Tuesday, September 17, 2019
FOLLOW US ON

Article

ਸੂਖਮ ਹਿਰਦੇ ਵਾਲੀ ਕਵਿੱਤਰੀ ਹਰਸ਼ਦਾ ਸ਼ਾਹ//ਮੰਗਤ ਗਰਗ

June 11, 2019 06:02 PM

ਸੂਖਮ ਹਿਰਦੇ ਵਾਲੀ ਕਵਿੱਤਰੀ ਹਰਸ਼ਦਾ ਸ਼ਾਹ
ਹਰਸ਼ਾ ਹਰਸ ਸਾਹਿਤਕ ਨਾਮ(ਹਰਸ਼ਦਾ ਸ਼ਾਹ),ਏਕ ਨਾਮ ਹੀ ਨਹੀ ਏਕ ਯੁੱਗ ਦਾ ਨਾਮ ਹੈ। ਸਾਡੀ ਜਿੰਦਗੀ ਇਨਾਂ ਸਾਡੇ ਰੰਗਾਂ 'ਚ ਸਿਮਟ ਕੇ ਹੋਰ ਵੀ ਕਈ ਰੰਗਾਂ 'ਚ ਸਾਡੇ ਸਾਹਮਣੇ ਦਰਪੇਸ਼ ਹੁੰਦੀ ਹੈ। ਜਿਵੇਂ ਪ੍ਰਯਾਗ ਦੇ ਸੰਗਮ 'ਚ ਗੰਗਾ ਜਮਨਾ ਤੋਂ ਇਲਾਵਾ ਸਰਸਵਤੀ ਨਦੀ ਅਜਿਹੇ ਰਿਸ਼ਤਿਆ ਦੀ ਮਹਿਕ ਹੁੰਦੀ ਹੈ ਤੇ ਉਨਾਂ 'ਚ ਇਕ ਅਨਾਹਦ ਨਾਦ ਵੀ ਵਜਦਾ ਰਹਿੰਦਾ ਹੈ। ਅਨਾਹਦ ਨਾਦ ਇਕ ਉਹ ਸੰਗੀਤ ਹੈ ਜੋ ਬਿਨਾਂ ਕੋਈ ਸਾਜ ਦੇ ਵਜਦਾ ਰਹਿੰਦਾ ਹੈ। ਅਨਾਹਦ ਨਾਦ ਜੋ ਸਾਡੇ ਕੰਨਾਂ 'ਚ ਹੀ ਨਹੀ ਗੂੰਜਦਾ, ਸਾਡੀ ਰੂਹ ਤੇ ਅੰਤਰ ਆਤਮਾ 'ਚ ਵਜਦਾ ਰਹਿੰਦਾ ਹੈ ਕੁਝ ਅਜਿਹਾ ਰਿਸ਼ਤਾ ਸੀ ਮੇਰਾ ਹਰਸ਼ਦਾ ਸ਼ਾਹ ਨਾਲ । ਸਮਾਂ ਪਾ ਕੇ ਇਹ ਰਿਸ਼ਤਾ ਆਪਣੀ ਪੂਰੀ ਹੁਨਾਰ ਤੇ ਪੁੱਜ ਗਿਆ। ਇਹ ਰਿਸ਼ਤਾ ਬੜਾ ਹੀ ਪਵਿੱਤਰ ਸੀ ਇਸ ਰਿਸ਼ਤੇ ਨੂੰ ਪਾਲੀ ਰੱਖਣਾ ਹੀ ਮੇਰੀ ਇਬਾਦਤ ਸੀ, ਪੂਜਾ ਸੀ ਤੇ ਬੰਦਗੀ ਵੀ ਅਜਿਹੇ ਰਿਸ਼ਤੇ 'ਚ ਮੈਨੂੰ ਰੱਬ ਨਜ਼ਰ ਆਉਂਦਾ ਹੈ। ਹਰਸ਼ਦਾ ਸ਼ਾਹ ਨੂੰ ਮੈਂ ਅੱਜ ਵੀ ਦੂਸਰੀ ਪ੍ਰਵੀਨ ਸ਼ਾਕਿਰ ਕਹਿ ਸੰਬੋਧਨ ਕਰਦਾ ਹੈ। ਉਸ ਦਾ ਪਰਿਵਾਰ ਅੱਜ ਵੀ ਮੇਰੇ ਉਨਾਂ ਨੇੜੇ ਹੈ। ਜਿਨਾ  ਉਹ ਅੱਜ ਤੋਂ ਕਈ ਸਾਲ ਪਹਿਲਾ ਸੀ। ਅਜਿਹੇ ਰਿਸ਼ਤਿਆਂ ਵਿੱਚ ਰਿਵਰਸ ਗੇਅਰ ਦੀ ਵਰਤੋਂ ਕਦੇ ਕਰਨੀ ਨਹੀ ਪੈਦੀ। ਭਾਵੇ ਮੈਂ ਵਰਤਮਾਨ 'ਚ ਜੀਅ ਰਿਹਾ ਹਾਂ। ਪਰ ਕਦੀ ਕਦੀ ਮੇਰੀਆਂ ਅੱਖਾਂ ਸਾਹਮਣੇ ਪੂਰੀ ਜਿੰਦਗੀ ਇਕ ਇਕਾਈ ਵਾਂਗ, ਇਕ ਪ੍ਰਸ਼ਨ ਚਿੰਨ ਬਣ ਕੇ ਖੜੀ ਹੋ ਜਾਂਦੀ ਹੈ ਫਿਰ ਜੀਵਨ 'ਚ ਮਿਲੀ ਇਸ ਨਵੀਂ ਦਿਸ਼ਾ ਤੋਂ ਪ੍ਰੇਰਿਤ ਹੋ ਕੇ ਮੈਂ ਆਪਣੇ ਹੀ ਢੰਗ ਨਾਲ  ਉਸ ਦਾ ਜਵਾਬ ਲੱਭਣ ਲੱਗ ਜਾਂਦਾ ਹਾਂ। ਮੇਰੀ ਜਿੰਦਗੀ ਹਰਸਦਾ ਸ਼ਾਹ ਚੌਰਾਹੇ ਤੇ ਖੜੀ ਉਸ ਸਿਪਾਹੀ ਵਾਂਗ ਨਜ਼ਰ ਪੈਣ ਲੱਗ ਪਈ। ਜੋ ਜਿੰਦਗੀ ਦੀ ਕਿਹੜੀ ਸੜਕ, ਕਿਹੜੀ ਮੰਜ਼ਿਲ ਵੱਲ ਜਾਂਦੀ ਹੈ ਉਸ ਦੇ ਸੰਕੇਤ ਦੇ ਰਹੀ ਹੋਵੇ। ਮੈਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗ ਪਿਆ ਕਿ ਨਿਰਧਾਰਿਤ ਮੰਜ਼ਿਲ ਤੇ ਪਹੁੰਚਣ ਲਈ ਠੀਕ ਸੜਕ ਦੀ ਚੋਣ ਕਰਦੇ ਰਹਿਣਾ ਜਰੂਰੀ ਸੀ। ਹਰਸ਼ਦਾ ਸ਼ਾਹ ਕਈ ਕਿਤਾਬਾਂ ਦੀ ਸੰਪਾਦਨਾ ਕਰ ਚੁੱਕੀ ਹੈ। ਵੱਖ ਵੱਖ ਅਖਬਾਰਾਂ ਤੇ ਮੈਗਜੀਨਾਂ 'ਚ ਸੈਕੜੇ ਹੀ ਰਚਨਾਵਾਂ ਲੱਗ ਚੁੱਕੀਆਂ ਨੇ ਬਹੁਤ ਸਾਰੀਆਂ ਸੰਸਥਾਵਾਂ ਨੇ ਬਤੌਰ ਕਵਿੱਤਰੀ ਸਨਮਾਨਿਤ ਕਰ ਚੁੱਕੀਆ ਨੇ ਬਹੁਤ ਹੀ ਸੁਖਮ ਦਿਲ ਦੀ ਮਾਲਿਕਾ ਹਰਸ਼ਦਾ ਸ਼ਾਹ ਦੇ ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਪਿਤਾ ਸਵ: ਮਨੋਹਰ ਸ਼ਰਮਾ, ਮਾਤਾ ਸਰੋਜ ਸ਼ਰਮਾ ਘਰ ਅਗਸਤ 1980 ਨੂੰ ਪੈਦਾ ਹੋਈ । 2 ਭੈਣਾਂ ਤੇ ਇਕ ਭਰਾ ਦੀ ਇਹ ਭੈਣ ਬਚਪਨ ਵਿੱਚ ਸਭ ਤੋਂ ਵਿੱਖਣ ਸੁਭਾਅ ਦੀ ਮਾਲਕਨ ਹੈ। ਕਾਮਰਸ ਵਿੱਚ ਮਾਸਟਰ ਡਿਗਰੀ ਐਮ.ਕਾਮ ਕਰਨ ਤੋਂ ਬਾਅਦ ਆਪ ਦਾ ਵਿਆਹ ਗੁਜਰਾਤ ਦੇ ਸੂਰਤ ਸ਼ਹਿਰ ਦੇ ਵਪਾਰੀ ਅਜੈ ਸ਼ਾਹ ਨਾਲ ਹੋਇਆ। ਆਪ ਦੇ ਘਰ ਇਕ ਅਨਮੋਲ ਰਤਨ ਦੇ ਰੂਪ 'ਚ ਬੈਟਾ ਕਰਤੈਵਿਆ ਪੈਦਾ ਹੋਇਆ। ਆਪ ਹਮੇਸ਼ਾ ਹੀ ਗਰੀਬ ਦੁੱਬੇ ਕੁਚਲੇ ਲੋਕਾਂ ਦੀ ਮਦਦ ਲਈ ਤੱਤਪਰ ਰਹਿੰਦੇ ਹਨ। ਇਨੀ ਪੜਾਈ ਲਿਖਾਈ ਦੇ ਬਾਵਜੂਦ ਆਪ ਘਰੇਲੂ ਗ੍ਰਹਿਣੀ ਦੇ ਸਧਾਰਨ ਰੂਪ ਵਿੱਚ ਰਹਿ ਰਹੇ ਹਨ। ਜੋ ਆਪ ਜੀ ਦੇ ਸਾਧੂ ਸੰਤ ਸੁਭਾਅ ਦਾ ਪ੍ਰਤੀਕ ਹੈ। ਹਰਸ਼ਦਾ ਸ਼ਾਹ ਕਾਲਜ ਵੇਲੇ ਤੋਂ ਹੀ ਲਿਖ ਰਹੀ ਹੈ। ਉਹ ਆਪਣੀ ਸ਼ਾਇਰੀ 'ਚ ਬਹੁਤ ਔਖੇ ਸਬਦਾਂ ਨੂੰ ਸਜਿਹੇ ਹੀ ਲਿਖ ਦਿੰਦੀ ਹੈ। ਉਸ ਦੇ ਲਿਖੇ ਹੋਏ ਹਰ ਅਲਫ਼ਾਜ ਬੋਲਦੇ ਹਨ। ਹਰਸ਼ਦਾ ਸ਼ਾਹ ਬਹੁਤ ਕੋਮਲ ਹਿਰਦੇ ਵਾਲੀ ਸ਼ਾਇਰਾ ਹੈ। ਬਿਲਕੁਲ ਸਧਾਰਨ ਲਿਖਣ ਵਾਲੀ ਇਹ ਮਹਾਨ ਸ਼ਾਇਰਾ ਅੰਦਰ ਤੋਂ ਗੁਣਾਂ ਦਾ ਖ਼ਜ਼ਾਨਾ ਹੈ। ਉਸ ਦੀ ਸ਼ਇਰੀ ਜਿਵੇਂ:
1.ਮੈਨੂੰ ਤਕਦੀਰ ਸੇ ਸਮਸ਼ ਓ ਕਮਰ ਨਹੀ, ਸਿਰਫ਼ ਏਕ ਸਿਤਾਰਾ ਹੀ ਤੋਂ ਮਾਗਾ ਥਾਂ।
ਉਸ ਕੀ ਇਨਾਇਅਤ ਹੋ ਤੋਂ, ਚੰਦ ਖਵਾਹਿਸ਼ੇ ਪੂਰੀ ਹੋ ਹੁਮਾ ਤੋਂ ਨਹੀ ਮਾਗਾ ਥਾਂ।
ਧੂਪ ਕੀ ਮੁਸਾਫ਼ਰੀ ਲਗਤੀ ਹੈ। ਮੁਸ਼ਕਿਲ ਬੜੀ ਸਾਇਆ ਹੀ ਮਾਗਾ ਥਾਂ,ਸੰਜਰ ਕਹਾ ਮਾਗਾ ਥਾਂ।
2.ਸੁਬਹ ਕੀ ਪਹਿਲੀ ਕਿਰਨ ਯੇ Âਹਿਬਾਲ ਕਰ ਗਈ। 
ਗੁਜ਼ਰ ਚੁੱਕੀ ਰਾਤ ਅਬ ਉਜਾਲੋਂ ਕਾ ਸਫ਼ਰ ਕਰ।
3. ਯੇਹ ਰਾਹ ਆਜ ਫਿਰ ਪਰੇਸ਼ਾ ਕਰ ਗਈ।
ਚਿਰਾਗੋ ਕੋ ਬੈ ਰੋਸਨ ਕਰ
ਹਵਾ ਆਪਣਾ ਕਾਮ ਕਰ ਗਈ, ਖੁੱਲੀ ਆਂਖੋਂ ਕੀ ਗਿਹਾ।
                   ਹਰਸ਼ਦਾ ਸ਼ਾਹ ਪਾਣੀ 'ਚ ਉਪਜ ਰਹੀਆਂ ਲਹਿਰਾਂ ਵਾਂਗ ਅਡੋਲ ਕਿਸੇ ਗਹਿਰਾਈ 'ਚ ਉਤਰਨ ਦੀ ਜਾਂਚ ਜਾਣਦੀ ਹੈ। ਜੇ ਮੈਂ ਹਰਸ਼ਦਾ ਸ਼ਾਹ ਨੂੰ ਨਾ ਮਿਲਦਾ ਤਾਂ ਸ਼ਾਇਦ ਮੈਂ ਵਰਤਮਾਨ ਦੀਆਂ ਘੁੰਮਣ ਘੇਰੀਆਂ 'ਚ ਹੀ ਗੋਤੇ ਖਾਂਦਾ ਰਹਿ ਜਾਂਦਾ। ਕਿਉਕਿ ਮੈਨੂੰ ਤੈਰਨਾ ਨਹੀ ਸੀ ਆਦਾਂ। ਜਿੰਦਗੀ ਦੇ ਇਸ ਰੂਪ ਨੂੰ ਜੇ ਮੈਂ ਕਿਸੇ ਹੱਦ ਤੱਕ ਸਮਝ ਪਾਇਆ ਹਾਂ ਤਾਂ ਉਸ ਵਿਚ ਸਭ ਤੋਂ ਵੱਡਾ ਹੱਥ ਹਰਸ਼ਦਾ ਸ਼ਾਹ ਦਾ ਹੈ ਮੈਂ ਜਾਣਦਾ ਹਾਂ ਕਿ ਅਜਿਹੇ ਰਿਸ਼ਤੇ ਸੰਗੀਤ ਮਈ ਹੁੰਦੇ ਹਨ। ਅਜਿਹੇ ਰਿਸ਼ਤਿਆਂ 'ਚ ਉਹ ਅਨਾਹਦ ਨਾਦ ਵਜਦਾ ਰਹਿੰਦਾ ਹੈ ਤੇ ਮਨੁੱਖ ਇਸ ਮੋਰ ਦੇ ਪੰਖ ਦੇ ਪ੍ਰਤੀਕ ਹੁੰਦੇ ਹਨ। ਮੇਰੇ ਲਈ ਇਹ ਰਿਸ਼ਤਾ ਮੋਰ ਪੰਖੀ ਹੈ। ਪਾਕਿਜ਼ਗੀ ਦੇ ਪਵਿੱਤਰ ਦੇ ਸੁੰਦਰਤਾ ਦੇ ਮੇਰੇ ਮਨ ਵਿੱਚ ਹਰਸ਼ਦਾ ਸ਼ਾਹ ਲਈ ਬਹੁਤ  ਸਤਿਕਾਰ ਹੈ ਮੈਂ ਦਿਲੋਂ ਉਨਾਂ ਦਾ ਆਭਾਰੀ ਹਾਂ। ਕਿਉਕਿ ਉਨਾਂ ਨੇ ਮੇਰੀ ਜਿੰਦਗੀ ਨੂੰ ਇਕ ਨਵਾਂ ਮੋੜ ਦਿੱਤਾ ਹੈ। ਦਰਿਆ 'ਚ ਪੈਦਾ ਹੋਈ ਇਕ ਲਹਿਰ ਨੂੰ ਮਹਾਂਸਾਗਰ ਵੱਲ ਵੱਧਣ ਲਈ ਪ੍ਰੇਰਿਆ। ਹਰਸ਼ਦਾ ਸ਼ਾਹ ਇਕ ਕੋਹੇਨੂਰ ਹੀਰੇ ਵਾਂਗੂੰ ਜਗਮਗਾ ਰਹੀ ਹੈ। ਹਰਸ਼ਦਾ ਸ਼ਾਹ ਉਨਾਂ ਕੁਝ ਖਾਸ ਲੋਕਾਂ ਵਿਚੋਂ ਹੈ ਜੋ ਸਾਡੀ ਜਿੰਦਗੀ ਵਿੱਚ ਆਮ ਬਣ ਕੇ ਆਉਂਦੇ ਹਨ। ਪਰ ਸਾਡੀ ਜਿੰਦਗੀ ਦਾ ਖਾਸ ਹਿੱਸਾ ਬਣ ਜਾਂਦੇ ਹਨ। ਸ਼ਾਹ ਦਾ ਕਹਿਣਾ ਹੈ ਕਿ ਮਨੁੰਖ ਦੀ ਜਿੰਦਗੀ 'ਚਲ ਕਈ ਵਾਰ ਬਹਾਰ ਪਹਿਲਾਂ ਤੇ ਪਤਝੜ ਬਾਅਦ 'ਚ ਕਈ ਵਾਰ ਪਤਝੜ ਤੇ ਬਹਾਰ ਬਾਅਦ 'ਜ ਆਉਂਦੀ ਹੈ। ਜਿੰਦਗੀ ਦਾ ਆਪਣਾ ਵੱਖਰਾ ਹੀ ਸਿਲਸਿਲਾ ਹੈ। ਜਿੰਦਗੀ ਰੁੱਤ ਵਾਗ ਹੀ ਹੈ ਜੋ ਕਿ ਹਮੇਸ਼ਾ ਹੀ ਬਦਲ ਦੀ ਰਹਿੰਦੀ ਹੈ। ਜਿੰਦਗੀ ਦੇ ਲੰਬੇ ਸਫ਼ਰ ਵਿੱਚ ਜਿਵੇਂ ਕਈ ਪੜਾਅ ਦੁੱਖ ਸੁੱਖ ਦੇ ਆਉਂਦੇ ਰਹਿੰਦੇ ਹਨ।

ਮੰਗਤ ਗਰਗ 
98223 98202

Have something to say? Post your comment