Poem

ਹੈਲੋ ਡੈਡੀ ਮੈ ਫਤਹਿ ਬੋਲ ਰਿਹਾ //ਵਰਿੰਦਰ ਸਿੰਘ ਮਲਹੋਤਰਾ

June 11, 2019 05:47 PM
ਹੈਲੋ ਡੈਡੀ ਮੈ ਫਤਹਿ ਬੋਲ ਰਿਹਾ 
ਤੁਸੀ ਮੈਨੂੰ ਬਾਹਰ ਕਿਉ ਨਹੀਂ ਖਿੱਚਿਆ 
ਮੈ ਹੱਥ ਉੱਪਰ ਕਰਕੇ ਰੱਖੇ ਸੀ
ਮੈਨੂੰ ਤੁਹਾਡੇ ਤੇ ਪੂਰਾ ਯਕੀਨ ਸੀ
ਕੀ ਤੁਸੀ ਮੈਨੂੰ ਬਾਹਰ ਖਿੱਚ ਲਵੋ ਗੇ
ਤੁਹਾਨੂੰ ਪਤਾ ਉੱਥੇ ਮੈਨੂੰ ਕਿੰਨਾ ਡਰ ਲੱਗ ਰਿਹਾ ਸੀ
ਤੇ ਮੈਨੂੰ ਭੁੱਖ ਵੀ ਬਹੁਤ ਲੱਗੀ ਸੀ
ਉੱਤੋ ਮੈਨੂੰ ਸਾਹ ਨਹੀਂ ਆ ਰਿਹਾ ਸੀ।
ਤੁਸੀ ਆਪਣੇ ਵਾਧੇ ਤੋ ਮੁੱਕਰ ਗਏ ।
ਜਿਹੜਾ ਗੀਫਟ ਤੁਸੀ ਮੇਰੇ ਜਨਮ ਦਿਨ ਤੇ ਲੈ ਕੇ ਦੇਣਾ ਸੀ।
ਮੈਨੂੰ ਨਹੀ ਦਿੱਤਾ
ਤੁਸੀ ਉਸ ਕੁੰਡੀ ਰਹੀ ਮੈਨੂੰ ਪਹਿਲਾ ਕਿਉ ਨਹੀਂ ਖਿੱਚਿਆ । 
ਜਿਸ ਰਾਹੀਂ ਹੁਣ ਖਿੱਚਿਆ।
ਮੈ ਸੁਣ ਰਿਹਾ ਸੀ।
ਓਹ ਬੰਦਾ ਤੁਹਾਨੂੰ ਕਹਿ ਰਿਹਾ ਸੀ।
ਕੀ ਮੈ ਇਸਨੂੰ ਅੱਧੇ ਘੰਟੇ ਵਿਚ ਬਾਹਰ ਕਡ ਦੁ
ਨਾ ਤੁਸੀ ਉਸ ਬਾਜੀਗਰ ਦੀ ਗੱਲ ਸੁਣੀ
ਜਿਹੜਾ ਬੋਰ ਵਿਚ ਆਪਣੀ ਕੁੜੀ ਨੂੰ ਭੇਜਣ ਨੂੰ ਤਿਆਰ ਸੀ।
ਇਹ ਸਰਕਾਰੀ ਅਫਸਰ ਦਾ ਥੋੜੀ ਮੈ ਪੁੱਤ ਸੀ
ਇਹ ਤਾਂ ਮੇਰੇ ਤੇ Experiment
ਕਰਨ ਲੱਗੇ ਹੋਏ ਸੀ।
ਤੁਹਾਨੂੰ ਪਤਾ ਮੇਰੇ ਸਾਹ ਦੋ ਦਿਨ ਤਕ ਚਲਦੇ ਰਹੇ
ਇਸ ਉਮੀਦ ਵਿਚ ਕੀ ਮੇਰਾ ਡੈਡੀ ਤਾਂ ਮੈਨੂੰ ਜਰੂਰ ਬਾਹਰ ਕੱਢ ਲਵੇ ਗਾ।
ਨਾ ਡੈਡੀ ਨਾ ਰੋ ਨਾ ।
ਮੈਨੂੰ ਪਤਾ ਇਸ ਵਿਚ ਤੇਰਾ ਕੋਈ ਕਸੂਰ ਨਹੀਂ।
ਇਹ ਅਫਸਰ ਸਾਹੀ ਭਾਰੀ ਪੈ ਗਈ ਤੁਹਾਡੇ ਤੇ
ਅਲਵਿਦਾ ਡੈਡੀ।
ਮੈ ਇਸ ਵਾਰ ਤੁਹਾਡੇ ਨਾਲ ਆਪਣਾ ਜਨਮ ਦਿਨ ਨਹੀ ਮਨਾ ਸਕੀਆ।
ਮੰਮੀ ਨੂੰ ਕਹਿਣਾ ਰੋਵੇ ਨਾ
ਮੈ ਫਿਰ ਵਾਪਿਸ ਆਵਾ ਗਾ।
ਡੈਡੀ ਮੈ ਨਹੀ ਮਰਿਆ
ਮਰੀਆ ਨੇ ਇਹ ਗੰਦੀਆ ਸਰਕਾਰਾਂ
ਤੇ ਘਟੀਆ ਰਾਜਨੀਤਿ
ਮੈ ਜਾਂਦਾ ਹੋਇਆ ਇਸ ਸਰਕਾਰ ਤੇ ਸਾਰੇ ਅਫ਼ਸਰਾਂ , ਮੰਤਰੀਆਂ ਨੂੰ ਸਰਧਂਜਲੀ ਭੇਟ ਕਰਦਾ ਹਾਂ

 

 
 
 
ਵਰਿੰਦਰ ਸਿੰਘ ਮਲਹੋਤਰਾ 
9888968889
Have something to say? Post your comment