News

ਲੋਕ ਇਨਸਾਫ਼ ਪਾਰਟੀ ਦੀ ਯੂਰਪ ਇਕਾਈ ਵੱਲੋਂ ਵੋਟਰਾਂ ਦਾ ਧੰਨਵਾਦ

May 25, 2019 09:54 PM

ਲੋਕ ਇਨਸਾਫ਼ ਪਾਰਟੀ ਦੀ ਯੂਰਪ ਇਕਾਈ ਵੱਲੋਂ ਵੋਟਰਾਂ ਦਾ ਧੰਨਵਾਦ
ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਅੱਜ ਲੋਕ ਇਨਸਾਫ਼ ਪਾਰਟੀ ਯੂਰਪ ਅਤੇ ਯੂ ਕੇ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿੱਸ ਵਿੱਚ ਸ ਕ੍ਰਿਪਾਲ ਸਿੰਘ ਬਾਜਵਾ ਪ੍ਰਧਾਨ, ਸ ਜਗਤਾਰ ਸਿੰਘ ਮਾਹਲ ਜਰਨਲ ਸਕੱਤਰ, ਸ ਦਵਿੰਦਰ ਸਿੰਘ ਮੱਲੀ ਮੀਤ ਪ੍ਰਧਾਨ, ਸ ਰਜਿੰਦਰ ਸਿੰਘ ਥਿੰਦ ਮੁੱਖ ਬੁਲਾਰਾ, ਸ ਸਮਸ਼ੇਰ ਸਿੰਘ ਫਰਾਂਸ ਮੁੱਖ ਪ੍ਰਬੰਧਕ ਅਤੇ ਪਾਰਟੀ ਸਰਪ੍ਰਸਤ ਸ ਬਲਜੀਤ ਸਿੰਘ ਭੁੱਲਰ ਹੋਰਾਂ ਸਮੇਤ ਜਰਮਨੀ ਦੇ ਪ੍ਰਧਾਨ ਸਤਪਾਲ ਸਿੰਘ ਪੱਡਾ, ਸ ਦਲਬੀਰ ਸਿੰਘ ਮੀਤ ਪ੍ਰਧਾਨ, ਜਗਜੀਤ ਸਿੰਘ ਰਮੀਦੀ ਤੇ ਬੈਲਜ਼ੀਅਮ ਪ੍ਰਧਾਨ ਜਸਵਿੰਦਰ ਸਿੰਘ ਸਮਰਾ, ਮੀਤ ਪ੍ਰਧਾਨ ਹਰਪਾਲ ਸਿੰਘ, ਜਰਨਲ ਸਕੱਤਰ ਡਾਕਟਰ ਸਮਸ਼ੇਰ ਸਿੰਘ, ਸ ਚਾਨਣ ਸਿੰਘ ਪ੍ਰਧਾਨ ਫਰਾਂਸ, ਸਰਬਜੀਤ ਸਿੰਘ ਪ੍ਰਧਾਨ ਪੁਰਤਗਾਲ, ਸ ਮਨਪ੍ਰੀਤ ਸਿੰਘ ਸੰਧੂ ਪ੍ਰਧਾਨ ਹੌਲੈਂਡ, ਸ ਰਣਜੋਧ ਸਿੰਘ ਪ੍ਰਧਾਨ ਗਰੀਸ, ਸ ਹਰਦੀਪ ਸਿੰਘ ਪ੍ਰਧਾਨ ਸਪੇਨ, ਸ ਹਰਦੀਪ ਸਿੰਘ ਮੁੱਖ ਬੁਲਾਰਾ, ਸ ਹਰਚਰਨ ਸਿੰਘ ਸਵੀਡਨ ਅਤੇ ਸੁਖਦੇਵ ਸਿੰਘ ਪੁਰਤਗਾਲ ਹੋਰਾਂ ਨੇ ਜਾਰੀ ਬਿਆਨ ਵਿੱਚ ਪੰਜਾਬ ਵਿਚਲੇ ਉਹਨਾਂ ਵੋਟਰਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਪੀ ਡੀ ਏ ਗੱਠਜੋੜ ਦੇ ਉਮੀਦਵਾਰਾਂ ਨੂੰ ਵੋਟਾਂ ਪਾਈਆਂ। ਬੇਸੱਕ ਪੀ ਡੀ ਏ ਉਮੀਦਵਾਰ ਜਿੱਤ ਨਹੀ ਸਕੇ ਪਰ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਅਤੇ ਵਧੀਆ ਵੋਟ ਪ੍ਰਤੀਸ਼ਤ ਪ੍ਰਾਪਤ ਕੀਤੀ ਹੈ। ਉਪਰੋਕਤ ਆਗੂਆਂ ਨੇ ਦੁੱਖ ਵੀ ਪ੍ਰਗਟਾਇਆ ਕਿ ਲੋਕਾਂ ਨੇ ਨਾਂ ਹੀ ਸਰਦਾਰ ਖਾਲੜਾ ਦੀ ਕੁਰਬਾਨੀ ਦਾ ਮੁੱਲ ਪਾਇਆ ਤੁ ਨਾਂ ਹੀ ਭਾਈ ਮਨਵਿੰਦਰ ਸਿੰਘ ਗਿਆਸਪੁਰਾ ਦਾ ਜਿਨ੍ਹਾਂ ਨੇ ਅਪਣੀ ਇੰਜੀਨੀਅਰ ਦੀ ਨੌਕਰੀ ਹੋਂਦ ਚਿੱਲੜ ਦਾ ਮੁੱਦਾ ਚੁੱਕਣ ਕਾਰਨ ਗਵਾਈ। ਪਟਿਆਲੇ ਵਾਲਿਆਂ ਨੇ ਵੀ 35 ਸਾਲਾਂ 'ਤੋਂ ਸਮਾਜ ਕਰਦੇ ਆ ਰਹੇ ਡਾਕਟਰ ਧਰਮਵੀਰ ਗਾਂਧੀ ਦੀ ਬਜਾਏ ਪ੍ਰਨੀਤ ਕੌਰ ਨੂੰ ਚੁਣਿਆ ਜਿਹੜੀ ਅਪਣੀ ਪਤੀ 'ਤੋਂ ਅਪਣਾ ਹੱਕ ਵੀ ਨਹੀ ਲੈ ਸਕੀ ਉਹ ਆਂਮ ਲੋਕਾਂ ਨੁੰ ਕੀ ਇਨਸਾਫ਼ ਦਿਵਾਏਗੀ। ਇਸੇ ਤਰਾਂ ਹੀ ਪੰਥ ਲਈ ਜੂਝਦੇ ਆ ਰਹੇ ਸਰਦਾਰ ਸਿਮਰਨਜੀਤ ਸਿੰਘ ਮਾਂਨ ਨੂੰ ਹਰਾ ਦਿੱਤਾ ਤੇ ਗੁਰਦਾਸਪੁਰ 'ਤੋਂ ਇੱਕ ਫਿਲਮੀ ਕਲਾਕਾਰ ਨੂੰ ਜਿੱਤਾ ਦਿੱਤਾ ਜਿਹੜਾ ਸਾਇਦ ਕਦੇ ਪਹਿਲਾਂ ਗੁਰਦਾਸਪੁਰ ਆਇਆ ਵੀ ਨਹੀ ਹੋਣਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਜਿੰਮੇਬਾਰਾਂ ਅਤੇ 84 ਦੇ ਕਾਤਲਾਂ ਦਾ ਜਿੱਤਣਾ ਪੰਜਾਬ ਲਈ ਕੋਈ ਚੰਗਾਂ ਸੁਨੇਹਾ ਨਹੀ। ਇਹਨਾਂ ਆਗੂਆਂ ਨੇ ਉਹਨਾਂ ਸਭ ਪ੍ਰਵਾਸੀਆਂ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਵਿਦੇਸਾਂ ਵਿੱਚ ਵਧੀਆ ਸੈਟ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਭਲੇ ਲਈ ਤਨੋ-ਮਨੋ ਅਤੇ ਧਨੋ ਦਿਲ ਖੋਅਲ ਕੇ ਚੰਗੇਂ ਉਮੀਦਵਾਰਾਂ ਦੀ ਮੱਦਦ ਕੀਤੀ।

Have something to say? Post your comment

More News News

ਵੀਡੀਓ ਡਾਈਰੈਕਸ਼ਨ ਦੇ ਖ਼ੇਤਰ ਵਿੱਚ ਅੱਗੇ ਵੱਲ ਵੱਧ ਰਿਹਾ - ਸੋਨੀ ਧੀਮਾਨ ਨਸ਼ਿਆਂ ਦੇ ਸੇਵਨ ਤੋਂ ਬਚ ਸਕਣ ਨਸੇ ਵਿਰੁਧ ਸੈਮੀਨਾਰ 26 ਨੂੰ ਨਾਨਕਾ ਪਿੰਡ ••••••• ਬਲਜਿੰਦਰ ਕੌਰ ਕਲਸੀ ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੀਆਂ ਧੀਆਂ ਦੇ ਅਵੱਲ ਦਰਜ਼ੇ ਵਿੱਚ ਪਾਸ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ। ਜਲ ਸਪਲਾਈ ਵਿਭਾਗ ਨਜਾਇਜ਼ ਪਾਣੀ ਰੋੜਨ ਵਾਲਿਆਂ ਤੇ ਕਾਨੂੰਨੀ ਸਿਕੰਜਾ ਕਸਣ ਦੀ ਤਿਆਰੀ "ਬਿੱਟੂ ਇੰਸਾ ਨੂੰ ਸੋਧਾ ਲਾ ਕੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਨੇ ਖਾਲਸਈ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ " ਮਿੰਨੀ ਕਹਾਣੀ ,/ਵਿਹਲ/ਤਸਵਿੰਦਰ ਸਿੰਘ ਬੜੈਚ ਜਲ ਸਪਲਾਈ ਵਿਭਾਗ ਵਾਟਰ ਪਾਲਿਸੀ ਲਾਗੂ ਕਰ ਲਈ ਤਤਪਰ "ਟੈਪਸ/ਗੇਟ ਵਾਲਵ ਲਗਵਾਓ,24 ਘੰਟੇ ਪਾਣੀ ਪਾਓ" ਦਾ ਹੋਕਾ H.B gunhouse licence may be cancelled ! Malaria camp was organized at Sub Centre Muchhal .
-
-
-