Poem

ਮੌਸਮ ਵੋਟਾਂ ਦਾ//ਸੁਖਦੇਵ ਸਿੰਘ ਔਲਖ

May 25, 2019 09:52 PM
 

ਸਾਡੇ ਬੰਦੇ ਜਿੱਤ ਗਏ ਬਾਕੀ ਹੋਏ ਨੇ ਢੇਰ ਮੌਸਮ ਵੋਟਾਂ ਦਾ ।
ਨਾ ਬੀਜੀ ਨਾ ਹੀ ਵੱਡੀ ਬੜਾ ਕੀਤਾ ਹੇਰ ਫੇਰ ਮੌਸਮ ਵੋਟਾਂ ਦਾ ।।

ਭਰਮ ਜਾਲ ਭੜਕਾਊ ਨਾਹਰੇ ਕੁਰਸੀ ਲਈ ਨੇ ਵਰਤੇ ਅਸੀਂ
ਦਿਨ ਦਿਹਾੜੇ।
ਹਰ ਥਾਂ ਤੇ ਸਿੱਕਾ ਚੱਲਣਾ ਗੱਜਾਂਗੇ ਬਣ ਕੇ ਸ਼ੇਰ ਮੌਸਮ ਵੋਟਾਂ ਦਾ ।

ਗੁੜ ਨਾਲੋਂ ਮਿੱਠੀ ਗਰਜ ਸਭ ਨੂੰ ਬਾਪੂ ਕਹਿੰਦੇ ਹੈ ਸੱਚ ਸਮੇਂ ਦਾ। ਬਗੈਰ ਲੋੜੋਂ ਕਦ ਖਾਦੇ ਜੂਠੇ ਕਿਸੇ ਦੇ ਬੇਰ ਮੌਸਮ ਵੋਟਾਂ ਦਾ ।।

ਪੰਜ ਸਾਲ ਲੋਕ ਨਿਮਾਣੇ ਸ਼ਕਲ ਸਾਡੀ ਨੂੰ ਤਰਸਣ ਹੱਥ ਅਸੀਂ ਨ ਆਏ ।
ਚੋਣਾਂ ਦਾ ਬਿਗਲ ਵੱਜਦਿਆਂ ਰਾਤਾਂ ਨ ਲਾਉਂਦੇ ਦੇਰ ਮੌਸਮ ਵੋਟਾਂ ਦਾ।।

ਸਾਧਾਂ ਚੋਰਾਂ ਨੇ ਰਲਕੇ ਚੌਕੀਦਾਰ ਬਿਠਾਇਆ ਮਹਿਲਾਂ ਦੀ ਰਾਖੀ।
ਕਿਸ ਕਿਸ ਨੇ ਹੱਥ ਰੰਗਣੇ ਕਿਹੜੇ ਲੈਣੇ ਨੇ ਘੇਰ ਮੌਸਮ ਵੋਟਾਂ ਦਾ ।।

ਲੋਕ ਮਨਾਂ ਦੇ ਗੁੱਸੇ ਨੇ ਆਪਣਿਆਂ ਦੇ ਰੋਸੇ ਨੇ ਕਦ ਗੁੱਝੇ ਰਹਿਣਾ।
ਇਹ ਬਾਜ਼ੀ ਪਲਟਣ ਲੱਗੇ ਲਾਉਂਦੇ ਨਹੀਂਓਂ ਦੇਰ ਮੌਸਮ ਵੋਟਾਂ ਦਾ ।।

ਜਿੱਤਾਂ ਹਾਰਾਂ ਕਰ ਪਾਸੇ ਜ਼ਿੰਦਗੀ ਦੇ ਰੰਗ ਤਮਾਸ਼ੇ ਬਦਲੀ ਚੱਲ ਖਾਸੇ।
ਗਮ ਛੱਡਕੇ ਲੁੱਟ ਬਹਾਰਾਂ ਔਲਖ ਬਣ ਕੇ ਤੂੰ ਦਲੇਰ ਮੌਸਮ ਵੋਟਾਂ ਦਾ ।।
                                      ਸ਼ੇਰਪੁਰ (ਸੰਗਰੂਰ)
                                       9464770121
Have something to say? Post your comment