News

ਭਗਵੰਤ ਮਾਨ ਨੇ ਦੂਜੀ ਵਾਰ ਜਿੱਤਕੇ ਸਰਟੀਫਿਕੇਟ ਸ਼ਹੀਦ ਭਗਤ ਸਿੰਘ ਦੇ ਚਰਨਾਂ 'ਚ ਰੱਖਿਆਂ

May 25, 2019 09:53 PM
 

 ਕਿਹਾ - ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ , ਸੰਸਦ ਚ  ਚੁਕਾਂਗਾ  ਮੁੱਦਾ - ਭਵਗੰਤ ਮਾਨ

ਖਟਕੜ ਕਲਾਂ/ ਸ਼ੇਰਪੁਰ, 25 ਮਈ ( ਹਰਜੀਤ ਕਾਤਿਲ ) - ਲੋਕ ਸਭਾ ਹਲਕਾ ਸੰਗਰੂਰ ਤੋਂ ਦੂਜੀ ਵਾਰ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਤੇਜ ਤਰਾਰ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਦੂਜੀ ਵਾਰ ਜਿੱਤ ਦਾ ਸਰਟੀਫਿਕੇਟ ਸ਼ਹੀਦ ਭਗਤ ਸਿੰਘ ਦੇ ਚਰਨਾਂ ਵਿੱਚ ਰੱਖਣ ਲਈ ਅੱਜ ਆਪਣਾ ਕਾਫਲਾ ਸੰਗਰੂਰ ਤੋਂ ਖੜਕੜ ਕਲਾਂ ਲਈ ਰਵਾਨਾ ਕਰਦਿਆਂ ਇਨਕਾਲਬ ਜ਼ਿੰਦਾਬਾਦ ਦਾ ਨਾਅਰਾ ਲਗਾਇਆ। ਇੱਥੇ ਇਹ ਗੱਲ ਜਿਕਰਯੋਗ ਹੈ ਕਿ ਭਗਵੰਤ ਮਾਨ ਸਮੇਤ ਉਹਨਾਂ ਨਾਲ ਗਏ ਵੱਡੀ ਗਿਣਤੀ ਨੌਜਵਾਨਾਂ ਨੇ ਮਾਨ ਦੇ ਸੱਦੇ 'ਤੇ ਬਸੰਤੀ ਰੰਗ (ਸਰੋਂ ਫੁੱਲਾਂ) ਦੀਆਂ ਸੁੰਦਰ ਦਸਤਾਰਾਂ ਸਜਾਈਆਂ ਹੋਈਆਂ ਸਨ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੁੱਜਕੇ ਆਪਣੀ ਜਿੱਤ ਦਾ ਸਰਟੀਫਿਕੇਟ ਸ਼ਹੀਦ ਭਗਤ ਸਿੰਘ ਦੇ ਚਰਨਾਂ ਵਿੱਚ ਰੱਖਿਆ ਅਤੇ ਸਜਦਾ ਕੀਤਾ। ਉਹਨਾਂ ਇਸ ਮੌਕੇ ਦੋ ਮਿੰਟ ਦਾ ਮੌਨ ਧਾਰਨ ਕਰਦੇ ਹੋਏ ਸ਼ਹੀਦ ਭਗਤ ਸਿੰਘ ਨੂੰ ਆਪਣੇ ਵੱਲੋਂ ਸ਼ਰਧਾਜਲੀ ਭੇਂਟ ਕੀਤੀ ਅਤੇ ਸ਼ਹੀਦਾ ਦੇ ਦਰਸਾਏ ਮਾਰਗ 'ਤੇ ਚੱਲਣ ਦਾ ਅਹਿਦ ਕੀਤਾ। ਸ਼੍ਰੀ ਮਾਨ ਨੇ ਸਪੱਸ਼ਟ ਸ਼ਬਦਾ ਵਿੱਚ ਸੰਬੋਧਨ ਹੁੰਦਿਆ ਕਿਹਾ ਕਿ ਉਹ ਅੱਜ ਇੱਥੇ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਗੱਲ ਨਹੀਂ ਕਰਨਗੇ ਕਿਉਂਕਿ ਰਾਜਨੀਤਿਕ ਗੱਲਾਂ ਇਹਨਾਂ ਸ਼ਹੀਦਾ ਦੇ ਹਾਣ ਦੀਆਂ ਨਹੀਂ ਹਨ। ਮਾਨ ਨੇ ਕਿਹਾ ਕਿ ਜ਼ਿਨ੍ਹਾਂ ਗੋਰਿਆਂ ਨੂੰ ਭਜਾਉਣ ਲਈ ਸ਼ਹੀਦ ਭਗਤ ਸਿੰਘ ਵਰਗੇ ਯੋਧਿਆਂ ਨੇ ਕੁਰਬਾਨੀਆਂ ਕੀਤੀਆਂ, ਅੱਜ ਉਹਨਾਂ ਗੋਰਿਆ ਦੇ ਮੁਲਕਾਂ ਵਿੱਚ ਦਿਹਾੜੀਆਂ ਕਰਨ ਲਈ ਸਾਡੇ ਨੌਜਵਾਨ ਲੱਖਾਂ, ਕਰੋੜਾਂ ਰੁਪਏ ਖਰਚ ਕਰਕੇ ਭੱਜ ਰਹੇ ਹਨ। ਕਿਉਂਕਿ ਦੇਸ਼ ਆਜਾਦ ਹੋਣ ਦੇ 72 ਸਾਲਾ ਬਾਅਦ ਵੀ ਸਾਡੇ ਲੀਡਰਾਂ ਨੇ ਨੌਜਵਾਨਾਂ ਨੂੰ ਰੋਜਗਾਰ ਦੇਣ ਪ੍ਰਤੀ ਸੁਹਿਰਦਤਾ ਨਹੀਂ ਦਿਖਾਈ। ਉਹਨਾਂ ਅੱਗੇ ਕਿਹਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਕੌਮੀ ਸ਼ਹੀਦਾਂ ਦਾ ਦਰਜਾ ਦਿਵਾਉਣ ਲਈ ਉਹ ਲੋਕ ਸਭਾ ਵਿੱਚ ਮੁੱਦਾ ਰੱਖਣਗੇ। ਮ੍ਰਿਤਕ ਦੀ ਲਾਸ਼ ਵਿਦੇਸ਼ ਤੋਂ ਮੰਗਵਾਉਣ ਲਈ ਪਰਿਵਾਰ ਮਿਲਿਆਂ ਮਾਨ ਨੂੰ -   ਇਸ ਮੌਕੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਇੱਕ ਪਰਿਵਾਰ ਵੱਲੋਂ ਵਿਦੇਸ਼ਾ ਵਿੱਚ ਰੋਜ਼ੀ-ਰੋਟੀ ਕਮਾਉਣ ਲਈ ਗਏ ਹੋਏ ਨੌਜਵਾਨ ਦੀ ਵਿਦੇਸ਼ ਵਿੱਚ ਮੌਤ ਹੋ ਜਾਣ ਕਾਰਨ ਮ੍ਰਿਤਕ ਦੀ ਲਾਸ਼ ਮੰਗਵਾਉਣ ਲਈ ਫਰਿਆਦ ਕੀਤੀ। ਜਿਸ ਤੇ ਸ਼੍ਰੀ ਮਾਨ ਨੇ ਪਰਿਵਾਰਕ ਮੈਂਬਰਾਂ ਨੂੰ ਮ੍ਰਿਤਕ ਦਾ ਪਾਸਪੋਰਟ ਦੀ ਕਾਪੀ ਅਤੇ ਉਸਦੇ ਕਿਸੇ ਮਿੱਤਰ ਦਾ ਸੰਪਰਕ ਨੰਬਰ ਦੇਣ ਲਈ ਕਿਹਾ ਅਤੇ ਭਰੋਸ਼ਾ ਦਿਵਾਇਆ ਕਿ ਉਹ ਮ੍ਰਿਤਕ ਦੀ ਲਾਸ਼ ਵਤਨ ਵਾਪਸੀ ਲਈ ਹਰ ਸੰਭਵ ਯਤਨ ਕਰਨਗੇ। ਮਾਨ ਨੇ ਕਿਹਾ ਕਿ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਹੀ ਦੇਸ਼ ਦੀ ਜਵਾਨੀ ਵਿਦੇਸ਼ਾ ਵਿੱਚ ਰੁਲ ਰਹੀ ਹੈ।  ਖੇੜੀ ਕਲਾਂ ਤੋਂ ਗਏ ਗਏ ਨੌਜਵਾਨ- ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਖੇੜੀ ਕਲਾਂ ਤੋਂ ਅੱਜ ਸਵੇਰੇ ਵੱਡੀ ਗਿਣਤੀ ਨੌਜਵਾਨਾ ਦਾ ਕਾਫਲਾ ਬਸੰਤੀ ਰੰਗ ਦੀਆਂ ਦਸਤਾਰਾਂ ਸਜਾਕੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੜਕੜ ਕਲਾਂ ਲਈ ਰਵਾਨਾ ਹੋਇਆ। ਇਹ ਨੌਜਵਾਨ ਆਪਣੇ ਵੱਖ-ਵੱਖ ਵਹੀਕਲਾਂ ਤੇ ਰਵਾਨਾ ਹੋਏ ਅਤੇ ਉਹਨਾਂ ਇਨਕਲਾਬ ਜ਼ਿੰਦਾਬਾਦ ਦੇ ਆਕਾਸ਼ ਗੂੰਜਦੇ ਨਾਅਰੇ ਵੀ ਲਗਾਏ। ਇਸ ਤੋਂ ਇਲਾਵਾ ਸ਼ੇਰਪੁਰ, ਧੂਰੀ ਅਤੇ ਵੱਖ-ਵੱਖ ਹਲਕਿਆ ਤੋਂ ਵੀ ਵੱਡੀ ਗਿਣਤੀ ਨੌਜਵਾਨ ਖੜਕੜ ਕਲਾਂ ਵਿਖੇ ਪੁੱਜੇ।
Have something to say? Post your comment

More News News

ਵੀਡੀਓ ਡਾਈਰੈਕਸ਼ਨ ਦੇ ਖ਼ੇਤਰ ਵਿੱਚ ਅੱਗੇ ਵੱਲ ਵੱਧ ਰਿਹਾ - ਸੋਨੀ ਧੀਮਾਨ ਨਸ਼ਿਆਂ ਦੇ ਸੇਵਨ ਤੋਂ ਬਚ ਸਕਣ ਨਸੇ ਵਿਰੁਧ ਸੈਮੀਨਾਰ 26 ਨੂੰ ਨਾਨਕਾ ਪਿੰਡ ••••••• ਬਲਜਿੰਦਰ ਕੌਰ ਕਲਸੀ ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੀਆਂ ਧੀਆਂ ਦੇ ਅਵੱਲ ਦਰਜ਼ੇ ਵਿੱਚ ਪਾਸ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ। ਜਲ ਸਪਲਾਈ ਵਿਭਾਗ ਨਜਾਇਜ਼ ਪਾਣੀ ਰੋੜਨ ਵਾਲਿਆਂ ਤੇ ਕਾਨੂੰਨੀ ਸਿਕੰਜਾ ਕਸਣ ਦੀ ਤਿਆਰੀ "ਬਿੱਟੂ ਇੰਸਾ ਨੂੰ ਸੋਧਾ ਲਾ ਕੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਨੇ ਖਾਲਸਈ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ " ਮਿੰਨੀ ਕਹਾਣੀ ,/ਵਿਹਲ/ਤਸਵਿੰਦਰ ਸਿੰਘ ਬੜੈਚ ਜਲ ਸਪਲਾਈ ਵਿਭਾਗ ਵਾਟਰ ਪਾਲਿਸੀ ਲਾਗੂ ਕਰ ਲਈ ਤਤਪਰ "ਟੈਪਸ/ਗੇਟ ਵਾਲਵ ਲਗਵਾਓ,24 ਘੰਟੇ ਪਾਣੀ ਪਾਓ" ਦਾ ਹੋਕਾ H.B gunhouse licence may be cancelled ! Malaria camp was organized at Sub Centre Muchhal .
-
-
-