Tuesday, September 17, 2019
FOLLOW US ON

Article

ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-ਹਰਸ਼ਦਾ ਸ਼ਾਹ

May 23, 2019 09:12 PM

ਪੇਟ ਦੀ ਅੱਗ ਤੋਂ ਤਾਂ ਬਚਿਆ ਜਾ ਸਕਦਾ ਹੈ ਪੰ੍ਰਤੂ ਹਵਸ਼ ਦੀ ਅੱਗ ਤੋਂ ਨਹੀਂ-
ਨਸ਼ਿਆਂ ਕਾਰਨ ਝੁਲਸੀ ਨੌਜਵਾਨ ਪੀੜੀ- 
ਇਸ ਅੱਗ ਦਾ ਰੌਲਾ ਤਾਂ ਬਹੁਤ ਹੈ ਪ੍ਰੰਤੂ ਕੀ ਹੇ ਅੱਗ? ਕੀ ਕਿਸੇ ਨੂੰ ਸੇਕ ਵੀ ਲੱਗਾ ਕੀ ਐਵੇ ਹੀ ਅੱਗ ਅੱਗ ਦਾ ਰੌਲਾ ਹਰ ਇਕ ਪਾਈ ਜਾਂਦਾ ਹੈ। ਪਰ ਕੀ ਇਸ ਅੱਗ ਨੂੰ  ਬੁਝਾਉਣ ਦਾ ਫਿਕਰ ਵੀ ਹੈ। ਚੈਨਲਾਂ ਤੇ ਇਸ ਅੱਗ ਦਾ ਸਿੱਧਾ ਪ੍ਰਸ਼ਰਨ ਦਿਖਾਇਆ ਜਾਂਦਾ ਹੈ । ਟੀ. ਵੀ. ਰਿਪੋਰਟਰ,ਕੈਮਰਾਮੇਨ ਹੱਥ ਵਿੱਚ ਮਾਇਕ ਫੜ ਕੇ ਤਰਾਂ ਤਰਾਂ ਕੇ ਦੇ ਸਵਾਲ ਪੁਛਣੇ ਸ਼ੁਰੂ ਕਰਦੇ ਹਨ ਕਿ ਅੱਗ ਲੱਗੀ 'ਤੇ ਤੁਹਾਨੂੰ ਕੈਸਾ ਲੱਗ ਰਿਹਾ ਹੈ। ਤੁਸੀ ਕਿਥੇ ਸੀ ਜਦੋਂ ਅੱਗ ਲੱਗੀ ? ਅੱਗ ਦਾ ਸੇਕ ਕਿੰਨਾਂ ਕੁ ਹੈ? ਪਰ ਭਾਈ ਗ਼ੱਲ ਏਸ ਅੱਗ ਦੀ ਨਹੀਂ ਨਾਂ ਸਿਧੇ ਪ੍ਰਸ਼ਾਰਨ ਦੀ ਹੈ।  ਜਿਸ ਅੱਗ ਦੀ ਮੈਂ ਗੱਲ ਕਰ ਰਿਹਾਂ ਹਾਂ ਉਹ ਅੱਗ ਹੈ ਜਿਹੜੀ ਘਰ ਘਰ ਵਿੱਚ ਹੈ। ਸਮਾਜ ਵਿੱਚ ਲੱਗੀ ਹੈ। ਅੱਗ ਹੈ ਪੈਸਾ ਕਮਾਉਣ ਦੀ ਕਿ ਕਿਵੇਂ ਪੈਸਾ ਪੁੱਠੇ -ਸਿੱਧੇ ਰਾਸਤੇ ਨਾਲ ਕਮਾਇਆ ਜਾਵੇ,ਇਹ ਅੱਗ ਅੱਜ ਕਲ ਹਰ ਰਾਜਸੀ ਮੰਤਰੀਆਂ, ਸੰਤਰੀਆਂ ਨੂੰ ਲੱਗੀ ਹੈ ਬਾਪ , ਬੇਟੇ ਨੂੰ ਲੱਗੀ ਹੈ। ਜਿਸ ਦਾ ਸੇਕ ਹਰ ਪ੍ਰਾਣੀ ਨੂੰ ਲੱਗੀ ਹੋਈ ਹੈ। ਇਹ ਅੱਗ ਬਹੁਤ ਹੀ ਭਿਆਨਕ ਹੈ। ਲਮਕਾਉਣਾ ਕੀ ਇਸ ਗੱਲ ਨੂੰ ਸਿੱਧੇ ਮਤਲਵ ਦੀ ਗ਼ੱਲ ਕਰਦੇ ਹਾਂ। ਤਾਂ ਸੁਣੋ! ਅੰਨਾ ਪੈਸਾ ਕਮਾਉਣ ਦੀ। ਕਰੋੜਾਂ ਹੀ ਲੋਕ  ਦੋ ਡੰਗ ਦੀ ਰੋਟੀ ਤੋਂ ਮੁਥਾਜ , ਦੂਜੇ ਪਾਸੇ ਲੱਖਾਂ ਨਹੀਂ ਕਰੋੜਾਂ ਨਹੀਂ ਅਰਬਾਂ ਖਰਬਾਂ ਦੀ ਦੌਲਤ ਨਜਾਇਜ਼ ਤਰੀਕੇ ਨਾਲ ਇਕੱਠੀ ਕੀਤੀ ਜਾ ਰਹੀ ਹੈ । ਘਪਲੇ ਮਹਾਂ ਘਪਲੇ ਪਰ ਅੱਜ ਤਾਂ ਉਦੋਂ ਵੀ ਵੱਡੇ ਘਪਲੇ ਹੋ ਰਹੇ ਹਨ। ਸਮਝ ਨਹੀ ਆਉਂਦਾ ਜੇ ਲੱਖਾਂ ਦੇ ਦੇਣ ਲੈਣ ਨੂੰ ਘਪਲਾ ਕਹਿੰਦੇ ਹਨ ਤਾਂ ਖਰਬਾਂ ਦੇ ਘਪਲੇ ਨੂੰ ਕੀ ਕਹੀਏ ? ਆਮ ਆਦਮੀ ਤਾਂ ਸੁਪਨੇ ਵਿਚ ਵੇਖ ਹੀ ਨਹੀ ਸਕਦਾ ਸ਼ਾਇਦ ਬੇਹੋਸ਼,  ਨਾ- ਨਾ ਦੁਨੀਆਂ ਤੋਂ ਹੀ ਉਠ ਜਾਵੇ। ਉਸ ਨੇ ਤਾਂ ਐਨੇ ਰੁਪਏ ਦੇਖੇ ਸੁਣੇ ਹੀ ਨਹੀਂ ਹੋਣੈ। ਏਸ ਪੈਸੇ ਦੀ ਅੰਨੀ ਦੌੜ ਕਾਰਨ ਦੇਸ਼ ਦਾ ਬੇੜਾ ਗਰਕ ਹੀ ਨਹੀ ਕੀਤਾ । ਬਲਕਿ ਪੂਰੇ ਦੇਸ਼ ਨੂੰ ਹੀ ਗਰਕ ਕਰਕੇ ਹੀ ਰੱਖ ਦਿੱਤਾ ਹੈ। 
ਇੱਕ ਅੱਗ ਹੋਰ? ਹੋ ਤਾਂ ਹੋਰ ਮਹਿੰਗਾਈ ਦੀ ਅੱਗ ਨੇ ਅੱਤ ਚੁੱਕ ਰੱਖੀ ਹੈ, ਗਰੀਬ ਕਿਵੇਂ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਹੈ ਦਹਾੜੀਦਾਰ ਦਹਾੜੀ ਦੇ ਪੈਸਿਆਂ ਲਈ ਵੀ ਕਈ ਕਈ ਦਿਨ ਠੇਕੇਦਾਰਾਂ ਦੇ ਹੱਥਾਂ ਵੱਲ ਵੇਖ ਰਿਹਾ ਹੁੰਦਾ ਹੈ ਜਦ ਪੈਸੇ ਮੰਗਦਾ ਹੈ ਤਾਂ ਜਵਾਬ ਮਿਲਦਾ ਹੈ ਕਿ ਤੇਰੀ ਜਾਨ ਨਿਕਲ ਦੀ ਹੈ । ਪਹਿਲੀ ਅੱਗ ਦੇ ਝੁਲਸਿਆਂ ਤੇ ਏਸ ਅੱਗ ਦਾ ਅਸਰ ਨਹੀਂ ਕਿਉਕਿ ਉਨਾਂ ਨੇ ਤਾਂ ਪੈਸੇ ਦੀ ਅੱਗ ਬੁਝਾਉ ਜਾਕੇਟ ਪਾਈ ਹੁੰਦੀ ਹੈ। ਪਰ ਆਮ ਆਦਮੀ ਏਸ ਅੱਗ ਦੇ ਸੇਕ ਨਾਲ ਬੇਹਾਲ ਹੈ। ਮੱਥੇ ਤੇ ਉਭਰੀਆਂ ਲਕੀਰਾਂ ਉਸ ਦੀ ਉਮਰ ਤੇ ਸਿਹਤ ਦੇ ਗ੍ਰਾਫ ਨੂੰ ਤੇਜੀ ਨਾਲ ਹੇਠਾਂ ਡੇਗ ਰਹੀਆਂ ਹਨ। ਸੋਨੇ ਜਾਂ ਚਾਂਦੀ ਜਿਹੀਆਂ ਵਸਤੂਆਂ ਨੂੰ ਛੱਡੋ? ਨਿੱਤ ਵਰਤੋ ਦੀਆਂ ਚੀਜ਼ਾਂ ਖੰਡ ,ਦੁੱਧ, ਪਿਆਜ, ਫਲ, ਦਵਾਈਆਂ ਫੀਸਾਂ,ਬਿਜਲੀ ਪਾਣੀ ਦੇ ਬਿੱਲ, ਤੇਲ ਗੈਸ ਪੈਟਰੋਲ ਦੀਆਂ ਕੀਮਤਾਂ ਨੂੰ ਭਿਆਨਕ ਅੱਗ ਲੱਗੀ ਹੋਈ ਹੈ। ਕਿਸ ਨੂੰ ਫਿਕਰ ਹੈ ? ਕੋਣ ਬੁਝਾਉ ਏਸ ਅੱਗ ਨੂੰ? ਬੱਸ ਕ੍ਰਿਪਾ ਕਰਕੇ ਕਿਸੇ ਮੰਤਰੀ ਸੰਤਰੀ ਨੂੰ ਨਾ ਪੁੱਛਿਓ, ਸ ਨੇ ਤਾਂ ਕੋਈ ਪੁੱਠਾ ਬਿਆਨ ਦੇ ਕੇ ਇਸ ਮੱਚਦੀ ਅੱਗ ਤੇ ਤੇਲ ਹੀ ਪਾਉਣਾ ਹੈ। 
ਫਿਰ ਅੰਨੇ ਖਰਚਿਆਂ ਦੀ ਅੱਗ। ਕਿੱਥੇ ਮਹਿੰਗਾਈ ਤੇ ਕਿੱਥੇ ਅੰਨੇ ਖਰਚੇ ? ਹੈ ਤਾਂ ਇੱਕ ਦੂਜੇ ਦੇ ਉਲਟ ਪਰ ਹੈ ਸਚਾਈ । ਲੋਕ ਵਿਆਹਾਂ ਤੇ ਕਿੰਨਾ ਖਰਚ ਕਰਦੇ ਹਨ। ਬੈਠਿਆਂ ਨੂੰ ਪਸੀਨਾ ਆਉਂਦਾ ਹੈ । ਲੱਡੂਆਂ ਦੇ ਵੰਡਣ ਤੋਂ ਸ਼ੁਰੂ ਹੋ ਕੇ ਗੱਲ ਡਰਾਈ ਫਰੂਟ, ਸੋਨੇ ਦੀਆਂ ਗਿਨੀਆਂ ਦੇ ਵੰਡਣ ਤੱਕ ਪਹੁੱਚ ਗਈ ਹੈ। ਪਕਵਾਨਾ ਦੀ ਗਿਣਤੀ ਛੱਪਣ ਭੋਗ  ਨੂੰ ਪਿਛੇ ਛੱਡਕੇ 250-300 ਦਾ ਆਂਕੜਾ ਪਾਰ ਕਰ ਗਈ ਹੈ, ਬੰਦਾ ਇਕ ਪਲੇਟ ਵਿਚ ਇਕ ਚਮਚ ਵੀ ਨਹੀ ਖਾਂਦਾ ਸਾਰਾ ਖਾਣਾ ਐਵੇ ਹੀ ਖਰਾਬ, ਕਿਸੇ ਗਰੀਬ ਦਾ ਪੇਟ ਵੀ ਨਹੀ ਭਰਦਾ। ਕਾਰਾਂ ਦੀ ਗੱਲ ਛੱਡੋਂ ਹੁਣ ਤਾਂ ਹੈਲੀਕਪਟਰ ਤੱਕ ਦਹੇਜ ਵਿੱਚ ਦਹੇਜ਼ ਵਿਚ ਦਿੱਤੇ ਜਾ ਰਹੇ ਹਨ । ਮੰਤਰੀ ਸੰਤਰੀਆਂ ਨੂੰ ਕੋਈ ਛੋਟੀ ਵੱਡੀ ਗੱਡੀ 2-4 ਲੱਖ ਦੀ ਪਸੰਦ ਹੀ ਨਹੀ ਆਉਂਦੀ 25-50 ਲੱਖ ਜਾਂ ਏਸ ਤੋਂ ਵੱਧ ਕਰੋੜਾਂ ਦੀਆਂ ਕਾਰਾਂ ਵਿਚ ਘੁੰਮਣ ਦਾ ਨਜ਼ਾਰਾ ਲੈਣ ਦਾ ਆਉਂਦੇ ਹੈ।
ਅੱਗ ਦਾ ਇੱਕ ਹੋਰ ਰੂਪ ਮਹਿੰਗੇ ਬੰਗਲਿਆਂ ਦੀ ਅੱਗ। ਆਮ ਜਨਰਲ ਲੋਕ ਘਰਾਂ ਲਈ ਏਧਰੋ ਉਧਰੋ, ਉਪਰੋ ਥੱਲੋਂ ਜੁਗਾੜ ਕਰਕੇ ਘਰ ਬਣਾਉਦੇ ਹਨ,ਪੰ੍ਰਤੂ ਕੀ ਆਖਿਆਂ ਜਾਵੇ, ਮਹਿੰਗੇ ਤੋਂ ਮਹਿੰਗੇ ਮਹਿੰਗੇ ਬੰਗਲਿਆਂ ਬਾਰੇ ਬੰਗਲੇ ਵਿੱਚ ਮਹਿੰਗਾ ਤੋਂ ਮਹਿੰਗਾ ਫਰਨੀਚਰ ਖਰੀਦਿਆ  ਜਾਂਦੇ ਹਨ। ਕੀ ਕੀ ਗੱਲ ਕਰੀਏ? ਘਰ ਵਿੱਚ ਮੀਆਂ ਬੀਵੀ ਦੋ ਜਣੇ , ਪਰ ਕੋਠੀ ਡਬਲ ਸਟੋਰੀ, ਵੱਡੀ ਸਕਰੀਨ, ਵੱਡੀ ਰਸੋਈ ਤੇ ਦਿਲ ਛੋਟਾ । ਭੈਣ ਭਾਈ, ਮਾਂ ਬਾਪ ਸਭ ਤੋਂ ਅਲੱਗ। ਮਾ ਪਿਓ ਨੂੰ ਬ੍ਰਿਧ ਆਸ਼ਰਮਾਂ ਵਿਚ ਛੱਡ ਕੇ ਆਪ ਅਰਾਮ ਦੀ ਜਿੰਦਗੀ ਜਿਉਣ ਲਈ ?
ਕਾਮਵਾਸ਼ਨਾ ਦੀ ਅੱਗ ਜ਼ੋ ਸਭ ਤੋਂ ਭੈੜੀ ਹੈ ਕਾਮ ਵਾਸ਼ਨਾਂ ਦੀ ਅੱਗ, ਬੁਰੇ ਵਿਚਾਰਾਂ ਦੀ ਅੱਗ। ਇਸ ਨੇ ਬੱਚੇ ਜਵਾਨਾਂ,ਬੁੱਢਿਆਂ ਨੂੰ ਆਪਣੀ ਜਕੜ ਵਿੱਚ ਲੈ ਰੱਖਿਆ ਹੈ। ਇਸ ਅੱਗ ਨੇ ਸਾਰੇ ਰਿਸ਼ਤੇ ਨਾਤੇ ਸ਼ਰਮ ਹਿਯਾ ਖਤਮ ਕਰ ਦਿੱਤੀ ਹੈ। ਮਾਂ ਪਿਉੁ ਧੀ ਪੁੱਤ ਦੀ ਸ਼ਰਮ ਦਾ ਸੱਤਿਆ ਨਾਸ ਕਰ ਰੱਖਿਆ ਹੈ। ਪਤਾ ਨਹੀਂ ਏਸ ਅੱਗ ਦੀ ਲਪੇਟ  ਵਿੱਚ ਕੌਣ ਕਦੋਂ ਆ ਜਾਵੇ  ਏਸ ਅੱਗ ਦੀ ਭਿਆਨਕ ਤਪਸ ਨੇ ਛੋਟੇ ਛੋਟੇ ਬੱਚਿਆਂ ਨੂੰ ਕਾਮ ਵਾਸ਼ਨਾ ਨੇ ਸ਼ਰਮ ਰਹਿਤ ਕਰ ਦਿੱਤਾ ਹੈ। 
ਮੋਹ-ਮਾਇਆ ਦੀ ਅੱਗ ਨੇ ਤਾਂ ਸਾਡਾ ਪਾਰਵਾਰਿਕ ਢਾਂਚਾ ਹੀ ਖਤਮ ਕਰ ਦਿੱਤਾ ਹੈ। ਹਰ ਕੋਈ ਆਪਣੀ ਔਲਾਦ ਦੇ ਮੋਹ ਵੱਸ ਹੋਇਆ ਪਿਆ ਹੈ। ਹਰ ਕੋਈ ਆਪਣੇ ਬੱਚਿਆਂ ਨੂੰ ਮਾਇਆ ਦੀ ਮਸ਼ੀਨ ਭਾਵ ਕਿ ਡਾਕਟਰ ਇੰਜੀਨੀਅਰ ਹੀ ਬਣਾਉਣਾ ਚਾਹੁੰਦਾ ਹੈ। ਇਸ ਉਪਰਾਲੇ ਲਈ ਰਿਸ਼ਤੇਨਾਤਿਆਂ ਦੀ ਬਲੀ ਦਿੱਤੀ ਜਾ ਰਹੀ ਹੈ। ਬੁੱਢੇ ਮਾਂ ਬਾਪ  ਦੀ ਸੇਵਾ ਕਰਨ ਦੀ ਬਜਾਏ ਆਪਣੀ ਅੋਲਾਦ ਵੱਲ ਹੀ ਨਿਗਾ ਰੱਖੀ ਜਾ ਰਹੀ ਹੈ । ਸਭ ਕੁਝ ਆਪਣੀ ਔਲਾਦ ਵਿਚ ਹੀ ਨਜਰ ਆਉਦਾ ਹੈ। ਮਾਂ ਬਾਪ ਰੋਟੀ ਪਾਣੀ ਤੋਂ ਮੁਥਾਜ ਹਨ। ਪਰ ਫਿਕਰ ਸਦਾ ਆਪਣੀ ਔਲਾਦ ਨੂੰ ਪੈਸਿਆਂ ਦੀ ਮਸ਼ੀਨ ਬਨਾਉਣ ਦਾ ਰਹਿੰਦਾ ਹੈ। ਜਦੋਂ ਅਸੀ ਆਪਣੇ ਮਾਂ ਬਾਪ ਨੂੰ ਭੁੱਲ ਕੇ ਬੱਚਿਆਂ ਵੱਲ ਦੇਖਾਂਗੇ ਤਾਂ ਸਾਡੇ ਬੱਚੇ ਸਾਨੂੰ ਭੁੱਲ ਕੇ ਆਪਣੇ ਬੱਚਿਆਂ ਵੱਲ ਹੀ ਦੇਖਣਗੇ ਇਹ ਸਿਲਸਿਲਾ ਇਸ ਤਰਾਂ ਚਲਦਾ ਰਹੇਗਾ ਤੇ ਮਾਂ ਬਾਪ ਵਿਸਾਰੇ ਜਾਂਦੇ ਰਹਿਣਗੇ।  
    ਨਸ਼ਾ:-ਹੁਣ ਹੋਰ ਨਸ਼ੇ ਦੀ ਅੱਗ ਨੇ ਪਰਿਵਾਰਾਂ ਦੇ ਪਰਿਵਾਰ ਨਸ਼ਟ ਕਰਕੇ ਰੱਖ ਦਿੱਤੇ ਹਨ। ਨਸ਼ਾ ਵੇਚਣ ਵਾਲੇ ਹਰ ਇਕ ਨਾਤੇ ਨੂੰ ਤੋੜਕੇ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਲਾ ਕੇ ਨਰਕ ਭਰੀ ਜਿੰਦਗੀ ਜਿਉਣ ਲਈ ਮਜਬੂਰ ਕਰ ਰਹੇ ਹਨ। ਇਨਾਂ ਨੂੰ ਪੈਸਿਆਂ ਤੋਂ ਸਵਾਏ ਕੁਝ ਹੋਰ ਨਹੀ ਦਿੱਸਦਾ। ਹੁਣ ਤਾਂਜਾ ਆਲ ਇੰਡੀਆ ਹਿੰਸਟੀਚਿਊਟ ਆਫ਼ ਮੈਡੀਕਲ ਸਾਇੰਸ ਏਮਜ਼ ਵਲੋਂ ਪੰਜਾਬ ਦੇ 10 ਪ੍ਰਮੁੱਖ ਸ਼ਹਿਰਾਂ ਵਿਚ ਕਰਵਾਏ ਸਰਵੇਖਣ ਅਨੁਸਾਰ ਪ੍ਰਦੇਸ਼ ਵਿਚ ਸਾਲਾਨਾ ਨਸ਼ਿਆਂ ਦੀ 7500 ਕਰੋੜ ਦੀ ਖਪਤ ਹੋ ਰਹੀ ਹੈ,ਜੋ ਕਿ ਦੁਨੀਆਂ 'ਚ ਸਭ ਤੋਂ ਜਿਆਦਾਂ ਹੈ। ਉਨਾਂ ਅਨੁਸਾਰ 76 ਪ੍ਰਤੀਸ਼ਤ 18 ਤੋਂ 35 ਸਾਲ ਦੇ ਨੌਜਵਾਨ ਨਸ਼ਿਆਂ ਦੀ ਵਰਤੋਂ ਕਰ ਰਹੇ ਹਨ, ਜਦਕਿ 56 ਫੀਸਦੀ ਖ਼ਪਤ ਦਿਹਾਤੀ ਖੇਤਰਾਂ ਵਿਚ ,27 ਫੀਸਦੀਂ ਮਜ਼ਦੂਰਾਂ ਵਿਚ ਅਤੇ 15 ਫੀਸਦੀਂ ਅਮੀਰ ਵਿਅਕਤੀ ਕਰ ਰਹੇ ਹਨ, ਜਿਸ ਦੀ ਵਰਤੋਂਂ ਨਾਲ 8 ਲੱਖ 60 ਹਜ਼ਾਰ ਵੱਖ ਵੱਖ ਨਸ਼ਿਆਂ ਦੇ ਆਦੀ ਬਣ ਚੁੱਕੇ ਹਨ, ਆਪ ਖੁਦ ਹੀ ਸਚੋਂ ਕਿ ਸਰਕਾਰ ਨੂੰ ਇਸ ਨਾਲ ਕਿੰਨੇ ਕਰੋੜ ਦੀ ਸਾਲਾਨਾ ਆਮਦਨ ਹੋ ਰਹੀ ਹੈ। ਕਿਸੇ ਵੀ ਰਾਜਸੀ ਪਾਰਟੀ ਵਲੋਂ ਹੁਣ ਤੱਕ ਇਨਾਂ ਨਸ਼ਿਆਂ ਦੇ ਖਾਤਮੇ ਲਈ ਕੋਈ ਠੋਸ ਕਦਮ ਨਹੀ ਚੁੱਕਿਆ ਗਿਆ ਜਦਕਿ ਹਰ ਇਕ ਰਾਜਸੀ ਪਾਰਟੀ ਨਸ਼ਿਆਂ ਦੇ ਖਾਤਮੇ ਲਈ ਦਹਾਈ ਪਾ ਰਹੀ ਹੈ।  ਪੰਜਾਬ ਸਰਕਾਰ ਵਲੋਂ ਇਕ ਉਪਰਾਲਾ ਕੀਤਾ ਜਾ ਰਿਹਾ ਹੈ ਨਸ਼ੇ ਦੀ ਜੜ ਨੂੰ ਖ਼ਤਮ ਕਰਨਾ ਹੈ ਕਿ ਉਨਾਂ ਮਾਵਾਂ ਦੇ ਪੁੱਤ ਜੋ ਨਸ਼ਾ ਕਰਕੇ ਦੁਨੀਆਂ ਨੂੰ ਅਲਵਿਦਾ ਕਹਿ ਚੁੱਕੇ ਹਨ ਕਿ ਉਹ ਵਾਪਸ ਆ ਜਾਣਗੇ। ਇਸ ਤੋਂ ਇਲਾਵਾ ਇੰਟਰਨੈਂਟ ਅਤੇ ਸੋਸ਼ਲ ਮੀਡੀਆਂ ਵਲੋਂ ਵੱਖ ਵੱਖ ਧਰਮਾਂ ਵਿੱਚ ਨਫਰਤ ਭੜਕਾਉਣ ਵਾਲੀਆਂ ਵੈਬਸਾਈਟਾਂ ਵੀ ਸ਼ਰੇਆਮ ਚੱਲ ਰਹੀਆਂ ਹਨ। ਇਹ ਵੈਬਸਾਈਟਾਂ ਧਰਮ ਦੇ ਆਧਾਰ ਉਤੇ, ਜਾਤ-ਪਾਤ ਦੇ ਆਧਾਰ 'ਤੇ, ਨਸਲ ਦੇ ਆਧਾਰ 'ਤੇ ਚੱਲ ਰਹੀਆਂਂ ਹਨ ਜੋ ਕਿ ਦੂਜੇ ਧਰਮਾਂ, ਦੂਜੀਆਂ ਜਾਤਾਂ ਅਤੇ ਦੂਜੀਆਂ  ਨਸਲਾਂ ਖਿਲਾਫ ਨਫਰਤ ਫੈਲਾਉਂਦੀਆਂ ਹਨ। ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਵੈਬਸਾਈਟਾਂ ਦੀ ਗਿਣਤੀ ਵੀ ਲਗਾਤਾਰ ਵਧਦੀ ਜਾ ਰਹੀ ਹੈ । ਇਕ ਅਖ਼ਬਾਰ ਸ਼ੁਰੂ ਕਰਨੀ ਹੋਵੇ ਤਾਂ ਭਾਰਤ ਵਿਚ ਇਸ ਨੂੰ ਰਜਿਸਟਰਡ ਕਰਨ ਲਈ ਕਾਫੀ ਲੰਮਾ ਸਮਾਂ ਲੱਗ ਜਾਂਦਾ ਹੈ ਪਰ ਵੈਬਸਾਈਟ ਰਜਿਸਟਰਡ ਕਰਾਉਣ ਲਈ ਸਿਰਫ ਘੰਟੇ ਹੀ ਲੱਗਦੇ ਹਨ। ਇਕ ਹੋਰ ਵੱਡੀ ਗੱਲ ਇਹ ਹੈ ਕਿ ਇਹ ਰਜਿਸਟ੍ਰੇਸ਼ਨ ਭਾਰਤ ਤੋਂ ਬਾਹਰ ਕਰਵਾ ਸਭ ਕੁਝ ਸ਼ਰੇਆਮ ਕੀਤਾ ਜਾ ਸਕਦਾ ਹੈ।ਇਹੀ ਕਾਰਨ ਹੈ ਕਿ ਅਸ਼ਲੀਲ ਅਤੇ ਨਫਰਤ ਫੈਲਾਉਣ ਵਾਲੀਆਂਂ ਵੈਬਸਾਈਟਾਂ ਨੂੰ ਰੋਕਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਗਿਆ ਹੈ। ਇਹ ਵੈਬਸਾਈਟਾਂ ਸਿਰਫ ਭਾਰਤ ਵਿਚ ਬੱਚਿਆਂ ਦਾ ਚਰਿੱਤਰ ਖਰਾਬ ਕਰਨ ਦਾ ਕਾਰਨ ਨਹੀਂ ਬਣ ਰਹੀਆਂ ਬਲਕਿ ਦੁਨੀਆ ਭਰ ਵਿਚ ਲੋਕ ਇਹਨਾਂ ਤੋਂ ਚਿੰਤਤ ਹਨ।ਇਸ ਵਕਤ ਪਾਕਿਸਤਾਨ ਵੱਲੋਂ ਵੀ ਭਾਰਤ ਅੰਦਰ ਵੱਧ ਤੋਂ ਵੱਧ ਅਸ਼ਲੀਲਤਾ ਪਰੋਸਣ ਦੀ ਕੋਝੀ ਕੋਸ਼ਿਸ ਕੀਤੀ ਜਾ ਰਹੀ ਹੈ। ਇਹ ਸਾਰਾ ਨੰਗਾ ਨਾਚ ਪੰਜਾਬੀ ਗਾਣਿਆਂ  'ਤੇ ਕੀਤਾ ਜਾਂਦਾ ਹੈ।ਅਜਿਹੀਆਂ ਸੀਡੀਆਂ ਦੀ ਪੰਜਾਬ ਅੰਦਰ ਬਹੁਤ ਭਰਮਾਰ ਹੈ। ਪੈਸਿਆਂ ਦੇ ਲਾਲਚੀ ਇਸ ਧੰਦੇ ਨਾਲ ਵੱਡੀ ਪੱਧਰ ਤੇ ਜੁੜੇ ਹੋਏ ਹਨ।ਉਹਨਾਂ  ਵੱਲੋਂ ਇਹਨਾਂ ਸੀਡੀਆਂ  ਨੂੰ ਤਿਆਰ ਕਰਕੇ ਪੂਰੇ ਭਾਰਤ ਅੰਦਰ ਵੱਡੀ ਪੱਧਰ ਤੇ ਰਲੀਜ ਕੀਤਾ ਜਾ ਰਿਹਾ ਹੈ।ਇਹ ਸਮੱਗਰੀ ਸੀਡੀਆਂਂ ਦੇ ਨਾਲ ਨਾਲ ਇੰਟਨੇੱਟ ਤੇ ਵੀ ਵੱਡੀ ਪੱਧਰ ਤੇ ਪਰੋਸੀ ਜਾ ਰਹੀ ਹੈ।ਇੰਟਰਨੇੱਟ ਤੇ ਵੀ ਇਹਨਾਂ ਪਾਕਿਸਤਾਂਨੀ ਅਸ਼ਲੀਲ ਮੁਜਰੇ ਦੀਆਂ ਝਲਕੀਆਂ ਸੈਂਕੜਿਆਂ ਦੀ ਗਿਣਤੀ ਵਿੱਚ ਮੋਜੂਦ ਹੈ। ਇੰਟਰਨੈਟ ਨੇ ਭਾਵੇਂ ਲੋਕਾਂ ਨੂੰ ਬਹੁਤ ਜ਼ਿਆਦਾ ਨਜ਼ਦੀਕ ਲੈ ਆਂਦਾ ਹੈ ਪਰ ਇਸ ਦੇ ਨਾਲ-ਨਾਲ ਇਸ ਦੇ ਜਿਹੜੇ ਨਾਂਹ-ਪੱਖੀ ਪ੍ਰਭਾਵ ਹਨ, ਉਹ ਹੋਰ ਵੀ ਜ਼ਿਆਦਾ ਪ੍ਰਬੱਲ ਹਨ। ਇਸ ਸਬੰਧ ਵਿਚ ਇਕੱਲਾ ਭਾਰਤ ਕੁਝ ਨਹੀਂ ਕਰ ਸਕਦਾ। ਜਿਵੇਂ ਹੋਰ ਸਮੱਸਿਆਵਾਂ ਨਾਲ ਨਜਿੱਠਣ ਲਈ ਦੁਨੀਆ ਵਿਚ ਵੱਡੀਆਂ  ਸੰਸਥਾਵਾਂ ਜਾਂ ਮੰਚ ਬਣਦੇ ਹਨ, ਉਸੇ ਪ੍ਰਕਾਰ ਇਸ ਸਮੱਸਿਆ ਦੇ ਹੱਲ ਲਈ ਵੀ ਵੱਡੀਆਂ ਸੰਸਥਾਵਾਂ ਬਣਨੀਆਂ  ਚਾਹੀਦੀਆਂ ਹਨ
 
ਹਰਸ਼ਦਾ ਸ਼ਾਹ

Have something to say? Post your comment