News

ਮੂਸਾ ਬਰਾਂਚ ਰਜਵਾਹੇ ਵਿੱਚ ਪਾਏ ਜਾਂਦੇ ਗੰਦੇ ਪਾਣੀ ਦਾ ਮਾਮਲਾ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ

June 10, 2019 04:41 PM

 

ਮਾਨਸਾ 10 ਜੂਨ (ਤਰਸੇਮ ਸਿੰਘ ਫਰੰਡ ) ਮਾਨਸਾ ਸ਼ਹਿਰ ਦੇ ਨਾਲ ਜਾਂਦੇ ਮੂਸਾ ਬਰਾਂਚ ਰਜਵਾਹੇ ਵਿੱਚ ਪਾਏ ਜਾਂਦੇ ਗੰਦੇ ਪਾਣੀ ਦਾ ਮਾਮਲਾ ਕਾਫੀ ਗੰਭੀਰ ਰੂਪ ਧਾਰ ਚੁੱਕਾ ਹੈ। ਪ੍ਰੈਸ ਦੇ ਨਾਮ ਜਾਰੀ ਸੰਦੇਸ਼ ਵਿੱਚ ਸੁਖਰਾਜ ਸਿੰਘ ਵਾਸੀ ਪਿੰਡ ਰਾਏਪੁਰ (ਜੋ ਪਿੰਡ ਰਾਏਪੁਰ ਦੇ ਨੌਜਵਾਨ ਆਗੂ ਹਨ) ਨੇ ਕਿਹਾ ਕਿ ਉਨ੍ਹਾਂ ਨੇ ਇਹ ਮਸਲਾ ਲਿਖਤੀ ਰੂਪ ਵਿੱਚ ਮਿਤੀ 13.4.2018 ਨੂੰ ਡਿਪਟੀ ਕਮਿਸ਼ਨਰ ਮਾਨਸਾ ਨੂੰ ਦਰਖਾਸਤ ਦੇ ਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਸੀ ਕਿ ਇਸ ਸੂਏ ਵਿੱਚ ਥਾਂ ਥਾਂ ਤੇ ਲੋਕਾਂ, ਫੈਕਟਰੀਆਂ ਅਤੇ ਸ਼ਰਾਰਤੀ ਅਨਸਰਾਂ ਦੁਆਰਾ ਗੰਦਾ ਪਾਣੀ ਪਾਇਆ ਜਾ ਰਿਹਾ ਹੈ ਜਦੋਂਕਿ ਇਸ ਸੁੂਏ ਦਾ ਪਾਣੀ ਮਾਨਸਾ ਸ਼ਹਿਰ ਦੇ ਵਾਟਰ ਵਰਕਸ ਦੇ ਨਾਲ ਨਾਲ ਪਿੰਡਾਂ ਦੇ ਵਾਟਰ ਵਰਕਸਾਂ ਨੂੰ ਵੀ ਸਪਲਾਈ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜ਼ਹਿਰੀਲੇ ਤੱਤਾਂ ਵਾਲਾ ਗੰਦਾ ਪਾਣੀ ਮਿਕਸ ਹੋਣ ਨਾਲ ਇਸ ਸੂਏ ਦਾ ਪਾਣੀ ਪੀਣ ਦੇ ਬਿਲਕੁਲ ਯੋਗ ਨਹੀਂ ਰਿਹਾ ਹੈ ਪਰ ਜਿਲ੍ਹਾ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਸਬੰਧ ਵਿੱਚ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ। ਸੁਖਰਾਜ ਸਿੰਘ ਦੀ ਅਗਵਾਈ ਵਿੱਚ ਪਿੰਡ ਰਾਏਪੁਰ ਦੇ ਨੌਜਵਾਨ ਅਮ੍ਰਿਤ ਸਿੱਧੂ, ਗੁ ਰਪ੍ਰੀਤ ਸਿੰਘ, ਮਨਦੀਪ ਕੁਮਾਰ, ਪਾਲਾ ਰਾਮ ਸ਼ਰਮਾ, ਸੁਖਦੇਵ ਸਿੰਘ ਗੋਰਾ, ਜਸਵੀਰ ਸਿੰਘ ਸੀਰਾ, ਸਨੀ ਮਾਨ, ਮਹਾਸ਼ਾ ਸਿੰਘ ਆਦਿ ਵਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਕੇ ਫਿਰ ਲਿਖਤੀ ਮੰਗ ਪੱਤਰ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਆਮ ਲੋਕਾਂ ਦੀ ਸਿਹਤ ਨਾਲ ਜੁੜੇ ਇਸ ਮਾਮਲੇ ਵੱਲ ਤੁਰੰਤ ਧਿਆਨ ਦੇ ਕੇ ਇਸ ਸੂਏ ਵਿੱਚ ਮਿਲਾਏ ਜਾ ਰਹੇ ਦੂਸ਼ਿਤ ਪਾਣੀ ਨੂੰ ਤੁਰੰਤ ਰੋਕ ਕੇ ਇਸ ਸਬੰਧ ਵਿੱਚ ਦੋੋਸ਼ੀ ਵਿਅਕਤੀਆਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇ। ਨੌਜਵਾਨਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਵਫਦ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਇਹ ਮਸਲਾ ਜਲਦੀ ਹੀ ਹੱਲ ਕਰਨ ਦੀ ਕਾਰਵਾਈ ਕੀਤੀ ਜਾਵੇਗੀ। 

Have something to say? Post your comment

More News News

ਵੀਡੀਓ ਡਾਈਰੈਕਸ਼ਨ ਦੇ ਖ਼ੇਤਰ ਵਿੱਚ ਅੱਗੇ ਵੱਲ ਵੱਧ ਰਿਹਾ - ਸੋਨੀ ਧੀਮਾਨ ਨਸ਼ਿਆਂ ਦੇ ਸੇਵਨ ਤੋਂ ਬਚ ਸਕਣ ਨਸੇ ਵਿਰੁਧ ਸੈਮੀਨਾਰ 26 ਨੂੰ ਨਾਨਕਾ ਪਿੰਡ ••••••• ਬਲਜਿੰਦਰ ਕੌਰ ਕਲਸੀ ਫ਼ਿੰਨਲੈਂਡ ਵਿੱਚ ਵਸਦੇ ਉੱਘੇ ਕਾਰੋਬਾਰੀ ਸ: ਚਰਨਜੀਤ ਸਿੰਘ ਬੁੱਘੀਪੁਰੀਆ ਨੇ ਆਪਣੀਆਂ ਧੀਆਂ ਦੇ ਅਵੱਲ ਦਰਜ਼ੇ ਵਿੱਚ ਪਾਸ ਹੋਣ ਦੀ ਖੁਸ਼ੀ ਵਿੱਚ ਮਨਾਇਆ ਜਸ਼ਨ। ਜਲ ਸਪਲਾਈ ਵਿਭਾਗ ਨਜਾਇਜ਼ ਪਾਣੀ ਰੋੜਨ ਵਾਲਿਆਂ ਤੇ ਕਾਨੂੰਨੀ ਸਿਕੰਜਾ ਕਸਣ ਦੀ ਤਿਆਰੀ "ਬਿੱਟੂ ਇੰਸਾ ਨੂੰ ਸੋਧਾ ਲਾ ਕੇ ਭਾਈ ਗੁਰਸੇਵਕ ਸਿੰਘ ਅਤੇ ਭਾਈ ਮਨਿੰਦਰ ਸਿੰਘ ਨੇ ਖਾਲਸਈ ਪ੍ਰੰਪਰਾਵਾਂ ਤੇ ਪਹਿਰਾ ਦਿੱਤਾ " ਮਿੰਨੀ ਕਹਾਣੀ ,/ਵਿਹਲ/ਤਸਵਿੰਦਰ ਸਿੰਘ ਬੜੈਚ ਜਲ ਸਪਲਾਈ ਵਿਭਾਗ ਵਾਟਰ ਪਾਲਿਸੀ ਲਾਗੂ ਕਰ ਲਈ ਤਤਪਰ "ਟੈਪਸ/ਗੇਟ ਵਾਲਵ ਲਗਵਾਓ,24 ਘੰਟੇ ਪਾਣੀ ਪਾਓ" ਦਾ ਹੋਕਾ H.B gunhouse licence may be cancelled ! Malaria camp was organized at Sub Centre Muchhal .
-
-
-