Article

ਸ਼੍ਰੋਮਣੀ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਮੁਆਵਜ਼ਾ ਦੇਣ ਅਤੇ ਪੱਕੀਆਂ ਦੁਕਾਨਾਂ ਬਨਾਉਣ ਸਬੰਧੀ ਸਬ ਕਮੇਟੀ ਬਨਾਉਣ ਦਾ ਫੈਸਲਾ।

June 10, 2019 04:27 PM

ਸ਼੍ਰੋਮਣੀ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਮੁਆਵਜ਼ਾ ਦੇਣ ਅਤੇ ਪੱਕੀਆਂ ਦੁਕਾਨਾਂ ਬਨਾਉਣ ਸਬੰਧੀ ਸਬ ਕਮੇਟੀ ਬਨਾਉਣ ਦਾ ਫੈਸਲਾ।

ਪੀੜਤ ਦੁਕਾਨਦਾਰਾਂ ਦਾ ਵਫਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲਿਆ।

ਸ੍ਰੀ ਆਨੰਦਪੁਰ ਸਾਹਿਬ, 10 ਜੂਨ(ਦਵਿੰਦਰਪਾਲ ਸਿੰਘ/ਅੰਕੁਸ਼): ਸ੍ਰੀ ਆਨੰਦਪੁਰ ਸਾਹਿਬ ਵਿਖੇ ਵਾਪਰੀ ਅੱਗ ਲੱਗਣ ਦੀ ਘਟਨਾ ‘ਚ ਸੜੀਆਂ ਦੁਕਾਨਾਂ ਵਾਲਿਆਂ ਨੂੰ ਬਣਦਾ ਮੁਆਵਜ਼ਾ ਦੇਣ ਵਾਸਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਅਹਿਮ ਫੈਸਲਾ ਲੈਂਦੇ ਹੋਏ ਚਾਰ ਮੈਂਬਰੀ ਸਬ ਕਮੇਟੀ ਗਠਨ ਕਰਨ ਦਾ ਫੈਸਲਾ ਲੈਂਦੇ ਹੋਏ ਮੈਂਬਰਾਂ ਦੀ ਚੋਣ ਦੇ ਅਧਿਕਾਰ ਪ੍ਰਧਾਨ ਨੂੰ ਦੇ ਦਿੱਤੇ ਹਨ।
                     ਅੱਜ ਹੋਈ ਅੰਤ੍ਰਿੰਗ ਕਮੇਟੀ ਦੀ ਬੈਠਕ ਤੋਂ ਪਹਿਲਾਂ ਪੀੜਤ ਦੁਕਾਨਦਾਰਾਂ ਦਾ ਵਫਦ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਮਿਲਿਆ। ਜਿਸ ਬਾਰੇ ਦੱਸਦੇ ਹੋਏ ਭਾਈ ਲੋਂਗੋਵਾਲ ਨੇ ਕਿਹਾ ਕਿ ਇਹ ਬੁਹਤ ਹੀ ਮੰਦਭਾਗਾ ਹਾਦਸਾ ਹੈ । ਜਿਸ ਵਿੱਚ ਗਰੀਬ ਦੁਕਾਨਦਾਰਾਂ ਦਾ ਕਰੋੜਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਣ ਗਿਆ ਹੈ ਤੇ ਉਹ ਸਾਰੇ ਹੀ ਸੜਕਾਂ ਤੇ ਆ ਗਏ ਹਨ। ਇਸਲਈ ਮੈਂ ਸਕੱਤਰ ਅਵਤਾਰ ਸਿੰਘ ਸੈਂਪਲਾਂ ਨੂੰ ਭੇਜ ਕੇ ਰਿਪੋਰਟ ਮੰਗੀ ਸੀ, ਜਿਸਨੂੰ ਵੀਚਾਰਦੇ ਹੋਏ ਅੱਜ ਸਮੁੱਚੀ ਅੰਤ੍ਰਿੰਗ ਕਮੇਟੀ ਦੀ ਸਹਿਮਤੀ ਨਾਲ ਇਸ ਮਾਮਲੇ ਦੀ ਘੋਖ ਕਰਨ ਤੇ ਲੋੜੀਂਦੇ ਫੈਸਲੇ ਲੈਣ ਦੀ ਸਿਫਾਰਿਸ਼ ਕਰਨ ਲਈ ਇੱਕ ਸਬ ਕਮੇਟੀ ਬਨਾਉਣ ਦਾ ਫੈਸਲਾ ਕੀਤਾ ਗਿਆ ਹੈ।
                             ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ  ਇਸ ਸਬ ਕਮੇਟੀ ਵਿੱਚ ਤਿੰਨ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਲਿਆ ਜਾਵੇਗਾ ਜਦਕਿ ਉਨ੍ਹਾਂ ਦੇ ਨਾਲ ਇੱਕ ਸਕੱਤਰ ਪੱਧਰ ਦਾ ਅਧਿਕਾਰੀ ਵੀ ਇਸ ਕਮੇਟੀ ਵਿੱਚ ਸ਼ਾਮਿਲ ਹੋਵੇਗਾ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਕਮੇਟੀ ਦਾ ਗਠਨ ਕਰਕੇ ਉਨ੍ਹਾਂ ਨੂੰ ਸਮੁੱਚੀ ਰਿਪੋਰਟ ਤੈਅ ਸਮਾਂ ਸੀਮਾ ਵਿੱਚ ਦੇਣ ਦੇ ਲਈ ਕਿਹਾ ਜਾਵੇਗਾ ਤਾਂ ਜੋ ਪੀੜਤ ਦੁਕਾਨਦਾਰਾਂ ਨੂੰ ਬਣਦਾ ਮੁਆਵਜ਼ਾ ਮਿਲ ਸਕੇ। ਹਰ ਸਾਲ ਲੱਗਣ ਵਾਲੀਆਂ ਆਰਜ਼ੀ ਦੁਕਾਨਾਂ ਅਤੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਕੇ ਸਿੱਖ ਭਵਨ ਨਿਰਮਾਣ ਦੇ ਡਿਜ਼ਾਈਨ ਤੇ ਅਧਾਰਤ ਪੱਕੀਆਂ ਦੁਕਾਨਾਂ ਬਨਾਉਣ ਬਾਰੇ ਪੁੱਛਣ ਤੇ ਭਾਈ ਲੋਂਗੋਵਾਲ ਨੇ ਕਿਹਾ ਕਿ ਬਿਲਕੁਲ ਇਸ ਵਿਸ਼ੇ ਤੇ ਵੀ ਵਿਚਾਰ ਹੋਈ ਹੈ ਤੇ ਕਮੇਟੀ ਨੂੰ ਇਸ ਸਬੰਧੀ ਵੀ ਸਾਰੀਆਂ ਸੰਭਾਵਨਾਵਾਂ ਤਲਾਸ਼ ਕੇ ਸਿਫਾਰਿਸ਼ ਕਰਨ ਲਈ ਕਿਹਾ ਜਾਵੇਗਾ।
  
Have something to say? Post your comment

More Article News

'ਜੁਗਨੀ ਯਾਰਾਂ ਦੀ' ਦਾ ਪਹਿਲਾਂ ਗੀਤ 'ਦੂਰੀ' ਬਣਿਆ ਦਰਸ਼ਕਾਂ ਦੀ ਪਸੰਦ/ਸੁਰਜੀਤ ਜੱਸਲ ਮਾਰੂਥਲ ਵੱਲ ਵੱਧ ਰਿਹਾ ਪੰਜਾਬ / ਜਸਪ੍ਰੀਤ ਕੌਰ ਸੰਘਾ ਮਾਂ ਦੀ ਮਮਤਾ/ ਸੰਦੀਪ ਕੌਰ ਹਿਮਾਂਯੂੰਪੁਰਾ ਰੱਬ ਦੀ ਦਰਗਾਹ/ਸੰਦੀਪ ਕੌਰ ਹਿਮਾਂਯੂੰਪੁਰਾ ਮਿੱਠੀ ਅਵਾਜ਼ ਅਤੇ ਵੱਖਰੇ ਅੰਦਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ ਤੇ ਰਾਜ ਕਰਨ ਵਾਲਾ ਗਾਇਕ ਗੈਰੀ ਸੰਧੂ / ਗੁਰਪ੍ਰੀਤ ਬੱਲ ਰਾਜਪੁਰਾ ਮਹਾਨ ਕੋਸ਼ ਦੀ ਗਾਥਾ/ -ਅਮਰਜੀਤ ਸਿੰਘ ਧਵਨ ਪੰਜਾਬ ਸਰਕਾਰ ਦੀ ਪੰਜਾਬੀ ਪ੍ਰਵਾਸੀਆਂ ਦੇ ਮਸਲਿਆਂ ਨੂੰ ਨਿਜੱਠਣ 'ਚ ਅਸਫ਼ਲਤਾ-ਗੁਰਮੀਤ ਸਿੰਘ ਪਲਾਹੀ- ਰੁੱਖ ਲਗਾਓ ,ਪਾਣੀ ਬਚਾਓ/ ਜਸਪ੍ਰੀਤ ਕੌਰ ਸੰਘਾ ਸੱਚੀ ਦੋਸਤੀ ਦੀ ਅਹਿਮੀਅਤ ਦਰਸਾਉਂਦੀ ਮਨੋਰੰਜਨ ਭਰਪੂਰ ਫ਼ਿਲਮ 'ਜੁਗਨੀ ਯਾਰਾਂ ਦੀ '/ਸੁਰਜੀਤ ਜੱਸਲ ਅਧਿਆਪਕ ਸਾਡੇ ਮਾਰਗ ਦਰਸ਼ਕ ਇਹਨਾਂ ਦੀ ਇਜ਼ਤ ਕਰੋ/ਸੁਖਰਾਜ ਸਿੱਧੂ
-
-
-