ ਰਹੀ ਨਸ਼ਿਆਂ ਦੀ ਭਰਮਾਰ, ਪੰਜਾਬ ਦੇ ਸਿੱਖਿਆ ਅਤੇ ਸਿਹਤ ਦੇ ਮਸਲੇ ਆਦਿ ਮਸਲੇ ਸਨ ਜੋ ਕਿ ਚੋਣਾਂ ਵਿੱਚ ਵਿਚਾਰੇ ਜਾਣੇ ਚਾਹੀਦੇ ਸਨ।ਪਰ ਪੰਜਾਬ ਵਿੱਚ ਪੰਜਾਬ ਦੀਆਂ ਮੋਹਰੀ ਪਾਰਟੀਆਂ ਨੇ ਇਹ ਮਸਲੇ ਅੱਖੋਂ ਪਰੋਖੇ ਰੱਖੇ। ਪੰਜਾਬ ਦੇ ਬਹੁਤ ਸਾਰੇ ਵੋਟਰਾਂ ਨੇ ਵੀ ਚੰਗੇ ਮਸਲੇ ਉਠਾਉਣ ਵਾਲੇ ਨੇਤਾਵਾਂ ਦੀ ਬਜਾਏ ਗਾਇਕਾਂ ਤੇ ਐਕਟਰਾਂ ਨੂੰ ਤਰਜੀਹ ਦਿੱਤੀ ਜਿਨ੍ਹਾਂ ਦੀ ਪੰਜਾਬ ਦੇ ਮਸਲਿਆਂ ਤੇ ਬਹੁਤੀ ਪਕੜ ਨਹੀਂ।ਉਮੀਦ ਕਰਦੇ ਹਾਂ ਕਿ ਭਵਿੱਖ ਵਿੱਚ ਕੋਈ ਪਾਰਟੀ ਜਾਂ ਨੇਤਾ ਪੰਜਾਬ ਦੇ ਹਿੱਤਾਂ ਬਾਰੇ ਸੋਚੇਗਾ ਤੇ ਪੰਜਾਬ ਦੇ ਮਸਲੇ ਕੌਮੀ ਪੱਧਰ ਤੇ ਉਠਾਵੇਗਾ।

 
                           ਆਪਜੀ ਦਾ ਵਿਸ਼ਵਾਸਪਾਤਰ
                           ਗੁਰਦਿੱਤ ਸਿੰਘ ਸੇਖੋਂ
                    ਪਿੰਡ ਤੇ ਡਾਕ ਦਲੇਲ ਸਿੰਘ ਵਾਲਾ
                 ਮੋਬਾਇਲ ਨੰਬਰ 9781172781

Have something to say? Post your comment

More Article News

'ਜੁਗਨੀ ਯਾਰਾਂ ਦੀ' ਦਾ ਪਹਿਲਾਂ ਗੀਤ 'ਦੂਰੀ' ਬਣਿਆ ਦਰਸ਼ਕਾਂ ਦੀ ਪਸੰਦ/ਸੁਰਜੀਤ ਜੱਸਲ ਮਾਰੂਥਲ ਵੱਲ ਵੱਧ ਰਿਹਾ ਪੰਜਾਬ / ਜਸਪ੍ਰੀਤ ਕੌਰ ਸੰਘਾ ਮਾਂ ਦੀ ਮਮਤਾ/ ਸੰਦੀਪ ਕੌਰ ਹਿਮਾਂਯੂੰਪੁਰਾ ਰੱਬ ਦੀ ਦਰਗਾਹ/ਸੰਦੀਪ ਕੌਰ ਹਿਮਾਂਯੂੰਪੁਰਾ ਮਿੱਠੀ ਅਵਾਜ਼ ਅਤੇ ਵੱਖਰੇ ਅੰਦਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਗਾਇਕ ਗੈਰੀ ਸੰਧੂ / ਗੁਰਪ੍ਰੀਤ ਬੱਲ ਰਾਜਪੁਰਾ ਮਹਾਨ ਕੋਸ਼ ਦੀ ਗਾਥਾ/ -ਅਮਰਜੀਤ ਸਿੰਘ ਧਵਨ ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ
-
-
-