Tuesday, September 17, 2019
FOLLOW US ON

Poem

ਪਤਾ ਨਹੀਂ ਕਿੰਞ ਆਖੇ ਜ਼ਮਾਨਾ //ਸਿਮਰ

May 23, 2019 09:15 PM

ਪਤਾ ਨਹੀਂ ਕਿੰਞ ਆਖੇ ਜ਼ਮਾਨਾ 
ਕੁੜੀਆਂ ਤੇ ਚਿੜੀਆਂ ਨੇ
ਇਕ ਸਮਾਨ

ਤੇ ਵਾਂਗਰ ਚਿੜੀਆਂ ਉੱਡ ਜਾਵਣ
ਏਹ ਆਪਣੇ ਆਲਣਿਆਂ ਨੂੰ
ਵਸਾ ਲੈਣ ਇਕ ਨਵੀਂ 
ਦੁਨੀਆਂ ਹੋਰ ਲੈ ਸੁਪਨੇ ਲੱਖ ਹਜ਼ਾਰ
ਕੁੜੀਆਂ ਤੇ ਚਿੜੀਆਂ 
ਆਖਣ ਇਕ ਸਮਾਨ 

ਮੈਨੂੰ ਨਾ ਜਾਪਣ
ਕੁੜੀਆਂ ਤੇ ਚਿੜੀਆਂ 
ਇਕ ਵਾਂਗ

ਚਿੜੀਆਂ ਤੇ ਫੇਰ ਵੀ ਚੰਗੀਆਂ
ਉੱਡ ਲੈਵਣ ਚਾਹਤ ਚ 
ਤੇ ਮਾਪਣ ਆਪਣੇ ਖੰਭੀਂ
ਏਹ ਆਸਮਾਨ 
ਪਰ 
ਕੁੜੀਆਂ ਨਾ ਉੱਡ ਪਾਉਣ
ਦਫ਼ਨ ਕਰ ਲੈਣ ਅਰਮਾਨ
ਬਾਲ ਲੈਣ ਸਿਵੇ 
ਆਪਣੇ ਅਰਮਾਨੀ ਖੰਭਾਂ ਦੇ
ਅੰਦਰੇ ਹੀ ਅੰਦਰ
ਸੁਲਗਦੀਆਂ ਧੁਖਦੀਆਂ
ਮੁਕਾ ਅਰਮਾਨਾਂ ਨੂੰ
ਕਰਦੀਆਂ ਪੂਰੀ ਲੋਕ ਲਾਜ 

ਪਤਾ ਨਹੀਂ ਕਿੰਞ ਸਮਝਣ ਏਹ
ਚਿੜੀਆਂ ਤੇ ਕੁੜੀਆਂ 
ਇਕ ਸਮਾਨ 

ਕਿੰਞ ਆਖਾਂ 
ਕੁੜੀਆਂ ਨੇ ਚਿੜੀਆਂ
 ,ਸਿਮਰ

Have something to say? Post your comment