Tuesday, September 17, 2019
FOLLOW US ON

Article

ਸਾਡੀ ਨਾਂਕਾਮ ਕੋਸ਼ਿਸ਼ ਦਾ ਅਸਲੀ ਸੱਚ ਕੀ ਅੱਜ ਜੋ ਸਾਡੇ ਦੇਸ਼ ਵਿੱਚ ਹੋ ਰਿਹਾ ਉਹ ਠੀਕ ਹੈ //ਪਰਮਜੀਤ ਕੌਰ ਸੋਢੀ

June 11, 2019 05:58 PM

ਸਾਡੀ ਨਾਂਕਾਮ ਕੋਸ਼ਿਸ਼ ਦਾ ਅਸਲੀ ਸੱਚ        ਕੀ ਅੱਜ ਜੋ ਸਾਡੇ ਦੇਸ਼ ਵਿੱਚ ਹੋ ਰਿਹਾ ਉਹ ਠੀਕ ਹੈ ?     ਕੋਈ ਗਰੀਬੀ ਤੇ ਭੁੱਖ ਨਾਲ ਮਰ ਰਿਹਾ , ਕਿਸੇ ਮਾਂ ਦਾ ਪੁੱਤ ਨਸ਼ਿਆ ਨਾਲ ਮਰ ਰਿਹਾ ਹੈ , ਕੋਈ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ ,ਕੋਈ ਪੁਲਿਸ ਪ੍ਰਸ਼ਾਸ਼ਨ ਹੱਥੋ ਮਰ  ਰਿਹਾ ਹੈ ਤੇ ਕਿਸੇ ਦਾ ਬੱਚਾ ਬੋਰਵੈਲ ਚ ਡਿੱਗ ਕੇ ਮਰ ਜਾਦਾ ਹੈ ।ਕੀ ਇਹੋ ਜਿਹਾ ਸਿਸਟਮ ਹੈ ਮੇਰੇ ਦੇਸ਼ ਦਾ ? ਜੇ ਇਹੋ ਜਿਹੇ ਹਾਲਾਤ ਰਹੇ ਤਾਂ ਅਸੀ ਭਵਿੱਖ ਵਿੱਚ  ਕੁਝ ਚੰਗਾ ਹੋਣ ਦੀ ਆਸ ਲਗਾ ਸਕਦੇ ਹਾਂ ਜੀ ਬਿਲਕੁੱਲ ਨਹੀ । ਕਿਉਕਿ ਸਾਡੀਆ ਸਰਕਾਰਾਂ ਤਾਂ ਕੁੰਭ ਕਰਨੀ ਨੀਂਦ ਸੁੱਤੀਆ ਹੋਈਆ ਹਨ। ਅਤੇ ਅਸੀ ਲੋਕ  ਸਿਰਫ ਔਰ ਸਿਰਫ ਅੱਖਾ ਬੰਦ ਕਰਕੇ ਧਰਮ ਤੇ ਵਿਸ਼ਵਾਸ਼ ਕਰੀ ਜਾ ਰਹੇ ਹਾਂ ਹਰ ਗੱਲ ਤੇ ਧਰਮ ਦੇ ਨਾਂ ਤੇ ਚੱਲ ਪੈਦੇ ਹਾਂ ਤੇ ਫਿਰ ਇਸੇ ਧਰਮ ਨਾਲ ਹਰ ਗੱਲ ਜੋੜ ਕੇ ਲੜਾਈਆ ਕਰਦੇ ਹਾਂ । ਨਾਸਤਿਕ ਤਾਂ ਮੈ ਵੀ ਨਹੀ  ਤੇ ਨਾ ਹੀ ਮੈ ਇਹ ਕਹਾਗੀ ਕਿ ਧਰਮ  ਵਿੱਚ ਵਿਸ਼ਵਾਸ਼ ਨਾ ਕਰੋ ਪਰ ਇਥੇ ਮੇਰਾ ਇਹ ਦੱਸਣਾ ਜਰੂਰੀ ਹੈ ਕਿ ਧਰਮ ਦੇ ਨਾਲ ਨਾਲ  ਸਾਡੇ ਦੇਸ ਨੂੰ ਨਵੀ ਤਕਨੀਕ ,ਕਿੱਤਾ ਮੁਖੀ ਕੋਰਸ , ਚੰਗੀ ਸਰਕਾਰ ,ਵਧੀਆ ਸਿਸਟਮ ,ਕਾਬਲ ਅਫਸਰ ,ਕਾਬਲ ਇੰਜੀਨੀਅਰਜ ਦੀ ਵੀ ਬਹੁਤ ਜਰੂਰਤ ਹੈ। ਜਿਸ ਨਾਲ ਅਸੀ ਆਪਣੇ ਦੇਸ਼ ਤੇ ਆ ਰਹੀਆ ਕਰੋਪੀਆ ਨਾਲ ਜਲਦੀ ਨਿਪਟ ਸਕੀਏ ਤੇ ਬੇਸ਼ਕੀਮਤੀ ਜਾਨਾ ਬਚਾ ਸਕੀਏ ਅਰਦਾਸ ਵਿੱਚ ਵੀ ਬਹੁਤ ਸ਼ਕਤੀ ਹੈ ਪਰ ਨਾਲ ਨਾਲ ਕਾਬਲੀਅਤ , ਹੁਨਰ ਤੇ ਚੰਗੀ ਤਕਨੀਕ ਦਾ ਹੋਣਾ ਬਹੁਤ ਜਰੂਰੀ ਹੈ ਮਿਹਨਤ ਤਾਂ ਸਾਰੀਆ ਟੀਮਾ ਨੇ ਬਹੁਤ ਕੀਤੀ ਪਰ ਇਸ ਸਮੇ ਕਾਬਿਲ ਇੰਨਜੀਨੀਅਰ ,ਕੋਈ ਐਸੀ ਤਕਨੀਕ ਜੋ ਥੋੜੇ ਸਮੇ ਵਿੱਚ ਬੱਚੇ ਕੋਲ ਜਾਣ ਵਿੱਚ ਸਹਾਈ ਹੋਵੇ ਤੇ  ਆਰਮੀ ਦੀ ਜਰੂਰਤ ਸੀ ਜੋ ਸਾਡੀ ਸਮੇ ਦੀ ਸਰਕਾਰ ਨੇ ਬੱਚੇ ਦੀ ਜਾਨ ਬਚਾਉਣ ਲਈ ਮੁਹਈਆ ਨਹੀ ਕਰਵਾਈ । ਪਰਮਾਤਮਾ ਵੀ ਉਹਨਾ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹੋਣ ਇਸ ਲਈ ਮੇਰੀ ਮੇਰੇ ਦੇਸ਼ ਦੀ ਸਰਕਾਰ ਨੂੰ ਬੇਨਤੀ ਹੈ ਕਿ ਆਪਣੀ ਪਰਜਾ ਵੱਲ ਧਿਆਨ ਦਿਓ ਜੀ ਇੱਕ ਰਾਜਾ ਵੀ ਤਾਂ ਹੀ  ਸੁਖੀ ਹੁੰਦਾ ਜਦੋ ਉਸ ਦੀ ਪਰਜਾ ਸੁਖੀ ਹੋਵੇ ਸਾਰੇ ਦੇਸ਼ ਵਿੱਚ ਬਵਾਲ ਮੱਚਿਆ ਪਿਆ ਭਾਵੇ ਕੋਈ ਵਾਪਾਰੀ ਵਰਗ ,ਸਰਵਿਸਮੈਨ ,ਕਿਸਾਨ,ਮਜਦੂਰ ਤੇ ਆਮ ਇਨਸਾਨ ਕਹਿ ਲਵੋ ਸਾਰੇ ਹੀ ਦੁੱਖੀ ਹਨ ।ਇਸ ਲਈ ਹੋਰ ਪਾਸਿa ਧਿਆਨ ਹਟਾ ਕੇ ਦੇਸ਼ ਵੱਲ ਧਿਆਨ ਦਿਓ ਜੀ ਤਾਂ ਕਿ ਲੋਕਾ ਦੀ ਪ੍ਰੇਸ਼ਾਨੀ ਦਾ ਹੱਲ ਸਮੇ ਸਿਰ ਲੱਭਿਆ ਜਾ ਸਕੇ ਕਿਉਕਿ ਸੱਪ ਮਰਨ ਤੋ ਬਾਅਦ ਲਕੀਰ ਕੁੱਟਣ ਦਾ  ਤਾਂ ਕੋਈ ਫਾਇਦਾ ਨਹੀ ਹੁੰਦਾ । ਜਿਵੇ ਇੱਕ ਬੱਚਾ ਆਪਣੇ ਮਾਂ ਬਾਪ ਤੋ ਸੁਖਾਵੇ ਤੇ ਸਹਿਜ  ਮਹੌਲ ਦੀ ਆਸ ਰੱਖਦਾ ਹੈ ਉਵੇ ਹੀ ਪਰਜਾ ਆਪਣੀ ਸਰਕਾਰ ਤ ਸਹਿਜ ਅਤੇ  ਸੁਖਾਂਵੇ ਮਹੌਲ ਦੀ ਆਸ ਰੱਖਦੀ ਹੈ ।ਕ੍ਰਿਪਾ ਕਰਕੇ ਇਹ ਚੀਜ਼ਾ ਪ੍ਰਦਾਨ ਕਰਕੇ ਇੱਕ ਚੰਗੀ ਸਰਕਾਰ ,ਚੰਗਾ ਪ੍ਰਸ਼ਾਸ਼ਨ ,ਤੇ ਚੰਗੀ ਲੀਡਰਸ਼ਿਪ ਹੋਣ ਦਾ ਸਬੂਤ ਪੈਦਾ ਕਰੋ ਜੀ ।ਲੀਡਰਸ਼ਿਪ ਦਾ ਅਰਥ ਹੈ ਕਿ ਲੋਕ ਤੁਹਾਡੀ ਪ੍ਰਤੀਕ੍ਰਿਆ ਦੇਖ  ਕੇ ਆਪਣਾ ਆਤਮਵਿਸ਼ਵਾਸ਼ ਵਧਾ ਸਕਣ ।ਜੇਕਰ ਤੁਸੀ ਸਵੈ ਕਾਬੂ ਵਿੱਚ ਹੋ ਤਾ ਲੋਕ ਵੀ ਕਾਬੂ ਵਿੱਚ ਰਹਿਣਗੇ। ਮੇਰੀ ਸਾਰੇ ਵੀਰਾ ਭੈਣਾ ਤੇ ਨੌਜਵਾਨਾ ਨੂੰ ਬੇਨਤੀ ਹੈ ਕਿ ਜੇ ਤੁਸੀ ਸੁਨਹਿਰੀ ਭਵਿੱਖ ਦੇ ਸੁਪਨੇ ਦੇਖਦੇ ਹੋ ਤਾਂ ਸ਼ੁਰੂ ਤੋ  ਹੀ ਤਿਆਰੀ ਪੂਰੇ ਆਤਮ-ਵਿਸ਼ਵਾਸ ਨਾਲ ਕਰੋ  । ਕਿਉਕਿ ਸਫਲਤਾ ਹਾਂਸਲ ਕਰਨ ਲਈ ਜਰੂਰੀ ਹੈ ਆਤਮਵਿਸ਼ਵਾਸ ਅਤੇ ਆਤਮਵਿਸ਼ਵਾਸ ਲਈ ਤਿਆਰੀ ਬਹੁਤ ਹੀ ਜਰੂਰੀ ਹੁੰਦੀ ਹੈ ਜੀ। ਇਸ ਲਈ ਜਿਸ ਵੀ ਕਾਰਜ ਨੂੰ ਹੱਥ ਪਾa ਪੂਰੀ ਤਿਆਰੀ ਤੇ ਆਤਮ ਵਿਸ਼ਵਾਸ ਨਾਲ ਪਾa । ਤਾਂ ਜੋ ਬੇਸ਼ਕੀਮਤੀ ਜਾਨਾ ਨੂੰ ਬਚਾਇਆ ਜਾ ਸਕੇ ।ਅਤੇ ਪਛਤਾਵੇ ਦੀ ਅੱਗ ਤੋ ਬਚਿਆ ਜਾ ਸਕੇ।


ਪਰਮਜੀਤ ਕੌਰ ਸੋਢੀ

ਭਗਤਾ ਭਾਈ ਕਾ।

Have something to say? Post your comment