Tuesday, September 17, 2019
FOLLOW US ON

Poem

•••••••• ਗਜਲ ••••••••••• ਬਲਜਿੰਦਰ ਕੌਰ ਕਲਸੀ

May 25, 2019 03:03 AM
ਬਲਜਿੰਦਰ ਕੌਰ ਕਲਸੀ

•••••••• ਗਜਲ •••••••••••
ਪਿਆਰ ਚ ਮੈਨੂੰ ਐਨਾ ਸੁਰਖ ਸਜਾ  ਦੇਵੋ।
ਚੜਦੇ ਸੂਰਜ ਵਰਗਾ ਰੰਗ ਚੜਾ ਦੇਵੋ।

ਸਾਰੀ  ਜਿਦੰਗੀ  ਲਟ  ਲਟ  ਬਲਣਾ ਚਾਹੁੰਦਾ ਹਾਂ 
ਇਸ  ਦੀਵੇ  ਵਿੱਚ  ਤੇਲ  ਦੁੱਖਾਂ ਦਾ   ਪਾ  ਦੇਵੋ।

ਪਹੁੰਚ ਮੇਰੀ ਇਨਸਾਨਾਂ ਤਕ ਹੀ ਕਾਇਮ ਰਹੇ
ਮੰਦਿਰ  ਮਸਜਿਦ  ਸਾਰਾ  ਕੁਝ ਭੁਲਾ ਦੇਵੋ।

ਹਰ ਵੇਲੇ ਨਾ ਯਾਦ ਵਿਸਰੇ ਜਿਨ੍ਹਾਂ ਦੀ
ਉਨ੍ਹਾਂ  ਨੂੰ  ਵੀ  ਮੇਰੀ ਯਾਦ ਕਰਾ ਦੇਵੋ।

ਰਾਹ  ਜਾਂਦੇ  ਨੂੰ  ਸਾਰੇ  ਪੱਥਰ  ਨਹੀ ਚੁਕਦੇ
ਇਸ  ਪਾਗਲ  ਨੂੰ ਪਾਗਲ ਹੋਰ ਬਣਾ ਦੇਵੋ।

ਤਨ ਧੋਵਣ ਦੀ ਜਿਦਾ ਜਾਚ ਸਿਖਾਈ ਏ
ਮਨ ਧੋਵਣ ਦੀ ਉਦਾ ਜਾਚ ਸਿਖਾ ਦੇਵੋ।

ਜਿਸਨੂੰ ਪੜਕੇ ਹਰ ਮਨ ਅੰਦਰ  ਵੈਰ ਘਟੇ
ਮਾਨਵਤਾ ਨੂੰ ਐਸਾ ਹਰਫ ਪੜਾ ਦੇਵੋ ।

ਜਿਸਨੇ  ਹੁਣ  ਤੱਕ  ਸੇਜ  ਸੂਲਾਂ  ਦੀ ਮਾਣੀ ਹੈ
ਉਸ ਟਾਹਣੀ ਦੀ ਝੋਲੀ ਵੀ ਫੁੱਲ ਪਾ ਦੇਵੋ।


                         
                             ਬਲਜਿੰਦਰ ਕੌਰ ਕਲਸੀ
                              8872809601

Have something to say? Post your comment